ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਢਾਹੇ ਜਾ ਰਹੇ ਥਰਮਲ ਪਾਵਰ ਪਲਾਂਟ ਦਾ ਇਹ ਵੀਡੀਓ ਬਠਿੰਡਾ ਦਾ ਨਹੀਂ ਹੈ, ਪਾਨੀਪਤ ਦਾ ਹੈ।
ਵਿਸ਼ਵਾਸ ਨਿਊਜ਼( ਨਵੀਂ ਦਿੱਲੀ )। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਵਿੱਚ ਇੱਕ ਥਰਮਲ ਪਲਾਂਟ ਨੂੰ ਤੋੜਦੇ ਹੋਏ ਵੇਖਿਆ ਜਾ ਸਕਦਾ ਹੈ। ਸੋਸ਼ਲ ਮੀਡਿਆ ਤੇ ਵਾਇਰਲ ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਠਿੰਡਾ ਥਰਮਲ ਪਲਾਂਟ ਨੂੰ ਬੰਬ ਨਾਲ ਉਡਾ ਦਿੱਤਾ ਗਿਆ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਇਆ ਹੈ। ਇਹ ਵੀਡੀਓ ਬਠਿੰਡਾ ਥਰਮਲ ਪਲਾਂਟ ਦਾ ਨਹੀਂ ਹੈ, ਪਾਨੀਪਤ ਦਾ ਹੈ।
ਕੀ ਹੋ ਰਿਹਾ ਹੈ ਵਾਇਰਲ ?
ਫੇਸਬੁੱਕ ਯੂਜ਼ਰ” Satwant Singh Bhullar Director ” ਨੇ ਵਾਇਰਲ ਵੀਡੀਓ ਨੂੰ ਅਪਲੋਡ ਕਰ ਲਿਖਿਆ ਹੈ “ਬਠਿੰਡੇ ਵਾਲਾ ਥਰਮਲ ਪਲਾਂਟ ਬੰਬ ਨਾਲ ਉਡਾਇਆ ਗਿਆ 17000 ਕਰੋੜ ਦੀ ਮਸ਼ੀਨਰੀ 165 ਕਰੋੜ ‘ਚ ਹੀ ਵੇਚ ਤੀ ? ਕੱਢ ਤਾਂ ਧੂੰਆ”
ਪੋਸਟ ਦੇ ਆਰਕਾਇਵਡ ਲਿੰਕ ਨੂੰ ਇੱਥੇ ਵੇਖੋ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਪੜਤਾਲ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਇਨਵੀਡ ਟੂਲ ਵਿੱਚ ਪਾਇਆ ਅਤੇ ਇਸਦੇ ਕੀਫਰੇਮਸ ਕੱਢੇ, ਫੇਰ ਉਨ੍ਹਾਂ ਕੀ ਫਰੇਮਾਂ ਨੂੰ ਫਿਰ ਇਹਨਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿੱਚ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਇਸ ਨਾਲ ਜੁੜਿਆ ਵੀਡੀਓ Voice of panipat ਨਾਮ ਦੇ ਯੂਟਿਊਬ ਚੈਨਲ ਤੇ 5 ਅਗਸਤ 2019 ਨੂੰ ਅਪਲੋਡ ਮਿਲਿਆ। ਵੀਡੀਓ ਨੂੰ ਅਪਲੋਡ ਕਰ ਲਿਖਿਆ ਗਿਆ ਸੀ #पानीपत थर्मल प्लांट विस्फोट के बाद गिराने की लाइव तस्वीर” ਪੂਰੀ ਵੀਡੀਓ ਨੂੰ ਇਥੇ ਵੇਖੋ।
ਇੱਕ ਹੋਰ ਵੀਡੀਓ ਸਾਨੂੰ kaushal patel ਨਾਮ ਦੇ ਯੂਟਿਊਬ ਚੈਨਲ ਤੇ 6 ਅਗਸਤ 2019 ਨੂੰ ਅਪਲੋਡ ਮਿਲਿਆ। ਵੀਡੀਓ ਨੂੰ ਅਪਲੋਡ ਕਰਕੇ ਲਿਖਿਆ ਗਿਆ ਸੀ “Demolition of cooling tower in panipat thermal plant ” ਵੀਡੀਓ ਨੂੰ ਇੱਥੇ ਵੇਖੋ।
ਜਾਂਚ ਦੇ ਦੌਰਾਨ ਸਾਨੂੰ ਦੈਨਿਕ ਜਾਗਰਣ ਦੀ ਵੈਬਸਾਈਟ ਤੇ 6 ਅਗਸਤ 2019 ਨੂੰ ਪ੍ਰਕਾਸ਼ਿਤ ਇੱਕ ਖਬਰ ਮਿਲੀ। ਖਬਰ ਅਨੁਸਾਰ ਦੇਸ਼ ਵਿੱਚ ਪਹਿਲੀ ਵਾਰ ਆਧੁਨਿਕ ਤਕਨੀਕ ਨਾਲ ਹੋਇਆ ਥਰਮਲ ਪਾਵਰ ਪਲਾਂਟ ਵਿੱਚ ਵਿਸਫੋਟ,ਦਸ ਸੈਕੰਡ ਵਿੱਚ ਹੀ ਕੂਲਿੰਗ ਟਾਵਰ ਹੋਏ ਢੇਰੀ। ਇਸ ਨਾਲ ਜੁੜੀ ਇੱਕ ਹੋਰ ਖਬਰ ਦੈਨਿਕ ਜਾਗਰਣ ਦੀ ਹੀ ਵੈਬਸਾਈਟ ਤੇ 26 ਅਗਸਤ 2019 ਨੂੰ ਪ੍ਰਕਾਸ਼ਿਤ ਮਿਲੀ। ਪ੍ਰਕਾਸ਼ਿਤ ਖਬਰ ਨੂੰ ਸਿਰਲੇਖ ਦਿੱਤਾ ਗਿਆ ਸੀ “पानीपत Thermal plant में Blast कर गिराए गए तीन Cooling tower, जानें क्यों उठाया गया ऐसा कदम” ਪੂਰੀ ਖਬਰ ਇੱਥੇ ਵੇਖੋ।
ਹੁਣ ਅਸੀਂ ਇਹ ਜਾਨਣਾ ਚਾਹੁੰਦੇ ਸੀ ਕੀ ਬਠਿੰਡਾ ਥਰਮਲ ਪਲਾਂਟ ਸੱਚ ਵਿੱਚ ਤੋੜ ਦਿੱਤਾ ਗਿਆ ਹੈ ਜਾਂ ਨਹੀਂ। ਸਾਨੂੰ tribuneindia ਦੀ ਇੱਕ ਖਬਰ ਮਿਲੀ, ਜਿਸ ਵਿੱਚ ਲਿਖਿਆ ਹੋਇਆ ਸੀ ਕਿ ਹੱਲੇ ਤੱਕ ਚਿਮਿਨੀਆਂ ਹੀ ਢਾਹੀਆਂ ਗਈਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਥਰਮਲ ਪਲਾਂਟ ਦੀ ਥਾਂ ਸਨਅਤੀ ਪਾਰਕ ਬਣਾਉਣ ਦਾ ਐਲਾਨ ਕੀਤਾ ਹੈ ਅਤੇ ਇਸ ਥਾਂ ਉਤੇ ਕਈ ਹੋਰ ਪ੍ਰਾਜੈਕਟ ਬਣਾਉਣ ਦੀ ਯੋਜਨਾ ਹੈ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਦੈਨਿਕ ਜਾਗਰਣ ਦੇ ਬਠਿੰਡਾ ਰਿਪੋਰਟਰ ਗੁਰਪ੍ਰੇਮ ਲਹਿਰੀ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕੀ ਇਹ ਵੀਡੀਓ ਬਠਿੰਡਾ ਦੀ ਨਹੀਂ ਹੈ। ਉਨ੍ਹਾਂ ਨੇ ਸਾਨੂੰ ਇਹ ਵੀ ਦੱਸਿਆ ਕਿ ਕੂਲਿੰਗ ਟਾਵਰ ਰਹਿਣਗੇ , ਚੀਮਿਆਂ ਨੂੰ ਢਾਹ ਦਿੱਤਾ ਗਿਆ ਹੈ। ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਪੂਰੀ ਤਰ੍ਹਾਂ ਗ਼ਲਤ ਹੈ।
ਮਾਮਲੇ ਵਿਚ ਵੱਧ ਪੁਸ਼ਟੀ ਲਈ ਅਸੀਂ ਦੈਨਿਕ ਜਾਗਰਣ ਦੇ ਪਾਨੀਪਤ ਰਿਪੋਰਟਰ ਰਵੀ ਧਵਨ ਨਾਲ ਇਸ ਵੀਡੀਓ ਨੂੰ ਸਾਂਝਾ ਕੀਤਾ । ਉਨ੍ਹਾਂ ਨੇ ਵੀਡੀਓ ਨੂੰ ਦੇਖਦੇ ਹੀ ਸਾਨੂੰ ਦੱਸਿਆ ਕਿ ਇਹ ਵੀਡੀਓ ਪਾਣੀਪਤ ਦਾ ਹੈ , ਬਠਿੰਡਾ ਦਾ ਨਹੀਂ ।
ਜਾਂਚ ਦੇ ਅੰਤ ਵਿੱਚ ਅਸੀਂ ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ ਸਾਨੂੰ ਪਤਾ ਲੱਗਾ ਕਿ ਫੇਸਬੁੱਕ ਯੂਜ਼ਰ Satwant Singh Bhullar Director ਨੂੰ 982 ਲੋਕ ਫੋਲੋ ਕਰਦੇ ਹਨ। ਯੂਜ਼ਰ ਨੇ ਆਪਣਾ ਅਕਾਊਂਟ ਫੇਸਬੁੱਕ ਤੇ 28 ਜਨਵਰੀ 2015 ਨੂੰ ਬਣਾਇਆ ਗਿਆ ਸੀ। ਯੂਜ਼ਰ ਨੇ ਆਪਣੇ ਆਪ ਨੂੰ ਫਿਲਮ ਅਤੇ ਵੀਡੀਓ ਡਾਇਰੈਕਟਰ ਦੱਸਿਆ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਢਾਹੇ ਜਾ ਰਹੇ ਥਰਮਲ ਪਾਵਰ ਪਲਾਂਟ ਦਾ ਇਹ ਵੀਡੀਓ ਬਠਿੰਡਾ ਦਾ ਨਹੀਂ ਹੈ, ਪਾਨੀਪਤ ਦਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।