ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਸਾਬਤ ਹੋਈ। ਨੀਤਾ ਅੰਬਾਨੀ ਦਾ ਕੋਈ ਵੀ ਸੋਸ਼ਲ ਮੀਡੀਆ ਅਕਾਊਂਟ ਨਹੀਂ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਦੀ ਦੁਨੀਆਂ ਵਿਚ ਨੀਤਾ ਅੰਬਾਨੀ ਦੇ ਨਾਂ ਤੋਂ ਕਈ ਫਰਜ਼ੀ ਪੋਸਟ ਵਾਇਰਲ ਹੁੰਦੀ ਰਹਿੰਦੀਆਂ ਹਨ। ਹੁਣ ਇੱਕ ਓਰ ਅਜੇਹੀ ਪੋਸਟ ਫੇਸਬੁੱਕ, ਟਵਿੱਟਰ ‘ਤੇ ਵਾਇਰਲ ਹੋ ਰਹੀ ਹੈ। ਇਸਦੇ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਨੀਤਾ ਅੰਬਾਨੀ ਨੇ ਮੁਸਲਮਾਨਾਂ ਨੂੰ ਟਾਰਗੇਟ ਕਰਦੇ ਹੋਏ ਅਜ਼ਾਨ ‘ਤੇ ਸਵਾਲ ਚੁੱਕੇ ਹਨ।
ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਸਾਬਤ ਹੋਈ। ਨੀਤਾ ਅੰਬਾਨੀ ਦਾ ਕੋਈ ਵੀ ਸੋਸ਼ਲ ਮੀਡੀਆ ਅਕਾਊਂਟ ਨਹੀਂ ਹੈ।
ਫੇਸਬੁੱਕ ਪੇਜ “Titanz” ਨੇ ਨੀਤਾ ਅੰਬਾਨੀ ਦੇ ਫਰਜ਼ੀ ਟਵੀਟ ਨੂੰ ਸ਼ੇਅਰ ਕੀਤਾ। ਇਸਦੇ ਵਿਚ ਲਿਖਿਆ ਹੈ : ਇੱਕ ਕੌਮ 52 ਸੈਕੰਡ ਦਾ ਰਾਸ਼ਟਰੀ ਗਾਨ ਨਹੀਂ ਸੁਣ ਸਕਦੀ ਹੈ…! ਅਤੇ ਉਹ ਚਾਹੁੰਦੇ ਹਨ ਕਿ ਅਸੀਂ ਸਾਰਾ ਦਿਨ 5 ਵਾਰ 3 ਮਿੰਟ ਤੱਕ ਉਨ੍ਹਾਂ ਦੀ ਬੇਸੁਰੀ ਆਵਾਜ਼ ਸੁਣੀਏ ਉਹ ਵੀ ਮਾਇਕ ‘ਤੇ!
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਗੂਗਲ ਸਰਚ ਤੋਂ ਕੀਤੀ। ਗੂਗਲ ਵਿਚ ਅਸੀਂ ਵਾਇਰਲ ਹੋ ਰਹੇ ਟਵੀਟ ਨਾਲ ਜੁੜੀ ਖਬਰਾਂ ਨੂੰ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਕੀਤੇ ਵੀ ਅਜਿਹੀ ਕੋਈ ਖਬਰ ਨਹੀਂ ਮਿਲੀ, ਜਿਸਦੇ ਵਿਚ ਨੀਤਾ ਅੰਬਾਨੀ ਦੇ ਟਵੀਟ ਨੂੰ ਲੈ ਕੇ ਕੁਝ ਕਿਹਾ ਗਿਆ ਹੋਵੇ।
ਇਸਦੇ ਬਾਅਦ ਅਸੀਂ ਵਾਇਰਲ ਪੋਸਟ ਵਿਚ ਦਿੱਸ ਰਹੇ ਟਵਿੱਟਰ ਹੈਂਡਲ @0Nita_ji ਨੂੰ ਸਕੈਨ ਕੀਤਾ। ਸਾਨੂੰ ਪਤਾ ਚਲਿਆ ਕਿ ਇਹ ਨੀਤਾ ਅੰਬਾਨੀ ਦੇ ਨਾਂ ‘ਤੇ ਬਣਾਇਆ ਗਿਆ ਇੱਕ ਫ਼ੈਨ ਅਕਾਊਂਟ ਹੈ। ਇਸ ਉੱਤੇ ਸੰਪਰਦਾਇਕਤਾ ਫਲਾਉਣ ਦੇ ਅਲਾਵਾ ਕਾਂਗਰੇਸ ਖਿਲਾਫ ਵਾਲੇ ਟਵੀਟ ਸਾਨੂੰ ਵੱਧ ਮਿਲੇ। ਇਸ ਹੈਂਡਲ ਦਾ ਨੀਤਾ ਅੰਬਾਨੀ ਨਾਲ ਕੋਈ ਸਬੰਧ ਨਹੀਂ ਹੈ।
ਪੜਤਾਲ ਦੇ ਅਗਲੇ ਚਰਣ ਵਿਚ ਅਸੀਂ ਰਿਲਾਇੰਸ ਕੰਪਨੀ ਦੇ ਜਨਸੰਪਰਕ ਅਧਿਕਾਰੀ ਨਾਲ ਫੋਨ ‘ਤੇ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਸਾਫ ਕੀਤਾ ਕਿ ਅੰਬਾਨੀ ਪਰਿਵਾਰ ਦਾ ਕੋਈ ਵੀ ਸਦਸ ਸੋਸ਼ਲ ਮੀਡੀਆ ‘ਤੇ ਨਹੀਂ ਹੈ। ਇਨ੍ਹਾਂ ਨਾਲ ਜੁੜੇ ਸਾਰੇ ਅਕਾਊਂਟ ਫਰਜ਼ੀ ਹਨ।
ਇਸ ਟਵੀਟ ਨੂੰ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਇੱਕ ਹੈ Titanz ਨਾਂ ਦਾ ਫੇਸਬੁੱਕ ਪੇਜ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਸਾਬਤ ਹੋਈ। ਨੀਤਾ ਅੰਬਾਨੀ ਦਾ ਕੋਈ ਵੀ ਸੋਸ਼ਲ ਮੀਡੀਆ ਅਕਾਊਂਟ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।