Fact Check : ਅਭਿਨੇਤਾ ਨਸੀਰੂਦੀਨ-ਸ਼ਾਹ ਦੇ ਨਾਮ ਤੇ ਵਾਇਰਲ ਹੋਇਆ ਫਰਜ਼ੀ ਪੋਸਟ।
ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਨਸੀਰੂਦੀਨ ਸ਼ਾਹ ਦੇ ਨਾਮ ਤੋਂ ਵਾਇਰਲ ਹੋਇਆ ਟਵੀਟ ਫਰਜ਼ੀ ਨਿਕਲਿਆ। ਸਾਡੀ ਜਾਂਚ ਵਿੱਚ ਪਤਾ ਲੱਗਿਆ ਕਿ ਨਸੀਰੂਦੀਨ ਸ਼ਾਹ ਦਾ ਕੋਈ ਟਵੀਟਰ ਅਕਾਉਂਟ ਨਹੀਂ ਹੈ।
- By: Jyoti Kumari
- Published: May 28, 2021 at 07:06 PM
ਵਿਸ਼ਵਾਸ ਨਿਊਜ਼( ਨਵੀਂ ਦਿੱਲੀ )। ਸੋਸ਼ਲ ਮੀਡਿਆ ਤੇ ਅਭਿਨੇਤਾ ਨਸੀਰੂਦੀਨ ਸ਼ਾਹ ਦੇ ਨਾਮ ਤੋਂ ਇੱਕ ਪੋਸਟ ਵਾਇਰਲ ਹੋ ਰਿਹਾ ਹੈ। ਪੋਸਟ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਸੀਰੂਦੀਨ ਸ਼ਾਹ ਨੇ ਪੀ.ਐਮ ਮੋਦੀ ਤੇ ਤੰਜ ਕਸਿਆ ਹੈ। ਲੋਕੀ ਇਸ ਟਵੀਟ ਨੂੰ ਸੱਚ ਮੰਨਦਿਆਂ ਵਾਇਰਲ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਇਹ ਟਵੀਟ ਫਰਜ਼ੀ ਨਿਕਲਿਆ। ਨਸੀਰੂਦੀਨ ਸ਼ਾਹ ਦਾ ਕੋਈ ਟਵੀਟਰ ਅਕਾਊਂਟ ਨਹੀਂ ਹੈ ਅਤੇ ਪਹਿਲਾਂ ਵੀ ਕਈ ਵਾਰ ਨਸੀਰੂਦੀਨ ਸ਼ਾਹ ਦੇ ਨਾਮ ਤੋਂ ਅਜਿਹੇ ਫਰਜ਼ੀ ਪੋਸਟ ਵਾਇਰਲ ਹੋ ਚੁੱਕੇ ਹਨ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਪੇਜ “ਸੱਚ ਤੇ ਕੱਚ ਹਮੇਸ਼ਾ ਚੁੱਭਦਾ” ਨੇ ਇਸ ਪੋਸਟ ਨੂੰ ਸ਼ੇਅਰ ਕੀਤਾ ਹੈ ਅਤੇ ਸ਼ੇਅਰ ਕਰਦੇ ਹੋਏ ਲਿਖਿਆ, “ਜਿਹੜਾ ਬੰਦਾ ਟਰੰਪ ਸਾਹਮਣੇ ਫੋਕੀ ਟੌਹਰ ਲਈ ਗਰੀਬਾਂ ਦੀਆਂ ਝੋਪੜੀਆ ਛੁਪਾਉਣ ਲਈ 5 ਦਿਨਾਂ ਵਿੱਚ ਕੰਧ ਕਰ ਸਕਦਾ ਏ🤔🤔ਸੋਚੋ ਕਿੰਨਾਂ ਹਰਾਮੀ ਹੋਊਗਾ😞😞😞ਇਹੋ ਜਿਹੀ ਸੋਚ ਵਾਲੇ ਪਿੰਡਾਂ ਵਿੱਚ ਹੁਣ ਲੋਕ ਸਰਪੰਚ ਨੀ ਚੁਣਦੇ ਤੁਸੀ ਪ੍ਰਧਾਨ ਮੰਤਰੀ ਚੁਣ ਲਿਆ🤧🤧🤧ਈ.ਵੀ.ਐਮ ਹੈਂ ਤਾਂ ਮੋਦੀ ਹੈ। ਮੋਦੀ ਹੈ ਤਾਂ ਤੁਹਾਡੀਆਂ ਚੀਕਾਂ ਇਸ ਤਰ੍ਹਾਂ ਹੀ ਪੈਣੀਆਂ🙏🙏🙏ਬਾਕੀ ਆਪਾਂ ਜਿੱਤਾਗੇ ਜਰੂਰ ਜੰਗ ਜਾਰੀ ਰੱਖਿਓ ਵੋਟਾਂ ਬੋਤਲ ਲੈ ਕੇ ਹੀ ਪਾਉਣੀਆਂ ((ਸੱਚ ਸੁਣਨ,ਬੋਲਣ,ਲਿਖਣ ਵਾਲੇ ਪੇਜ ਲਾਈਕ ਕਰਲੋ))”
ਫੇਸਬੁੱਕ ਪੋਸਟ ਦਾ ਆਰਕਾਇਵਡ ਲਿੰਕ ਇੱਥੇ ਵੇਖੋ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਨਸੀਰੂਦੀਨ ਸ਼ਾਹ ਦੇ ਨਾਮ ਤੋਂ ਵਾਇਰਲ ਹੋਏ ਟਵੀਟ ਦੀ ਸਕੈਨਿੰਗ ਤੋਂ ਪੜਤਾਲ ਦੀ ਸ਼ੁਰੂਆਤ ਕੀਤੀ। ਅਸੀਂ ਜਦੋਂ @Naseeruddin_sah ਨਾਮ ਦੇ ਅਕਾਊਂਟ ਨੂੰ ਖੋਜੀਆਂ ਤਾਂ ਸਾਨੂੰ ਪਤਾ ਲੱਗਿਆ ਕਿ ਇਹ ਇੱਕ ਪੈਰੋਡੀ ਅਕਾਊਂਟ ਹੈ। ਸਾਨੂੰ ਪਤਾ ਲੱਗਿਆ ਕਿ ਇਸ ਅਕਾਊਂਟ ਨੂੰ ਅਪ੍ਰੈਲ 2020 ਵਿੱਚ ਬਣਾਇਆ ਗਿਆ ਹੈ ਅਤੇ ਇਸ ਵਿੱਚ ਸਾਫ ਲਿਖਿਆ ਹੋਇਆ ਹੈ ਕਿ ਇਸ ਅਕਾਊਂਟ ਦਾ ਨਸੀਰੂਦੀਨ ਸ਼ਾਹ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹ ਇੱਕ ਫੈਨ ਅਕਾਊਂਟ ਹੈ। ਦੱਸ ਦੇਈਏ ਕਿ ਨਾਮੀ ਹਸਤੀਆਂ ਦੇ ਟਵਿੱਟਰ ਅਕਾਊਂਟ ਟਵਿੱਟਰ ਵੱਲੋਂ ਵੇਰੀਫਾਈਡ ਕੀਤੇ ਜਾਂਦੇ ਹਨ ਜਦਕਿ ਇਹ ਵਾਇਰਲ ਅਕਾਊਂਟ ਵੇਰੀਫਾਈਡ ਨਹੀਂ ਹੈ। ਇਸ ਅਕਾਊਂਟ ਨੂੰ ਤੁਸੀਂ ਇੱਥੇ ਵੇਖ ਸਕਦੇ ਹੋ ਅਤੇ ਵਾਇਰਲ ਟਵੀਟ ਨੂੰ ਹੇਂਠਾ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ ਦੇ ਅਗਲੇ ਪੜਾਅ ਵਿੱਚ ਸਾਨੂੰ ਨਸੀਰੂਦੀਨ ਸ਼ਾਹ ਦੁਆਰਾ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਗਿਆ ਇੱਕ ਵੀਡੀਓ ਮਿਲਿਆ ਜਿਸਨੂੰ ਉਨ੍ਹਾਂ ਨੇ 27 ਜਨਵਰੀ 2020 ਵਿੱਚ ਸ਼ੇਅਰ ਕਰਦੇ ਹੋਏ ਕਿਹਾ ਸੀ ਕਿ ਉਹਨਾਂ ਦਾ ਕੋਈ ਟਵੀਟਰ ਅਕਾਊਂਟ ਨਹੀਂ ਹੈ ਅਤੇ ਜੋ ਵੀ ਉਹਨਾਂ ਦੇ ਨਾਮ ਤੋਂ ਇਹ ਕਰ ਰਹੇ ਹਨ ਉਨ੍ਹਾਂ ਨੂੰ ਇਹ ਸਭ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਵੱਲੋਂ ਕੋਈ ਪੋਸਟ ਨਹੀਂ ਕੀਤੀ ਗਈ ਹੈ। ਇਸ ਵੀਡੀਓ ਨੂੰ ਤੁਸੀਂ ਇੱਥੇ ਵੇਖ ਸਕਦੇ ਹੋ।
ਅੱਗੇ ਵੱਧਦੇ ਹੋਏ ਸਾਨੂੰ ਸ਼ਾਹ ਦੀ ਪਤਨੀ ਰਤਨਾ ਪਾਠਕ ਦਾ ਇਹਨਾਂ ਫਰਜ਼ੀ ਪੋਸਟਾਂ ਉੱਤੇ ਕਿਹਾ ਗਿਆ ਇੱਕ ਬਿਆਨ ਮਿਲਿਆ। 8 ਫਰਵਰੀ 2021 ਨੂੰ ਪਬਲਿਸ਼ ਇਸ ਬਿਆਨ ਵਿੱਚ ਰਤਨਾ ਪਾਠਕ ਵੱਲੋਂ ਇਹ ਸਾਫ ਕਿਹਾ ਗਿਆ ਸੀ ਕਿ ਨਸੀਰੂਦੀਨ ਸ਼ਾਹ ਦਾ ਕੋਈ ਟਵੀਟਰ ਅਕਾਊਂਟ ਨਹੀਂ ਹੈ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਮੁੰਬਈ ਵਿੱਚ ਬਾਲੀਵੁੱਡ ਨੂੰ ਕਵਰ ਕਰਨ ਵਾਲੀ ਦੈਨਿਕ ਜਾਗਰਣ ਦੀ ਮੁੱਖ ਸੰਵਾਦਦਾਤਾ ਸਮਿਤਾ ਸ਼੍ਰੀਵਾਸਤਵ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕੀ ਨਸੀਰੂਦੀਨ ਸ਼ਾਹ ਦਾ ਕੋਈ ਟਵੀਟਰ ਅਕਾਊਂਟ ਨਹੀਂ ਹੈ ਅਤੇ ਇਹ ਅਕਾਊਂਟ ਜਿਸ ਦੇ ਪੋਸਟ ਨੂੰ ਵਾਇਰਲ ਕੀਤਾ ਜਾ ਰਿਹਾ ਹੈ ਉਹ ਫਰਜ਼ੀ ਹੈ।
ਵਿਸ਼ਵਾਸ ਨਿਊਜ਼ ਪਹਿਲਾਂ ਵੀ ਨਸੀਰੂਦੀਨ ਸ਼ਾਹ ਦੇ ਨਾਮ ਤੋਂ ਵਾਇਰਲ ਹੋਏ ਫਰਜ਼ੀ ਟਵੀਟ ਦੀ ਜਾਂਚ ਕਰ ਚੁੱਕਿਆ ਹੈ। ਤੁਸੀਂ ਇਹ ਪੜਤਾਲ ਇੱਥੇ, ਇੱਥੇ ਅਤੇ ਇੱਥੇ ਪੜ੍ਹ ਸਕਦੇ ਹੋ।
ਹੁਣ ਵਾਰੀ ਸੀ ਫੇਸਬੁੱਕ ਤੇ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ਼ “ਸੱਚ ਤੇ ਕੱਚ ਹਮੇਸ਼ਾ ਚੁੱਭਦਾ” ਦੀ ਸੋਸ਼ਲ ਸਕੈਨਿੰਗ ਕਰਨ ਦੀ। ਸਕੈਨਿੰਗ ਤੋਂ ਪਤਾ ਲੱਗਿਆ ਕਿ ਇਸ ਪੇਜ਼ ਨੂੰ 6 ਫਰਵਰੀ 2021 ਨੂੰ ਬਣਾਇਆ ਗਿਆ ਹੈ। ਇਸ ਫੇਸਬੁੱਕ ਪੇਜ ਨੂੰ 19,443 ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਨਸੀਰੂਦੀਨ ਸ਼ਾਹ ਦੇ ਨਾਮ ਤੋਂ ਵਾਇਰਲ ਹੋਇਆ ਟਵੀਟ ਫਰਜ਼ੀ ਨਿਕਲਿਆ। ਸਾਡੀ ਜਾਂਚ ਵਿੱਚ ਪਤਾ ਲੱਗਿਆ ਕਿ ਨਸੀਰੂਦੀਨ ਸ਼ਾਹ ਦਾ ਕੋਈ ਟਵੀਟਰ ਅਕਾਉਂਟ ਨਹੀਂ ਹੈ।
- Claim Review : ਨਸੀਰੂਦੀਨ ਸ਼ਾਹ ਦਾ ਟਵੀਟ
- Claimed By : ਫੇਸਬੁੱਕ ਪੇਜ
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...