Fact Check: ਬੀ.ਜੇ.ਪੀ ਦੇ ਗਾਂਧੀ ਪਰਿਵਾਰ ਤੋਂ ਮੁਆਫੀ ਮੰਗਣ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਇਹ ਟਵੀਟ ਫਰਜ਼ੀ ਅਤੇ ਐਡੀਟੇਡ ਹੈ

ਗਾਂਧੀ ਪਰਿਵਾਰ ਦੇ ਖਿਲਾਫ ਜਾਂਚ ਵਿੱਚ ਸੀ.ਬੀ.ਆਈ ਨੂੰ ਕਿਸੇ ਤਰ੍ਹਾਂ ਦਾ ਸਬੂਤ ਨਾ ਮਿਲਣ ਅਤੇ ਕੋਰਟ ਵਿੱਚ ਬੀ.ਜੇ.ਪੀ ਦੇ ਗਾਂਧੀ ਪਰਿਵਾਰ ਤੋਂ ਮੁਆਫੀ ਮੰਗੇ ਜਾਣ ਦੇ ਦਾਅਵੇ ਨਾਲ ਆਜ ਤੱਕ ਦੇ ਨਾਮ ਤੋਂ ਵਾਇਰਲ ਹੋ ਰਿਹਾ ਇਹ ਟਵੀਟ ਫਰਜ਼ੀ ਹੈ ਅਤੇ ਐਡੀਟੇਡ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਹਿੰਦੀ ਨਿਊਜ਼ ਚੈਨਲ ਆਜ ਤਕ ਦੇ ਨਾਂ ਤੇ ਇੱਕ ਟਵੀਟ ਦਾ ਸਕ੍ਰੀਨਸ਼ਾਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਟਵੀਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸੀ.ਬੀ.ਆਈ ਗਾਂਧੀ ਪਰਿਵਾਰ ਵਿਰੁੱਧ ਭ੍ਰਿਸ਼ਟਾਚਾਰ ਦਾ ਕੋਈ ਵੀ ਸਬੂਤ ਲੱਭਣ ਵਿੱਚ ਅਸਫਲ ਰਹੀ ਹੈ, ਇਸ ਲਈ ਬੀ.ਜੇ.ਪੀ ਨੇ ਅਦਾਲਤ ਵਿੱਚ ਗਾਂਧੀ ਪਰਿਵਾਰ ਤੋਂ ਮੁਆਫੀ ਮੰਗੀ ਹੈ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਗਾਂਧੀ ਪਰਿਵਾਰ ਦੇ ਖਿਲਾਫ ਜਾਂਚ ਵਿੱਚ ਸੀ.ਬੀ.ਆਈ ਨੂੰ ਕਿਸੇ ਤਰ੍ਹਾਂ ਦਾ ਸਬੂਤ ਨਾ ਮਿਲਣ ਅਤੇ ਕੋਰਟ ਵਿੱਚ ਬੀਜੇਪੀ ਦੇ ਗਾਂਧੀ ਪਰਿਵਾਰ ਤੋਂ ਮੁਆਫੀ ਮੰਗੇ ਜਾਣ ਦੇ ਦਾਅਵੇ ਨਾਲ ਆਜ ਤਕ ਦੇ ਨਾਮ ਤੋਂ ਵਾਇਰਲ ਹੋ ਰਿਹਾ ਇਹ ਟਵੀਟ ਫਰਜ਼ੀ ਹੈ ਅਤੇ ਐਡੀਟੇਡ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ‘Meer Aurangzeb Khan’ ਨੇ ਆਪਣੀ ਪ੍ਰੋਫਾਈਲ ਤੋਂ ਵਾਇਰਲ ਟਵੀਟ ( ਆਰਕਾਇਵ ਲਿੰਕ ) ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ,” ਬਹੁਤ ਖੂਬ। ਕੋਈ ਦੱਸੇ ਇਹ ਵੀ ਸੱਚ ਹੈ ਕੀ?”

ਫੇਸਬੁੱਕ ਦੇ ਅਣਗਿਣਤ ਯੂਜ਼ਰਸ ਨੇ ਇਸ ਟਵੀਟ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵਿਆਂ ਨਾਲ ਸਾਂਝਾ ਕੀਤਾ ਹੈ।

ਪੜਤਾਲ

ਟਵੀਟ ਵਿੱਚ ਕੀਤਾ ਗਿਆ ਦਾਅਵਾ ਕਿਸੇ ਵੀ ਸਰੋਤ ਦੇ ਹਵਾਲੇ ਤੋਂ ਨਹੀਂ ਕੀਤਾ ਗਿਆ ਹੈ, ਜਿਸ ਤੋਂ ਇਸਦੇ ਸੰਦਿਗਧ ਹੋਣ ਦਾ ਅਹਿਸਾਸ ਹੁੰਦਾ ਹੈ। ਦੂਜਾ, ਅਜਿਹੀ ਕੋਈ ਵੀ ਜਾਣਕਾਰੀ ਆਪਣੇ ਆਪ ਵਿੱਚ ਵੱਡੀ ਖਬਰ ਹੁੰਦੀ, ਪਰ ਅਜਿਹੀ ਖਬਰ ਨਾ ਤਾਂ ਆਜ ਤੱਕ ਦੀ ਵੈਬਸਾਈਟ ਜਾਂ ਇਸ ਦੇ ਵੇਰੀਫਾਈਡ ਸੋਸ਼ਲ ਮੀਡੀਆ ਹੈਂਡਲ ‘ਤੇ ਦੇਖੀ ਗਈ ਅਤੇ ਨਾ ਹੀ ਇਹ ਖ਼ਬਰ ਕਿਸੇ ਹੋਰ ਨਿਊਜ਼ ਵੈਬਸਾਈਟ’ ਤੇ ਲੱਗੀ ਮਿਲੀ।

ਨਿਊਜ਼ ਸਰਚ ਵਿੱਚ ਵੀ ਸਾਨੂੰ ਅਜਿਹੀ ਕੋਈ ਜਾਂ ਸਮਾਨ ਮਿਲਦੀ – ਜੁਲਦੀ ਖ਼ਬਰ ਨਹੀਂ ਮਿਲੀ। ਖੋਜ ਵਿੱਚ ਸਾਨੂੰ ਆਜ ਤਕ ਦੇ ਵੇਰੀਫਾਈਡ ਸੋਸ਼ਲ ਮੀਡੀਆ ਹੈਂਡਲ ਦੁਆਰਾ ਸਾਂਝਾ ਕੀਤਾ ਗਿਆ ਇੱਕ ਪੋਸਟ ਮਿਲਿਆ, ਜਿਸ ਵਿੱਚ ਇਸ ਫਰਜ਼ੀ ਟਵੀਟ ਦਾ ਖੰਡਨ ਕੀਤਾ ਗਿਆ ਹੈ। ਆਜ ਤਕ ਦੇ ਵੈਰੀਫਾਈਡ ਫੇਸਬੁੱਕ ਪੇਜ ਤੋਂ 31 ਅਗਸਤ ਨੂੰ ਕੀਤੇ ਗਏ ਪੋਸਟ ਵਿੱਚ ਇਸ ਟਵੀਟ ਨੂੰ ਫਰਜ਼ੀ ਦੱਸਿਆ ਗਿਆ ਹੈ।

https://www.facebook.com/aajtak/photos/a.10150447603827580/10161958951752580/?type=3

ਇਸ ਟਵੀਟ ਦੇ ਸੰਬੰਧ ਵਿੱਚ ਅਸੀਂ ਆਜ ਤਕ ਦੇ ਨਿਊਜ਼ਰੂਮ ਵਿੱਚ ਕੰਮ ਕਰਨ ਵਾਲੇ ਇੱਕ ਪੱਤਰਕਾਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ , ‘ਇਹ ਫਰਜ਼ੀ ਅਤੇ ਐਡੀਟੇਡ ਟਵੀਟ ਹੈ, ਜੋ ਜਾਣਬੁੱਝ ਕੇ ਗਲਤ ਇਰਾਦੇ ਨਾਲ ਤਿਆਰ ਕੀਤਾ ਗਿਆ ਹੈ। ਆਮ ਤੌਰ ‘ਤੇ ਅਜਿਹੀ ਖ਼ਬਰ ਕਿਸੇ ਦੇ ਹਵਾਲੇ ਤੋਂ ਸਾਹਮਣੇ ਆਉਂਦੀਆਂ ਹਨ, ਉਸਦਾ ਕੋਈ ਸਰੋਤ ਹੁੰਦਾ ਹੈ, ਪਰ ਵਾਇਰਲ ਟਵੀਟ ਵਿੱਚ ਸਿੱਧਾ ਬਿਆਨ ਲਿਖ ਦਿੱਤਾ ਗਿਆ ਹੈ।

ਵਾਇਰਲ ਟਵੀਟ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਨੇ ਆਪਣੀ ਪ੍ਰੋਫਾਈਲ ਵਿੱਚ ਖੁਦ ਨੂੰ ਏਆਰ ਗਰੁੱਪ ਦਾ ਸੀ.ਈ.ਓ ਦੱਸਿਆ ਹੈ। ਉਨ੍ਹਾਂ ਦੀ ਪ੍ਰੋਫਾਈਲ ਨੂੰ ਕਰੀਬ ਤਿੰਨ ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।

ਨਤੀਜਾ: ਗਾਂਧੀ ਪਰਿਵਾਰ ਦੇ ਖਿਲਾਫ ਜਾਂਚ ਵਿੱਚ ਸੀ.ਬੀ.ਆਈ ਨੂੰ ਕਿਸੇ ਤਰ੍ਹਾਂ ਦਾ ਸਬੂਤ ਨਾ ਮਿਲਣ ਅਤੇ ਕੋਰਟ ਵਿੱਚ ਬੀ.ਜੇ.ਪੀ ਦੇ ਗਾਂਧੀ ਪਰਿਵਾਰ ਤੋਂ ਮੁਆਫੀ ਮੰਗੇ ਜਾਣ ਦੇ ਦਾਅਵੇ ਨਾਲ ਆਜ ਤੱਕ ਦੇ ਨਾਮ ਤੋਂ ਵਾਇਰਲ ਹੋ ਰਿਹਾ ਇਹ ਟਵੀਟ ਫਰਜ਼ੀ ਹੈ ਅਤੇ ਐਡੀਟੇਡ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts