ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਵਾਇਰਲ ਟਵੀਟ ਫਰਜ਼ੀ ਪਾਇਆ ਗਿਆ, ਇਸਨੂੰ ਸਨੇਹਾ ਦੁਬੇ ਨੇ ਨਹੀਂ , ਬਲਕਿ ਉਨ੍ਹਾਂ ਦੇ ਨਾਂ ਤੇ ਬਣੇ ਇੱਕ ਪੈਰੋਡੀ ਹੈਂਡਲ ਦੁਆਰਾ ਕੀਤਾ ਗਿਆ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੰਯੁਕਤ ਰਾਸ਼ਟਰ ਮਹਾਸਭਾ (ਯੂ.ਐਨ.ਜੀ.ਏ) ਵਿੱਚ ਭਾਰਤ ਦੀ ਨੁਮਾਇੰਦਗੀ ਕਰਦੇ ਹੋਏ ਸਪੀਚ ਦੇਣ ਵਾਲੀ ਆਈ.ਐਫ.ਐਸ ਸਨੇਹਾ ਦੁਬੇ ਨਾਲ ਜੁੜਿਆ ਇੱਕ ਟਵੀਟ ਦਾ ਸਕ੍ਰੀਨਸ਼ਾਟ ਫੇਸਬੁੱਕ ਤੇ ਵਾਇਰਲ ਹੋ ਰਿਹਾ ਹੈ। ਇਸ ਸਕ੍ਰੀਨਸ਼ਾਟ ਦੇ ਟਵਿੱਟਰ ਹੈਂਡਲ ਤੇ ਉਨ੍ਹਾਂ ਦਾ ਨਾਮ ਲਿਖਿਆ ਹੈ , ਉਨ੍ਹਾਂ ਦੀ ਫੋਟੋ ਪ੍ਰੋਫਾਈਲ ਤੇ ਲੱਗੀ ਹੈ ਅਤੇ ਟਵੀਟ ਵਿੱਚ ਪੱਤਰਕਾਰ ਅੰਜਨਾ ਓਮ ਕਸ਼ਯਪ ਦੀ ਉਨ੍ਹਾਂ ਨਾਲ ਹੋਈ ਮੁਲਾਕਾਤ ਦੇ ਵੀਡੀਓ ਦਾ ਹਿੱਸਾ ਹੈ। ਹੁਣ ਇਸ ਟਵੀਟ ਦੇ ਸਕ੍ਰੀਨਸ਼ਾਟ ਨੂੰ ਕੁਝ ਇਸ ਤਰ੍ਹਾਂ ਸ਼ੇਅਰ ਕੀਤਾ ਜਾ ਰਿਹਾ ਹੈ ਕਿ ਆਪ ਸਨੇਹਾ ਦੁਬੇ ਨੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਪੱਤਰਕਾਰਾਂ ਨਾਲ ਜੁੜਿਆ ਇਹ ਟਵੀਟ ਕੀਤਾ ਹੈ। ਜਦੋਂ ਵਿਸ਼ਵਾਸ ਨਿਊਜ਼ ਨੇ ਇਸ ਟਵੀਟ ਦੀ ਜਾਂਚ ਕੀਤੀ ਤਾਂ ਅਸੀਂ ਪਾਇਆ ਕਿ ਇਹ ਟਵੀਟ ਫਰਜ਼ੀ ਹੈ, ਇਸਨੂੰ ਸਨੇਹਾ ਦੁਬੇ ਨੇ ਨਹੀਂ ਕੀਤਾ ਹੈ ਬਲਕਿ ਉਨ੍ਹਾਂ ਦੇ ਨਾਂ ਤੋਂ ਬਣੇ ਇੱਕ ਪੈਰੋਡੀ ਹੈਂਡਲ ਦੇ ਵੱਲੋਂ ਤੋਂ ਕੀਤਾ ਗਿਆ ਸੀ।
ਕੀ ਹੋ ਰਿਹਾ ਹੈ ਵਾਇਰਲ ?
ਫੇਸਬੁੱਕ ਯੂਜ਼ਰ ‘ਅਨੀਤਾ ਸਕਸੇਨਾ’ ਨੇ ਟਵੀਟ ਦੇ ਸਕ੍ਰੀਨਸ਼ਾਟ ਨੂੰ ਸ਼ੇਅਰ ਕੀਤਾ ਅਤੇ ਉਸ ਵਿੱਚ ਵੀਡੀਓ ਸੀ ਉਸਦੇ ਨਾਲ ਲਿਖਿਆ ਸੀ, ‘ਦੇਸ਼ ਦੇ ਪੱਤਰਕਾਰਾਂ ਨੂੰ ਵਿਦੇਸ਼ਾਂ ਵਿੱਚ ਭਾਰਤ ਦਾ ਮਾਨ ਰੱਖਣਾ ਸਿੱਖਣਾ ਹੋਵੇਗਾ। ਹਰ ਜਗ੍ਹਾ ਆਪਣਾ ਮਾਇਕ ਲੈ ਕੇ ਨਹੀਂ ਜਾਇਆ ਜਾ ਸਕਦਾ ਹੈ। ਟਵੀਟ ਕਰਨ ਦੀ ਮਿਤੀ 25 ਸਤੰਬਰ 2021 ਹੈ।
ਪੋਸਟ ਦੇ ਆਰਕਾਈਵ ਵਰਜਨ ਨੂੰ ਇੱਥੇ ਵੇਖੋ।
ਪੜਤਾਲ
ਆਪਣੀ ਪੜਤਾਲ ਨੂੰ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਸਕ੍ਰੀਨਸ਼ਾਟ ਦੇ ਯੂਜ਼ਰ ਹੈਂਡਲ @SnehaDubey_ ਨੂੰ ਟਵਿੱਟਰ ‘ਤੇ ਤਲਾਸ਼ ਕਰਨਾ ਸ਼ੁਰੂ ਕੀਤਾ। ਸਰਚ ਵਿੱਚ ਸਾਨੂੰ ਇਸੇ ਨਾਮ ਦਾ ਇੱਕ ਹੈਂਡਲ ਮਿਲਿਆ, ਪਰ ਨਾ ਤਾਂ ਇਸ ਵਿੱਚ ਹੁਣ ਸਨੇਹਾ ਦੁਬੇ ਦੀ ਫੋਟੋ ਲੱਗੀ ਸੀ ਅਤੇ ਨਾ ਹੀ ਯੂਜ਼ਰ ਨੇਮ ਵਿੱਚ Sneha Dubey IFS ਲਿਖਿਆ ਸੀ। ਇਸ ਅਕਾਊਂਟ ਦੇ ਬਾਇਓ ਦੇ ਅਨੁਸਾਰ, ਇਹ ਇੱਕ ਪੈਰੋਡੀ ਅਕਾਊਂਟ ਹੈ, ਜਿਸ ਨੂੰ ਸਤੰਬਰ 2021 ਨੂੰ ਬਣਾਇਆ ਗਿਆ ਹੈ। ਸਾਨੂੰ ਇਸ ਅਕਾਊਂਟ ਤੇ ਇੱਕ ਵੀ ਟਵੀਟ ਨਹੀਂ ਮਿਲਿਆ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਸਨੇਹਾ ਦੁਬੇ ਨੇ ਪੱਤਰਕਾਰਾਂ ਨੂੰ ਲੈ ਕੇ ਕੋਈ ਟਵੀਟ ਕੀਤਾ ਹੈ। ਖੋਜ ਵਿੱਚ ਸਾਨੂੰ ਅਧਿਕਾਰਤ ਤੌਰ ਤੇ ਉਨ੍ਹਾਂ ਦੇ ਵੱਲੋਂ ਕੀਤਾ ਗਿਆ ਅਜਿਹਾ ਕੋਈ ਟਵੀਟ ਨਹੀਂ ਮਿਲਿਆ।
ਵਾਇਰਲ ਟਵੀਟ ਦੀ ਪੁਸ਼ਟੀ ਲਈ ਵਿਸ਼ਵਾਸ ਨਿਊਜ਼ ਨੇ ਅਪਣੇ ਸਹਿਯੋਗੀ ਦੈਨਿਕ ਜਾਗਰਣ ਦੇ ਨੇਸ਼ਨਲ ਬਿਉਰੋ ਵਿੱਚ ਮਿਨਿਸਟ੍ਰੀਜ਼ ਨੂੰ ਕਵਰ ਕਰਨ ਵਾਲੇ ਅਸਿਸਟੈਂਟ ਐਡੀਟਰ ਸੰਜੇ ਮਿਸ਼ਰਾ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਅਜਿਹਾ ਕੋਈ ਟਵੀਟ ਆਈ.ਐਫ.ਐਸ ਸਨੇਹਾ ਦੁਬੇ ਦੇ ਰਾਹੀਂ ਨਹੀਂ ਕੀਤਾ ਗਿਆ ਹੈ। ਉਹ ਇਸ ਅਹੁਦੇ ਤੇ ਰਹਿ ਕੇ ਇਸ ਤਰ੍ਹਾਂ ਦਾ ਟਵੀਟ ਨਹੀਂ ਕਰ ਸਕਦੀ, ਇਹ ਗਵਰਨਮੇਂਟ ਦੇ ਪ੍ਰੋਟੋਕੋਲ ਦੇ ਵਿਰੁੱਧ ਹੈ। ਇਸ ਲਈ ਇਹ ਮੁਮਕਿਨ ਹੀ ਨਹੀਂ ਕਿ ਉਹ ਅਜਿਹਾ ਕੋਈ ਟਵੀਟ ਕਰੇ।
ਵਾਇਰਲ ਟਵੀਟ ਦੇ ਸਕ੍ਰੀਨਸ਼ਾਟ ਵਿੱਚ ਇੱਕ ਵੀਡੀਓ ਹੈ। ਖਬਰਾਂ ਦੇ ਅਨੁਸਾਰ, ਨਿਊਜ਼ ਚੈਨਲ ਦੀ ਰਿਪੋਰਟਰ ਅੰਜਨਾ ਓਮ ਕਸ਼ਯਪ ਸਨੇਹਾ ਦੁਬੇ ਤੋਂ ਬਾਈਟ ਲੈਣ ਪਹੁੰਚੀ ਸੀ, ਉਦੋਂ ਹੀ ਉਨ੍ਹਾਂ ਨੇ ਬਿਨਾਂ ਕੁਝ ਬੋਲੇ ਹੀ ਜਾਣ ਲਈ ਕਹਿ ਦਿੱਤਾ। ਇਸ ਮਾਮਲੇ ਨਾਲ ਜੁੜੀ ਖ਼ਬਰ ਇੱਥੇ ਪੜ੍ਹ ਸਕਦੇ ਹੋ।
ਪੜਤਾਲ ਦੇ ਅਖੀਰ ਵਿੱਚ ਅਸੀਂ ਫਰਜ਼ੀ ਟਵੀਟ ਨੂੰ ਸ਼ੇਅਰ ਕਰਨ ਵਾਲੀ ਯੂਜ਼ਰ ਅਨੀਤਾ ਸਕਸੇਨਾ ਦੀ ਸੋਸ਼ਲ ਸਕੈਨਿੰਗ ਕੀਤੀ। ਦਿੱਲੀ ਦੀ ਰਹਿਣ ਵਾਲੀ ਇਸ ਯੂਜ਼ਰ ਨੂੰ 11 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ ਅਤੇ ਫੇਸਬੁੱਕ ਤੇ ਕਾਫੀ ਐਕਟਿਵ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਵਾਇਰਲ ਟਵੀਟ ਫਰਜ਼ੀ ਪਾਇਆ ਗਿਆ, ਇਸਨੂੰ ਸਨੇਹਾ ਦੁਬੇ ਨੇ ਨਹੀਂ , ਬਲਕਿ ਉਨ੍ਹਾਂ ਦੇ ਨਾਂ ਤੇ ਬਣੇ ਇੱਕ ਪੈਰੋਡੀ ਹੈਂਡਲ ਦੁਆਰਾ ਕੀਤਾ ਗਿਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।