ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਨੀਰਜ ਚੋਪੜਾ ਦੇ ਨਾਂ ਤੇ ਵਾਇਰਲ ਹੋਇਆ ਟਵੀਟ ਫਰਜ਼ੀ ਸਾਬਿਤ ਹੋਇਆ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਟੋਕੀਓ ਓਲੰਪਿਕਸ ਵਿੱਚ ਹਿੰਦੁਸਤਾਨ ਲਈ ਗੋਲਡ ਮੈਡਲ ਜਿੱਤਣ ਵਾਲੇ ਨੀਰਜ ਚੋਪੜਾ ਦੇ ਨਾਮ ਤੇ ਇੱਕ ਫਰਜ਼ੀ ਟਵੀਟ ਵਾਇਰਲ ਹੋ ਰਿਹਾ ਹੈ। ਇਸ ਟਵੀਟ ਨੂੰ ਸੱਚ ਮੰਨਦੇ ਹੋਏ ਸੋਸ਼ਲ ਮੀਡੀਆ ਯੂਜ਼ਰਸ ਇਸਨੂੰ ਵਾਇਰਲ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਵਾਇਰਲ ਪੋਸਟ ਵਰਗਾ ਕੋਈ ਟਵਿੱਟਰ ਹੈਂਡਲ ਮੌਜੂਦ ਹੀ ਨਹੀਂ ਹੈ।ਨੀਰਜ ਚੋਪੜਾ ਦਾ ਅਸਲ ਟਵਿੱਟਰ ਹੈਂਡਲ ਵੇਰੀਫਾਈਡ ਹੈ। ਨੀਰਜ ਚੋਪੜਾ ਦੇ ਨਾਂ ਤੇ ਵਾਇਰਲ ਟਵੀਟ ਪੂਰੀ ਤਰ੍ਹਾਂ ਫਰਜ਼ੀ ਹੈ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ ਉਮੇਸ਼ ਸਿੰਘ ਨੇ 10 ਅਗਸਤ ਨੂੰ ਇੱਕ ਪੋਸਟ ਕਰਦੇ ਹੋਏ ਲਿਖਿਆ: ‘ਕ੍ਰੈਡਿਟ ਲੈਣ ਦੀ ਇੰਨੀ ਕਾਹਲੀ ਹੈ ਕਿ ਖਿਡਾਰੀ ਨੂੰ ਅਜਿਹੇ ਟਵੀਟ ਕਰਨੇ ਪੈ ਰਹੇ ਹਨ। ਬੇਸ਼ਰਮ ਸੱਤਾ।’
ਫਰਜ਼ੀ ਟਵੀਟ ਵਿੱਚ ਨੀਰਜ ਚੋਪੜਾ ਦੀ ਤਸਵੀਰ ਦੀ ਵਰਤੋਂ ਕਰਦੇ ਹੋਏ ਲਿਖਿਆ ਹੈ : ‘ਇਹ ਗੋਲਡ ਮੈਡਲ ਮੇਰੇ ਅਤੇ ਮੇਰੇ ਕੋਚ ਦੀ ਸਾਲਾਂ ਦੀ ਮਿਹਨਤ ਦਾ ਨਤੀਜਾ ਹੈ। ਇਸ ਦਾ ਸਿਹਰਾ ਮੋਦੀ ਜੀ ਨੂੰ ਦੇਣ ਦੀ ਕੋਸ਼ਿਸ਼ ਨਾ ਕਰੋ।’
ਵਾਇਰਲ ਪੋਸਟ ਦੇ ਕੰਟੇੰਟ ਨੂੰ ਇੱਥੇ ਐਦਾਂ ਹੀ ਲਿਖਿਆ ਗਿਆ ਹੈ ਜਿਵੇਂ ਕਿ ਪੋਸਟ ਵਿੱਚ ਹੈ। ਫੇਸਬੁੱਕ ਪੋਸਟ ਦਾ ਆਰਕਾਇਵਡ ਵਰਜਨ ਇੱਥੇ ਵੇਖਿਆ ਜਾ ਸਕਦਾ ਹੈ। ਇਸ ਨੂੰ ਸੱਚ ਮੰਨਦੇ ਹੋਏ ਦੂਜੇ ਯੂਜ਼ਰਸ ਵੀ ਇਸ ਨੂੰ ਲਗਾਤਾਰ ਵਾਇਰਲ ਕਰ ਰਹੇ ਹਨ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਵਾਇਰਲ ਪੋਸਟ ਦੀ ਜਾਂਚ ਲਈ ਵਾਇਰਲ ਟਵੀਟ ਵਿੱਚ ਵਰਤੇ ਗਏ ਕਥਿਤ ਟਵਿੱਟਰ ਹੈਂਡਲ @ i_m_nirajchopra ਨੂੰ ਖੋਜਣਾ ਸ਼ੁਰੂ ਕੀਤਾ। ਇਸ ਨਾਮ ਦਾ ਸਾਨੂੰ ਕੋਈ ਅਕਾਊਂਟ ਨਹੀਂ ਮਿਲਿਆ।
ਜਾਂਚ ਦੌਰਾਨ ਸਾਨੂੰ ਪਤਾ ਲੱਗਾ ਕਿ ਨੀਰਜ ਚੋਪੜਾ ਦਾ ਵੈਰੀਫਾਈਡ ਟਵਿੱਟਰ ਹੈਂਡਲ @Neeraj_chopra1 ਹੈ। ਇਸ ਅਕਾਊਂਟ ਨੂੰ ਜੂਨ 2017 ਵਿੱਚ ਬਣਾਇਆ ਗਿਆ ਸੀ। ਅਗਸਤ ਵਿੱਚ ਨੀਰਜ ਨੇ ਇਸ ਅਕਾਊਂਟ ਤੋਂ ਸਿਰਫ ਇੱਕ ਟਵੀਟ ਕੀਤਾ ਹੈ। ਇਸ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਦੈਨਿਕ ਜਾਗਰਣ ਦੇ ਸਪੋਰਟਸ ਐਡੀਟਰ ਅਭਿਸ਼ੇਕ ਤ੍ਰਿਪਾਠੀ ਨਾਲ ਸੰਪਰਕ ਕੀਤਾ। ਉਨ੍ਹਾਂ ਦੇ ਨਾਲ ਵਾਇਰਲ ਪੋਸਟ ਨੂੰ ਸ਼ੇਅਰ ਕੀਤਾ । ਉਨ੍ਹਾਂ ਨੇ ਦੱਸਿਆ ਕਿ ਇਹ ਨੀਰਜ ਚੋਪੜਾ ਦਾ ਅਸਲ ਅਕਾਊਂਟ ਨਹੀਂ ਹੈ, ਇਹ ਫਰਜ਼ੀ ਹੈ।
ਹੁਣ ਵਾਰੀ ਸੀ ਉਸ ਫੇਸਬੁੱਕ ਯੂਜ਼ਰ ਦੇ ਅਕਾਊਂਟ ਦੀ ਜਾਂਚ ਕਰਨ ਦੀ, ਜਿਸਨੇ ਆਪਣੇ ਅਕਾਊਂਟ ਤੇ ਫਰਜ਼ੀ ਪੋਸਟ ਸਾਂਝੀ ਕੀਤੀ ਸੀ। ਫੇਸਬੁੱਕ ਯੂਜ਼ਰ ਉਮੇਸ਼ ਸਿੰਘ ਇੱਕ ਸਿਆਸੀ ਪਾਰਟੀ ਨਾਲ ਜੁੜਿਆ ਹੋਇਆ ਹੈ। ਯੂਜ਼ਰ ਪਟਨਾ ਦਾ ਵਸਨੀਕ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਨੀਰਜ ਚੋਪੜਾ ਦੇ ਨਾਂ ਤੇ ਵਾਇਰਲ ਹੋਇਆ ਟਵੀਟ ਫਰਜ਼ੀ ਸਾਬਿਤ ਹੋਇਆ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।