Fact Check: ਸਰ ਗੰਗਾ ਰਾਮ ਹਸਪਤਾਲ ਦੇ ਡਾਕਟਰ ਨੇ ਕਿਹਾ, ਦਵਾ ਦੀ ਇਹ ਪਰਚੀ ਉਨ੍ਹਾਂ ਨੇ ਨਹੀਂ ਲਿਖੀ ਹੈ
ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਪ੍ਰਿਸਕ੍ਰਿਪਸ਼ਨ ਫਰਜ਼ੀ ਹੈ। ਡਾਕਟਰ ਰਾਜ ਕਮਲ ਅਗਰਵਾਲ ਨੇ ਕੰਫਰਮ ਕੀਤਾ ਹੈ ਕਿ ਇਹ ਪ੍ਰਿਸਕ੍ਰਿਪਸ਼ਨ ਉਨ੍ਹਾਂ ਨੇ ਨਹੀਂ ਲਿਖਿਆ ਹੈ ਅਤੇ ਕਿਸੇ ਹੋਰ ਨੇ ਉਨ੍ਹਾਂ ਦੇ ਲੇਟਰਹੇਡ ਦਾ ਗਲਤ ਇਸਤੇਮਾਲ ਕੀਤਾ ਹੈ। ਉਨ੍ਹਾਂ ਨੇ ਇਨ੍ਹਾਂ ਦਵਾਵਾਂ ਨੂੰ ਡਾਕਟਰ ਦੀ ਸਲਾਹ ਦੇ ਬਗੈਰ ਲੈਣ ਤੋਂ ਮਨਾ ਕੀਤਾ ਹੈ।
- By: Pallavi Mishra
- Published: Jun 14, 2020 at 06:51 PM
ਨਵੀਂ ਦਿੱਲੀ ਵਿਸ਼ਵਾਸ ਟੀਮ। ਵਿਸ਼ਵਾਸ ਨਿਊਜ਼ ਨੂੰ ਵਹਟਸਐੱਪ ‘ਤੇ ਇੱਕ ਪੋਸਟ ਮਿਲਿਆ, ਜਿਸਦੇ ਵਿਚ ਇਹ ਦਾਅਵਾ ਕੀਤਾ ਗਿਆ ਕਿ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਨੇ ਸੋਸ਼ਲ ਡਿਸਟੇਨਸਿੰਗ, ਹੱਥ ਧੋਣ ਅਤੇ ਮਾਸਕ ਪਾਉਣ ਦੇ ਅਲਾਵਾ ਕੋਰੋਨਾ ਵਾਇਰਸ ਤੋਂ ਬਚਾਅ ਲਈ ਦਵਾਈਆਂ ਦੀ ਇੱਕ ਲਿਸਟ ਜਾਰੀ ਕੀਤੀ ਹੈ। ਇਹ ਪ੍ਰਿਸਕ੍ਰਿਪਸ਼ਨ ਸਰ ਗੰਗਾ ਰਾਮ ਹਸਪਤਾਲ ਦੇ ਡਾਕਟਰ ਰਾਜ ਕਮਲ ਅਗਰਵਾਲ ਦੇ ਲੈਟਰਹੈਡ ‘ਤੇ ਲਿਖਿਆ ਗਿਆ ਹੈ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਪ੍ਰਿਸਕ੍ਰਿਪਸ਼ਨ ਫਰਜ਼ੀ ਹੈ। ਡਾਕਟਰ ਰਾਜ ਕਮਲ ਅਗਰਵਾਲ ਨੇ ਕੰਫਰਮ ਕੀਤਾ ਹੈ ਕਿ ਇਹ ਪ੍ਰਿਸਕ੍ਰਿਪਸ਼ਨ ਉਨ੍ਹਾਂ ਨੇ ਨਹੀਂ ਲਿਖਿਆ ਹੈ ਅਤੇ ਕਿਸੇ ਹੋਰ ਨੇ ਉਨ੍ਹਾਂ ਦੇ ਲੈਟਰਹੈਡ ਦਾ ਗਲਤ ਇਸਤੇਮਾਲ ਕੀਤਾ ਹੈ। ਉਨ੍ਹਾਂ ਨੇ ਇਨ੍ਹਾਂ ਦਵਾਵਾਂ ਨੂੰ ਡਾਕਟਰ ਦੀ ਸਲਾਹ ਦੇ ਬਗੈਰ ਲੈਣ ਤੋਂ ਮਨਾ ਕੀਤਾ ਹੈ।
ਕੀ ਹੋ ਰਿਹਾ ਹੈ ਵਾਇਰਲ?
ਵਾਇਰਲ ਪੋਸਟ ਵਿਚ ਸਰ ਗੰਗਾ ਰਾਮ ਹਸਪਤਾਲ ਦੇ ਡਾਕਟਰ ਰਾਜ ਕਮਲ ਅਗਰਵਾਲ ਦੇ ਲੈਟਰਹੈਡ ‘ਤੇ ਲਿਖਿਆ ਇੱਕ ਪ੍ਰਿਸਕ੍ਰਿਪਸ਼ਨ ਹੈ, ਜਿਸਦੇ ਵਿਚ ਸੋਸ਼ਲ ਡਿਸਟੇਨਸਿੰਗ , ਹੱਥ ਧੋਣ ਅਤੇ ਮਾਸਕ ਪਾਉਣ ਦੇ ਅਲਾਵਾ ਕੋਰੋਨਾ ਵਾਇਰਸ ਤੋਂ ਬਚਾਅ ਲਈ ਦਵਾਈਆਂ ਦੀ ਇੱਕ ਲਿਸਟ ਵੇਖੀ ਜਾ ਸਕਦੀ ਹੈ। ਪੋਸਟ ਵਿਚ ਕੋਵਿਡ-19 ਦੇ ਹਲਕੇ ਲਕਸ਼ਣ ਹੋਣ ‘ਤੇ ਇਨ੍ਹਾਂ ਦਵਾਵਾਂ ਨੂੰ ਲੈਣ ਲਈ ਕਿਹਾ ਹੈ।
ਇਸ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਪੋਸਟ ਦੀ ਪੜਤਾਲ ਕਰਨ ਲਈ ਸਬਤੋਂ ਪਹਿਲਾਂ ਇਸ ਖ਼ਬਰ ਨੂੰ ਇੰਟਰਨੈੱਟ ‘ਤੇ ਲੱਭਣਾ ਸ਼ੁਰੂ ਕੀਤਾ। ਸਾਨੂੰ ਏਦਾਂ ਦੀ ਕੋਈ ਖ਼ਬਰ ਨਹੀਂ ਮਿਲੀ ਪਰ ਸਰ ਗੰਗਾਂ ਰਾਮ ਹੱਸਪਤਾਲ ਦੇ ਟਵਿਟਰ ਅਕਾਊਂਟ ਤੋਂ ਕੀਤਾ ਗਿਆ ਇੱਕ ਟਵੀਟ ਮਿਲਿਆ। ਟਵੀਟ ਵਿਚ ਇਸ ਵਾਇਰਲ ਤਸਵੀਰ ਦੇ ਉੱਤੇ ਫਰਜੀ ਦੀ ਸਟੰਪ ਲੱਗੀ ਹੋਈ ਸੀ ਅਤੇ ਡਿਸਕ੍ਰਿਪਸ਼ਨ ਵਿਚ ਲਿਖਿਆ ਸੀ, “ਇਹ ਸਾਡੇ ਸੰਗਿਆਂਨ ਵਿਚ ਲਿਆਇਆ ਗਿਆ ਹੈ ਕਿ ਕਿਸੇ ਨੇ ਇੱਕ ਨਕਲੀ ਤਸਵੀਰ ਪ੍ਰਸਾਰਿਤ ਕੀਤੀ ਹੈ, ਜਿਸਦੇ ਵਿਚ ਡਾਕਟਰ ਦੇ ਜ਼ਾਲੀ ਦਸਤਖਤ ਹਨ। #SGRHIndia ਦਾ ਇਨ੍ਹਾਂ ਸੰਦੇਸ਼ਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ।”
ਇਸਤੋਂ ਬਾਅਦ ਅਸੀਂ ਸਰ ਸਰ ਗੰਗਾਂ ਰਾਮ ਹੱਸਪਤਾਲ ਦੇ ਪਬਲਿਕ ਰਿਲੇਸ਼ਨ ਮੈਨੇਜਰ ਅਜੋਯ ਸਹਿਗਲ ਨਾਲ ਫੋਨ ‘ਤੇ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਪੋਸਟ ਫਰਜੀ ਹੈ ਅਤੇ ਇਸ ਵਿਸ਼ੇ ਵਿਚ ਹੱਸਪਤਾਲ ਦੇ ਡਾਇਰੇਕਟਰ ਨੇ ਇੱਕ ਸਟੇਟਮੈਂਟ ਵੀ ਜਾਰੀ ਕੀਤਾ ਹੈ।
ਇਸ ਸਟੇਟਮੈਂਟ ਵਿਚ ਲਿਖਿਆ ਹੈ, “ਡਾ. ਆਰ.ਕੇ. ਅੱਗਰਵਾਲ ਦੇ ਪ੍ਰਿਸਕ੍ਰਿਪਸ਼ਨ ਪੇਡ ‘ਤੇ ਨਕਲੀ ਜਰਨਾਲਾਇਸਡ ਨੁਸਖੇ ਲਿਖ ਦਿੱਤੇ ਗਏ ਹਨ। ਡਾ. ਅੱਗਰਵਾਲ, ਸਰ ਗੰਗਾ ਰਾਮ ਹੱਸਪਤਾਲ, ਨਵੀ ਦਿੱਲੀ ਵਿਚ ਸੀਨੀਅਰ ਕੰਸਲਟੈਂਟ, ਅਨੱਸਥੀਸੀਆ ਦੇ ਪਦ ‘ਤੇ ਕੰਮ ਕਰਦੇ ਹਨ। ਕਿਸੇ ਨੇ ਉਨ੍ਹਾਂ ਦੇ ਲੈਟਰਹੈਡ ਦਾ ਗ਼ਲਤ ਇਸਤੇਮਾਲ ਕੀਤਾ ਹੈ। ਜਨਹਿਤ ਵਿਚ ਇਹ ਜਲਦ ਸੂਚਿਤ ਕੀਤਾ ਜਾਂਦਾ ਹੈ ਕਿ ਇਹ ਸਾਰੀਆਂ ਦਵਾਵਾਂ ਕੋਵਿਡ-19 ਨਾਲ ਪੀੜਤ ਰੋਗੀ ਨੂੰ ਕੇਵਲ ਡਾਕਟਰਾਂ ਦੇ ਪਰਚੇ ‘ਤੇ ਦਿੱਤੀ ਜਾ ਸਕਦੀ ਹੈ, ਕਿਉਕਿ ਕੁੱਝ ਰੋਗੀਆਂ ਵਿਚ ਇਹ ਦਵਾਵਾਂ ਸੀਨਾ, ਗਰਦਣ, ਅੱਖਾਂ ਆਦਿ ਤੋਂ ਸੰਬੰਧਿਤ ਗੰਭੀਰ ਦੁਸ਼ਪ੍ਰਭਾਵ ਪੈਦਾ ਕਰ ਸਕਦੀਆਂ ਹਨ। ਕਿਸੇ ਨੂੰ ਵੀ ਇਨ੍ਹਾਂ ਦਵਾਵਾਂ ਨੂੰ ਨਹੀਂ ਲੈਣਾ ਚਾਹੀਦਾ ਹੈ। ਡਾਇਰੈਕਟਰ – ਚਿਕਿਤਸਾ ਸਰ ਗੰਗਾ ਰਾਮ ਹੱਸਪਤਾਲ, ਨਵੀਂ ਦਿੱਲੀ”
ਇਸਤੋਂ ਬਾਅਦ ਅਸੀਂ ਡਾਕਟਰ ਰਾਜ ਕਮਲ ਅੱਗਰਵਾਲ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ, “ਇਹ ਮੇਰੀ ਲਿਖਾਈ ਨਹੀਂ ਹੈ। ਕਿਸੇ ਨੇ ਮੇਰੇ ਲੈਟਰਹੈਡ ਦਾ ਗ਼ਲਤ ਇਸਤੇਮਾਲ ਕੀਤਾ ਹੈ। ਕਿਰਪਾ ਕਰਕੇ ਬਿਨਾ ਡਾਕਟਰ ਦੀ ਸਲਾਹ ਦੇ ਇੰਨਾ ਦਵਾਵਾਂ ਦਾ ਸੇਵਨ ਨਾ ਕਰੋ।”
ਵਾਇਰਲ ਪੋਸਟ ਵਿਚ COVID-19 ਰੋਗੀਆਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਲਈ ਹਾਈਡ੍ਰੋਕਸੀਕਲੋਰੋਕਿਨ, ਵਿਟਾਮਿਨ ਸੀ, ਜਿੰਕ, ਕ੍ਰੋਸਿਨ, ਕੇਪੋਲਿਨ, ਸੇਟਰੀਜ਼ੀਨ ਅਤੇ ਇੱਕ ਖਾਂਸੀ ਦੀ ਦਵਾ ਦੀ ਲਿਸਟ ਦਿੱਤੀ ਗਈ ਹੈ। ਇਹ ਦਵਾਵਾਂ ਸਿਹਤਕਰਮੀਆਂ ਦੁਆਰਾ ਕੋਵਿਡ 19 ਦੇ ਰੋਗੀਆਂ ਜਾਂ ਮਾਇਲਡ ਸਿਮਟਮਸ ਵਾਲੇ ਲੋਕਾਂ ਨੂੰ ਦਿੱਤੀ ਜਰੂਰ ਜਾਂਦੀ ਹੈ ਪਰ ਇਨ੍ਹਾਂ ਨੂੰ ਬਿਨਾ ਡਾਕਟਰ ਦੀ ਸਲਾਹ ਦੇ ਲੇਣਾ ਘਾਤਕ ਹੋ ਸਕਦਾ ਹੈ।
ਹਾਈਡ੍ਰੋਕਸੀਕਲੋਰੋਕਿਨ (ਐੱਚਸੀਕਿਓ) ਇੱਕ ਮਰੀਜ਼ ਦੀ ਮੈਡੀਕਲ ਹਿਸਟ੍ਰੀ ਨੂੰ ਸਮਝਣ ਦੇ ਬਾਅਦ ਹੀ ਦਿੱਤੀ ਜਾਂਦੀ ਹੈ। CMR ਦੀ ਨਵੀਂ ਗਾਈਡਲਾਈਨਜ਼ ਦੇ ਅਨੁਸਾਰ, ਹਾਈਡ੍ਰੋਕਸੀਕਲੋਰੋਕਿਨ ਕੋਵਿਡ 19 ਰੋਗੀਆਂ ਦੇ ਉੱਚ-ਜ਼ੋਖਿਮ ਵਾਲੇ ਸੰਪਰਕਾਂ ਨੂੰ ਦਿੱਤੀ ਜਾ ਸਕਦੀ ਹੈ ਪਰ ਇਸਨੂੰ ਕੇਵਲ ਇੱਕ ਰਜਿਸਟਰਡ ਚਿਕਿਤਸਕ ਨਾਲ ਕੰਸਲਟ ਕਰਨ ਦੇ ਬਾਅਦ ਹੀ ਲਿਆ ਜਾ ਸਕਦਾ ਹੈ।
ਇਸ ਪੋਸਟ ਨੂੰ ਟਵਿੱਟਰ ‘ਤੇ VEDPRAKASH SHARMA ਨਾਂ ਦੇ ਯੂਜ਼ਰ ਦੁਆਰਾ ਸ਼ੇਅਰ ਕੀਤਾ ਗਿਆ ਹੈ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਪ੍ਰਿਸਕ੍ਰਿਪਸ਼ਨ ਫਰਜ਼ੀ ਹੈ। ਡਾਕਟਰ ਰਾਜ ਕਮਲ ਅਗਰਵਾਲ ਨੇ ਕੰਫਰਮ ਕੀਤਾ ਹੈ ਕਿ ਇਹ ਪ੍ਰਿਸਕ੍ਰਿਪਸ਼ਨ ਉਨ੍ਹਾਂ ਨੇ ਨਹੀਂ ਲਿਖਿਆ ਹੈ ਅਤੇ ਕਿਸੇ ਹੋਰ ਨੇ ਉਨ੍ਹਾਂ ਦੇ ਲੇਟਰਹੇਡ ਦਾ ਗਲਤ ਇਸਤੇਮਾਲ ਕੀਤਾ ਹੈ। ਉਨ੍ਹਾਂ ਨੇ ਇਨ੍ਹਾਂ ਦਵਾਵਾਂ ਨੂੰ ਡਾਕਟਰ ਦੀ ਸਲਾਹ ਦੇ ਬਗੈਰ ਲੈਣ ਤੋਂ ਮਨਾ ਕੀਤਾ ਹੈ।
- Claim Review : ਵਾਇਰਲ ਪੋਸਟ ਵਿਚ ਸਰ ਗੰਗਾ ਰਾਮ ਹਸਪਤਾਲ ਦੇ ਡਾਕਟਰ ਰਾਜ ਕਮਲ ਅਗਰਵਾਲ ਦੇ ਲੈਟਰਹੈਡ 'ਤੇ ਲਿਖਿਆ ਇੱਕ ਪ੍ਰਿਸਕ੍ਰਿਪਸ਼ਨ ਹੈ, ਜਿਸਦੇ ਵਿਚ ਸੋਸ਼ਲ ਡਿਸਟੇਨਸਿੰਗ , ਹੱਥ ਧੋਣ ਅਤੇ ਮਾਸਕ ਪਾਉਣ ਦੇ ਅਲਾਵਾ ਕੋਰੋਨਾ ਵਾਇਰਸ ਤੋਂ ਬਚਾਅ ਲਈ ਦਵਾਈਆਂ ਦੀ ਇੱਕ ਲਿਸਟ ਵੇਖੀ ਜਾ ਸਕਦੀ ਹੈ।
- Claimed By : Twitter User- VEDPRAKASH SHARMA
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...