Fact Check: ਹਰਿਆਣਵੀ ਡਾਂਸਰ ਸਪਨਾ ਚੌਧਰੀ ਦੀ ਮੌਤ ਦੀ ਖਬਰ ਝੂਠੀ , ਵਾਇਰਲ ਦਾਅਵਾ ਫਰਜੀ ਹੈ

ਹਰਿਆਣਾ ਦੀ ਕਲਾਕਾਰ ਅਤੇ ਡਾਂਸਰ ਸਪਨਾ ਚੌਧਰੀ ਦੀ ਸੜਕ ਹਾਦਸੇ ਵਿੱਚ ਮੌਤ ਦਾ ਦਾਅਵਾ ਗ਼ਲਤ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਹਰਿਆਣਵੀ ਕਲਾਕਾਰ ਅਤੇ ਡਾਂਸਰ ਸਪਨਾ ਚੌਧਰੀ ਦੀ ਮੌਤ ਦਾ ਦਾਅਵਾ ਕੀਤਾ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕੀ ਸੜਕ ਹਾਦਸੇ ਵਿੱਚ ਜ਼ਖਮੀ ਹੋਣ ਕਾਰਨ ਸਪਨਾ ਚੌਧਰੀ ਦੀ ਅਚਾਨਕ ਮੌਤ ਹੋ ਗਈ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਝੂਠਾ ਸਾਬਿਤ ਹੋਇਆ। ਸਪਨਾ ਚੌਧਰੀ ਕਿਸੇ ਹਾਦਸੇ ਦਾ ਸ਼ਿਕਾਰ ਨਹੀਂ ਹੋਈ ਹੈ ਅਤੇ ਉਹ ਪੂਰੀ ਤਰ੍ਹਾਂ ਠੀਕ ਹੈ। ਕੁਝ ਹਫ਼ਤੇ ਪਹਿਲਾਂ ਸਿਰਸਾ ਵਿੱਚ ਇੱਕ ਸੜਕ ਹਾਦਸੇ ਵਿੱਚ ਸਪਨਾ ਨਾਮ ਦੀ ਕਲਾਕਾਰ ਦੀ ਮੌਤ ਦੀ ਖ਼ਬਰ ਨੂੰ ਸਪਨਾ ਚੌਧਰੀ ਦੀ ਮੌਤ ਨਾਲ ਜੋੜਦੇ ਹੋਏ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ?

ਫੇਸਬੁੱਕ ਯੂਜ਼ਰ ‘Saddam’ ਨੇ ਵਾਇਰਲ ਪੋਸਟ ( ਆਰਕਾਇਵਡ ਲਿੰਕ ) ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ “ਸਪਨਾ ਚੌਧਰੀ ਦੀ ਐਕਸੀਡੈਂਟ ਵਿੱਚ ਮੌਤ ਸਿਰਸਾ ਵਿੱਚ।”

https://www.facebook.com/100011746323625/videos/894130648173843/

ਕਈ ਹੋਰ ਯੂਜ਼ਰਸ ਨੇ ਵੀ ਆਪਣੀ ਪ੍ਰੋਫਾਈਲ ਤੋਂ ਇਸਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸਾਂਝਾ ਕੀਤਾ ਹੈ ।

ਪੜਤਾਲ

ਸਪਨਾ ਚੌਧਰੀ ਮਸ਼ਹੂਰ ਕਲਾਕਾਰ ਹੈ ਅਤੇ ਕਿਸੀ ਹਾਦਸੇ ਵਿੱਚ ਅਜਿਹੇ ਕਲਾਕਾਰ ਦੀ ਮੌਤ ਦੀ ਖਬਰ ਵਾਇਰਲ ਹੁੰਦੀ ਹੈ, ਪਰ ਨਿਊਜ਼ ਸਰਚ ਵਿੱਚ ਸਾਨੂੰ ਅਜਿਹੀ ਕੋਈ ਖਬਰ ਨਹੀਂ ਮਿਲੀ। ਜਿਸ ਵਿੱਚ ਸਪਨਾ ਚੌਧਰੀ ਦੇ ਹਾਦਸੇ ਚ ਮੌਤ ਦੀ ਖਬਰ ਹੁੰਦੀ ।

ਵਾਇਰਲ ਪੋਸਟ ਵਿੱਚ ਇੰਡੀਆ ਨਿਊਜ਼ ਦੇ ਇੱਕ ਵੀਡੀਓ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਹੈ। ਵੀਡੀਓ ਵਿੱਚ ਸਿਰਸਾ ਚ ਸੜਕ ਹਾਦਸੇ ਵਿੱਚ ਕਲਾਕਾਰ ਸਪਨਾ ਦੀ ਮੌਤ ਦਾ ਜ਼ਿਕਰ ਹੈ। ਸਰਚ ਵਿੱਚ ਸਾਨੂੰ ‘India News Haryana’ ਦੇ ਅਧਿਕਾਰਿਤ ਯੂਟਿਊਬ ਚੈਨਲ ਤੇ 30 ਅਗਸਤ 2021 ਨੂੰ ਅਪਲੋਡ ਕੀਤਾ ਇੱਕ ਵੀਡੀਓ ਬੁਲੇਟਿਨ ਮਿਲਿਆ, ਜੋ ਵਾਇਰਲ ਹੋ ਰਹੇ ਵੀਡੀਓ ਨਾਲ ਮੇਲ ਖਾਂਦਾ ਹੈ। ਬੁਲੇਟਿਨ ਦੇ ਨਾਲ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ‘ਸੰਗੀਤ ਕਲਾਕਾਰ ਸਪਨਾ ਦੀ ਸਿਰਸਾ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਅਤੇ ਪੰਜ ਹੋਰ ਕਲਾਕਾਰ ਵੀ ਇਸ ਹਾਦਸੇ ਵਿੱਚ ਜ਼ਖਮੀ ਹੋ ਗਏ।’

ਬੁਲੇਟਿਨ ਵਿੱਚ ਸਪਨਾ ਚੌਧਰੀ ਦੀ ਨਹੀਂ ਬਲਕਿ ਕਿਸੇ ਹੋਰ ਕਲਾਕਾਰ ਸਪਨਾ ਦੀ ਮੌਤ ਦਾ ਜ਼ਿਕਰ ਹੈ। ਨਿਊਜ਼ ਸਰਚ ਵਿੱਚ ਸਾਨੂੰ 30 ਅਗਸਤ 2021 ਨੂੰ ਅਮਰ ਉਜਾਲਾ ਦੀ ਵੈਬਸਾਈਟ ਤੇ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ, ਜਿਸ ਵਿੱਚ ਘਟਨਾ ਦਾ ਵੇਰਵਾ ਦਿੱਤਾ ਗਿਆ ਸੀ ਅਤੇ ਉਪਰੋਕਤ ਬੁਲੇਟਿਨ ਨਾਲ ਦਿੱਤੀ ਗਈ ਜਾਣਕਾਰੀ ਇਹ ਨਾਲ ਮਿਲਦਾ ਜੁਲਦਾ ਸੀ।

ਰਿਪੋਰਟ ਮੁਤਾਬਕ, ‘ਫਤੇਹਾਬਾਦ’ ਚ ਸਾਥੀ ਦਾ ਜਨਮਦਿਨ ਮਨਾਉਣ ਤੋਂ ਬਾਅਦ ਸਿਰਸਾ ਪਰਤ ਰਹੇ ਡਾਂਸਰ ਗਰੁੱਪ ਦੇ ਮੈਂਬਰਾਂ ਦੀ ਕਾਰ ਦੇ ਸਾਹਮਣੇ ਗਾਂ ਆਉਣ ਕਾਰਨ ਹਾਦਸਾ ਵਾਪਰਿਆ। ਹਾਦਸੇ ਵਿੱਚ ਟੀਮ ਦੀ ਇੱਕ ਕੁੜੀ ਦੀ ਮੌਤ ਹੋ ਗਈ, ਜਦੋਂ ਕਿ ਬਾਕੀ ਚਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ । ਤੇਜ਼ ਰਫ਼ਤਾਰ ਕਾਰਨ ਕਾਰ ਪਲਟ ਗਈ ਅਤੇ ਸੜਕ ਦੇ ਦੂਜੇ ਪਾਸੇ ਖੇਤਾਂ ਵਿੱਚ ਜਾ ਪਹੁੰਚੀ। ਹਾਦਸੇ ਵਿੱਚ 30 ਸਾਲਾ ਸਪਨਾ ਦੀ ਮੌਤ ਹੋ ਗਈ। ਮਾਮਲੇ ਦੀ ਸੂਚਨਾ ਡਿੰਗ ਥਾਣਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮ੍ਰਿਤਕ ਦੇ ਪਰਿਜਨਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਸ਼ਵ ਨੂੰ ਪਰਿਜਨਾਂ ਨੂੰ ਸੌੰਪ ਦਿੱਤਾ । ਘਟਨਾ ਐਤਵਾਰ ਰਾਤ ਕਰੀਬ 12 ਵਜੇ ਦੀ ਹੈ।

ਯਾਨੀ ਕਿਸੇ ਹੋਰ ਕਲਾਕਾਰ ਸਪਨਾ ਦੀ ਸੜਕ ਹਾਦਸੇ ਵਿੱਚ ਮੌਤ ਹੋਈ । ਮੌਤ ਦੀ ਪੁਰਾਣੀ ਖ਼ਬਰ ਨੂੰ ਸਪਨਾ ਚੌਧਰੀ ਦੀ ਮੌਤ ਵਜੋਂ ਵਾਇਰਲ ਕੀਤਾ ਜਾ ਰਿਹਾ ਹੈ। ਅਸੀਂ ਸਪਨਾ ਚੌਧਰੀ ਦੇ ਨਿੱਜੀ ਸਹਾਇਕ ਚਰਣ ਸਹਿਰਾਵਤ ਨਾਲ ਇਸ ਮਾਮਲੇ ਬਾਰੇ ਗੱਲ ਕੀਤੀ। ਉਨ੍ਹਾਂ ਨੇ ਦੱਸਿਆ, ‘ਸਪਨਾ ਚੌਧਰੀ ਬਿਲਕੁਲ ਠੀਕ ਹੈ ਅਤੇ ਉਹ ਇਸ ਵੇਲੇ ਚੰਡੀਗੜ੍ਹ ਵਿੱਚ ਸ਼ੂਟਿੰਗ ਕਰ ਰਹੀ ਹੈ। ਹਾਲ ਫਿਲਹਾਲ ਉਹ ਕਿਸੇ ਹਾਦਸੇ ਦਾ ਸ਼ਿਕਾਰ ਨਹੀਂ ਹੋਈ ਹੈ। ਜਿਹੜੀ ਖ਼ਬਰ ਵਾਇਰਲ ਹੋ ਰਹੀ ਹੈ, ਉਹ ਇੱਕ ਹੋਰ ਕਲਾਕਾਰ ਸਪਨਾ ਦੀ ਮੌਤ ਨਾਲ ਸਬੰਧਿਤ ਹੈ, ਜਿਸ ਨੂੰ ਲੋਕਾਂ ਨੇ ਸਪਨਾ ਚੌਧਰੀ ਸਮਝਕਾਰ ਵਾਇਰਲ ਕਰਨਾ ਸ਼ੁਰੂ ਕਰ ਦਿੱਤਾ।

ਵਾਇਰਲ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੇ ਆਪਣੇ ਆਪ ਨੂੰ ਦਿੱਲੀ ਦਾ ਰਹਿਣ ਵਾਲਾ ਦੱਸਿਆ ਹੈ। ਉਨ੍ਹਾਂ ਦੀ ਪ੍ਰੋਫਾਈਲ ਨੂੰ ਕਰੀਬ ਤਿੰਨ ਸੌ ਲੋਕ ਫੋਲੋ ਕਰਦੇ ਹਨ ।

ਨਤੀਜਾ: ਹਰਿਆਣਾ ਦੀ ਕਲਾਕਾਰ ਅਤੇ ਡਾਂਸਰ ਸਪਨਾ ਚੌਧਰੀ ਦੀ ਸੜਕ ਹਾਦਸੇ ਵਿੱਚ ਮੌਤ ਦਾ ਦਾਅਵਾ ਗ਼ਲਤ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts