ਸਾਡੀ ਜਾਂਚ ਵਿੱਚ ਵਾਇਰਲ ਦਾਅਵਾ ਝੂਠਾ ਨਿਕਲਿਆ । ਅਸਲ ਵਿੱਚ ਇਹ ਕੀਮਤ 48 ਬੋਤਲਾਂ ਦੀ ਪੇਟੀ ਦੀ ਕੀਮਤ ਹੈ ਨਾ ਕਿ ਇੱਕ ਪਾਣੀ ਦੀ ਬੋਤਲ ਦੀ। ਇਸ ਪੋਸਟ ਰਾਹੀਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਵਿਸ਼ਵਾਸ ਨਿਊਜ਼( ਨਵੀਂ ਦਿੱਲੀ ) : ਪੰਜਾਬ ਦੇ ਸੀ.ਐਮ ਚਰਨਜੀਤ ਸਿੰਘ ਚੰਨੀ ਦੇ ਮੁੰਡੇ ਦੇ ਵਿਆਹ ਨਾਲ ਜੁੜਿਆ ਇੱਕ ਪੋਸਟ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਹੈ। ਵਾਇਰਲ ਪੋਸਟ ਵਿੱਚ CM ਚੰਨੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਲੰਗਰ ਖਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਪੋਸਟ ਦੇ ਨਾਲ ਹੀ ਔਨਲਾਈਨ ਸਾਈਟਾਂ ‘ਤੇ ਵਿਕਣ ਵਾਲੀ ਪਾਣੀ ਦੀ ਬੋਤਲ ਦੀ ਤਸਵੀਰ ਵੀ ਹੈ ਅਤੇ ਨਾਲ ਹੀ ਇਸ ਬੋਤਲ ਦੀ ਕੀਮਤ ਵੀ ਲਿਖੀ ਹੋਈ ਹੈ। ਯੂਜ਼ਰਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੀ.ਐਮ ਦੇ ਮੁੰਡੇ ਦੇ ਵਿਆਹ ਤੇ ਲੰਗਰ ਵੇਲੇ ਵਰਤਾਈ ਗਈ ਇੱਕ ਪਾਣੀ ਦੀ ਬੋਤਲ ਦੀ ਕੀਮਤ 800 ਰੁਪਏ ਤੋਂ ਵੱਧ ਦੀ ਸੀ। ਜਦੋਂ ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਤਾਂ ਅਸੀਂ ਇਸ ਦਾਅਵੇ ਨੂੰ ਫਰਜ਼ੀ ਪਾਇਆ। ਜਿਸ ਸਕ੍ਰੀਨਸ਼ੋਟ ਨੂੰ ਵਾਇਰਲ ਕੀਤਾ ਜਾ ਰਿਹਾ ਹੈ,ਅਸਲ ਵਿੱਚ ਇਹ ਕੀਮਤ 48 ਬੋਤਲਾਂ ਦੀ ਪੇਟੀ ਦੀ ਕੀਮਤ ਹੈ, ਨਾ ਕਿ ਇੱਕ ਬੋਤਲ ਦੀ। ਇਸ ਪੋਸਟ ਰਾਹੀਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ ” team josan ” ਨੇ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ “ਆਮ ਆਦਮੀ ਮੈ ਆਮ ਆਦਮੀ ਦਾ ਢੰਡੋਰਾ ਪਿੱਟਣ ਵਾਲਾ ਚੰਨੀ ਕਹਿੰਦਾ ਅਸੀ ਵਿਆਹ ਸਾਦਾ ਕੀਤਾ ਰੋਟੀ ਲੰਗਰ ਦੀ ਖਾਧੀ ਪਰ 6,7 ਦਾਲ਼ਾ ਸਬਜੀਆਂ ਨਾਲ , ਲੰਗਰ ਦੇ ਪਾਣੀ ਦੀ ਥਾਂ 800 ਰੁਪਏ ਦੀ ਬੋਤਲ ਵਾਲਾ ਪਾਣੀ ਪੀਤਾ ..”
ਫੇਸਬੁੱਕ ਤੇ ਕਈ ਯੂਜ਼ਰਸ ਇਸ ਪੋਸਟ ਨੂੰ ਸਮਾਨ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ। ਪੋਸਟ ਅਤੇ ਉਸਦੇ ਆਰਕਾਈਵ ਵਰਜਨ ਨੂੰ ਇੱਥੇ ਵੇਖੋ।
ਪੜਤਾਲ
ਤੁਹਾਨੂੰ ਦੱਸ ਦੇਈਏ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਡੇ ਪੁੱਤਰ ਨਵਜੀਤ ਸਿੰਘ ਦਾ ਵਿਆਹ 10 ਅਕਤੂਬਰ 2021 ਨੂੰ ਮੋਹਾਲੀ ਦੇ 3B-1 ਸਥਿਤ ਸਿੰਘ ਸਭਾ ਗੁਰਦੁਆਰੇ ਵਿੱਚ ਸਿਮਰਨਧੀਰ ਕੌਰ ਨਾਲ ਹੋਇਆ ਹੈ । ਵਿਆਹ ਨੂੰ ਸਾਦੇ ਤਰੀਕੇ ਨਾਲ ਕੀਤਾ ਗਿਆ ਸੀ , ਵਿਆਹ ਦੌਰਾਨ ਸੀ.ਐਮ ਨੇ ਆਪਣੇ ਪਰਿਵਾਰ ਨਾਲ ਆਮ ਲੋਕਾਂ ਵਾਂਗ ਲੰਗਰ ਖਾਧਾ ਅਤੇ ਉਨ੍ਹਾਂ ਦੇ ਇਸ ਕਾਰਜ ਦੀ ਕਈ ਲੋਕਾਂ ਵੱਲੋਂ ਤਰੀਫ ਵੀ ਕੀਤੀ ਗਈ ਹੈ। ਕਈ ਮੀਡਿਆ ਰਿਪੋਰਟਾਂ ਵਿੱਚ ਤੁਸੀਂ ਇਸ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਨੂੰ ਵੇਖ ਸਕਦੇ ਹੋ। ਪੋਸਟ ਵਿੱਚ ਕੁਝ ਕਾਮੈਂਟਸ ਵਿੱਚ ਇਸ ਨੂੰ ਫ਼ਰਜ਼ੀ ਦੱਸਦੇ ਹੋਏ ਪਾਣੀ ਦੀ ਬੋਤਲ ਦੇ ਅਸਲ ਮੂਲ ਬਾਰੇ ਸਾਡੀਆਂ ਹੈ।
ਹੁਣ ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਇਆ ਅਤੇ ਵਾਇਰਲ ਪੋਸਟ ਵਿੱਚ ਦਿੱਖ ਰਹੀ ਪਾਣੀ ਦੀ ਬੋਤਲ ਬਾਰੇ ਸਰਚ ਕੀਤਾ। ਕਿਉਂਕਿ ਪੋਸਟ ਵਿੱਚ Amazon ਔਨਲਾਈਨ ਸਾਈਟ ਦਾ ਜਿਕਰ ਸੀ ਇਸ ਲਈ ਅਸੀਂ Amazon ਦੀ ਸਾਈਟ ਤੇ ਗਏ , ਇੱਥੇ “Himalayan Mineral water “ਸਰਚ ਕੀਤਾ, ਸਾਨੂੰ ਇੱਥੇ ਇਹਨਾਂ ਦੀ ਅਸਲ ਕੀਮਤ ਬਾਰੇ ਪਤਾ ਲੱਗਿਆ ।
ਇੱਥੇ ਪਾਣੀ ਦੀ ਬੋਤਲ ਦੀ ਕੀਮਤ 816 ਅਤੇ 780 ਲਿਖੀ ਹੋਈ ਹੈ, ਪਰ ਇਹ ਇੱਕ ਬੋਤਲ ਦੀ ਕੀਮਤ ਨਹੀਂ ਹੈ। Amazon ਵਿੱਚ 200ML ਦੀ 48 ਬੋਤਲਾਂ ਦੀ ਪੇਟੀ ਦੀ ਕੀਮਤ 816 ਅਤੇ 1000ML ਦੀ 12 ਬੋਤਲਾਂ ਦੀ ਪੇਟੀ ਦੀ ਕੀਮਤ 780 ਰੁਪਏ ਹੈ । ਹੇਂਠਾ ਤੁਸੀਂ ਇਸ ਨੂੰ ਵੇਖ ਸਕਦੇ ਹੋ।
ਵੱਧ ਜਾਣਕਾਰੀ ਲਈ ਵਿਸ਼ਵਾਸ ਨਿਊਜ਼ ਨੇ ਸਾਡੇ ਸਹਿਯੋਗੀ ਦੈਨਿਕ ਜਾਗਰਣ ਦੇ ਮੋਹਾਲੀ ਦੇ ਸਿਟੀ ਚੀਫ ਰਿਪੋਰਟਰ ਰੋਹਿਤ ਕੁਮਾਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਇਸ ਪੋਸਟ ਨੂੰ ਫਰਜੀ ਦੱਸਿਆ ਕਿ ਅਤੇ ਕਿਹਾ ਕਿ ਉਨ੍ਹਾਂ ਦੀ ਨਜ਼ਰ ਵਿਚ ਵੀ ਇਹ ਪੋਸਟ ਆਈ ਸੀ । ਇਹ ਖਬਰ ਪੂਰੀ ਤਰ੍ਹਾਂ ਝੂਠੀ ਹੈ ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ ਦੀ ਜਾਂਚ ਕੀਤੀ ਸਾਨੂੰ ਪਤਾ ਲੱਗਿਆ ਕੀ ਇਸ ਪੇਜ ਨੂੰ 2.2K ਲੋਕ ਫੋਲੋ ਕਰਦੇ ਹਨ ਅਤੇ ਇਸ ਪੇਜ ਨੂੰ 22 ਨਵੰਬਰ 2018 ਨੂੰ ਬਣਾਇਆ ਗਿਆ ਸੀ।
ਨਤੀਜਾ: ਸਾਡੀ ਜਾਂਚ ਵਿੱਚ ਵਾਇਰਲ ਦਾਅਵਾ ਝੂਠਾ ਨਿਕਲਿਆ । ਅਸਲ ਵਿੱਚ ਇਹ ਕੀਮਤ 48 ਬੋਤਲਾਂ ਦੀ ਪੇਟੀ ਦੀ ਕੀਮਤ ਹੈ ਨਾ ਕਿ ਇੱਕ ਪਾਣੀ ਦੀ ਬੋਤਲ ਦੀ। ਇਸ ਪੋਸਟ ਰਾਹੀਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।