Fact Check: ਰਾਜਾ ਵੜਿੰਗ ਦੇ ਪੀ.ਏ ਨੇ ਨਹੀਂ ਕੀਤਾ ਕਿਸਾਨਾਂ ਵਿਰੁੱਧ ਇਹ ਪੋਸਟ, ਵਾਇਰਲ ਪੋਸਟ ਫਰਜੀ ਹੈ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਨਾਲ ਕੀਤਾ ਗਿਆ ਦਾਅਵਾ ਫਰਜੀ ਨਿਕਲਿਆ । ਸਨੀ ਬਰਾੜ ਨੇ ਕਿਸਾਨਾਂ ਵਿਰੁੱਧ ਅਜਿਹਾ ਕੁਛ ਨਹੀਂ ਕਿਹਾ ਹੈ , ਉਨ੍ਹਾਂ ਨੇ ਆਪ ਇਸ ਗੱਲ ਦਾ ਖੰਡਨ ਕੀਤਾ ਹੈ ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਕਾਂਗਰਸ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿੱਜੀ ਸਲਾਹਕਾਰ ਸਨੀ ਬਰਾੜ ਫੱਤਣਵਾਲਾ ਨਾਲ ਜੁੜਿਆ ਇੱਕ ਫੇਸਬੁੱਕ ਪੋਸਟ ਦਾ ਸਕ੍ਰੀਨਸ਼ਾਟ ਵਾਇਰਲ ਹੋ ਰਿਹਾ ਹੈ। ਇਸ ਸਕ੍ਰੀਨਸ਼ਾਟ ਵਿੱਚ ਸਨੀ ਬਰਾੜ ਦਾ ਨਾਮ ਲਿਖਿਆ ਹੋਇਆ ਹੈ, ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਨੀ ਬਰਾੜ ਨੇ ਕਿਸਾਨਾਂ ਨੂੰ ਸਿੱਧੀ ਧਮਕੀ ਦਿੱਤੀ ਹੈ। ਜਦੋਂ ਵਿਸ਼ਵਾਸ ਨਿਊਜ਼ ਨੇ ਇਸ ਪੋਸਟ ਦੀ ਜਾਂਚ ਕੀਤੀ ਤਾਂ ਅਸੀਂ ਪਾਇਆ ਕਿ ਇਹ ਫੇਸਬੁੱਕ ਪੋਸਟ ਫਰਜ਼ੀ ਹੈ, ਇਸ ਨੂੰ ਸਨੀ ਬਰਾੜ ਨੇ ਨਹੀਂ ਕੀਤਾ ਹੈ, ਬਲਕਿ ਫੇਕ ਆਈ.ਡੀ ਤੋਂ ਕੀਤਾ ਗਿਆ ਹੈ। ਇਸਦਾ ਖੰਡਨ ਆਪ ਸਨੀ ਬਰਾੜ ਨੇ ਕੀਤਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ ” ਫੈਨ ਨਵਜੋਤ ਕੌਰ ਲੰਬੀ ਦੇ” ਨੇ 30 ਸਤੰਬਰ ਨੂੰ ਇਸ ਪੋਸਟ ਦੇ ਸਕ੍ਰੀਨਸ਼ਾਟ ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ ” ਮੰਤਰੀ ਬਨਣ ਤੇ ਰਾਜੇ ਵੜਿੰਗ ਦੇ ਪੀ ਏ ਦੀ ਹੋਈ ਹਵਾ ਖਰਾਬ, ਕਿਸਾਨਾਂ ਨੂੰ ਦਿੱਤੀ ਧਮਕਿੋ”

ਪੋਸਟ ਵਿੱਚ ਲਿਖਿਆ ਹੋਇਆ ਹੈ ” ਮੇਰੇ ਬੌਸ ਰਾਜਾ ਜੀ ਹੁਣ ਕੈਬਨਿਟ ਮੰਤਰੀ ਬਣ ਗਏ ਨੇ ਉਹ ਹਰ ਇੱਕ ਘਰ ਅਤੇ ਹਰ ਇੱਕ ਪਿੰਡ ਜਾ ਸਕਦੇ ਨੇ ਬਾਕੀ ਰਹਿੰਦੀ ਗੱਲ ਇਹ ਕਿਸਾਨ ਨਹੀਂ ਇਹ ਤਾਂ ਡਰਾਮੇ ਕਰਨ ਵਾਲੇ ਵਿਹਲੇ ਬੰਦੇ ਨੇ ਹੁਣ ਰਾਜਾ ਜੀ ਕੋਲ ਸਕਿਓਰਿਟੀ ਵੀ ਵੱਧ ਹੈ। ਮਿਲਦੇ ਹਾਂ ਪਿੰਡਾਂ ਵਿੱਚ ਰੋਕਣਾ ਤਾਂ ਰੋਕ ਕੇ ਵੇਖਣਾ ਤੁਹਾਨੂੰ ਵੀ ਸਾਡੀ ਨਵੀਂ ਪਾਵਰ ਦਾ ਪਤਾ ਲੱਗ ਜਾਵੇਗਾ। Amrinder Singh Raja Warring ,ਪੋਸਟ ਵਿੱਚ ਰਾਜਾ ਵੜਿੰਗ ਸਹੁੰ ਚੁੱਕਦੇ ਹੋਏ ਦੀ ਤਸਵੀਰ ਵੀ ਲੱਗੀ ਹੈ।

ਸਕ੍ਰੀਨਸ਼ਾਟ ਨਾਲ ਲਿਖਿਆ ਹੈ ” ਸਾਡੇ ਕੋਲ ਸਕਿਊਰਿਟੀ ਬਹੁਤ ਹੈ ਅਸੀਂ ਪਿੰਡਾਂ ਵਿੱਚ ਪ੍ਰੋਗਰਾਮ ਕਰਾਂਗੇ, ਜੇ ਕਿਸਾਨਾਂ ਵਿੱਚ ਹਿੰਮਤ ਹੈ ਤਾਂ ਰੋਕ ਲੈਣ , ਕਿਸਾਨ ਵੀਰੋ ਜੁੱਤੀਆਂ ਮਾਰੋ ਇਹਨਾਂ ਗੱਦਾਰਾਂ ਨੂੰ

ਪੋਸਟ ਦੇ ਆਰਕਾਈਵ ਵਰਜਨ ਨੂੰ ਇੱਥੇ ਵੇਖੋ।

ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਇਸ ਪੋਸਟ ਨੂੰ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।

ਪੜਤਾਲ

ਕਿਸਾਨ ਅੰਦੋਲਨ ਹਰ ਥਾਂ ਚਰਚਾ ਦਾ ਵਿਸ਼ੇ ਬਣਿਆ ਹੋਇਆ ਹੈ , ਜੇ ਇਸ ਬਾਰੇ ਕੋਈ ਪੋਸਟ ਜਾ ਖਬਰ ਵਾਇਰਲ ਹੁੰਦੀ ਹੈ ਤਾਂ ਉਹ ਨਿਊਜ਼ ਵਿੱਚ ਜ਼ਰੂਰ ਆਉਂਦੀ ਹੈ , ਇਸ ਲਈ ਅਸੀਂ ਆਪਣੀ ਪੜਤਾਲ ਦੀ ਸ਼ੁਰੂਆਤ ਨਿਊਜ਼ ਸਰਚ ਨਾਲ ਕੀਤੀ। ਅਸੀਂ ਪੋਸਟ ਨਾਲ ਸੰਬੰਧਿਤ ਕੀਵਰਡ ਨਾਲ ਨਿਊਜ਼ ਸਰਚ ਕੀਤੀ , ਪਰ ਸਾਨੂੰ ਇਸ ਨਾਲ ਜੁੜੀ ਅਜਿਹੀ ਕੋਈ ਖਬਰ ਨਹੀਂ ਮਿਲੀ ਜੋ ਇਸ ਗੱਲ ਦੀ ਪੁਸ਼ਟੀ ਕਰਦੀ ਹੋਵੇ। ਪੋਸਟ ਵਿੱਚ ਕਈ ਯੂਜ਼ਰਸ ਨੇ ਕਾਮੈਂਟਸ ਵਿੱਚ ਇਸ ਪੋਸਟ ਨੂੰ ਫਰਜੀ ਦੱਸਿਆ ਹੈ ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਨੂੰ ਅੱਗੇ ਵਧਾਇਆ ਅਤੇ ਸਨੀ ਬਰਾੜ ਦੇ ਸੋਸ਼ਲ ਅਕਾਊਂਟਸ ਵੱਲ ਰੁੱਖ ਕੀਤਾ। ਸਾਨੂੰ ਉੱਥੇ ਸਨੀ ਬਰਾੜ ਦੁਆਰਾ ਕੀਤਾ ਗਿਆ ਇੱਕ ਪੋਸਟ ਮਿਲਿਆ। 30 ਸਤੰਬਰ ਨੂੰ ਸ਼ੇਅਰ ਕੀਤੇ ਇਸ ਪੋਸਟ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ” ਸਤਿ ਸ਼੍ਰੀ ਅਕਾਲ🙏🙏 ਦੋਸਤੋ ਆਪ ਸਭ ਨੂੰ ਸੂਚਿਤ ਕੀਤਾ ਜਾਦਾ ਹੈ ਕਿ ਕੱਲ ਕਿਸੇ ਨੇ ਮੇਰੇ ਨਾਮ ਤੇ ਜ਼ਾਲੀ ਆਈ ਡੀ ਬਣਾ ਕੇ ਕਿਸਾਨ ਵੀਰਾ ਦੇ ਵਿਰੁੱਧ ਪੋਸਟ ਪਾਈ ਗਈ ਅਤੇ ਜਾਣਬੁੱਝ ਕੇ ਸਾਡੇ ਹਰਮਨ ਪਿਆਰੇ ਨੇਤਾ ਦੇ ਅਕਸ਼ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮੈਂ ਵਿਰੋਧੀਆਂ ਨੂੰ ਕਹਿਣਾ ਚਾਹੁੰਦਾ ਹੈ ਕਿ ਤੁਹਾਡੀਆਂ ਇਹ ਕੋਝੀਆ ਹਰਕਤਾਂ ਦੇ ਨਾਲ ਤੁਸੀ ਰਾਜਾ ਵੜਿੰਗ ਦੇ ਅਕਸ਼ ਨੂੰ ਧੁੰਦਲਾ ਨਹੀ ਕਰ ਸਕਦੇ। ਰਾਜਾ ਵੜਿੰਗ ਸਦਾ ਚੜਦੇ ਸੂਰਜ ਵਾਂਗ ਚਮਕਦਾ ਰਹੇਗਾ।Sunny Brar ”

ਸਾਨੂੰ ਇੱਕ ਵੀਡੀਓ ਵੀ ਮਿਲਿਆ ਜਿਸ ਵਿੱਚ ਉਨ੍ਹਾਂ ਨੇ ਇਸ ਪੋਸਟ ਬਾਰੇ ਆਪਣਾ ਸਪਸ਼ਟੀਕਰਨ ਦਿੱਤਾ ਹੈ । ਵੀਡੀਓ ਵਿੱਚ ਸਨੀ ਬਰਾੜ ਨੇ ਕਿਹਾ ਹੈ ਕਿ ਉਹ ਕਿਸਾਨ ਵਿਰੋਧੀ ਨਹੀਂ , ਹਿਤੈਸ਼ੀ ਹਨ । ਉਨ੍ਹਾਂ ਨੇ ਕਿਹਾ ਕਿ ਕਿਸੇ ਨੇ ਉਨ੍ਹਾਂ ਦੇ ਨਾਮ ਤੇ ਫੇਕ ਆਈ ਡੀ ਬਣਾ ਕੇ ਕਿਸਾਨਾਂ ਵਿਰੁੱਧ ਇਹ ਪੋਸਟ ਕੀਤੀ ਹੈ। ਵੀਡੀਓ ਨੂੰ ਇੱਥੇ ਵੇਖ ਸਕਦੇ ਹੋ ।

ਅਸੀਂ ਸਨੀ ਬਰਾੜ ਦੇ ਟਵੀਟਰ ਹੈਂਡਲ ਨੂੰ ਵੀ ਖੰਗਾਲਿਆ ਉੱਥੇ ਵੀ ਸਾਨੂੰ ਅਜਿਹੀ ਕੋਈ ਪੋਸਟ ਨਹੀਂ ਮਿਲੀ ।

ਇਸ ਮਾਮਲੇ ਵਿੱਚ ਵੱਧ ਜਾਣਕਾਰੀ ਲਈ ਵਿਸ਼ਵਾਸ ਨਿਊਜ਼ ਨੇ ਸਨੀ ਬਰਾੜ ਨਾਲ ਸੰਪਰਕ ਕੀਤਾ । ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਪੋਸਟ ਉਨ੍ਹਾਂ ਨੇ ਨਹੀਂ ਕੀਤੀ ਹੈ , ਬਲਕਿ ਕਿਸੇ ਨੇ ਫਰਜੀ ਆਈ ਡੀ ਬਣਾ ਕੇ ਉਨ੍ਹਾਂ ਦੇ ਨਾਮ ਤੋਂ ਕਿਸਾਨਾਂ ਵਿਰੁੱਧ ਲਿਖਿਆ ਹੈ । ਉਨ੍ਹਾਂ ਨੇ ਅੱਗੇ ਦੱਸਿਆ ਕਿ “ਮੈਂ ਇਸ ਗੱਲ ਦਾ ਸਪਸ਼ਟੀਕਰਨ ਆਪਣੇ ਫੇਸਬੁੱਕ ਤੇ ਦੇ ਦਿੱਤਾ ਹੈ, ਇਹ ਪੋਸਟ ਫਰਜੀ ਹੈ ।

ਪੜਤਾਲ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ” ਫੈਨ ਨਵਜੋਤ ਕੌਰ ਲੰਬੀ ਦੇ” ਦੀ ਸੋਸ਼ਲ ਸਕੈਨਿੰਗ ਕੀਤੀ । ਸਕੈਨਿੰਗ ਤੋਂ ਸਾਨੂੰ ਪਤਾ ਲੱਗਿਆ ਕਿ ਇਸ ਪੇਜ ਨੂੰ 291,248 ਲੋਕ ਫੋਲੋ ਕਰਦੇ ਹਨ ਅਤੇ ਇਸ ਪੇਜ ਨੂੰ 10 ਅਪ੍ਰੈਲ 2018 ਨੂੰ ਬਣਾਇਆ ਗਿਆ ਸੀ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਨਾਲ ਕੀਤਾ ਗਿਆ ਦਾਅਵਾ ਫਰਜੀ ਨਿਕਲਿਆ । ਸਨੀ ਬਰਾੜ ਨੇ ਕਿਸਾਨਾਂ ਵਿਰੁੱਧ ਅਜਿਹਾ ਕੁਛ ਨਹੀਂ ਕਿਹਾ ਹੈ , ਉਨ੍ਹਾਂ ਨੇ ਆਪ ਇਸ ਗੱਲ ਦਾ ਖੰਡਨ ਕੀਤਾ ਹੈ ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts