ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਹਾਕੀ ਟੀਮ ਦੇ ਕਪਤਾਨ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ, ਵਾਇਰਲ ਪੋਸਟ ਫਰਜ਼ੀ ਹੈ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਜਦੋਂ ਤੋਂ ਓਲੰਪਿਕ ਖੇਡਾਂ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਕੋਈ ਨਾ ਕੋਈ ਖਬਰ ਵਾਇਰਲ ਹੁੰਦੀ ਰਹਿੰਦੀ ਹੈ। ਇਸੇ ਨੂੰ ਲੈ ਕੇ ਸੋਸ਼ਲ ਮੀਡਿਆ ਤੇ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੇ ਹਵਾਲੇ ਤੋਂ ਇੱਕ ਬਿਆਨ ਵਾਇਰਲ ਕੀਤਾ ਜਾ ਰਿਹਾ ਹੈ। ਦਾਵਾ ਕੀਤਾ ਜਾ ਰਿਹਾ ਹੈ ਕਿ ਹਾਕੀ ਖਿਡਾਰੀਆਂ ਨੇ ਭਾਰਤ ਸਰਕਾਰ ਤੋਂ ਇਨਾਮੀ ਰਾਸ਼ੀ ਲੈਣ ਤੋਂ ਇਨਕਾਰ ਕੀਤਾ ਹੈ, ਜਿੰਨਾ ਸਮਾਂ ਕਾਨੂੰਨ ਰੱਧ ਨਹੀਂ ਹੁੰਦੇ ਉਹ ਇਨਾਮੀ ਰਾਸ਼ੀ ਨਹੀਂ ਲੈਣਗੇ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜ਼ੀ ਨਿਕਲਿਆ। ਕਪਤਾਨ ਮਨਪ੍ਰੀਤ ਸਿੰਘ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ, ਜਿਵੇਂ ਕਿ ਵਾਇਰਲ ਪੋਸਟ ਵਿੱਚ ਕਿਹਾ ਜਾ ਰਿਹਾ ਹੈ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਪੇਜ”ਜੀਤ ਪੈਂਚਰਾਂ ਵਾਲਾ” ਨੇ 5 ਅਗਸਤ 2021 ਨੂੰ ਇਹ ਪੋਸਟ ਸ਼ੇਅਰ ਕੀਤੀ ਹੈ। ” ਪੋਸਟ ਵਿੱਚ ਲਿਖਿਆ ਹੋਇਆ ਹੈ ਹਾਕੀ ਖਿਡਾਰੀਆਂ ਨੇ ਭਾਰਤ ਸਰਕਾਰ ਤੋਂ ਇਨਾਮੀ ਰਾਸ਼ੀ ਲੈਣ ਤੋਂ ਇਨਕਾਰ ਕੀਤਾ ,ਜਿੰਨਾ ਸਮਾਂ ਕਾਨੂੰਨ ਰੱਧ ਨਹੀਂ ਹੁੰਦੇ, ਇਹ ਇਨਾਮ ਸਾਡੇ ਲਈ ਜ਼ਹਿਰ ਹੈ, ਕਪਤਾਨ ਮਨਪ੍ਰੀਤ ਸਿੰਘ 🙏 ਕਿਸਾਨ ਏਕਤਾ ਜ਼ਿੰਦਾਬਾਦ 🙏
ਪੋਸਟ ਦਾ ਆਰਕਾਇਵਡ ਲਿੰਕ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਦੀ ਸ਼ੁਰੂਆਤ ਓਪਨ ਸਰਚ ਨਾਲ ਕੀਤੀ। ਅਸੀਂ ਇਹ ਜਾਨਣਾ ਚਾਹੁੰਦੇ ਸੀ ਕਿ ਕੀ ਸੱਚ ਵਿੱਚ ਮਨਪ੍ਰੀਤ ਸਿੰਘ ਨੇ ਅਜਿਹਾ ਕੋਈ ਬਿਆਨ ਦਿੱਤਾ ਹੈ, ਜਿਸਦਾ ਜ਼ਿਕਰ ਵਾਇਰਲ ਪੋਸਟ ਵਿੱਚ ਕੀਤਾ ਜਾ ਰਿਹਾ ਹੈ। ਮਨਪ੍ਰੀਤ ਸਿੰਘ ਭਾਰਤੀਯ ਹਾਕੀ ਟੀਮ ਦੇ ਕਪਤਾਨ ਹੈ ਅਤੇ ਬਹੁਤ ਮਸ਼ਹੂਰ ਵੀ ਹਨ। ਜੇਕਰ ਉਨ੍ਹਾਂ ਦੀ ਤਰਫ ਤੋਂ ਅਜਿਹਾ ਕੋਈ ਬਿਆਨ ਦਿੱਤਾ ਹੁੰਦਾ ਤਾਂ ਮੀਡਿਆ ਵਿੱਚ ਹਰ ਪਾਸੇ ਆਹੀ ਖਬਰ ਹੋਣੀ ਸੀ। ਐਦਾਂ ਦੀ ਕੋਈ ਖ਼ਬਰ ਸਾਨੂੰ ਕਿਤੇ ਵੀ ਪ੍ਰਕਾਸ਼ਿਤ ਨਹੀਂ ਮਿਲੀ।
ਪਰ ਸਾਨੂੰ ਦੈਨਿਕ ਜਾਗਰਣ ਦੀ ਵੈਬਸਾਈਟ ਤੇ ਇੱਕ ਖਬਰ ਮਿਲੀ ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਦਵਾਰਾ ਕਪਤਾਨ ਮਨਪ੍ਰੀਤ ਸਿੰਘ ਨਾਲ ਫੋਨ ਤੇ ਗੱਲ ਕੀਤੇ ਜਾਣ ਦਾ ਜਿਕਰ ਸੀ। ਇਸ ਪੂਰੇ ਵੀਡੀਓ ਵਿੱਚ ਮਨਪ੍ਰੀਤ ਸਿੰਘ ਪੀਐਮ ਮੋਦੀ ਨਾਲ ਖੁਸ਼ੀ ਖੁਸ਼ੀ ਗੱਲ ਕਰਦੇ ਹੋਏ ਅਤੇ ਉਨ੍ਹਾਂ ਕੋਲੋਂ ਵਧਾਈ ਲੈਂਦੇ ਦਿੱਖ ਰਹੇ ਹਨ। ਤੁਸੀਂ ਪੂਰੀ ਖਬਰ ਇਥੇ ਵੇਖੋ।
ਇਸਦੇ ਬਾਅਦ ਅਸੀਂ ਭਾਰਤ ਸਰਕਾਰ ਵਲੋਂ ਓਲੰਪਿਕ ਖਿਡਾਰੀਆਂ ਲਈ ਇਨਾਮੀ ਰਾਸ਼ੀ ਦੀ ਕੋਈ ਘੋਸ਼ਣਾ ਹੋਈ ਹੈ ਜਾ ਨਹੀਂ ਇਹ ਸਰਚ ਕੀਤਾ। ਸਾਨੂੰ ਐਦਾਂ ਦੀ ਕੋਈ ਘੋਸ਼ਣਾ ਨਹੀਂ ਮਿਲੀ, ਪਰ ਸਾਨੂੰ khelnow ਦੀ ਵੈੱਬਸਾਈਟ ਤੇ ਇੱਕ ਆਰਟੀਕਲ ਮਿਲਿਆ ਜਿਸ ਵਿੱਚ ਸਾਰੇ ਰਾਜਾ ਵਲੋਂ ਆਪਣੇ- ਆਪਣੇ ਖਿਡਾਰੀਆਂ ਨੂੰ ਦਿਤੀ ਜਾਣ ਵਾਲੀ ਇਨਾਮੀ ਰਾਸ਼ੀ ਬਾਰੇ ਦੱਸਿਆ ਹੋਇਆ ਹੈ।
ਅਸੀਂ ਵਾਇਰਲ ਪੜਤਾਲ ਦੀ ਕੜੀ ਵਿੱਚ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੇ ਅਧਿਕਾਰਿਤ ਸੋਸ਼ਲ ਮੀਡਿਆ ਹੈਂਡਲਸ ਨੂੰ ਵੀ ਖੰਗਾਲੀਆਂ। ਮਨਪ੍ਰੀਤ ਸਿੰਘ ਦੇ ਟਵੀਟਰ ਹੈਂਡਲ ਤੇ ਸਾਨੂੰ ਅਜਿਹੀ ਕੋਈ ਪੋਸਟ ਨਹੀਂ ਮਿਲੀ ਜਿਸ ਵਿੱਚ ਉਨ੍ਹਾਂ ਨੇ ਇਹ ਗੱਲ ਕਹਿ ਹੋਵੇ। ਇਸ ਤੋਂ ਬਾਅਦ ਅਸੀਂ ਉਨ੍ਹਾਂ ਦੇ ਫੇਸਬੁੱਕ ਅਕਾਊਂਟ ਵੱਲ ਰੁੱਖ ਕੀਤਾ, ਉਥੇ ਵੀ ਸਾਨੂੰ ਅਜਿਹੀ ਕੋਈ ਪੋਸਟ ਨਹੀਂ ਮਿਲੀ।
ਆਪਣੀ ਜਾਂਚ ਨੂੰ ਅਗੇ ਵਧਾਉਂਦੇ ਹੋਏ ਅਤੇ ਇਸ ਮਾਮਲੇ ਵਿੱਚ ਵੱਧ ਪੁਸ਼ਟੀ ਲਈ ਅਸੀਂ ਦੈਨਿਕ ਜਾਗਰਣ ਦੇ ਸਪੋਰਟਸ ਹੈਡ ਵਿਪਲਵ ਕੁਮਾਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਖਬਰ ਪੂਰੀ ਤਰ੍ਹਾਂ ਫਰਜ਼ੀ ਹੈ। ਸੇੰਟ੍ਰਲ ਸਰਕਾਰ ਵਲੋਂ ਅਜਿਹੀ ਕੋਈ ਘੋਸ਼ਣਾ ਨਹੀਂ ਕੀਤੀ ਗਈ ਹੈ, ਪਰੰਤੂ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਖਿਡਾਰੀਆਂ ਨੂੰ 1 – 1 ਕਰੋੜ ਰੁਪਏ ਅਤੇ ਹੋਰ ਰਾਜਾ ਵਲੋਂ ਆਪਣੇ ਰਾਜ ਦੇ ਖਿਡਾਰੀਆਂ ਨੂੰ ਕਿੰਨੀ ਇਨਾਮੀ ਰਾਸ਼ੀ ਦਿਤੀ ਜਾਵੇਗੀ ਇਹ ਘੋਸ਼ਣਾ ਜ਼ਰੂਰ ਹੋਈ ਹੈ। ਇਹ ਵਾਇਰਲ ਪੋਸਟ ਗ਼ਲਤ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਵਾਇਰਲ ਦਾਅਵੇ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ “ਜੀਤ ਪੈਂਚਰਾਂ ਵਾਲਾ” ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਿਆ ਕਿ ਇਸ ਪੇਜ ਨੂੰ 458,852 ਲੋਕ ਫੋਲੋ ਕਰਦੇ ਹੈ ਅਤੇ ਇਹ ਪੇਜ 10 ਮਾਰਚ 2017 ਨੂੰ ਬਣਾਇਆ ਗਿਆ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਹਾਕੀ ਟੀਮ ਦੇ ਕਪਤਾਨ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ, ਵਾਇਰਲ ਪੋਸਟ ਫਰਜ਼ੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।