ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਝੂਠਾ ਨਿਕਲਿਆ । ਵਾਇਰਲ ਵੀਡੀਓ ਹਰਸਿਮਰਤ ਕੌਰ ਬਾਦਲ ਦਾ ਨਹੀਂ ਸਗੋ ਅਕਾਲੀ ਉਮੀਦਵਾਰ ਵਰਦੇਵ ਸਿੰਘ ਨੋਨੀ ਦਾ ਹੈ । ਵੀਡੀਓ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡਿਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਵਾਇਰਲ ਪੋਸਟ ਵਿੱਚ 01ਮਿੰਟ 13 ਸੈਕੰਡ ਦੀ ਇੱਕ ਵੀਡੀਓ ਹੈ ਅਤੇ ਨਾਲ ਹੀ ਇੱਕ ਫੋਟੋ ਲੱਗੀ ਹੋਈ ਹੈ । ਵੀਡੀਓ ਵਿੱਚ ਭੀੜ ਨੂੰ ਇੱਕ ਗੱਡੀ ਤੇ ਪਿੱਛੇ ਭੱਜਦੇ ਹੋਏ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧ ਨਾਅਰੇਬਾਜ਼ੀ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਫੋਟੋ ਵਿੱਚ ਵੀ ਕੁਝ ਲੋਕਾਂ ਨੂੰ ਗੱਡੀ ਦੇ ਪਿੱਛੇ ਭੱਜਦੇ ਹੋਏ ਵੇਖਿਆ ਜਾ ਸਕਦਾ ਹੈ । ਦਾਅਵਾ ਕੀਤਾ ਜਾ ਰਿਹਾ ਹੈ ਕਿ ਫਿਰੋਜਪੁਰ ਵਿੱਚ ਹਰਸਿਮਰਤ ਕੌਰ ਬਾਦਲ ਦੀ ਕਾਰ ਤੇ ਕਿਸਾਨਾ ਵੱਲੋ ਹਮਲਾ ਕੀਤਾ ਗਿਆ ਹੈ।
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਵਿਸਤਾਰ ਨਾਲ ਜਾਂਚ ਕੀਤੀ ਅਤੇ ਸਾਡੀ ਜਾਂਚ ਵਿੱਚ ਇਹ ਦਾਅਵਾ ਫਰਜੀ ਨਿਕਲਿਆ । ਵੀਡੀਓ ਵਿੱਚ ਹਮਲਾ ਹਰਸਿਮਰਤ ਕੌਰ ਬਾਦਲ ਦੀ ਕਾਰ ਤੇ ਨਹੀਂ ਸਗੋਂ ਅਕਾਲੀ ਉਮੀਦਵਾਰ ਵਰਦੇਵ ਸਿੰਘ ਨੋਨੀ ਦੀ ਕਾਰ ਤੇ ਹੋਇਆ ਸੀ। ਵਰਦੇਵ ਸਿੰਘ ਨੋਨੀ ਬੁੱਧਵਾਰ ਨੂੰ ਫਿਰੋਜ਼ਪੁਰ ਵਿਖੇ ਹੋਈ ਹਰਸਿਮਰਤ ਬਾਦਲ ਦੀ ਜਨਸਭਾ ਤੋਂ ਮੁੜ ਰਹੇ ਸਨ ਤਾਂ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਰੋਕਿਆ ਗਿਆ ਜਦੋਂ ਉਹ ਨਹੀਂ ਰੁਕੇ ਤਾਂ ਉਨ੍ਹਾਂ ਦੀ ਗੱਡੀ ਦੀ ਭੰਨਤੋੜ ਕਰ ਦਿੱਤੀ ਗਈ ਅਤੇ ਇਸ ਹੱਥਪਾਈ ਵਿੱਚ ਕਿਸਾਨਾਂ ਦੇ ਨਾਲ ਨਾਲ ਕਈ ਪੁਲਿਸ ਕਰਮਚਾਰੀ ਵੀ ਜਖਮੀ ਹੋਏ । ਵੀਡੀਓ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ” Sukhpal Dhalio ” ਨੇ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ : ਫਿਰੋਜਪੁਰ ਵਿੱਚ ਹਰਸਿਮਰਤ ਬਾਦਲ ਦੀ ਕਾਰ ਤੇ ਕਿਸਾਨਾ ਵੱਲੋ ਹਮਲਾ”
ਪੜਤਾਲ
ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾ ਕੁਝ ਕੀਵਰਡ ਨਾਲ ਹਰਸਿਮਰਤ ਕੌਰ ਬਾਦਲ ਤੇ ਹਮਲਾ ਹੋਇਆ ਹੈ ਜਾ ਨਹੀਂ ਇਹ ਸਰਚ ਕੀਤਾ , ਸਾਨੂੰ ਕਿਤੇ ਵੀ ਕੋਈ ਰਿਪੋਰਟ ਨਹੀਂ ।
ਅੱਗੇ ਵਧਦੇ ਹੋਏ ਅਸੀਂ ਇਸ ਵੀਡੀਓ ਨੂੰ Invid ਟੂਲ ਤੇ ਪਾਇਆ ਅਤੇ ਇਸਦੇ ਕੀਫ਼੍ਰੇਮਸ ਕੱਢੇ । ਇਹਨਾਂ ਕੀਫ਼੍ਰੇਮਸ ਤੇ ਅਸੀਂ ਗੂਗਲ ਰਿਵਰਸ ਇਮੇਜ ਦਾ ਇਸਤੇਮਾਲ ਕੀਤਾ । ਸਾਨੂੰ TV Punjab ਨਾਮ ਦੇ ਇੱਕ ਯੂਟਿਊਬ ਚੈਨਲ ਤੇ 10 ਨਵੰਬਰ 2021 ਨੂੰ ਵੀਡੀਓ ਮਿਲਿਆ। ਵੀਡੀਓ ਨੂੰ ਅਪਲੋਡ ਕਰ ਲਿਖਿਆ ਹੋਇਆ ਸੀ ” ਅਕਾਲੀ ਲੀਡਰ Vardev Singh Noni Mann ਦੀ ਗੱਡੀ ਭੰਨੀ, ਗੋਲੀਆਂ ਚੱਲਣ ਦੀ ਵੀ ਖ਼ਬਰ” ਖਬਰ ਅਨੁਸਾਰ ,’ਗੁਰੂ ਹਰਸਹਾਏ ਤੋਂ ਅਕਾਲੀ ਦਲ ਦੇ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਦੀ ਗੱਡੀ ਉੱਤੇ ਹਮਲਾ ਹੋਇਆ ਸੀ , ਇਹ ਘਟਨਾ ਫਿਰੋਜ਼ਪੁਰ ਵਿੱਚ ਵਾਪਰੀ ਸੀ। ਫਿਰੋਜ਼ਪੁਰ ਵਿੱਚ ਹਰਸਿਮਰਤ ਕੌਰ ਬਾਦਲ ਚੌਣ ਪ੍ਰਚਾਰ ਲਈ ਪਹੁੰਚੀ ਹੋਈ ਸੀ , ਪਹਿਲਾ ਕਾਂਗਰਸ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਗਿਆ ਅਤੇ ਉਸ ਤੋਂ ਬਾਅਦ ਕੁਝ ਦੂਰੀ ਤੇ ਕਿਸਾਨਾਂ ਵੱਲੋ ਵੀ ਇਸਦਾ ਵਿਰੋਧ ਕੀਤਾ ਜਾ ਰਿਹਾ ਸੀ। ਇਸ ਦੌਰਾਨ ਇਹ ਘਟਨਾ ਵਾਪਰੀ ਸੀ। ਪੂਰੀ ਵੀਡੀਓ ਇੱਥੇ ਵੇਖੋ ।
ਸਰਚ ਦੌਰਾਨ ਸਾਨੂੰ ਵਾਇਰਲ ਵੀਡੀਓ Malwa Production ਨਾਮ ਦੇ ਯੂਟਿਊਬ ਚੈਨਲ ਤੇ ਵੀ ਅਪਲੋਡ ਮਿਲੀ। 10 ਨਵੰਬਰ 2021 ਨੂੰ ਵੀਡੀਓ ਅਪਲੋਡ ਕਰਕੇ ਲਿਖਿਆ ਹੋਇਆ ਸੀ”Vardev singh Noni mann Te hoya Hamla” ਵੀਡੀਓ ਵਿੱਚ ਤੁਸੀਂ ਵਾਇਰਲ ਵੀਡੀਓ ਨੂੰ ਵੀ ਵੇਖ ਸਕਦੇ ਹੋ।
ਸਾਡੀ ਇੱਥੋਂ ਤੱਕ ਦੀ ਜਾਂਚ ਤੋਂ ਇਹ ਤਾਂ ਸਾਫ ਸੀ ਕਿ ਵਾਇਰਲ ਵੀਡੀਓ ਦਾ ਹਰਸਿਮਰਤ ਕੌਰ ਬਾਦਲ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਉਨ੍ਹਾਂ ਦੀ ਕਾਰ ਉੱਤੇ ਕੋਈ ਹਮਲਾ ਨਹੀਂ ਹੋਇਆ ਸੀ । ਹੁਣ ਅਸੀਂ ਫੋਟੋ ਬਾਰੇ ਸਰਚ ਕਰਨਾ ਸ਼ੁਰੂ ਕੀਤਾ। ਇਸਨੂੰ ਅਸੀਂ ਯਾਨਡੇਕਸ ਟੂਲ ਵਿੱਚ ਪਾਇਆ ਤੇ ਇਸ ਫੋਟੋ ਦੇ ਕਈ ਸਾਰੇ ਨਤੀਜੇ ਸਾਡੇ ਸਾਹਮਣੇ ਆਏ।
bbc.com ਤੇ ਪ੍ਰਕਾਸ਼ਿਤ ਇੱਕ ਖਬਰ ਦੇ ਵੀਡੀਓ ਵਿੱਚ ਇਹ ਫੋਟੋ ਮਿਲੀ। ਅਸਲ ਵਿੱਚ ਇਹ ਫੋਟੋ ਵੀ ਵਰਦੇਵ ਸਿੰਘ ਨੋਨੀ ਦੇ ਵਾਇਰਲ ਵੀਡੀਓ ਵਿੱਚੋ ਹੀ ਲਈ ਗਈ ਹੈ ।ਬੀ.ਬੀ.ਸੀ ਦੀ ਇਸ ਖਬਰ ਵਿੱਚ ਤੁਸੀਂ ਫੋਟੋ ਨਾਲ ਜੁੜੇ ਇਸ ਵੀਡੀਓ ਨੂੰ ਵੇਖ ਸਕਦੇ ਹੋ। ਪੂਰੀ ਖਬਰ ਇੱਥੇ ਵੇਖੋ ।
ਸਾਨੂੰ jagran.com ਦੀ ਵੈੱਬਸਾਈਟ ਤੇ ਇਸ ਮਾਮਲੇ ਨਾਲ ਸਬੰਧਤ ਅਪਡੇਟ ਖ਼ਬਰ ਮਿਲੀ। 12 ਨਵੰਬਰ 2021 ਨੂੰ ਪ੍ਰਕਾਸ਼ਿਤ ਖਬਰ ਵਿੱਚ ਇਸ ਘਟਨਾ ਬਾਰੇ ਲਿਖਿਆ ਹੋਇਆ ਹੈ ,’किसानों को गाड़ी से कुचलने का प्रयास कर उन पर फायरिंग करने के आरोप में थाना सिटी पुलिस ने गुरूहरसहाय विधानसक्षा क्षेत्र के अकाली प्रत्याशी वरदेव सिंह नोनी मान व उसके ड्राइवर के खिलाफ जानलेवा हमला करने के तहत मामला दर्ज किया है। बेशक इस मामले में अभी तक किसी की गिरफ्तारी ना हो पाई हो, लेकिन पुलिस की कार्रवाई के खिलाफ रोष पाया जा रहा है। पुलिस ने वरदेव सिंह मान व उनके ड्राइवर गुरविंदर सिंह के खिलाफ जानलेवा हमला करने, छीनाझपटी व आर्म्स एक्ट के तहत मामला दर्ज किया है।’ ਪੂਰੀ ਖਬਰ ਇੱਥੇ ਪੜ੍ਹੋ।
ਇਸ ਘਟਨਾ ਬਾਰੇ ਵੱਧ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਦੇ ਫਿਰੋਜਪੁਰ ਡਿਸਟ੍ਰਿਕਟ ਇੰਚਾਰਜ ਪਰਮਿੰਦਰ ਸਿੰਘ ਥਿੰਦ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕੀ ਫਿਰੋਜਪੁਰ ਵਿੱਚ ਜਦੋਂ ਹਰਸਿਮਰਤ ਕੌਰ ਬਾਦਲ ਦਾ ਕਾਫ਼ਿਲਾ ਜਾ ਰਿਹਾ ਸੀ ਤਾਂ ਹੀ ਇਹ ਘਟਨਾ ਵਾਪਰੀ ਸੀ । ਕਾਫ਼ਿਲੇ ਵਿੱਚ ਅਖੀਰਲੀ ਗੱਡੀ ਜਿਸਦੀ ਵੀਡੀਓ ਵਾਇਰਲ ਹੋ ਰਹੀ ਉਹ ਨੋਨੀ ਮਾਨ ਦੀ ਸੀ । ਵਾਇਰਲ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਉਸ ਫੇਸਬੁੱਕ ਯੂਜ਼ਰ ਦੀ ਜਾਂਚ ਕੀਤੀ ਜਿਸਨੇ ਇਸ ਫਰਜੀ ਪੋਸਟ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਹੈ । ਜਾਂਚ ਵਿੱਚ ਪਤਾ ਲੱਗਿਆ ਕਿ ਯੂਜ਼ਰ ਮਾਨਸਾ ਦਾ ਰਹਿਣ ਵਾਲਾ ਹੈ ਅਤੇ ਯੂਜ਼ਰ ਦੇ ਫੇਸਬੁੱਕ ਤੇ 2,203 ਮਿੱਤਰ ਹਨ ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਝੂਠਾ ਨਿਕਲਿਆ । ਵਾਇਰਲ ਵੀਡੀਓ ਹਰਸਿਮਰਤ ਕੌਰ ਬਾਦਲ ਦਾ ਨਹੀਂ ਸਗੋ ਅਕਾਲੀ ਉਮੀਦਵਾਰ ਵਰਦੇਵ ਸਿੰਘ ਨੋਨੀ ਦਾ ਹੈ । ਵੀਡੀਓ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।