ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਇਆ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਖਿਲਾਫ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਵਾਇਰਲ ਨਿਊਜ਼ ਪੇਪਰ ਕਟਿੰਗ ਫਰਜ਼ੀ ਹੈ
ਵਿਸ਼ਵਾਸ ਨਿਊਜ਼( ਨਵੀਂ ਦਿੱਲੀ )। ਸੋਸ਼ਲ ਮੀਡੀਆ ਤੇ ਇੱਕ ਨਿਊਜ਼ ਪੇਪਰ ਦੀ ਕਟਿੰਗ ਬਹੁਤ ਵਾਇਰਲ ਹੋ ਰਹੀ ਹੈ। ਨਿਊਜ਼ ਪੇਪਰ ਦੀ ਕਟਿੰਗ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਫੋਟੋ ਨਾਲ ਪੰਜਾਬ ਸੰਸਦ ਭਗਵੰਤ ਮਾਨ ਨੂੰ ਲੈ ਕੇ ਕਥਿਤ ਬਿਆਨ ਵਾਇਰਲ ਹੋ ਰਿਹਾ ਹੈ। ਕਥਿਤ ਬਿਆਨ ਅਨੁਸਾਰ ਸੀ.ਐਮ ਅਰਵਿੰਦ ਕੇਜਰੀਵਾਲ ਵੱਲੋਂ ਕਿਹਾ ਗਿਆ ਹੈ ਕਿ ਭਗਵੰਤ ਮਾਨ ਕੋਲੋਂ ਮੁੱਖ ਮੰਤਰੀ ਬਣਨ ਦਾ ਢੁੱਕਵਾਂ ਤਜਰਬਾ ਨਹੀਂ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਪੋਸਟ ਦਾ ਦਾਅਵਾ ਫ਼ਰਜ਼ੀ ਸਾਬਿਤ ਹੋਇਆ। ਇਸ ਨਿਊਜ਼ ਪੇਪਰ ਦੀ ਕਟਿੰਗ ਨੂੰ ਐਡੀਟਿੰਗ ਟੂਲਜ਼ ਦੀ ਮਦਦ ਨਾਲ ਬਣਾਇਆ ਗਿਆ ਹੈ। ਸੀ.ਐਮ ਅਰਵਿੰਦ ਕੇਜਰੀਵਾਲ ਵੱਲੋਂ ਭਗਵੰਤ ਮਾਨ ਨੂੰ ਲੈ ਕੇ ਐਦਾਂ ਦਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ।
ਕੀ ਹੈ ਵਾਇਰਲ ਪੋਸਟ ਵਿੱਚ?
ਫੇਸਬੁੱਕ ਯੂਜ਼ਰ” Kulwant Singh Cheema ” ਨੇ 25 ਅਗਸਤ 2021 ਨੂੰ ਵਾਇਰਲ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ “ਵਾਹ ਜੀ ਵਾਹ ਹੁਣ ਝੰਡਾ ਵੀ ਖੁੱਡੇ ਲਾਈਨ,ਮੰਨ ਗਏ ਤੇਰੀ ਸਿਆਸਤ ਨੂੰ ਦਿੱਲੀ ਦਿਆ ਠੱਗਾ। ਤੇਰੀ ਪਾਰਟੀ ਦੇ ਕਿਸੇ ਨੇਤਾ ਨੂੰ ਸਮਝ ਨਹੀਂ ਆਉਣ ਦਿੰਦਾ ਕੀ ਹੈ ਤੇਰੇ ਦਿਲ ਵਿੱਚ। ਆਹ ਸਾਡੇ ਪੰਜਾਬੀ ਤਾ ਅੈਵੇ ਤੇਰੇ ਮਗਰ ਝੋਲਾ ਚੁੱਕੀ ਫਿਰਦੇ ਹਨ।
ਅਖ਼ਬਾਰ ਦੀ ਕਟਿੰਗ ਵਿੱਚ ਸੀ.ਐਮ ਅਰਵਿੰਦ ਕੇਜਰੀਵਾਲ ਦੀ ਫੋਟੋ ਨਾਲ ਲਿਖਿਆ ਹੈ ਕਿ ਭਗਵੰਤ ਮਾਨ ਕੋਲੋਂ ਮੁੱਖ ਮੰਤਰੀ ਬਣਨ ਦਾ ਢੁੱਕਵਾਂ ਤਜਰਬਾ ਨਹੀਂ ਹੈ। ਸੀ.ਐਮ ਕੇਜਰੀਵਾਲ ਨੇ ਕਿਹਾ ਕਿ ਸਾਫ ਅਕਸ ਵਾਲਾ ਤੇ ਇਮਾਨਦਾਰ ਵਿਅਕਤੀ ਹੀ ਮੁੱਖ ਮੰਤਰੀ ਬਣਨ ਦੇ ਯੋਗ ਹੈ।
ਪੋਸਟ ਦੇ ਆਰਕਾਇਵਡ ਲਿੰਕ ਨੂੰ ਇੱਥੇ ਵੇਖੋ।
ਪੜਤਾਲ
ਪੜਤਾਲ ਦੀ ਸ਼ੁਰੂਆਤ ਅਸੀਂ ਨਿਊਜ਼ ਸਰਚ ਤੋਂ ਕੀਤੀ ਅਤੇ ਇਸ ਬਿਆਨ ਨਾਲ ਮਿਲਦੇ – ਜੁਲਦੇ ਕੀਵਰਡ ਨਾਲ ਖਬਰਾਂ ਲੱਭਣੀਆਂ ਸ਼ੁਰੂ ਕੀਤੀ। ਧਿਆਨ ਕਰਨ ਵਾਲੀ ਗੱਲ ਹੈ ਕਿ ਇਸ ਮਾਮਲੇ ਨਾਲ ਜੁੜੀ ਕੋਈ ਵੀ ਮੀਡਿਆ ਰਿਪੋਰਟ ਸਾਨੂੰ ਨਹੀਂ ਮਿਲੀ। ਦੱਸ ਦਈਏ ਕਿ ਜੇਕਰ ਅਜਿਹਾ ਕੋਈ ਬਿਆਨ ਕੇਜਰੀਵਾਲ ਵੱਲੋਂ ਦਿੱਤਾ ਗਿਆ ਹੁੰਦਾ ਤਾਂ ਉਸ ਨੇ ਸੁਰਖੀਆ ਜ਼ਰੂਰ ਬਣਨਾ ਸੀ ਪਰ ਇਸ ਬਿਆਨ ਨੂੰ ਲੈ ਕੇ ਸਾਨੂੰ ਕੋਈ ਖਬਰ ਨਹੀਂ ਮਿਲੀ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਇਰਲ ਕਟਿੰਗ ਨੂੰ ਗੌਰ ਨਾਲ ਵੇਖਿਆ। ਅਸੀਂ ਵੇਖਿਆ ਕੀ ਇਸ ਨਿਊਜ਼ ਪੇਪਰ ਦੀ ਕਟਿੰਗ ਵਿੱਚ ਸਿਰਲੇਖ ਤੋਂ ਇਲਾਵਾ ਖਬਰ ਦੇ ਬਾਕੀ ਸਾਰੇ ਅੱਖਰ ਸਾਫ ਨਹੀਂ ਦਿੱਖ ਰਹੇ, ਨਾਲ ਹੀ ਇਸ ਕਟਿੰਗ ਵਿੱਚ ਕਿਸੇ ਵੀ ਨਿਊਜ਼ ਏਜੰਸੀ ਦਾ ਨਾਮ ਨਹੀਂ ਲਿਖਿਆ ਹੋਇਆ ਹੈ। ਇਸ ਤੋਂ ਇਹ ਸਾਫ ਹੈ ਕਿ ਇਹ ਨਿਊਜ਼ ਪੇਪਰ ਕਟਿੰਗ ਫਰਜ਼ੀ ਹੈ।
ਆਪਣੀ ਜਾਂਚ ਦੀ ਪੁਸਜਤੀ ਲਈ ਅਸੀਂ ਸਿੱਧਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਫੇਸਬੁੱਕ ਪ੍ਰੋਫ਼ਾਈਲ ਵੱਲ ਰੁੱਖ ਕੀਤਾ। ਸਾਨੂੰ ਐਦਾਂ ਦੀ ਕੋਈ ਪੋਸਟ ਨਹੀਂ ਮਿਲੀ ਜਿਸ ਵਿੱਚ ਅਜਿਹੀ ਕੋਈ ਗੱਲ ਕੀਤੀ ਹੋਵੇ। ਅਸੀਂ ਆਮ ਆਦਮੀ ਪਾਰਟੀ ਦੇ ਟਵੀਟਰ ਹੈਂਡਲ ਤੇ ਵੀ ਸਰਚ ਕੀਤਾ,ਉੱਥੇ ਵੀ ਐਦਾਂ ਦੀ ਕੋਈ ਖਬਰ ਨਹੀਂ ਸੀ।
ਵੱਧ ਜਾਣਕਾਰੀ ਲਈ ਅਸੀਂ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਰਾਘਵ ਚੱਡਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਦਾਅਵਾ ਪੂਰੀ ਤਰ੍ਹਾਂ ਗ਼ਲਤ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਾਇਰਲ ਪੋਸਟ ਐਡਿਟ ਅਤੇ ਫਰਜ਼ੀ ਹੈ।
ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨਾਂ ਪਹਿਲਾਂ ਵੀ ਭਗਵੰਤ ਮਾਨ ਨੂੰ ਲੈ ਕੇ ਅਜਿਹਾ ਬਿਆਨ ਕੁੰਵਰ ਵਿਜੈ ਪ੍ਰਤਾਪ ਦੇ ਨਾਂ ਤੋਂ ਵਾਇਰਲ ਹੋਇਆ ਸੀ ਅਤੇ ਪਹਿਲਾਂ ਵੀ ਕਈ ਵਾਰੀ ਅਜਿਹੇ ਬਿਆਨ ਵਾਇਰਲ ਹੋ ਚੁੱਕੇ ਹਨ।ਵਿਸ਼ਵਾਸ ਨਿਊਜ਼ ਨੇ ਉਨ੍ਹਾਂ ਵਾਇਰਲ ਕਟਿੰਗ ਦੀ ਵੀ ਪੜਤਾਲ ਕੀਤੀ ਸੀ ਜਿਸਨੂੰ ਤੁਸੀਂ ਇੱਥੇ ਕਲਿਕ ਕਰ ਪੜ੍ਹ ਸਕਦੇ ਹੋ।
ਹੁਣ ਵਾਰੀ ਸੀ ਵਾਇਰਲ ਦਾਅਵੇ ਨੂੰ ਸੋਸ਼ਲ ਮੀਡਿਆ ਤੇ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕਰਨ ਦੀ। ਸਕੈਨਿੰਗ ਤੋਂ ਪਤਾ ਲੱਗਿਆ ਕਿ ਯੂਜ਼ਰ ਦੇ ਫੇਸਬੁੱਕ ਤੇ 4,989 ਮਿੱਤਰ ਹਨ। ਪ੍ਰੋਫਾਈਲ ਅਨੁਸਾਰ ਯੂਜ਼ਰ ਖੰਨਾ ਦਾ ਵਸਨੀਕ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਇਆ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਖਿਲਾਫ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਵਾਇਰਲ ਨਿਊਜ਼ ਪੇਪਰ ਕਟਿੰਗ ਫਰਜ਼ੀ ਹੈ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।