Fact Check : 15 ਅਕਤੂਬਰ ਤਕ ਨਹੀਂ ਬੰਦ ਰਹਿਣਗੇ ਹੋਟਲ/ਰੈਸਟੋਰੈਂਟ, ਟੂਰਿਜ਼ਮ ਮੰਤਰਾਲੇ ਦਾ ਫਰਜ਼ੀ ਆਰਡਰ ਵਾਇਰਲ
ਟੂਰਿਜ਼ਮ ਮੰਤਰਾਲੇ ਦੇ ਨਾਂ ‘ਤੇ ਵਾਇਰਲ ਹੋਇਆ ਆਰਡਰ ਸਾਡੀ ਪੜਤਾਲ ਵਿਚ ਫ਼ਰਜ਼ੀ ਨਿਕਲਿਆ। ਮੰਤਰਾਲੇ ਵੱਲੋਂ ਅਜਿਹਾ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ, ਜਿਸ ਵਿਚ 15 ਅਕਤੂਬਰ ਤੱਕ ਹੋਟਲ/ ਰੈਸਟੋਰੈਂਟ ਬੰਦ ਰੱਖਣ ਦੀ ਮੰਗ ਕੀਤੀ ਗਈ ਹੈ।
- By: Ashish Maharishi
- Published: Apr 25, 2020 at 06:03 PM
- Updated: Nov 9, 2020 at 08:05 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਟੂਰਿਜ਼ਮ ਮੰਤਰਾਲੇ ਦਾ ਇੱਕ ਫਰਜੀ ਪੱਤਰ ਵਾਇਰਲ ਹੋ ਰਿਹਾ ਹੈ। ਇਸਦੇ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੁਨੀਆਭਰ ਵਿਚ ਕੋਰੋਨਾ ਵਾਇਰਸ ਦੇ ਪ੍ਰਕੋਪ ਫੈਲਣ ਕਰਕੇ 15 ਅਕਤੂਬਰ ਤਕ ਦੇਸ਼ ਦੇ ਸਾਰੇ ਹੋਟਲ, ਰੈਸਟੋਰੈਂਟ ਅਤੇ ਰਿਜ਼ੋਰਟ ਬੰਦ ਰਹਿਣਗੇ।
ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਪੱਤਰ ਫਰਜ਼ੀ ਨਿਕਲਿਆ। ਟੂਰਿਜ਼ਮ ਮੰਤਰਾਲੇ ਦੀ ਤਰਫ਼ੋਂ ਅਜਿਹਾ ਕੋਈ ਪੱਤਰ ਜਾਰੀ ਨਹੀਂ ਕੀਤਾ ਗਿਆ ਹੈ।
ਕੀ ਹੋ ਰਿਹਾ ਹੈ ਵਾਇਰਲ?
ਸੋਸ਼ਲ ਮੀਡੀਆ ਦੇ ਹਰ ਪਲੈਟਫਾਰਮ ‘ਤੇ ਟੂਰਿਜ਼ਮ ਮੰਤਰਾਲੇ ਦਾ ਇੱਕ ਫਰਜੀ ਆਰਡਰ ਵਾਇਰਲ ਹੋ ਰਿਹਾ ਹੈ। ਇਸਦੇ ਵਿਚ ਲਿਖਿਆ ਹੈ ਕਿ ਦੁਨੀਆਭਰ ਵਿਚ ਫੈਲੇ ਕੋਰੋਨਾ ਵਾਇਰਸ ਕਾਰਣ ਦੇਸ਼ ਦੇ ਸਾਰੇ ਹੋਟਲ, ਰੈਸਟੋਰੈਂਟ ਅਤੇ ਰਿਜ਼ੋਰਟ 15 ਅਕਤੂਬਰ ਤੱਕ ਬੰਦ ਰਹਿਣਗੇ। ਆਰਡਰ ਵਿਚ ਅੱਗੇ ਕਿਹਾ ਗਿਆ ਹੈ ਕਿ ਜੇਕਰ ਕੋਈ ਆਰਡਰ ਦੀ ਪਾਲਣਾ ਨਹੀਂ ਕਰੇਗਾ ਤਾਂ ਉਸਦੇ ਉੱਤੇ ਕੇਸ ਦਰਜ ਕੀਤਾ ਜਾਵੇਗਾ।
ਪੜਤਾਲ
ਕਿਉਕਿ, ਮਾਮਲਾ ਟੂਰਿਜ਼ਮ ਮੰਤਰਾਲੇ ਨਾਲ ਸਬੰਧਤ ਸੀ, ਇਸ ਲਈ ਅਸੀਂ ਮੰਤਰਾਲੇ ਦੇ ਸੋਸ਼ਲ ਮੀਡੀਆ ਅਕਾਊਂਟ ਦੀ ਖੋਜ ਕਰਨੀ ਸ਼ੁਰੂ ਕੀਤੀ। ਸਾਨੂੰ 8 ਅਪ੍ਰੈਲ ਨੂੰ ਮੰਤਰਾਲੇ ਦਾ ਇੱਕ ਟਵੀਟ ਮਿਲਿਆ। ਇਸ ਵਿਚ ਦੱਸਿਆ ਗਿਆ ਸੀ ਕਿ ਮੰਤਰਾਲੇ ਨੇ ਅਜਿਹਾ ਕੋਈ ਆਦੇਸ਼ ਜਾਰੀ ਨਹੀਂ ਕੀਤਾ ਹੈ। ਵਾਇਰਲ ਹੋ ਰਿਹਾ ਆਦੇਸ਼ ਫਰਜੀ ਹੈ।
ਪੜਤਾਲ ਦੇ ਅਗਲੇ ਚਰਣ ਵਿਚ ਅਸੀਂ ਟੂਰਿਜ਼ਮ ਮੰਤਰੀ ਪ੍ਰਹਿਲਾਦ ਪਟੇਲ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਿਸ਼ਵਾਸ ਨਿਊਜ਼ ਨੂੰ ਦੱਸਿਆ, “15 ਅਕਤੂਬਰ ਤੱਕ ਹੋਟਲ ਅਤੇ ਰੈਸਟੋਰੈਂਟ ਬੰਦ ਕਰਨ ਦਾ ਅਜਿਹਾ ਕੋਈ ਫੈਸਲਾ ਨਹੀਂ ਹੈ। ਜਿਹੜਾ ਪੋਸਟ ਵਾਇਰਲ ਹੋ ਰਿਹਾ ਹੈ ਉਹ ਫਰਜੀ ਹੈ।”
ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ ਮੰਦੀਪ ਸਿੰਘ ਨਾਂ ਦੀ ਫੇਸਬੁੱਕ ਪ੍ਰੋਫ਼ਾਈਲ।
ਡਿਸਕਲੇਮਰ: ਇਸ ਸਟੋਰੀ ਤੋਂ ਕੁਝ ਗੈਰ-ਜਰੂਰੀ ਅੰਕੜੇ ਹਟਾਉਂਦੇ ਹੋਏ ਇਸਨੂੰ ਅਪਡੇਟ ਕੀਤਾ ਗਿਆ ਹੈ। ਸਟੋਰੀ ਨੂੰ ਅਪਡੇਟ ਕਰਨ ਦੀ ਪ੍ਰਕ੍ਰਿਆ SoP ਦੇ ਮੁਤਾਬਕ ਹੈ ਅਤੇ ਇਸਦੇ ਨਾਲ ਨਤੀਜਿਆਂ ‘ਤੇ ਕੋਈ ਫਰਕ ਨਹੀਂ ਪਿਆ ਹੈ।
ਨਤੀਜਾ: ਟੂਰਿਜ਼ਮ ਮੰਤਰਾਲੇ ਦੇ ਨਾਂ ‘ਤੇ ਵਾਇਰਲ ਹੋਇਆ ਆਰਡਰ ਸਾਡੀ ਪੜਤਾਲ ਵਿਚ ਫ਼ਰਜ਼ੀ ਨਿਕਲਿਆ। ਮੰਤਰਾਲੇ ਵੱਲੋਂ ਅਜਿਹਾ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ, ਜਿਸ ਵਿਚ 15 ਅਕਤੂਬਰ ਤੱਕ ਹੋਟਲ/ ਰੈਸਟੋਰੈਂਟ ਬੰਦ ਰੱਖਣ ਦੀ ਮੰਗ ਕੀਤੀ ਗਈ ਹੈ।
- Claim Review : 15 ਅਕਤੂਬਰ ਤਕ ਬੰਦ ਰਹਿਣਗੇ ਹੋਟਲ/ਰੈਸਟੋਰੈਂਟ, ਟੂਰਿਸਟ ਮੰਤਰਾਲੇ ਦਾ ਆਰਡਰ
- Claimed By : FB User- Mandeep Singh
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...