Fact Check : ਭਗਵੰਤ ਮਾਨ ਅਤੇ ਹੋਰ ਆਪ ਆਗੂਆਂ ਨੇ ਨਹੀਂ ਦਿੱਤਾ ਇਹ ਬਿਆਨ , ਫਰਜ਼ੀ ਅਖਬਾਰ ਦੀ ਕਟਿੰਗ ਹੋ ਰਹੀ ਹੈ ਵਾਇਰਲ
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜ਼ੀ ਨਿਕਲਿਆ । ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਅਖਬਾਰ ਦੀ ਕਟਿੰਗ ਫਰਜ਼ੀ ਹੈ। ਭਗਵੰਤ ਮਾਨ ਅਤੇ ਹੋਰ ਆਪ ਆਗੂਆਂ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।
- By: Jyoti Kumari
- Published: Oct 29, 2021 at 02:31 PM
- Updated: Oct 29, 2021 at 02:45 PM
ਨਵੀਂ ਦਿੱਲੀ ( ਵਿਸ਼ਵਾਸ ਨਿਊਜ਼ ) : ਸੋਸ਼ਲ ਮੀਡਿਆ ਤੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਬਰ ਭਗਵੰਤ ਮਾਨ ਅਤੇ ਹੋਰ ਆਪ ਆਗੂਆਂ ਨੂੰ ਲੈ ਕੇ ਇੱਕ ਅਖਬਾਰ ਦੀ ਕਟਿੰਗ ਵਾਇਰਲ ਹੋ ਰਹੀ ਹੈ। ਵਾਇਰਲ ਅਖਬਾਰ ਦੀ ਕਟਿੰਗ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਗਵੰਤ ਮਾਨ ਨੇ ਕਿਹਾ ਹੈ ਕਿ ਡੇਰਾ ਸਿਰਸਾ ਸਭ ਦੇ ਲਈ ਸਤਿਕਾਰਯੋਗ ਹੈ । ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਅਖਬਾਰ ਦੀ ਕਟਿੰਗ ਫਰਜੀ ਹੈ। ਭਗਵੰਤ ਮਾਨ ਅਤੇ ਹੋਰ ਆਪ ਆਗੂਆਂ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ ।
ਕੀ ਹੋ ਰਿਹਾ ਹੈ ਵਾਇਰਲ ?
ਫੇਸਬੁੱਕ ਯੂਜ਼ਰ ” Yashmaan Singh ” ਨੇ ਵਾਇਰਲ ਪੋਸਟ ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ ” ਬੱਲੇ ਓਏ ਬੱਲੇ ਜਵਾਨਾਂ!”
ਪੋਸਟ ਦੇ ਵਿੱਚ ਭਗਵੰਤ ਮਾਨ ਦੀ ਫੋਟੋ ਲੱਗੀ ਹੋਈ ਹੈ ਅਤੇ ਲਿਖਿਆ ਹੋਇਆ ਹੈ ” ਡੇਰਾ ਸਿਰਸਾ ਸਭ ਲਈ ਸਤਿਰਕਾਰਯੋਗ ਹੈ । ਪੋਸਟ ਵਿੱਚ ਲਿਖਿਆ ਹੋਇਆ ਹੈ ਕਿ ਪੱਤਰਕਾਰ ਨਾਲ ਗੱਲ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਵੀਰਪਾਲ ਕੌਰ ਜੋ ਡੇਰੇ ਦੀ ਚੇਲੀ ਹੈ ਉਨ੍ਹਾਂ ਨੇ ਬਿਲਕੁਲ ਸਹੀ ਕਿਹਾ ਹੈ ਕਿ ਪੁਸ਼ਾਕ ਸੁਖਬੀਰ ਸਿੰਘ ਬਾਦਲ ਵੱਲੋਂ ਭੇਜੀ ਗਈ ਸੀ । ਅੱਗੇ ਪੱਤਰਕਾਰ ਦੇ ਪੁੱਛਣ ਤੇ ਉਨ੍ਹਾਂ ਨੇ ਕਿਹਾ ਕਿ ਡੇਰਾ ਬਹੁਤ ਹੀ ਸਤਿਕਾਰਯੋਗ ਹੈ ਅਤੇ ਕੇਂਦਰ ਦੀ ਭਾਜਪਾ ਸਰਕਾਰ ਨੇ ਉਨ੍ਹਾਂ ਨੂੰ ਝੂਠੇ ਗ਼ਲਤ ਦੋਸ਼ਾਂ ਵਿੱਚ ਫਸਾ ਰੱਖਿਆ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਸਭ ਤੋਂ ਪਹਿਲਾਂ ਵਾਇਰਲ ਹੋ ਰਹੀ ਅਖਬਾਰ ਦੀ ਕਟਿੰਗ ਨੂੰ ਧਿਆਨ ਨਾਲ ਵੇਖਿਆ , ਸਾਨੂੰ ਇਸ ਵਿੱਚ ਬਹੁਤ ਸਾਰੀਆਂ ਗ਼ਲਤੀਆਂ ਨਜ਼ਰ ਆਈਆ, ਜੋ ਕਿਸੇ ਵੀ ਮੀਡਿਆ ਸੰਸਥਾਨ ਦੁਆਰਾ ਨਹੀਂ ਕੀਤੀਆ ਜਾਂਦੀਆ ਹਨ । ਵਾਇਰਲ ਕਟਿੰਗ ਵਿੱਚ ਵਿੱਚ ਸਿਰਫ ਮਿਤੀ ਅਤੇ ( ਰਮਨਜੀਤ ) ਲਿਖਿਆ ਹੋਇਆ ਹੈ , ਇਸ ਵਿੱਚ ਕਿਸੇ ਨਿਊਜ਼ ਏਜੇਂਸੀ ਦਾ ਨਾਮ ਨਹੀਂ ਹੈ । ਹੇਂਠਾ ਤੁਸੀਂ ਇਹਨਾਂ ਗ਼ਲਤੀਆਂ ਨੂੰ ਵੇਖ ਸਕਦੇ ਹੋ ।
ਇੱਥੋਂ ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਸੰਬੰਧਿਤ ਕੀਵਰਡ ਨਾਲ ਖਬਰ ਲੱਭਣੀ ਸ਼ੁਰੂ ਕੀਤੀ । ਜੇਕਰ ਭਗਵੰਤ ਮਾਨ ਵੱਲੋ ਐਦਾਂ ਦਾ ਕੋਈ ਬਿਆਨ ਦਿੱਤਾ ਗਿਆ ਹੁੰਦਾ ਤਾਂ ਉਹ ਖਬਰਾਂ ਵਿੱਚ ਜ਼ਰੂਰ ਹੋਣਾ ਸੀ , ਪਰ ਸਾਨੂੰ ਇਸ ਨਾਲ ਜੁੜੀ ਖਬਰ ਕਿਸੀ ਵੀ ਨਿਊਜ਼ ਏਜੇਂਸੀ ਵਿੱਚ ਨਹੀਂ ਮਿਲੀ ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਆਮ ਆਦਮੀ ਪਾਰਟੀ ਦੇ ਤਲਵੰਡੀ ਸਾਬੋ ਤੋਂ ਵਿਧਾਇਕ ਬਲਜਿੰਦਰ ਕੌਰ ਅਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੇ ਬਿਆਨਾਂ ਨੂੰ ਵੀ ਕੀਵਰਡ ਰਾਹੀਂ ਸਰਚ ਕੀਤਾ , ਇਹਨਾਂ ਦੇ ਬਿਆਨ ਵੀ ਸਾਨੂੰ ਕਿਤੇ ਵੀ ਨਹੀਂ ਮਿਲੇ।
ਸਾਡੀ ਇੱਥੇ ਤੱਕ ਦੀ ਜਾਂਚ ਤੋਂ ਇਹ ਸਾਫ ਹੁੰਦਾ ਹੈ ਕਿ ਇਹ ਵਾਇਰਲ ਕਟਿੰਗ ਫਰਜ਼ੀ ਹੈ । ਆਪਣੀ ਜਾਂਚ ਦੀ ਵੱਧ ਪੁਸ਼ਟੀ ਲਈ ਅਸੀਂ ਆਮ ਆਦਮੀ ਪਾਰਟੀ ਦੇ ਮੀਡਿਆ ਦੇ ਇੰਚਾਰਜ ਦਿਗਵਿਜੇ ਧੰਜੂ ਨਾਲ ਸੰਪਰਕ ਕੀਤਾ , ਉਨ੍ਹਾਂ ਨੇ ਸਾਡੇ ਨਾਲ ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਕੋਆਰਡੀਨੇਟਰ ਸਿਮਰਨਜੀਤ ਸਿੰਘ ਦਾ ਨੰਬਰ ਸ਼ੇਅਰ ਕੀਤਾ। ਅਸੀਂ ਸਿਮਰਨਜੀਤ ਸਿੰਘ ਨਾਲ ਗੱਲ ਕੀਤੀ , ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਅਖਬਾਰ ਦੀ ਕਟਿੰਗ ਪੂਰੀ ਤਰ੍ਹਾਂ ਫਰਜ਼ੀ ਹੈ। ਅਜਿਹਾ ਕੋਈ ਬਿਆਨ ਆਪ ਆਗੂਆਂ ਵੱਲੋਂ ਨਹੀਂ ਦਿੱਤਾ ਗਿਆ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਿਆ ਕਿ ਯੂਜ਼ਰ ਨਵੀਂ ਦਿੱਲੀ ਦਾ ਰਹਿਣ ਵਾਲਾ ਹੈ ਅਤੇ ਫੇਸਬੁੱਕ ਤੇ ਯੂਜ਼ਰ ਦੇ 493 ਮਿੱਤਰ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜ਼ੀ ਨਿਕਲਿਆ । ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਅਖਬਾਰ ਦੀ ਕਟਿੰਗ ਫਰਜ਼ੀ ਹੈ। ਭਗਵੰਤ ਮਾਨ ਅਤੇ ਹੋਰ ਆਪ ਆਗੂਆਂ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।
- Claim Review : ਬੱਲੇ ਓਏ ਬੱਲੇ ਜਵਾਨਾਂ!
- Claimed By : ਫੇਸਬੁੱਕ ਯੂਜ਼ਰ Yashmaan Singh
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...