ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਨਿਕਲਿਆ। ਸਾਂਸਦ ਭਗਵੰਤ ਮਾਨ ਨਾਲ ਅਜਿਹਾ ਕੁਝ ਨਹੀਂ ਵਾਪਰਿਆ ਹੈ ਅਤੇ ਅਖਬਾਰ ਦੀ ਐਡੀਟੇਡ ਕਟਿੰਗ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਸਾਂਸਦ ਭਗਵੰਤ ਮਾਨ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਈ ਪ੍ਰਕਾਰ ਦੇ ਝੂਠੇ ਦਾਅਵੇ ਵਾਇਰਲ ਹੁੰਦੇ ਰਹਿੰਦੇ ਹਨ। ਇਸ ਕ੍ਰਮ ਵਿੱਚ ਹੁਣ ਇੱਕ ਅਖਬਾਰ ਦੀ ਕਲਿੱਪ ਨਾਲ ਉਨ੍ਹਾਂ ਦੀ ਤਸਵੀਰ ਨੂੰ ਵਾਇਰਲ ਕੀਤਾ ਜਾ ਰਿਹਾ ਹੈ। ਪੋਸਟ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਪ ਸਾਂਸਦ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੂੰ ਥੱਪੜ ਮਾਰਣ ਦਾ ਮਾਮਲਾ ਤੂਲ ਫੜ ਰਿਹਾ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ।
ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਵਾਇਰਲ ਹੋ ਰਹੀ ਇਹ ਪੋਸਟ ਐਡੀਟਡ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ “Satwinder Singh ” ਨੇ 28 ਜੂਨ ਨੂੰ ਇਹ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ:” #ਟੋਪੀ ਵਾਲੀਉ ਆ ਤੁਹਾਡੀ ਪਾਰਟੀ ਦੀ #ਅਤਰੋ #ਝੰਡੇਅਮਲੀ ਨੇ ਕਿਹੜਾ #ਇਨਕਲਾਬੀ ਕੰਮ ਕੀਤਾ ਸੀ ਜੋ #ਨੌਜਵਾਨਾ ਨੇ ਅਤਰੋ ਦਾ ਵਿਰੋਧ ਕੀਤਾ ਤੇ #ਝੰਡਾ #ਮੁਰਦਾਬਾਦ ਦੇ ਨਾਰੇ ਲਾਏ , #ਪੰਜਾਬੀਉ ਇਹ ਹਾਲ ਹੈ ਇਸ #ਗੰਦ ਪਾਰਟੀ ਦਾ ਆਪ ਬਿਨਾ #ਤਰਕ ਤੇ #ਸਾਬੂਤਾ ਦੇ #ਝੂਠੇ #ਇਲਜਾਮ ਲਾਉਣਗੇ ਪਰ ਜਦੋ ਇਹਨਾ ਨਕਲੀ #ਇਨਕਲਾਬੀਆ ਕੋਲੋ #ਸਵਾਲ ਪੁੱਛੋ ਤੇ ਅੱਗੋ #ਗਾਲੀਗਲੋਚ ਤੇ #ਹੱਥ ਚੁੱਕਦੇ ਹਨ , #ਵਰਕਰ ਨੇ ਕੀ ਮਾੜਾ ਸਵਾਲ ਕੀਤਾ ਹੈ ਤੁਹਾਡੀ ਤੇ ਪਾਰਟੀ ਆਮ ਲੋਕਾ ਦੀ ਪਾਰਟੀ ਬਣੀ ਸੀ ਫਿਰ ਕਿਹੜਾ ਆਮ ਬੰਦੇ ਨੂੰ ਟਿਕਟ ਦਿੱਤੀ ਕਿਹੜਾ ਆਮ ਬੰਦਾ ਅਹੁੱਦੇ ਦਾਰ ਬਣਾਇਆ ਗਿਆ ਪਤੰਦਰੋ ,,, #ਪੰਜਾਬ ਵਾਲੀਉ ਇਹਨਾ ਦੋ ਮੁੰਹੇ #ਸੱਪਾ ਨੂੰ #ਪਹਿਚਾਣੋ ਤੇ ਪੰਜਾਬ ਤੋ ਬਹਾਰ ਦਾ ਰਸਤਾ ਦਿਖਾਉ ਇਸ #ਪਾਨ #ਸਾਨ ਖਾਣ ਵਾਲੀਆ ਨੂੰ#ਟੋਪੀਪਾਰਟੀਦਾਪੋਲਖੋਲ_ਅ ਭਿਆਨ”
ਫੇਸਬੁੱਕ ਪੋਸਟ ਦਾ ਆਰਕਾਇਵਡ ਵਰਜਨ ਨੂੰ ਇੱਥੇ ਵੇਖੋ।
ਪੜਤਾਲ
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਸੱਚਾਈ ਜਾਣਨ ਦੇ ਲਈ ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਦੀ ਸ਼ੁਰੂਆਤ ਨਿਊਜ਼ ਸਰਚ ਤੋਂ ਕੀਤੀ , ਸਾਨੂੰ ਇਸ ਨਾਲ ਜੁੜੀ ਕੋਈ ਮੀਡਿਆ ਰਿਪੋਰਟ ਨਹੀਂ ਮਿਲੀ , ਜੇਕਰ ਅਜਿਹਾ ਕੁਝ ਵਾਪਰਿਆ ਹੁੰਦਾ ਤਾਂ ਕੀਤੇ ਨਾ ਕੀਤੇ ਇਸ ਖ਼ਬਰ ਨੇ ਪ੍ਰਕਾਸ਼ਿਤ ਜ਼ਰੂਰ ਹੋਣਾ ਸੀ। ਪਰ ਐਦਾਂ ਦੀ ਕੋਈ ਖ਼ਬਰ ਸਾਨੂੰ ਕੀਤੇ ਵੀ ਪ੍ਰਕਾਸ਼ਿਤ ਨਹੀਂ ਮਿਲੀ ।
ਜਾਂਚ ਦੇ ਅਗਲੇ ਪੜਾਵ ਵਿਚ ਅਸੀਂ ਵਾਇਰਲ ਪੋਸਟ ਵਿੱਚ ਸ਼ੇਅਰ ਅਖ਼ਬਾਰ ਦੀ ਕਟਿੰਗ ਨੂੰ ਧਿਆਨ ਨਾਲ ਦੇਖਿਆ। ਇਸ ਕਟਿੰਗ ਨੂੰ ਦੇਖਣ ਦੇ ਬਾਅਦ ਸਾਨੂੰ ਇਸ ਵਿੱਚ ਬਹੁਤ ਗਲਤੀਆਂ ਦੇਖਣ ਨੂੰ ਮਿਲੀਆਂ ਜੋ ਕਿਸੇ ਵੀ ਮੀਡਿਆ ਸੰਸਥਾਨ ਦੁਆਰਾ ਨਹੀਂ ਕੀਤੀ ਜਾਂਦੀ ਹੈ। ਇਸਦੇ ਨਾਲ ਹੀ ਵਾਇਰਲ ਅਖ਼ਬਾਰ ਦੀ ਕਟਿੰਗ ਵਿੱਚ ਕਿਸੀ ਵੀ ਨਿਊਜ਼ ਏਜੇਂਸੀ ਜਾਂ ਵੱਡੇ ਮੀਡਿਆ ਸੰਸਥਾਨ ਦਾ ਜਿਕਰ ਨਹੀਂ ਹੈ। ਇਸ ਅਖਬਾਰ ਦੀ ਕਟਿੰਗ ਵਿਚ ਸਾਨੂੰ ਅੱਖਰਾਂ ਵਿੱਚ ਵੀ ਬਹੁਤ ਅੰਤਰ ਦੇਖਣ ਨੂੰ ਮਿਲਿਆ, ਜਿਸ ਤੋਂ ਇਹ ਸੱਪਸ਼ਟ ਹੁੰਦਾ ਹੈ ਕਿ ਵਾਇਰਲ ਅਖ਼ਬਾਰ ਦੀ ਕਟਿੰਗ ਨੂੰ ਐਡਿਟ ਕਰ ਬਣਾਇਆ ਗਿਆ ਹੈ। ਤੁਸੀਂ ਇਹਨਾਂ ਗ਼ਲਤੀਆਂ ਨੂੰ ਇਥੇ ਦੇਖ ਸਕਦੇ ਹੋ।
ਕਿਯੂਨਕੀ ਅਖਬਾਰ ਦੀ ਕਟਿੰਗ ਵਿੱਚ ਮਾਨਸਾ ਦਾ ਜ਼ਿਕਰ ਹੈ ਇਸ ਲਈ ਅਸੀਂ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਦੈਨਿਕ ਜਾਗਰਣ ਦੇ ਮਾਨਸਾ ਦੇ ਰਿਪੋਰਟਰ ਨਾਨਕ ਸਿੰਘ ਖਮੂਰੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਐਦਾ ਦਾ ਕੋਈ ਪ੍ਰੋਗਰਾਮ ਇਥੇ ਨਹੀਂ ਹੋਇਆ ਹੈ ਅਤੇ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਹੈ। ਇਹ ਖ਼ਬਰ ਪੂਰੀ ਤਰ੍ਹਾਂ ਫਰਜ਼ੀ ਹੈ।
ਵੱਧ ਜਾਣਕਾਰੀ ਲਈ ਅਸੀਂ ਆਮ ਆਦਮੀ ਪਾਰਟੀ ਦੇ ਮੀਡਿਆ ਇੰਚਾਰਜ ਦਿਗਵਿਜੇ ਧੰਜੂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਇਹ ਫਰਜੀ ਖ਼ਬਰ ਕਿਸੇ ਨੇ 2017 ਦੇ ਚੌਣਾਂ ਤੋਂ ਪਹਿਲਾ ਬਣਾਈ ਸੀ ਅਤੇ ਹੁਣ ਮੁੜ ਵਾਇਰਲ ਹੋ ਰਹੀ ਹੈ, ਨਾਲ ਹੀ ਕਟਿੰਗ ਵਿੱਚ ਸੁੱਚਾ ਸਿੰਘ ਛੋਟੇਪੁਰ ਦੀ ਗੱਲ ਹੋ ਰਹੀ ਹੈ ਉਨ੍ਹਾਂ ਨੂੰ ਪਾਰਟੀ ਛੱਡੇ ਬਹੁਤ ਸਾਲ ਹੋ ਗਏ ਹੈ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਖ਼ਬਰ ਪੂਰੀ ਤਰ੍ਹਾਂ ਗ਼ਲਤ ਹੈ। ਸੋਸ਼ਲ ਮੀਡਿਆ ਕਿ ਦੁਰਵਰਤੋਂ ਕਰਦਿਆਂ ਇਹ ਖ਼ਬਰ ਬਣਾਈ ਗਈ ਹੈ।
ਜਾਂਚ ਦੇ ਅਗਲੇ ਪੜਾਵ ਵਿੱਚ ਅਸੀਂ ਇਸ ਫਰਜ਼ੀ ਅਖਬਾਰ ਦੀ ਕਟਿੰਗ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਉਜ਼ਰ ” Satwinder Singh ” ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਿਆ ਯੂਜ਼ਰ ਗ੍ਰੀਸ ਦਾ ਵਸਨੀਕ ਹੈ ਅਤੇ 830 ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਨਿਕਲਿਆ। ਸਾਂਸਦ ਭਗਵੰਤ ਮਾਨ ਨਾਲ ਅਜਿਹਾ ਕੁਝ ਨਹੀਂ ਵਾਪਰਿਆ ਹੈ ਅਤੇ ਅਖਬਾਰ ਦੀ ਐਡੀਟੇਡ ਕਟਿੰਗ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।