ਸਾਡੀ ਜਾਂਚ ਵਿੱਚ ਇਹ ਪਤਾ ਚੱਲਿਆ ਕਿ ਮੁਸਲਿਮ ਕੁੜੀਆਂ ਦੁਆਰਾ ਹਿੰਦੂ ਮੁੰਡਿਆਂ ਨੂੰ ਫਸਾਉਣ ਦੀ ਗੱਲ ਕਹਿਣ ਵਾਲਾ ਟਵੀਟ ਫਰਜ਼ੀ ਹੈ। ਇਸ ਟਵੀਟ ਵਿੱਚ ਮੌਲਾਨਾ ਸ਼ਹਾਬੂਦੀਨ ਰਜ਼ਵੀ ਦੀ ਫੋਟੋ ਲਗਾਈ ਗਈ ਹੈ। ਇਸ ਟਵੀਟ ਦਾ ਮੌਲਾਨਾ ਰਜ਼ਵੀ ਨਾਲ ਕੋਈ ਸੰਬੰਧ ਨਹੀਂ ਹੈ। ਇਹ ਪੋਸਟ ਸਮਾਜਿਕ ਸਦਭਾਵਨਾ ਨੂੰ ਖਰਾਬ ਕਰਨ ਦੇ ਉਦੇਸ਼ ਤੋਂ ਕੀਤੀ ਗਈ ਪ੍ਰਤੀਤ ਹੁੰਦੀ ਹੈ।
नई दिल्ली (विश्वास न्यूज)। ਬਰੇਲੀ ਦੇ ਮੌਲਾਨਾ ਦਾ ਫਰਜ਼ੀ ਟਵੀਟ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਜਾ ਰਿਹਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਮੁਸਲਿਮ ਕੁੜੀਆਂ ਨੂੰ ਬੀਜੇਪੀ ਦੇ ਮੁੱਖ ਵੋਟਰ ਹਿੰਦੂ ਮੁੰਡਿਆਂ ਨੂੰ ਫਸਾ ਕੇ ਉਨ੍ਹਾਂ ਨੂੰ ਕਾਂਗਰਸ ਨੂੰ ਵੋਟ ਦੇਣ ਲਈ ਕਹਿਣਾ ਚਾਹੀਦਾ ਹੈ। ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਪਤਾ ਚੱਲਿਆ ਕਿ ਇਹ ਟਵੀਟ ਫਰਜ਼ੀ ਹੈ। ਇਸ ਟਵੀਟ ਦਾ ਮੌਲਾਨਾ ਸ਼ਹਾਬੂਦੀਨ ਰਜ਼ਵੀ ਨਾਲ ਕੋਈ ਵਾਸਤਾ ਨਹੀਂ ਹੈ। ਇਸ ਟਵੀਟ ਵਿੱਚ ਉਨ੍ਹਾਂ ਦੀ ਫੋਟੋ ਲਾ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕੀ ਹੈ ਵਾਇਰਲ ਪੋਸਟ ਵਿੱਚ
ਇਕ ਟਵੀਟ ਦੀ ਫੋਟੋ ਫੇਸਬੁੱਕ ਤੇ ਪੋਸਟ ਕੀਤੀ ਗਈ ਹੈ। ਇਸਦੇ ਨਾਲ ਹੀ ਲਿਖਿਆ ਹੈ – ਮਦਰੱਸੇ ਤੋਂ ਪ੍ਰਾਪਤ ਗਿਆਨ ਦਾ ਛਿੜਕਾਅ ਕਰਦਾ ਇੱਕ ਜੇਹਾਦੀ। ਟਵੀਟ ਦੇ ਸਕ੍ਰੀਨਸ਼ਾਟ ਵਿੱਚ ਲਿਖਿਆ ਹੈ- ਹਿੰਦੂ ਲੜਕੇ ਬੀਜੇਪੀ ਦੇ ਮੁੱਖ ਵੋਟਰ ਹਨ, ਸਾਰੀਆਂ ਮੁਸਲਿਮ ਕੁੜੀਆਂ ਤੋਂ ਬੇਨਤੀ ਹੈ ਕਿ ਅਗਲੇ ਛੇ ਮਹੀਨਿਆਂ ਤੱਕ ਹਿੰਦੂ ਮੁੰਡਿਆਂ ਨੂੰ ਪ੍ਰੇਮ ਜਾਲ ਵਿੱਚ ਫ਼ਸਾਓ ਫੇਰ ਕਾਂਗਰਸ ਨੂੰ ਵੋਟ ਦੇਣ ਲਈ ਉਹਨਾਂ ਨੂੰ ਰਾਜ਼ੀ ਕਰੋ ਜਿਸ ਨਾਲ ਬੀਜੇਪੀ ਹਾਰ ਜਾਵੇ। ਇਸ ਪੋਸਟ ਨੂੰ ਅੰਸਾਰ ਅਹਿਮਦ ਅਲੀ ਨਾਮ ਦੇ ਵਿਅਕਤੀ ਦੇ ਟਵਿੱਟਰ ਹੈਂਡਲ ਤੋਂ ਕੀਤਾ ਗਿਆ ਹੈ। ਇਸ ਟਵਿੱਟਰ ਹੈਂਡਲ ਦਾ ਨਾਮ @Ansar2ali2 ਹੈ। ਇਸ ਟਵੀਟ ਵਿੱਚ 13 ਜੁਲਾਈ, 2021 ਦੀ ਮਿਤੀ ਦਰਜ ਹੈ।
ਫੇਸਬੁੱਕ ਤੇ ਇਸ ਪੋਸਟ ਨੂੰ ਅਰਜੁਨ ਗੁਪਤਾ ਨਾਮ ਦੇ ਯੂਜ਼ਰ ਨੇ 19 ਜੁਲਾਈ ਨੂੰ ਕੀਤਾ ਸੀ। ਇਸ ਪੋਸਟ ਦੇ ਹੁਣ ਤੱਕ 3 ਲੋਕਾਂ ਨੇ ਕੰਮੈਂਟ ਕੀਤਾ ਹੈ ਅਤੇ 2 ਲੋਕਾਂ ਨੇ ਸ਼ੇਅਰ ਕੀਤਾ ਹੈ। ਇਸ ਪੋਸਟ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਅਜਿਹੀਆਂ ਹੋਰ ਪੋਸਟ ਵੀ ਫੇਸਬੁੱਕ ਤੇ ਮੌਜੂਦ ਹਨ।
ਅਜਿਹੀ ਹੀ ਫਰਜ਼ੀ ਪੋਸਟ ਟਵੀਟਰ ਤੇ ਵੀ ਮੌਜੂਦ ਹੈ।
ਪੜਤਾਲ
ਸਭ ਤੋਂ ਪਹਿਲਾਂ ਅਸੀਂ ਟਵਿੱਟਰ ਅਕਾਊਂਟ @Ansar2ali2 ਨੂੰ ਖੋਜੀਆਂ , ਕਿਉਂਕਿ ਇਸੇ ਅਕਾਊਂਟ ਤੋਂ ਅਜਿਹੇ ਟਵੀਟ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਦੋਂ ਅਸੀਂ ਟਵਿੱਟਰ ਤੇ ਅਕਾਉਂਟ ਨੂੰ ਚੈੱਕ ਕੀਤਾ, ਤਾਂ ਸਾਨੂੰ ਪਤਾ ਚੱਲਿਆ ਕਿ ਇਸ ਤਰ੍ਹਾਂ ਦਾ ਕੋਈ ਟਵਿੱਟਰ ਹੈਂਡਲ ਮੌਜੂਦ ਹੀ ਨਹੀਂ ਹੈ। ਇਸਦਾ ਮਤਲਬ ਹੈ ਕਿ ਕਿਸੇ ਨੇ ਚਲਾਕੀ ਨਾਲ ਟਵੀਟ ਵਾਲੀ ਤਸਵੀਰ ਬਣਾਈ ਹੈ। ਜੇ ਅਜਿਹਾ ਕੋਈ ਟਵਿੱਟਰ ਹੈਂਡਲ ਹੁੰਦਾ ਤਾਂ ਉਸ ਬਾਰੇ ਕੋਈ ਨਾ ਕੋਈ ਜਾਣਕਾਰੀ ਟਵਿੱਟਰ ਤੇ ਮੌਜੂਦ ਹੁੰਦੀ।
ਇਸ ਤੋਂ ਬਾਅਦ ਅਸੀਂ ਗੂਗਲ ਵਿੱਚ ਇਸ ਟਵਿੱਟਰ ਹੈਂਡਲ ਤੇ ਦਿੱਤੀ ਗਈ ਫੋਟੋ ਦੀ ਭਾਲ ਕੀਤੀ। ਕਾਫੀ ਭਾਲ ਤੋਂ ਬਾਅਦ ਸਾਨੂੰ ਜਾਗਰਣ ਡਾਟ ਕਾਮ ਦੀ ਇੱਕ ਖ਼ਬਰ ਮਿਲੀ, ਜਿਸ ਵਿੱਚ ਇਸ ਫੋਟੋ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਖ਼ਬਰ ਤੋਂ ਸਾਨੂੰ ਪਤਾ ਲੱਗਿਆ ਕਿ ਇਹ ਫੋਟੋ ਬਰੇਲੀ ਦਰਗਾਹ ਆਲਾ ਹਜ਼ਰਤ ਨਾਲ ਜੁੜੇ ਅਤੇ ਤੰਜ਼ੀਮ ਉਲਮਾ-ਏ-ਇਸਲਾਮ ਦੇ ਰਾਸ਼ਟਰ ਮਹਾਸਚਿਵ ਮੌਲਾਨਾ ਸ਼ਹਾਬੂਦੀਨ ਰਜ਼ਵੀ ਦੀ ਹੈ। ਖਬਰ ਦਾ ਲਿੰਕ ਇੱਥੇ ਵੇਖੋ।
ਇਸ ਖ਼ਬਰ ਦੀ ਪੁਸ਼ਟੀ ਹੋਣ ਤੋਂ ਬਾਅਦ ਕਿ ਇਹ ਤਸਵੀਰ ਮੌਲਾਨਾ ਸ਼ਹਾਬੂਦੀਨ ਰਜਵੀ ਦੀ ਹੈ ਨਾ ਕਿ ਅੰਸਾਰ ਅਹਿਮਦ ਅਲੀ ਦੀ। ਸੱਚਾਈ ਜਾਣਨ ਲਈ ਅਸੀਂ ਮੌਲਾਨਾ ਸ਼ਹਾਬੂਦੀਨ ਰਜਵੀ ਨਾਲ ਫੋਨ ਤੇ ਗੱਲ ਕੀਤੀ। ਤਨਜ਼ੀਮ ਉਲਮਾ-ਏ-ਇਸਲਾਮ ਦੇ ਰਾਸ਼ਟਰ ਮਹਾਸਚਿਵ ਅਤੇ ਦਰਗਾਹ ਆਲਾ ਹਜ਼ਰਤ ਬਰੇਲੀ ਸ਼ਰੀਫ ਸਥਾਪਿਤ ਇਸਲਾਮਿਕ ਰਿਸਰਚ ਸੈਂਟਰ ਦੇ ਅਧਿਅਕਸ਼ ਮੌਲਾਨਾ ਸ਼ਹਾਬੂਦੀਨ ਰਜ਼ਵੀ ਨੇ ਸਾਨੂੰ ਦੱਸਿਆ ਕਿ ਇਹ ਟਵੀਟ ਪੂਰੀ ਤਰ੍ਹਾਂ ਫਰਜ਼ੀ ਹੈ। ਇਸ ਟਵੀਟ ਦਾ ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਕੁਝ ਲੋਕਾਂ ਦੁਆਰਾ ਮੈਨੂੰ ਬਦਨਾਮ ਕਰਨ ਦੀ ਸਾਜਿਸ਼ ਹੈ। ਮੈਂ ਬਰੇਲੀ ਦੇ ਪੁਲਿਸ ਕਪਤਾਨ ਨੂੰ ਇਸ ਮਾਮਲੇ ਵਿੱਚ ਐਕਸ਼ਨ ਲੈਣ ਲਈ ਅਰਜ਼ੀ ਦਿੱਤੀ ਹੈ।
ਫੇਸਬੁੱਕ ਯੂਜ਼ਰ ਅਰਜੁਨ ਗੁਪਤਾ ਦੀ ਪ੍ਰੋਫਾਈਲ ਨੂੰ ਚੈੱਕ ਕਰਨ ਤੇ ਸਾਨੂੰ ਪਤਾ ਚੱਲਿਆ ਕਿ ਉਨ੍ਹਾਂ ਨੇ ਫੇਸਬੁੱਕ ਤੇ 2012 ਵਿੱਚ ਅਕਾਉਂਟ ਬਣਾਇਆ ਸੀ। ਇਸ ਯੂਜ਼ਰ ਦੇ ਜ਼ਿਆਦਾਤਰ ਪੋਸਟ ਧਰਮ ਵਿਸ਼ੇਸ਼ ਦੇ ਵਿਰੁੱਧ ਲਿਖੇ ਗਏ ਹਨ।
ਨਤੀਜਾ: ਸਾਡੀ ਜਾਂਚ ਵਿੱਚ ਇਹ ਪਤਾ ਚੱਲਿਆ ਕਿ ਮੁਸਲਿਮ ਕੁੜੀਆਂ ਦੁਆਰਾ ਹਿੰਦੂ ਮੁੰਡਿਆਂ ਨੂੰ ਫਸਾਉਣ ਦੀ ਗੱਲ ਕਹਿਣ ਵਾਲਾ ਟਵੀਟ ਫਰਜ਼ੀ ਹੈ। ਇਸ ਟਵੀਟ ਵਿੱਚ ਮੌਲਾਨਾ ਸ਼ਹਾਬੂਦੀਨ ਰਜ਼ਵੀ ਦੀ ਫੋਟੋ ਲਗਾਈ ਗਈ ਹੈ। ਇਸ ਟਵੀਟ ਦਾ ਮੌਲਾਨਾ ਰਜ਼ਵੀ ਨਾਲ ਕੋਈ ਸੰਬੰਧ ਨਹੀਂ ਹੈ। ਇਹ ਪੋਸਟ ਸਮਾਜਿਕ ਸਦਭਾਵਨਾ ਨੂੰ ਖਰਾਬ ਕਰਨ ਦੇ ਉਦੇਸ਼ ਤੋਂ ਕੀਤੀ ਗਈ ਪ੍ਰਤੀਤ ਹੁੰਦੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।