‘ਪੀ.ਐਮ ਰਾਮਬਾਣ ਯੋਜਨਾ’ ਤਹਿਤ 4,000 ਰੁਪਏ ਦਿੱਤੇ ਜਾਣ ਦਾ ਦਾਅਵਾ ਕਰਨ ਵਾਲੇ ਸੰਦੇਸ਼ ਅਤੇ ਪੋਸਟ ਫਰਜ਼ੀ ਹਨ। ਸਰਕਾਰ ਵੱਲੋਂ ਅਜਿਹੀ ਕੋਈ ਯੋਜਨਾ ਨਹੀਂ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼) : ਵਿਸ਼ਵਾਸ ਨਿਊਜ਼ ਨੂੰ ਆਪਣੇ ਵਟਸਐਪ ਸਮੇਤ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਇੱਕ ਵਾਇਰਲ ਪੋਸਟ ਮਿਲੀ , ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ‘ਪ੍ਰਧਾਨ ਮੰਤਰੀ ਰਾਮਬਾਣ ਸੁਰੱਖਿਆ ਯੋਜਨਾ’ ਦੇ ਤਹਿਤ ਸੰਦੇਸ਼ ਵਿੱਚ ਦਿੱਤੇ ਲਿੰਕ ‘ਤੇ ਰਜਿਸਟਰ ਕਰਨ ਤੇ ਨੌਜਵਾਨਾਂ ਨੂੰ 4000 ਰੁਪਏ ਮਿਲ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ‘ਪ੍ਰਧਾਨ ਮੰਤਰੀ ਰਾਮਬਾਣ ਯੋਜਨਾ’ ਵਰਗੀ ਕੋਈ ਯੋਜਨਾ ਹੈ ਹੀ ਨਹੀਂ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ਰਾਜਨ ਕੁਮਾਰ ਸਾਜਨ ਨੇ ਇਸ ਪੋਸਟ ਨੂੰ ਸ਼ੇਅਰ ਕੀਤਾ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਅਤੇ ਇਸ ਦੇ ਨਾਲ ਲਿਖੇ ਟੈਕਸਟ ਵਿੱਚ ਕਿਹਾ ਗਿਆ ਹੈ ਕਿ ਮੁਫਤ ਇਲਾਜ ਅਤੇ ਸੁਰੱਖਿਆ ਲਈ ਸਰਕਾਰ ਨੇ ਪ੍ਰਧਾਨ ਮੰਤਰੀ ਰਾਮਬਾਣ ਸੁਰੱਖਿਆ ਯੋਜਨਾ ਸ਼ੁਰੂ ਕੀਤੀ ਹੈ ਅਤੇ ਇਸ ਦੇ ਤਹਿਤ ਰਜਿਸਟ੍ਰੇਸ਼ਨ ਕਰਨ ‘ਤੇ ਨੌਜਵਾਨਾਂ ਨੂੰ 4000 ਰੁਪਏ ਮਿਲ ਰਹੇ ਹਨ। ਇਸ ਲਿੰਕ ਨੂੰ ਕਈ ਹੋਰ ਸੋਸ਼ਲ ਮੀਡੀਆ ਪੋਸਟਾਂ ਵਿੱਚ ਸਾਂਝਾ ਕੀਤਾ ਗਿਆ ਹੈ। ਸਾਰੀਆਂ ਪੋਸਟਾਂ ਵਿੱਚ ਰਜਿਸਟਰ ਕਰਨ ਲਈ ਕਿਹਾ ਗਿਆ ਹੈ। ਲਿੰਕ ਇੱਕ ਬਲੌਗਸਪੌਟ ਲਿੰਕ ਸੀ।
ਪੋਸਟ ਅਤੇ ਉਸਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਉਸ ਲਿੰਕ ਦੀ ਜਾਂਚ ਕੀਤੀ, ਜਿਸਨੂੰ ਵਾਇਰਲ ਸੰਦੇਸ਼ ਨਾਲ ਵਿਆਪਕ ਤੌਰ ‘ਤੇ ਸਾਂਝਾ ਕੀਤਾ ਜਾ ਰਿਹਾ ਸੀ।
(ਵਿਸ਼ਵਾਸ ਨਿਊਜ਼ ਆਪਣੇ ਪਾਠਕਾਂ ਨੂੰ ਅਪੀਲ ਕਰਦਾ ਹੈ ਕਿ ਅਜਿਹੇ ਕਿਸੇ ਵੀ ਸ਼ੱਕੀ ਲਿੰਕ ‘ਤੇ ਕਲਿੱਕ ਨਾ ਕਰਨ ।)
ਲਿੰਕ ਵਿੱਚ ਪ੍ਰਧਾਨ ਮੰਤਰੀ ਰਾਮਬਾਣ ਸੁਰੱਖਿਆ ਯੋਜਨਾ ਦੇ ਤਹਿਤ ਇੱਕ ਪੰਜੀਕਰਣ ਫਾਰਮ ਸ਼ਾਮਲ ਸਨ ।
ਅਸੀਂ ਰਜਿਸਟਰ ਕਰਨ ਲਈ ਕਲਿੱਕ ਕੀਤਾ ਅਤੇ ਫਾਰਮ ਵਿੱਚ ਇੱਕ UPI ਏ.ਪੀ.ਪੀ ਅਤੇ ਸੰਪਰਕ ਨੰਬਰ ਚੁਣਨ ਲਈ ਕਿਹਾ।
ਇੱਕ ਸਰਕਾਰੀ ਯੋਜਨਾ ਲਈ ਆਵੇਦਨ ਕਰਨ ਦੇ ਲਈ ਸਿਰਫ਼ ਸੰਪਰਕ ਵੇਰਵਾ ਕਾਫ਼ੀ ਨਹੀਂ ਹੈ। ਇੱਕ ਵਿਅਕਤੀ ਨੂੰ ਇੱਕ ਆਵੇਦਨ ਫਾਰਮ ਦੇ ਨਾਲ ਵੱਖ-ਵੱਖ ਦਸਤਾਵੇਜ਼ ਜਮ੍ਹਾ ਕਰਨ ਦੀ ਲੋੜ ਹੁੰਦੀ ਹੈ।
ਇਸ ਤੋਂ ਬਾਅਦ ਅਸੀਂ ਸਰਕਾਰੀ ਪੋਰਟਲ ਦੇ ਉਸ ਅਨੂਭਾਗ ਦਾ ਦੌਰਾ ਕੀਤਾ, ਜਿਸ ਵਿੱਚ ਸਾਰੀਆਂ ਯੋਜਨਾਵਾਂ ਸ਼ਾਮਲ ਹਨ। ਅਸੀਂ ਉਪਯੁਕਤ ਕੀਵਰਡਸ ਨਾਲ ਵੀ ਖੋਜ ਕੀਤੀ। ਸਾਨੂੰ ‘ਪ੍ਰਧਾਨ ਮੰਤਰੀ ਰਾਮਬਾਣ ਸੁਰੱਖਿਆ ਯੋਜਨਾ’ ਨਾਂ ਦੀ ਕੋਈ ਯੋਜਨਾ ਨਹੀਂ ਮਿਲੀ ।
ਜਾਂਚ ਦੇ ਅੰਤਮ ਪੜਾਅ ਵਿੱਚ, ਵਿਸ਼ਵਾਸ ਨਿਊਜ਼ ਨੇ ਨਾਗਪੁਰ ਸ਼ਹਿਰ ਦੇ ਆਤਮਨਿਰਭਰ ਭਾਰਤ ਅਭਿਆਨ ਪ੍ਰਮੁੱਖ, ਅਮੇਯ ਵਿਸ਼ਵਰੂਪ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ, “ਪ੍ਰਧਾਨ ਮੰਤਰੀ ਰਾਮਬਾਣ ਸੁਰੱਖਿਆ ਯੋਜਨਾ” ਦੇ ਨਾਮ ਦੀ ਕੋਈ ਯੋਜਨਾ ਨਹੀਂ ਹੈ। ਇਹ ਸਰਕਾਰੀ ਯੋਜਨਾ ਦੇ ਨਾਂ ‘ਤੇ ਘੋਟਾਲਾ ਹੈ।”
ਵਿਸ਼ਵਾਸ ਨਿਊਜ਼ ਨੇ ਆਖਰਕਾਰ ਪੋਸਟ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੇ ਪਿਛੋਕੜ ਦੀ ਜਾਂਚ ਕੀਤੀ। ਵਿਸ਼ਾਲ ਕਨੌਜੀਆ ਵਿਸ਼ਾਲ ਕਨੌਜੀਆ ਖਲੀਲਾਬਾਦ ਦਾ ਰਹਿਣ ਵਾਲਾ ਹਨ ।
ਨਤੀਜਾ: ‘ਪੀ.ਐਮ ਰਾਮਬਾਣ ਯੋਜਨਾ’ ਤਹਿਤ 4,000 ਰੁਪਏ ਦਿੱਤੇ ਜਾਣ ਦਾ ਦਾਅਵਾ ਕਰਨ ਵਾਲੇ ਸੰਦੇਸ਼ ਅਤੇ ਪੋਸਟ ਫਰਜ਼ੀ ਹਨ। ਸਰਕਾਰ ਵੱਲੋਂ ਅਜਿਹੀ ਕੋਈ ਯੋਜਨਾ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।