X
X

FACT CHECK: ਬੱਚੇ ਨੂੰ ਦੁੱਧ ਪਿਲਾਉਂਦੇ ਪਿਓ ਦੀ ਤਸਵੀਰ ਨੂੰ ਗਲਤ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਇੱਕ ਵਿਅਕਤੀ ਨੂੰ ਆਪਣੇ ਬੱਚੇ ਨੂੰ ਦੁੱਧ ਪਿਲਾਉਂਦੇ ਵੇਖਿਆ ਜਾ ਸਕਦਾ ਹੈ। ਫੋਟੋ ਵਿਚ ਇਸ ਵਿਅਕਤੀ ਨੇ ਆਪਣੇ ਚਿਹਰੇ ‘ਤੇ ਇੱਕ ਮਹਿਲਾ ਦੀ ਤਸਵੀਰ ਨੂੰ ਚਿਪਕਾਇਆ ਹੋਇਆ ਹੈ। ਫੋਟੋ ਵਿਚ ਇਹ ਵਿਅਕਤੀ ਆਪਣੇ ਬੱਚੇ ਨੂੰ ਦੁੱਧ ਪਿਲਾ ਰਿਹਾ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਬੱਚੇ ਦੀ ਮਾਂ ਦੇ ਮਰਣ ਬਾਅਦ ਉਸਦਾ ਪਿਓ ਉਸਨੂੰ ਇਸ ਪ੍ਰਕਾਰ ਦੁੱਧ ਪਿਲਾਉਂਦਾ ਹੈ। ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਸਹੀ ਨਹੀਂ ਹੈ। ਇਹ ਫੋਟੋ ਬ੍ਰਾਜ਼ੀਲ ਦਾ ਹੈ ਅਤੇ ਫੋਟੋ ਵਿਚ ਮੌਜੂਦ ਵਿਅਕਤੀ ਨੇ ਮਨੋਰੰਜਨ ਦੇ ਮਕਸਦ ਤੋਂ ਇਹ ਕਾਰਾ ਕਰਿਆ ਸੀ। ਸਾਡੇ ਨਾਲ ਗੱਲ ਕਰਦੇ ਸਮੇਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਬਾਹਰ ਗਈ ਸੀ ਇਸਲਈ ਆਪਣੇ ਬੱਚੇ ਨੂੰ ਦੁੱਧ ਪਿਲਾਉਣ ਦਾ ਉਨ੍ਹਾਂ ਨੇ ਨਵਾਂ ਤਰੀਕਾ ਲਭਿਆ ਸੀ। ਉਨ੍ਹਾਂ ਦੀ ਪਤਨੀ ਜ਼ਿੰਦਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਤਸਵੀਰ ਵਿਚ ਇੱਕ ਵਿਅਕਤੀ ਨੇ ਆਪਣੇ ਚਿਹਰੇ ‘ਤੇ ਇੱਕ ਮਹਿਲਾ ਦੀ ਤਸਵੀਰ ਨੂੰ ਚਿਪਕਾਇਆ ਹੋਇਆ ਹੈ। ਇਹ ਵਿਅਕਤੀ ਆਪਣੇ ਬੱਚੇ ਨੂੰ ਦੁੱਧ ਪਿਲਾ ਰਿਹਾ ਹੈ। ਫੋਟੋ ਦੇ ਉੱਤੇ ਲਿਖਿਆ ਹੋਇਆ ਹੈ, “ਬੱਚੇ ਦੀ ਮਾਂ ਦੇ ਮਰਣ ਤੋਂ ਬਾਅਦ ਆਪਣੇ ਚਿਹਰੇ ‘ਤੇ ਮਾਂ ਦੀ ਤਸਵੀਰ ਨੂੰ ਲਾ ਕੇ ਬੱਚੇ ਨੂੰ ਦੁੱਧ ਪਿਲਾ ਰਹੇ ਇਸ ਪਿਓ ਦੇ ਜਜ਼ਬੇ ਨੂੰ ਸਲਾਮ। ਕੋਈ ਸ਼ਬਦ ਨਹੀਂ।”

ਪੜਤਾਲ

ਇਸ ਤਸਵੀਰ ਦੀ ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਉਸਨੂੰ ਗੂਗਲ ਰਿਵਰਸ ਇਮੇਜ ‘ਤੇ ‘Man feeds baby’ ਕੀਵਰਡ ਨਾਲ ਸਰਚ ਕੀਤਾ। ਸਾਡੇ ਹੱਥ nypost.com ਦੀ ਇੱਕ ਖਬਰ ਲੱਗੀ, ਜਿਸਦੇ ਵਿਚ ਇੱਕ ਵੀਡੀਓ ਸੀ। ਇਹ ਵੀਡੀਓ ਵਾਇਰਲ ਫੋਟੋ ਵਾਲੇ ਵਿਅਕਤੀ ਦਾ ਹੀ ਸੀ। ਵੀਡੀਓ ਵਿਚ ਵਿਅਕਤੀ ਨੂੰ ਆਪਣੇ ਬੱਚੇ ਨੂੰ ਦੁੱਧ ਪਿਲਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਵਾਇਰਲ ਫੋਟੋ ਇਸੇ ਵੀਡੀਓ ਦਾ ਇੱਕ ਸਕ੍ਰੀਨਸ਼ੋਟ ਲਗਦਾ ਹੈ। ਪੋਸਟ ਨਾਲ ਲਿਖੇ ਡਿਸਕ੍ਰਿਪਸ਼ਨ ਅਨੁਸਾਰ, ਇਹ ਵੀਡੀਓ ਬ੍ਰਾਜ਼ੀਲ ਦਾ ਹੈ।

ਹੁਣ ਅਸੀਂ ਵਾਇਰਲ ਫੋਟੋ ਦੇ ਸਕ੍ਰੀਨਸ਼ੋਟ ਨੂੰ ‘Man feeds baby in Brazil’ ਕੀਵਰਡ ਨਾਲ ਸਰਚ ਕੀਤਾ। ਸਾਡੇ ਸਾਹਮਣੇ jacarandafm.com ਵੈੱਬਸਾਈਟ ਦੀ ਇੱਕ ਖਬਰ ਲੱਗੀ, ਜਿਸਦੇ ਵਿਚ ਇਸ ਕਿੱਸੇ ਬਾਰੇ ਲਿਖਿਆ ਹੋਇਆ ਸੀ। ਖਬਰ ਦੀ ਹੇਡਲਾਈਨ ਸੀ, ‘ਇੱਕ ਪਿਓ ਨੇ ਆਪਣੇ ਬੱਚੇ ਦੀ ਮਾਂ ਦਾ ਫੋਟੋ ਮੁੱਹ ‘ਤੇ ਚਿਪਕਾ ਕੇ ਬੱਚੇ ਨੂੰ ਦੁੱਧ ਪਿਲਾਇਆ।’ ਇਸ ਖਬਰ ਵਿਚ ਵਾਇਰਲ ਤਸਵੀਰ ਦਾ ਵੀ ਇਸਤੇਮਾਲ ਕੀਤਾ ਗਿਆ ਸੀ।

ਸਾਨੂੰ ਖਬਰ bhaz.com ‘ਤੇ ਵੀ ਮਿਲੀ। ਖਬਰ ਅਨੁਸਾਰ, ਫੋਟੋ ਵਿਚ ਮੌਜੂਦ ਵਿਅਕਤੀ ਸਮੋਏਲ ਫਰੇਰਾ ਹੈ।

ਅਸੀਂ ਸਮੋਏਲ ਫਰੇਰਾ ਨੂੰ ਫੇਸਬੁੱਕ ‘ਤੇ ਲਭਿਆ ਤਾਂ ਪਾਇਆ ਕਿ ਉਨ੍ਹਾਂ ਨੇ ਇਹ ਵੀਡੀਓ 29 ਸਤੰਬਰ 2019 ਨੂੰ ਅਪਲੋਡ ਕੀਤਾ ਸੀ। ਇਸ ਵੀਡੀਓ ਨਾਲ ਉਨ੍ਹਾਂ ਨੇ ਪੋਰਤੂਗੀਜ਼ ਭਾਸ਼ਾ ਵਿਚ ਡਿਸਕ੍ਰਿਪਸ਼ਨ ਲਿਖਿਆ ਸੀ, ‘ਜਦੋਂ ਪਤਨੀ ਨੂੰ ਬਾਹਰ ਜਾਣਾ ਹੋਵੇ ਅਤੇ ਬੱਚੇ ਨੂੰ ਦੁੱਧ ਪਿਲਾਉਣਾ ਹੋਵੇ ਤਾਂ ਅਜਿਹੇ ਆਵਿਸ਼ਕਾਰ ਕੰਮ ਆਉਂਦੇ ਹਨ।’

Quando a mãe precisa sair, e chega a hora de mamar: ai é o jeito inventar🤣🤣🤣🤣🤣🤣 .@samoelmototaxi

Posted by Samoel Moto Taxi on Saturday, 28 September 2019

ਅਸੀਂ ਵੱਧ ਪੁਸ਼ਟੀ ਲਈ ਸਮੋਏਲ ਫਰੇਰਾ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਬਿਲਕੁੱਲ ਫਰਜ਼ੀ ਹੈ। ਮੇਰੀ ਪਤਨੀ ਉਸ ਦਿਨ ਕਿਸੇ ਕੰਮ ਤੋਂ ਬਾਹਰ ਗਈ ਹੋਈ ਸੀ ਅਤੇ ਉਸਦੀ ਗੈਰ ਮੌਜੂਦਗੀ ਵਿਚ ਮੈਂ ਆਪਣੇ ਬੱਚੇ ਨੂੰ ਦੁੱਧ ਪਿਲਾਉਣ ਦਾ ਨਵਾਂ ਤਰੀਕਾ ਈਜਾਦ ਕੀਤਾ ਸੀ। ਇਸ ਵੀਡੀਓ ਦਾ ਮਕਸਦ ਸਿਰਫ ਮਨੋਰੰਜਨ ਸੀ।

ਇਸ ਫਰਜ਼ੀ ਪੋਸਟ ਨੂੰ Dinesh Prajapati‎ ਨਾਂ ਦੇ ਫੇਸਬੁੱਕ ਯੂਜ਼ਰ ਨੇ ਸ਼ੇਅਰ ਕੀਤਾ ਸੀ।

ਨਤੀਜਾ: ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਸਹੀ ਨਹੀਂ ਹੈ। ਇਹ ਫੋਟੋ ਬ੍ਰਾਜ਼ੀਲ ਦਾ ਹੈ ਅਤੇ ਫੋਟੋ ਵਿਚ ਮੌਜੂਦ ਵਿਅਕਤੀ ਨੇ ਮਨੋਰੰਜਨ ਦੇ ਮਕਸਦ ਤੋਂ ਇਹ ਕਾਰਾ ਕਰਿਆ ਸੀ। ਸਾਡੇ ਨਾਲ ਗੱਲ ਕਰਦੇ ਸਮੇਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਬਾਹਰ ਗਈ ਸੀ ਇਸਲਈ ਆਪਣੇ ਬੱਚੇ ਨੂੰ ਦੁੱਧ ਪਿਲਾਉਣ ਦਾ ਉਨ੍ਹਾਂ ਨੇ ਨਵਾਂ ਤਰੀਕਾ ਲਭਿਆ ਸੀ। ਉਨ੍ਹਾਂ ਦੀ ਪਤਨੀ ਜ਼ਿੰਦਾ ਹੈ।

  • Claim Review : ਬੱਚੇ ਦੀ ਮਾਂ ਦੇ ਮਰਣ ਤੋਂ ਬਾਅਦ ਆਪਣੇ ਚਿਹਰੇ 'ਤੇ ਮਾਂ ਦੀ ਤਸਵੀਰ ਨੂੰ ਲਾ ਕੇ ਬੱਚੇ ਨੂੰ ਦੁੱਧ ਪਿਲਾ ਰਹੇ ਇਸ ਪਿਓ ਦੇ ਜਜ਼ਬੇ ਨੂੰ ਸਲਾਮ। ਕੋਈ ਸ਼ਬਦ ਨਹੀਂ।
  • Claimed By : FB User-Dinesh Prajapati‎
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later