X
X

Fact Check: ਕੋਰੋਨਾ ਵਾਇਰਸ ‘ਤੇ ਇਹ ਵਾਇਰਲ ਮੈਸਜ UNICEF ਨੇ ਨਹੀਂ ਕੀਤਾ ਹੈ ਜਾਰੀ

ਕੋਰੋਨਾ ਵਾਇਰਸ ਨੂੰ ਲੈ ਕੇ ਇਹ ਵਾਇਰਲ ਮੈਸਜ ਯੂਨੀਸੇਫ਼ ਤਰਫੋਂ ਨਹੀਂ ਜਾਰੀ ਕੀਤਾ ਗਿਆ ਹੈ।

  • By: Urvashi Kapoor
  • Published: Mar 17, 2020 at 05:11 PM
  • Updated: Mar 31, 2020 at 01:02 PM

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ 26-27 ਡਿਗਰੀ ਤਾਪਮਾਨ ‘ਤੇ ਕੋਰੋਨਾ ਵਾਇਰਸ ਖਤਮ ਹੋ ਜਾਂਦਾ ਹੈ। ਇਸਦੇ ਵਿਚ ਕਿਹਾ ਗਿਆ ਹੈ ਕਿ ਗਰਮ ਪਾਣੀ ਪੀਣਾ ਅਤੇ ਸੂਰਜ ਦੀ ਰੋਸ਼ਨੀ ਦੇ ਸੰਪਰਕ ਵਿਚ ਆਉਣਾ ਵੀ ਪ੍ਰਭਾਵਕਾਰੀ ਹੈ। ਇਸ ਮੈਸਜ ਵਿਚ ਆਈਸਕ੍ਰੀਮ ਅਤੇ ਕੋਲਡ ਡਰਿੰਕ ਤੋਂ ਪਰਹੇਜ ਕਰਨ ਲਈ ਵੀ ਕਿਹਾ ਗਿਆ ਹੈ। ਵਾਇਰਲ ਪੋਸਟ ਵਿਚ ਸੋਰਸ UNICEF ਨੂੰ ਦੱਸਿਆ ਗਿਆ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਵਾਇਰਲ ਮੈਸਜ ਫਰਜ਼ੀ ਪਾਇਆ ਗਿਆ ਹੈ।

ਕੀ ਹੋ ਰਿਹਾ ਹੈ ਵਾਇਰਲ?

ਸੋਸ਼ਲ ਮੀਡੀਆ ‘ਤੇ Kjong Uganda Safaris ਨਾਂ ਦੇ ਪੇਜ ਤੋਂ ਇਸ ਪੋਸਟ ਨੂੰ ਸ਼ੇਅਰ ਕੀਤਾ ਗਿਆ ਹੈ। ਇਸਦੇ ਵਿਚ ਲਿਖਿਆ ਹੈ, ‘UNICEF. ਜੇਕਰ ਵਾਇਰਸ 26-27 ਡਿਗਰੀ ਤਾਪਮਾਨ ਵਿਚ ਆਏ ਤਾਂ ਮਰ ਜਾਵੇਗਾ, ਕਿਓਂਕਿ ਇਹ ਗਰਮ ਇਲਾਕਿਆਂ ਵਿਚ ਜ਼ਿੰਦਾ ਨਹੀਂ ਰਹਿੰਦਾ ਹੈ। ਗਰਮ ਪਾਣੀ ਅਤੇ ਸੂਰਜ ਦੀ ਰੋਸ਼ਨੀ ਦੇ ਸੰਪਰਕ ਵਿਚ ਆਉਣਾ ਵੀ ਪ੍ਰਭਾਵਕਾਰੀ ਹੈ। ਆਈਸਕ੍ਰੀਮ ਅਤੇ ਠੰਡੇ ਖਾਣੇ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।’ ਇਸ ਪੋਸਟ ਦੇ ਆਰਕਾਇਵਡ ਵਰਜ਼ਨ ਨੂੰ ਇਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਜਿਵੇਂ ਕਿ ਵੇਖਿਆ ਜਾ ਸਕਦਾ ਹੈ, ਇਸ ਵਾਇਰਲ ਪੋਸਟ ਵਿਚ UNICEF ਨੂੰ ਇਸ ਜਾਣਕਾਰੀ ਦਾ ਸੋਰਸ ਦੱਸਿਆ ਗਿਆ ਹੈ।

ਵਿਸ਼ਵਾਸ ਨਿਊਜ਼ ਨੇ UNICEF ਦੇ ਹੈੱਲਥ ਸਪੈਸ਼ਲਿਸਟ ਡਾਕਟਰ ਕਨੁਪ੍ਰਿਯਾ ਸਿੰਘਲ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ: “ਯੂਨੀਸੇਫ਼ ਦੀ ਤਰਫ਼ੋਂ ਇਸ ਤਰ੍ਹਾਂ ਦਾ ਕੋਈ ਮੈਸਜ ਨਹੀਂ ਭੇਜਿਆ ਗਿਆ ਹੈ।“

ਵਾਇਰਲ ਪੋਸਟ ਦਾ ਦਾਅਵਾ ਹੈ ਕਿ ਕੋਰੋਨਾ ਵਾਇਰਸ 25-26 ਡਿਗਰੀ ਤਾਪਮਾਨ ਤੋਂ ਵੱਧ ਤਾਪਮਾਨ ਵਿਚ ਖਤਮ ਹੋ ਜਾਂਦਾ ਹੈ। ਹਾਲਾਂਕਿ, ਮੈਡੀਕਲ ਐਕਸਪਰਟ ਨੇ ਇਸ ਨਵੇਂ ਵਾਇਰਸ ਨੂੰ ਲੈ ਕੇ ਅਜਿਹਾ ਕੋਈ ਦਾਅਵਾ ਨਹੀਂ ਕੀਤਾ ਹੈ।

ਡਾਕਟਰ ਕਨੁਪ੍ਰਿਯਾ ਸਿੰਘਲ ਮੁਤਾਬਕ, “ਤਾਪਮਾਨ ਨੂੰ ਲੈ ਕੇ ਇਸ ਵਾਇਰਸ ਦੀ ਸੰਵੇਦਨਸ਼ੀਲਤਾ ਦੀ ਹਾਲੇ ਤਕ ਪਛਾਣ ਨਹੀਂ ਕੀਤੀ ਜਾ ਸਕੀ ਹੈ। ਫਿਲਹਾਲ ਇਹ ਬਹੁਤ ਜ਼ਰੂਰੀ ਹੈ ਕਿ ਸਿਰਫ ਭਰੋਸੇਮੰਦ ਸੂਚਨਾ ਸ੍ਰੋਤ ਜਿਵੇਂ ਸਿਹਤ ਵਿਭਾਗ ਦੀ ਅਧਿਕਾਰਿਕ ਵੈੱਬਸਾਈਟ, WHO ਵੈੱਬਸਾਈਟ ਜਾਂ UNICEF ਵੈੱਬਸਾਈਟ ‘ਤੇ ਹੀ ਭਰੋਸਾ ਕੀਤਾ ਜਾਵੇ। ਫਰਜ਼ੀ ਖਬਰਾਂ ਅਤੇ ਗਲਤ ਜਾਣਕਾਰੀ ਨੂੰ ਬਿਨਾ ਪੁਸ਼ਟੀ ਦੇ ਸੋਸ਼ਲ ਮੀਡੀਆ ‘ਤੇ ਸ਼ੇਅਰ ਨਹੀਂ ਕਰਨਾ ਚਾਹੀਦਾ ਹੈ।”

ਯੂਨੀਸੇਫ਼ ਦੇ ਕਮਿਊਨੀਕੇਸ਼ਨ ਸਪੈਸ਼ਲਿਸਟ ਕ੍ਰਿਸਟੋਫਰ ਟਿਡੀ ਨੇ ਸਾਨੂੰ ਮੇਲ ‘ਤੇ ਦੱਸਿਆ, “ਇਹ ਪੋਸਟ ਨਾ ਤਾਂ ਯੂਨੀਸੇਫ਼ ਦੀ ਹੈ ਅਤੇ ਨਾ ਹੀ ਸਹੀ ਹੈ। ਪੂਰੀ ਦੁਨੀਆ ਵਿਚ ਲੋਕ ਕੋਰੋਨਾ ਵਾਇਰਸ ਤੋਂ ਆਪਣੇ ਅਤੇ ਪਰਿਵਾਰ ਨੂੰ ਬਚਾਉਣ ਲਈ ਜ਼ਰੂਰੀ ਸਾਵਧਾਨੀਆਂ ਬਰਤ ਰਿਹਾ ਹੈ। ਵਿਗਿਆਨ ‘ਤੇ ਅਧਾਰਤ ਬਿਹਤਰ ਤਿਆਰੀਆਂ ਅੱਜ ਦੇ ਸਮੇਂ ਦੀ ਜਰੂਰਤ ਹੈ। ਹਾਲਾਂਕਿ, ਕਈ ਸਾਰੇ ਲੋਕ ਵਾਇਰਸ ਅਤੇ ਇਸਦੇ ਬਚਾਵ ਨੂੰ ਲੈ ਕੇ ਜਾਣਕਾਰੀਆਂ ਸ਼ੇਅਰ ਕਰ ਰਹੇ ਹਨ, ਪਰ ਇਨ੍ਹਾਂ ਵਿਚੋਂ ਕੁਝ ਹੀ ਜਾਣਕਾਰੀਆਂ ਕੰਮ ਦੀ ਅਤੇ ਭਰੋਸੇ ਜੋਗ ਹਨ। ਸਿਹਤ ਸੰਕਟ ਦੇ ਇਸ ਦੌਰ ਵਿਚ ਗਲਤ ਜਾਣਕਾਰੀ ਲੋਕਾਂ ਨੂੰ ਵਾਇਰਸ ਤੋਂ ਵੱਧ ਨੁਕਸਾਨ ਪਹੁੰਚਾਉਂਦੀ ਹੈ। ਇਹ ਡਰ ਪੈਦਾ ਕਰਦੀ ਹੈ। ਇਸਦੇ ਅਲਾਵਾ ਸੁਰੱਖਿਆ ਦੀ ਝੂਠੀ ਭਾਵਨਾ ਵੀ ਪੈਦਾ ਕਰਦੀ ਹੈ।“

ਵਿਸ਼ਵਾਸ ਨਿਊਜ਼ ਨੂੰ ਅੱਗੇ ਦੀ ਪੜਤਾਲ ਵਿਚ ਸੈਂਟਰ ਫਾਰ ਡਿਜ਼ੀਜ ਕੰਟਰੋਲ ਐਂਡ ਪ੍ਰਿਵੈਂਸ਼ਨ ਦੀ ਅਧਿਕਾਰਕ ਵੈੱਬਸਾਈਟ ‘ਤੇ ਇੱਕ ਰਿਪੋਰਟ ਮਿਲੀ। ਰਿਪੋਰਟ ਮੁਤਾਬਕ, ‘ਹੁਣ ਤਕ ਇਸਦੀ ਜਾਣਕਾਰੀ ਨਹੀਂ ਹੈ ਕਿ ਮੌਸਮ ਜਾਂ ਤਾਪਮਾਨ ਦਾ COVID-19 ਦੇ ਫੈਲਣ ‘ਤੇ ਅਸਰ ਹੈ ਜਾਂ ਨਹੀਂ। ਆਮ ਸਰਦੀ-ਜ਼ੁਖਾਮ ਅਤੇ ਫਲੂ ਵਰਗੇ ਵਾਇਰਸ ਠੰਡ ਦੇ ਮੌਸਮ ਵਿਚ ਵੱਧ ਫੈਲਦੇ ਹਨ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਦੂਜੇ ਮਹੀਨਿਆਂ ਵਿਚ ਇਨ੍ਹਾਂ ਵਾਇਰਸਾਂ ਤੋਂ ਪ੍ਰਭਾਵਿਤ ਨਹੀਂ ਹੋਇਆ ਜਾ ਸਕਦਾ ਹੈ। ਫਿਲਹਾਲ ਇਹ ਨਹੀਂ ਪਤਾ ਚਲ ਪਾਇਆ ਹੈ ਕਿ ਮੌਸਮ ਗਰਮ ਹੋਣ ‘ਤੇ COVID-19 ਦਾ ਫੈਲਾਅ ਰੁੱਕ ਜਾਵੇਗਾ। COVID-19 ਦੇ ਫੈਲਣ, ਇਸਦੀ ਗੰਭੀਰਤਾ ਅਤੇ ਦੂਜੀ ਚੀਜ਼ਾਂ ਬਾਰੇ ਵਿਚ ਜਾਣਨ ਲਈ ਹੁਣੇ ਬਹੁਤ ਕੁਝ ਹੈ ਅਤੇ ਇਸ ਮਾਮਲੇ ਵਿਚ ਪੜਤਾਲ ਚਲ ਰਹੀ ਹੈ।’

ਇਸ ਵਾਇਰਲ ਪੋਸਟ ਵਿਚ ਅੱਗੇ ਦਾਅਵਾ ਕੀਤਾ ਗਿਆ ਹੈ ਕਿ ਪਾਣੀ ਪੀਣ ਅਤੇ ਸੂਰਜ ਦੀ ਰੋਸ਼ਨੀ ਵਿਚ ਆਉਣ ਨਾਲ ਅਰਾਮ ਮਿਲਦਾ ਹੈ।

ਸਾਨੂੰ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਗਰਮ ਪਾਣੀ ਪੀਣ ਅਤੇ ਸੂਰਜ ਦੀ ਰੋਸ਼ਨੀ ਇਨਫੈਕਸ਼ਨ ਨੂੰ ਰੋਕ ਸਕਦੀ ਹੈ। ਜਨਰਲ ਫਿਜ਼ਿਸ਼ੀਅਨ ਡਾਕਟਰ ਸੰਜੀਵ ਕੁਮਾਰ ਮੁਤਾਬਕ, ‘ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ। ਹੁਣ ਤਕ ਕੋਰੋਨਾ ਵਾਇਰਸ ਦਾ ਕੋਈ ਇਲਾਜ ਨਹੀਂ ਹੈ। ਸਰਦੀ-ਖੰਗਣਾ ਵਰਗੀ ਸਾਹ ਸਬੰਧੀ ਸੱਮਸਿਆਵਾਂ ਤੋਂ ਪੀੜਤ ਵਿਅਕਤੀ ਦੇ ਨਜ਼ਦੀਕੀ ਸੰਪਰਕ ਵਿਚ ਆਉਣ ‘ਤੇ ਕੋਰੋਨਾ ਵਾਇਰਸ ਫੈਲਦਾ ਹੈ।’

ਵਾਇਰਲ ਪੋਸਟ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਲੋਕਾਂ ਨੂੰ ਆਈਸਕ੍ਰੀਮ ਅਤੇ ਕੋਲਡ ਡਰਿੰਕ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ।

ਸਾਡੀ ਪੜਤਾਲ ਵਿਚ ਪਤਾ ਚਲਿਆ ਕਿ ਯੂਨੀਸੇਫ਼ ਡਿਪਟੀ ਐਗਸਿਕੁਟਿਵ ਡਾਇਰੇਕਟਰ ਫਾਰ ਪਾਰਟਨਰਸ਼ਿਪ, Charlotte Petri Gornitzka ਨੇ ਕੋਰੋਨਾ ਵਾਇਰਸ ਬਾਰੇ ਗਲਤ ਜਾਣਕਾਰੀਆਂ ਉੱਤੇ ਇੱਕ ਬਿਆਨ ਜਾਰੀ ਕੀਤਾ ਹੈ।

ਇਸ ਬਿਆਨ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਜੁੜੇ ਇਨ੍ਹਾਂ ਭ੍ਰਮਕ ਦਾਅਵਿਆਂ ਦਾ ਖੰਡਨ ਕੀਤਾ ਗਿਆ ਹੈ। ਇਸਦੇ ਮੁਤਾਬਕ, ‘ਪੂਰੀ ਦੁਨੀਆ ਵਿਚ ਕਈ ਭਾਸ਼ਾਵਾਂ ਵਿਚ ਇੱਕ ਗਲਤ ਔਨਲਾਈਨ ਮੈਸਜ ਘੁੱਮ ਰਿਹਾ ਹੈ। ਇਸਨੂੰ ਯੂਨੀਸੇਫ਼ ਦਾ ਦੱਸਿਆ ਜਾ ਰਿਹਾ ਹੈ। ਬਿਮਾਰੀ ਤੋਂ ਬਚਣ ਲਈ ਇਸਦੇ ਵਿਚ ਹੋਰ ਚੀਜ਼ਾਂ ਦੇ ਨਾਲ-ਨਾਲ ਆਈਸਕ੍ਰੀਮ ਅਤੇ ਠੰਡੀਆਂ ਚੀਜ਼ਾਂ ਤੋਂ ਪਰਹੇਜ਼ ਕਰਨ ਲਈ ਕਿਹਾ ਜਾ ਰਿਹਾ ਹੈ। ਇਹ ਪੂਰੀ ਤਰ੍ਹਾਂ ਗਲਤ ਹੈ।’

ਇਸ ਪੋਸਟ ਨੂੰ ਨਾਂ ਦੇ ਪੇਜ ਤੋਂ ਸ਼ੇਅਰ ਕੀਤਾ ਗਿਆ ਹੈ। ਇਹ ਪੇਜ ਯੁਗਾਂਡਾ ਤੋਂ ਸੰਚਾਲਤ ਹੁੰਦਾ ਹੈ।

ਨਤੀਜਾ: ਕੋਰੋਨਾ ਵਾਇਰਸ ਨੂੰ ਲੈ ਕੇ ਇਹ ਵਾਇਰਲ ਮੈਸਜ ਯੂਨੀਸੇਫ਼ ਤਰਫੋਂ ਨਹੀਂ ਜਾਰੀ ਕੀਤਾ ਗਿਆ ਹੈ।

  • Claim Review : UNICEF. ਜੇਕਰ ਵਾਇਰਸ 26-27 ਡਿਗਰੀ ਤਾਪਮਾਨ ਵਿਚ ਆਏ ਤਾਂ ਮਰ ਜਾਵੇਗਾ, ਕਿਓਂਕਿ ਇਹ ਗਰਮ ਇਲਾਕਿਆਂ ਵਿਚ ਜ਼ਿੰਦਾ ਨਹੀਂ ਰਹਿੰਦਾ ਹੈ
  • Claimed By : FB User- Kjong Uganda Safaris
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later