ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਵਾਇਰਲ ਹੋ ਰਿਹਾ ਟਵੀਟ ਫਰਜ਼ੀ ਹੈ। ਇਹ ਟਵੀਟ ਇੱਕ ਫ਼ੈਨ ਅਕਾਊਂਟ ਦੁਆਰਾ ਕੀਤਾ ਗਿਆ ਹੈ ਜਿਸ ਨੂੰ ਲੋਕਾਂ ਨੇ ਮਨਮੋਹਨ ਸਿੰਘ ਦੇ ਨਾਮ ਤੋਂ ਵਾਇਰਲ ਕਰ ਦਿੱਤਾ। ਅਸਲ ਵਿੱਚ ਮਨਮੋਹਨ ਸਿੰਘ ਟਵਿਟਰ ਤੇ ਹੈ ਹੀ ਨਹੀਂ।
ਵਿਸ਼ਵਾਸ ਨਿਊਜ਼( ਨਵੀਂ ਦਿੱਲੀ )।ਬੀਤੇ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕੀਤਾ ਸੀ ਅਤੇ ਇਸੇ ਦੌਰਾਨ ਉਹ ਭਾਵੁਕ ਹੋ ਗਏ ਸਨ। ਹੁਣ ਸੋਸ਼ਲ ਮੀਡੀਆ ‘ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਨਾਮ ਤੋਂ ਦੇਸ਼ ਦੇ ਹਾਲੀਆ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਲੈ ਕੇ ਇੱਕ ਟਵੀਟ ਵਾਇਰਲ ਹੋ ਰਿਹਾ ਹੈ। ਇਸ ਟਵੀਟ ਵਿੱਚ ਮਨਮੋਹਨ ਸਿੰਘ ਪੀ.ਐਮ ਮੋਦੀ ਦੇ ਹੰਜੂਆ ਨੂੰ ਮਗਰਮੱਛ ਦੇ ਹੰਜੂ ਦੱਸ ਤਨਜ ਕੱਸ ਰਹੇ ਹਨ।
ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਹੋ ਰਿਹਾ ਟਵੀਟ ਫਰਜ਼ੀ ਪਾਇਆ ਗਿਆ। ਇਹ ਟਵੀਟ ਇੱਕ ਫ਼ੈਨ ਅਕਾਊਂਟ ਦੁਆਰਾ ਕੀਤਾ ਗਿਆ ਸੀ ਜਿਸ ਨੂੰ ਲੋਕਾਂ ਨੇ ਮਨਮੋਹਨ ਸਿੰਘ ਦੇ ਨਾਮ ਤੋਂ ਵਾਇਰਲ ਕਰ ਦਿੱਤਾ। ਕਈ ਮੀਡੀਆ ਰਿਪੋਰਟਸ ਅਨੁਸਾਰ ਮਨਮੋਹਨ ਸਿੰਘ ਸੋਸ਼ਲ ਮੀਡੀਆ ‘ਤੇ ਨਹੀਂ ਹਨ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ “G M Singh Kahlon” ਨੇ ਵਾਇਰਲ ਟਵੀਟ ਦਾ ਸਕ੍ਰੀਨਸ਼ੋਟ ਸਾਂਝਾ ਕਰਦਿਆਂ ਲਿਖਿਆ, “#ਵਿਦਵਾਨ ਤੇ ਸੁਹਿਰਦ ਵਿਅਕਤੀ ਜਦ ਵੀ ਬੋਲਦੇ ਨੇ, ਸਮਝਦਾਰੀ ਤੇ ਬਾਦਲੀਲ ਗੱਲ ਕਰਦੇ ਨੇ , ਲੋਕ ਮੁੱਦੇ ਉਠਾਉਂਦੇ ਨੇ। ਉਹ ਪਾਗਲਾਂ ਵਾਂਗ ਸੰਘ ਨਹੀ ਪਾੜਦੇ#ਸਮਝਦਾਰ ਲਈ ਇਸ਼ਾਰਾ ਹੀ ਕਾਫੀ ਹੁੰਦਾ।”
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ ਇੱਥੇ ਦੇਖੋ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਟਵੀਟ ਦੇ ਅਕਾਊਂਟ ਨੂੰ ਧਿਆਨ ਨਾਲ ਵੇਖਿਆ। ਗੌਰ ਕਰਨ ਵਾਲੀ ਗੱਲ ਹੈ ਕਿ ਇਹ ਟਵਿੱਟਰ ਅਕਾਊਂਟ ਅਧਿਕਾਰਿਕ ਨਹੀਂ ਹੈ। ਦੱਸ ਦਈਏ ਕਿ ਨਾਮੀ ਹਸਤੀਆਂ ਦੇ ਟਵਿੱਟਰ ਅਕਾਊਂਟ ਟਵਿੱਟਰ ਵੱਲੋਂ ਵੇਰੀਫਾਈਡ ਕੀਤੇ ਜਾਂਦੇ ਹਨ ਜਦਕਿ ਇਹ ਵਾਇਰਲ ਅਕਾਊਂਟ ਵੇਰੀਫਾਈਡ ਨਹੀਂ ਹੈ।
ਅੱਗੇ ਵਧਦੇ ਹੋਏ ਅਸੀਂ ਇਸ ਟਵਿੱਟਰ ਅਕਾਊਂਟ ਦੀ ਭਾਲ ਸ਼ੁਰੂ ਕੀਤੀ। ਸਾਨੂੰ ਇਹ ਅਕਾਊਂਟ ਮਿਲਿਆ ਅਤੇ ਇਸ ਟਵਿੱਟਰ ਅਕਾਊਂਟ ਦੇ ਬਾਇਓ ਸੈਕਸ਼ਨ ਵਿੱਚ ਸਾਫ ਲਿਖਿਆ ਹੋਇਆ ਹੈ ਕਿ ਇਹ ਅਕਾਊਂਟ ਇੱਕ ਫ਼ੈਨ ਅਕਾਊਂਟ ਹੈ। ਇਸ ਅਕਾਊਂਟ ਨਾਲ ਕੀਤੇ ਵਾਇਰਲ ਟਵੀਟ ਨੂੰ ਤੁਸੀਂ ਹੇਠਾਂ ਕਲਿਕ ਕਰ ਵੇਖ ਸਕਦੇ ਹੋ।
ਇਸ ਅਕਾਊਂਟ ਦੇ ਸਕ੍ਰੀਨ ਸ਼ਾਟ ਨੂੰ ਤੁਸੀਂ ਇਥੇ ਦੇਖ ਸਕਦੇ ਹੋ।
ਕਿਉਂਕਿ ਮਨਮੋਹਨ ਸਿੰਘ ਇੱਕ ਨਾਮੀ ਹਸਤੀ ਹਨ ਅਤੇ ਅਜਿਹੀ ਕੋਈ ਗੱਲ ਜਿਹੜੀ ਪੀ.ਐਮ ਨੂੰ ਲੈ ਕੇ ਕਹਿ ਗਈ ਹੋਵੇ ਤਾਂ ਉਹ ਸੁਰਖੀਆਂ ਵਿੱਚ ਜ਼ਰੂਰ ਆਉਂਦੀ ਹੈ , ਇਸ ਕਰਕੇ ਅਸੀਂ ਅੱਗੇ ਵਧਦੇ ਹੋਏ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਮਨਮੋਹਨ ਸਿੰਘ ਨੇ ਪੀ.ਐਮ ਮੋਦੀ ਨੂੰ ਲੈ ਕੇ ਅਜਿਹੀ ਕੋਈ ਗੱਲ ਕਹੀ ਹੈ ਜਾਂ ਨਹੀਂ। ਦੱਸ ਦਈਏ ਕਿ ਸਾਨੂੰ ਅਜਿਹੀ ਕੋਈ ਖਬਰ ਨਹੀਂ ਮਿਲੀ ਜਿਸ ਵਿੱਚ ਦਾਅਵਾ ਕੀਤਾ ਗਿਆ ਹੋਵੇ ਕਿ ਮਨਮੋਹਨ ਸਿੰਘ ਨੇ ਅਜਿਹੀ ਗੱਲ ਪੀ.ਐੱਮ ਮੋਦੀ ਨੂੰ ਲੈ ਕੇ ਕਹੀ ਹੈ।
ਸਾਨੂੰ ਕਈ ਮੀਡੀਆ ਰਿਪੋਰਟ ਮਿਲਿਆ ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸੋਸ਼ਲ ਮੀਡੀਆ ‘ਤੇ ਨਹੀਂ ਹਨ। 2012 ਵਿਚ ਪ੍ਰਕਾਸ਼ਿਤ thejournal.ie ਦੀ ਇੱਕ ਰਿਪੋਰਟ ਅਨੁਸਾਰ ਟਵਿੱਟਰ ਨੇ ਮਨਮੋਹਨ ਸਿੰਘ ਦੇ ਨਾਮ ਤੋਂ ਬਣਾਏ ਗਏ ਕਈ ਫਰਜੀ ਅਕਾਊਂਟ ਬਲਾਕ ਕੀਤੇ ਸਨ। ਇਹ ਖਬਰ ਇੱਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਵੱਧ ਜਾਮਕਾਰੀ ਲਈ ਅਸੀਂ ਕਾਂਗਰਸ ਦੇ ਕੰਮੁਨੀਕੇਸ਼ਨ ਹੈਡ ਪ੍ਰਣਵ ਝਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕੀ ਮਨਮੋਹਨ ਸਿੰਘ ਟਵਿਟਰ ਤੇ ਹੈ ਹੀ ਨਹੀਂ ਅਤੇ ਇਹ ਪੋਸਟ ਫਰਜ਼ੀ ਹੈ।
ਇਹ ਨਾਲ ਮਿਲਦਾ- ਜੁਲਦਾ ਦਾਅਵਾ 2020 ਵਿੱਚ ਵੀ ਵਾਇਰਲ ਹੋਇਆ ਸੀ ਅਤੇ ਇਸਦਾ ਫ਼ੈਕ੍ਟ ਚੈੱਕ ਵਿਸ਼ਵਾਸ ਨਿਊਜ਼ ਪਹਿਲਾਂ ਵੀ ਕਰ ਚੁੱਕਿਆ ਹੈ। ਤੁਸੀਂ ਇਸ ਨਾਲ ਜੁੜੀ ਪਹਿਲਾਂ ਦੀ ਖ਼ਬਰ ਨੂੰ ਇੱਥੇ ਪੜ੍ਹ ਸਕਦੇ ਹੋ।
ਹੁਣ ਵਾਰੀ ਸੀ ਇਸ ਫਰਜ਼ੀ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕਰਨ ਦੀ। ਸੋਸ਼ਲ ਸਕੈਨਿੰਗ ਤੋਂ ਪਤਾ ਲੱਗਿਆ ਕੀ ਫੇਸਬੁੱਕ ਯੂਜ਼ਰ G M Singh Kahlon ਵੈਨਕੋਵਰ ਦਾ ਵਸਨੀਕ ਹੈ ਅਤੇ ਯੂਜ਼ਰ ਨੂੰ 2,217 ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਵਾਇਰਲ ਹੋ ਰਿਹਾ ਟਵੀਟ ਫਰਜ਼ੀ ਹੈ। ਇਹ ਟਵੀਟ ਇੱਕ ਫ਼ੈਨ ਅਕਾਊਂਟ ਦੁਆਰਾ ਕੀਤਾ ਗਿਆ ਹੈ ਜਿਸ ਨੂੰ ਲੋਕਾਂ ਨੇ ਮਨਮੋਹਨ ਸਿੰਘ ਦੇ ਨਾਮ ਤੋਂ ਵਾਇਰਲ ਕਰ ਦਿੱਤਾ। ਅਸਲ ਵਿੱਚ ਮਨਮੋਹਨ ਸਿੰਘ ਟਵਿਟਰ ਤੇ ਹੈ ਹੀ ਨਹੀਂ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।