ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਬੱਚੇ ਚੋਰ ਗਿਰੋਹ ਨੂੰ ਲੈ ਕੇ ਮੰਨੋ ਜਿਵੇਂ ਅਫਵਾਹਾਂ ਦਾ ਹੜ ਆ ਗਿਆ ਹੈ। ਰੋਜ਼ਾਨਾ ਅਜਿਹੀਆ ਖਬਰਾਂ ਨੂੰ ਲੈ ਕੇ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਸੋਸ਼ਲ ਮੀਡੀਆ ਦੇ ਫੇਸਬੁੱਕ ਪਲੇਟਫਾਰਮ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿਚ ਕੁਝ ਤਸਵੀਰਾਂ ਦਿੱਤੀਆਂ ਗਈਆਂ ਹਨ ਹਨ ਜਿਨ੍ਹਾਂ ਵਿਚ ਕੁਝ ਬੱਚਿਆਂ ਨੂੰ ਕਾਰ ਦੀ ਡਿੱਗੀ ਵਿਚ ਬੈਠਾ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲੰਧਰ ਬਾਈਪਾਸ ਵਿਚ ਇੱਕ ਆਦਮੀ 4 ਬੱਚਿਆਂ ਨੂੰ ਗੱਡੀ ਦੀ ਡਿੱਗੀ ਵਿਚ ਪਾ ਕੇ ਲੈ ਜਾ ਰਿਹਾ ਸੀ, ਜਿਸਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਸਾਬਤ ਹੁੰਦਾ ਹੈ। ਅਸਲ ਵਿਚ ਇਹ ਮਾਮਲਾ ਜਲੰਧਰ ਬਾਈਪਾਸ ਦਾ ਨਹੀਂ, ਬਲਕਿ ਲਾਡਵਾ-ਪਿਪਲੀ ਮਾਰਗ ਕੁਰੂਕਸ਼ੇਤਰ ਦਾ ਹੈ। ਇੱਕ ਪਰਿਵਾਰ ਪਿੰਡਦਾਨ ਕਰ ਹਰਿਦ੍ਵਾਰ ਤੋਂ ਵਾਪਸ ਪਰਤ ਰਿਹਾ ਸੀ। ਕਾਰ ਵਿਚ ਥਾਂ ਘੱਟ ਹੋਣ ਕਾਰਣ 3 ਬੱਚਿਆਂ ਨੂੰ ਡਿੱਗੀ ਵਿਚ ਬਿਠਾਇਆ ਗਿਆ ਸੀ। ਗੱਡੀ ਵਿਚ 2 ਆਦਮੀ, 3 ਔਰਤਾਂ ਅਤੇ 5 ਬੱਚੇ ਸਵਾਰ ਸਨ।
ਸੋਸ਼ਲ ਮੀਡੀਆ ਦੇ ਫੇਸਬੁੱਕ ਪਲੇਟਫਾਰਮ ‘ਤੇ “ਸ਼ਾਨ ੲੇ ਵਿਰਾਸਤ” ਨਾਂ ਦਾ ਪੇਜ ਇੱਕ ਪੋਸਟ ਸ਼ੇਅਰ ਕਰਦਾ ਹੈ। ਇਸ ਪੋਸਟ ਵਿਚ ਕੁਝ ਤਸਵੀਰਾਂ ਦਿੱਤੀਆਂ ਗਈਆਂ ਹਨ ਹਨ ਜਿਨ੍ਹਾਂ ਵਿਚ ਕੁਝ ਬੱਚਿਆਂ ਨੂੰ ਕਾਰ ਦੀ ਡਿੱਗੀ ਵਿਚ ਬੈਠਾ ਵੇਖਿਆ ਜਾ ਸਕਦਾ ਹੈ। ਪੋਸਟ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ: ਜਲੰਧਰ ਬਾਈਪਾਸ ਵਿਖੇ ਅੱਜ ਇੱਕ ਬੰਦਾ 4 ਬੱਚਿਆਂ ਨੂੰ ਡਿੱਗੀ ਵਿੱਚ ਪਾ ਲੈ ਜਾ ਰਿਹਾ ਸੀ ਜਿਸਨੂੰ ਫੜ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ
ਇਸ ਪੋਸਟ ਨੂੰ ਵੇਖਦੇ ਹੀ ਵਿਸ਼ਵਾਸ ਟੀਮ ਨੇ ਇਸਦੀ ਪੜਤਾਲ ਕਰਨ ਦਾ ਫੈਸਲਾ ਕੀਤਾ। ਪੜਤਾਲ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਪੋਸਟ ਵਿਚ ਹੋਰ ਯੂਜ਼ਰ ਦੁਆਰਾ ਕੀਤੇ ਗਏ ਕਮੈਂਟ ਨੂੰ ਪੜ੍ਹਨਾ ਸ਼ੁਰੂ ਕੀਤਾ। ਇੱਕ ਯੂਜ਼ਰ ਨੇ ਕਮੈਂਟ ਵਿਚ ਇੱਕ ਨਿਊਜ਼ ਦੀ ਕਟਿੰਗ ਪਾ ਰੱਖੀ ਸੀ ਜਿਸਦੀ ਹੇਡਲਾਈਨ ਸੀ- गलतफहमी: पिता की अस्थियां बहा हरिद्वार से लौट रहा था परिवार, डिग्गी में बच्चों को देख लोगों ने चोर समझ पकड़ा, डेढ़ घंटे बाद छोड़ा
ਇਸ ਖਬਰ ਦੀ ਕਟਿੰਗ ਵਿਚ ਵਾਇਰਲ ਤਸਵੀਰ ਦਾ ਹੀ ਇਸਤੇਮਾਲ ਕੀਤਾ ਗਿਆ ਸੀ।
ਇਸਦੇ ਬਾਅਦ ਅਸੀਂ ਇਨ੍ਹਾਂ ਤਸਵੀਰਾਂ ਨੂੰ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰਕੇ ਸਰਚ ਕੀਤਾ। ਸਰਚ ਦੇ ਨਤੀਜਿਆਂ ਨਾਲ ਇਹ ਸਾਫ ਹੋ ਗਿਆ ਕਿ ਪੋਸਟ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਸਾਨੂੰ ਦੈਨਿਕ ਜਾਗਰਣ ਦੀ ਵੈੱਬਸਾਈਟ ‘ਤੇ ਇੱਕ ਖਬਰ ਮਿਲੀ ਜਿਸਦੀ ਹੇਡਲਾਈਨ ਸੀ: दंपती को थाने जाकर साबित करना पड़ा कि डिक्की में बैठे बच्चे उनके ही हैं, जानेंं क्या है मामला…
ਖਬਰ ਮੁਤਾਬਕ, ਜ਼ਿਲ੍ਹਾ ਹਿਸਾਰ ਦੇ ਪਿੰਡ ਸਹਲਪੁਰ ਦੇ ਸੁਰੇਂਦਰ ਕੁਮਾਰ ਅਤੇ ਸੁਨੀਲ ਮੰਗਲਵਾਰ ਨੂੰ ਹਰਿਦੁਆਰ ਤੋਂ ਆਪਣੇ ਕਿਸੇ ਪਰਿਜਨ ਦਾ ਪਿੰਡਦਾਨ ਕਰਵਾ ਆਪਣੇ ਪਰਿਵਾਰ ਨਾਲ ਵਾਪਸ ਪਰਤ ਰਹੇ ਸੀ। ਉਨ੍ਹਾਂ ਨੇ ਬੱਚਿਆਂ ਨੂੰ ਕਾਰ ਦੀ ਡਿੱਗੀ ਵਿਚ ਬਿਠਾ ਰੱਖਿਆ ਸੀ। ਡਿੱਗੀ ਦਾ ਲੋਕ ਨਹੀਂ ਲੱਗਿਆ ਹੋਇਆ ਸੀ ਜਿਸ ਕਾਰਣ ਲੋਕਾਂ ਨੇ ਡਿੱਗੀ ਵਿਚ ਬੱਚਿਆਂ ਨੂੰ ਬੈਠਾ ਵੇਖਿਆ ਅਤੇ ਇਨ੍ਹਾਂ ਨੂੰ ਰੋਕ ਕੇ ਫੜਲਿਆ।
ਪੂਰੀ ਖਬਰ ਨੂੰ ਤੁਸੀਂ ਇਥੇ ਕਲਿੱਕ ਕਰ ਪੜ੍ਹ ਸਕਦੇ ਹੋ।
ਇਸੇ ਮਾਮਲੇ ਨੂੰ ਲੈ ਕੇ ਸਾਨੂੰ 14 ਅਗਸਤ 2019 ਦੇ ਕੁਰੂਕਸ਼ੇਤਰ E-paper ਸੰਸਕਰਣ ਵਿਚ ਇੱਕ ਖਬਰ ਮਿਲੀ। ਇਸ ਖਬਰ ਵਿਚ ਇਸੇ ਘਟਨਾ ਬਾਰੇ ਦੱਸਿਆ ਗਿਆ ਸੀ। ਇਸ ਖਬਰ ਦੀ ਹੇਡਲਾਈਨ ਸੀ: अपने ही बच्चों को थाने जाकर अपना साबित करना पड़ा
ਹੁਣ ਅਸੀਂ ਇਸ ਮਾਮਲੇ ਵਿਚ ਵੱਧ ਜਾਣਕਾਰੀ ਪ੍ਰਾਪਤ ਕਰਨ ਲਈ ਕੁਰੂਕਸ਼ੇਤਰ ਦੇ ਪੁਲਿਸ ਪ੍ਰਵਕਤਾ ਰੋਸ਼ਨ ਲਾਲ ਨਾਲ ਗੱਲ ਕੀਤੀ, ਜਿਨ੍ਹਾਂ ਨੇ ਸਾਨੂੰ ਦੱਸਿਆ, “ਇਸ ਮਾਮਲੇ ਵਿਚ ਬੱਚਾ ਚੋਰੀ ਵਰਗੀ ਕੋਈ ਵੀ ਗੱਲ ਨਹੀਂ ਹੈ, ਇਹ ਬੱਚੇ ਗੱਡੀ ਚਾਲਕ ਦੇ ਪਰਿਵਾਰ ਦੇ ਹੀ ਹਨ। ਗੱਡੀ ਵਿਚ ਥਾਂ ਘੱਟ ਹੋਣ ਕਾਰਨ ਬੱਚਿਆਂ ਨੂੰ ਡਿੱਗੀ ਵਿਚ ਬਿਠਾਇਆ ਗਿਆ ਸੀ। ਇਹ ਪਰਿਵਾਰ ਆਪਣੇ ਪਿਤਾ ਦਾ ਪਿੰਡਦਾਨ ਕਰ ਹਰਿਦ੍ਵਾਰ ਤੋਂ ਵਾਪਸ ਪਰਤ ਰਿਹਾ ਸੀ।”
ਹੁਣ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਪੇਜ “ਸ਼ਾਨ ੲੇ ਵਿਰਾਸਤ” ਦੀ ਸੋਸ਼ਲ ਸਕੈਨਿੰਗ ਕਰਨ ਦਾ ਫੈਸਲਾ ਕੀਤਾ। ਅਸੀਂ ਪਾਇਆ ਕਿ ਇਸ ਪੇਜ ਨੂੰ 5,481 ਲੋਕ ਫਾਲੋ ਕਰਦੇ ਹਨ ਅਤੇ ਇਹ ਪੇਜ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਹੀ ਪੋਸਟ ਕਰਦਾ ਹੈ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਸਾਬਤ ਹੁੰਦਾ ਹੈ। ਅਸਲ ਵਿਚ ਇਹ ਮਾਮਲਾ ਜਲੰਧਰ ਬਾਈਪਾਸ ਦਾ ਨਹੀਂ, ਬਲਕਿ ਲਾਡਵਾ-ਪਿਪਲੀ ਮਾਰਗ ਕੁਰੂਕਸ਼ੇਤਰ ਦਾ ਹੈ। ਇੱਕ ਪਰਿਵਾਰ ਪਿੰਡਦਾਨ ਕਰ ਹਰਿਦ੍ਵਾਰ ਤੋਂ ਵਾਪਸ ਪਰਤ ਰਿਹਾ ਸੀ। ਕਾਰ ਵਿਚ ਥਾਂ ਘੱਟ ਹੋਣ ਕਾਰਣ 3 ਬੱਚਿਆਂ ਨੂੰ ਡਿੱਗੀ ਵਿਚ ਬਿਠਾਇਆ ਗਿਆ ਸੀ। ਗੱਡੀ ਵਿਚ 2 ਆਦਮੀ, 3 ਔਰਤਾਂ ਅਤੇ 5 ਬੱਚੇ ਸਵਾਰ ਸਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।