ਨੱਕ ਵਿੱਚ ਨਿੰਬੂ ਦਾ ਰਸ ਪਾਉਣ ਨਾਲ ਕੋਰੋਨਾ ਸੰਕ੍ਰਮਣ ਠੀਕ ਹੋ ਜਾਣ ਵਾਲਾ ਦਾਅਵਾ ਸਹੀ ਨਹੀਂ ਹੈ। ਆਯੁਰਵੇਦ ਐਸਪਰਟਸ ਦੇ ਅਨੁਸਾਰ, ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਨਿੰਬੂ ਕੋਰੋਨਾ ਵਾਇਰਸ ਦਾ ਸੰਕ੍ਰਮਣ ਠੀਕ ਕਰ ਸਕਦਾ ਹੈ। WHO ਦਾ ਵੀ ਇਹ ਕਹਿਣਾ ਹੈ ਕਿ ਨਿੰਬੂ ਤੋਂ ਕੋਰੋਨਾ ਠੀਕ ਹੋਣ ਦਾ ਕੋਈ ਵਿਗਿਆਨਿਕ ਪ੍ਰਮਾਣ ਨਹੀਂ ਹੈ। ਹਾਲਾਂਕਿ ਨਿੰਬੂ ਨੂੰ ਵਿਟਾਮਿਨ ਸੀ ਦਾ ਇੱਕ ਚੰਗਾ ਸਰੋਤ ਮੰਨਿਆ ਜਾਂਦਾ ਹੈ ਅਤੇ WHO ਵੀ ਸਹੀ ਮਾਤਰਾ ਵਿੱਚ ਫਲ ਅਤੇ ਸਬਜ਼ੀਆਂ ਦੇ ਸੇਵਨ ਦੀ ਸਲਾਹ ਦੇ ਰਿਹਾ ਹੈ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਵੀਡੀਓ ਵਿੱਚ ਇੱਕ ਆਦਮੀ ਕਥਿਤ ਤੌਰ ਤੇ ਕੋਰੋਨਾ ਸੰਕ੍ਰਮਣ ਦਾ ਰਾਮਬਾਣ ਇਲਾਜ਼ ਦੱਸਦਾ ਹੋਇਆ ਦਿੱਖ ਰਿਹਾ ਹੈ। ਇਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਨੱਕ ਵਿੱਚ ਨਿੰਬੂ ਦਾ ਰਸ ਪਾਉਣ ਨਾਲ ਕੋਰੋਨਾ ਸੰਕ੍ਰਮਣ ਠੀਕ ਹੋ ਜਾਂਦਾ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਸਹੀ ਨਹੀਂ ਪਾਇਆ ਗਿਆ। ਆਯੁਰਵੇਦ ਐਸਪਰਟਸ ਦੇ ਅਨੁਸਾਰ, ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਨਿੰਬੂ ਕੋਰੋਨਾ ਵਾਇਰਸ ਦਾ ਸੰਕ੍ਰਮਣ ਠੀਕ ਕਰ ਸਕਦਾ ਹੈ। WHO ਦਾ ਵੀ ਇਹ ਕਹਿਣਾ ਹੈ ਕਿ ਨਿੰਬੂ ਤੋਂ ਕੋਰੋਨਾ ਠੀਕ ਹੋਣ ਦਾ ਕੋਈ ਵਿਗਿਆਨਿਕ ਪ੍ਰਮਾਣ ਨਹੀਂ ਹੈ। ਹਾਲਾਂਕਿ, WHO ਸਹੀ ਮਾਤਰਾ ਵਿੱਚ ਫਲ ਅਤੇ ਸਬਜ਼ੀਆਂ ਦੇ ਸੇਵਨ ਦੀ ਸਲਾਹ ਜ਼ਰੂਰ ਦੇ ਰਹੇ ਹਨ।
ਕੀ ਹੋ ਰਿਹਾ ਹੈ ਵਾਇਰਲ
ਵਿਸ਼ਵਾਸ ਨਿਊਜ਼ ਨੂੰ ਆਪਣੇ ਫੈਕਟ ਚੈਕਿੰਗ ਵਹਟਸਐੱਪ ਚੈਟਬੋਟ (+91 95992 99372) ਤੇ ਇਹ ਵੀਡੀਓ ਫੈਕਟ ਚੈੱਕ ਲਈ ਮਿਲਿਆ ਹੈ। ਇਸ ਵੀਡੀਓ ਵਿੱਚ ਇੱਕ ਆਦਮੀ ਨੂੰ ਇਹ ਕਹਿੰਦੇ ਦੇਖਿਆ ਅਤੇ ਸੁਣਿਆ ਜਾ ਸਕਦਾ ਹੈ ਕਿ ਉਨ੍ਹਾਂ ਦੁਆਰਾ ਦੱਸੇ ਉਪਾਅ ਤੋਂ ਲੋਕੀ 5 ਸੈਕਿੰਡ ਵਿੱਚ ਮਹਾਂਮਾਰੀ ਤੋਂ ਮੁਕਤ ਹੋ ਜਾਵੇਂਗੇ। ਇਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਨਿੰਬੂ ਵੈਕਸੀਨ ਦੇ ਬਰਾਬਰ ਸੁਰੱਖਿਆ ਦੇਵੇਗਾ। ਦਾਅਵੇ ਅਨੁਸਾਰ ਨਿੰਬੂ ਦੇ ਰਸ ਦੀਆਂ 2-3 ਤੁਪਕੇ ਨੱਕ ਵਿੱਚ ਪਾਉਣ ਨਾਲ ਨੱਕ, ਕੰਨ, ਗਲੇ ਅਤੇ ਦਿਲ ਦੇ ਸਾਰੇ ਹਿੱਸੇ 5 ਸੈਕਿੰਡ ਵਿਚ ਸ਼ੁੱਧ ਹੋ ਜਾਣਗੇ। ਵੀਡੀਓ ਵਿੱਚ ਵੇਖੇ ਗਏ ਆਦਮੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਸ ਪ੍ਰਯੋਗ ਤੋਂ ਬਹੁਤ ਸਾਰੇ ਲੋਕਾਂ ਨੂੰ ਠੀਕ ਹੁੰਦੇ ਵੇਖਿਆ ਹੈ।
ਕੀਵਰਡਸ ਤੋਂ ਸਰਚ ਕਰਨ ਤੇ ਵਿਸ਼ਵਾਸ ਨਿਊਜ਼ ਨੂੰ ਇਹ ਵੀਡੀਓ ਦੂਜੇ ਸ਼ੋਸ਼ਲ ਮੀਡੀਆ ਦੇ ਦੂਜੇ ਪਲੇਟਫਾਰਮਾਂ’ ਤੇ ਵੀ ਵਾਇਰਲ ਮਿਲਿਆ। ਫੇਸਬੁੱਕ ਯੂਜ਼ਰ Shyam Singh Chauhan ਨੇ 2 ਮਈ 2021 ਨੂੰ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ, ‘ਕੋਰੋਨਾ ਦਾ ਰਾਮਬਾਣ ਉਪਾਅ।’
ਇਸ ਫੇਸਬੁੱਕ ਪੋਸਟ ਦਾ ਆਰਕਾਇਵਡ ਲਿੰਕ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਇਸ ਦਾਅਵੇ ਨੂੰ ਇੰਟਰਨੈੱਟ ਤੇ ਓਪਨ ਸਰਚ ਕੀਤਾ। ਅਸੀਂ ਇਹ ਜਾਣਨਾ ਚਾਹੁੰਦੇ ਸੀ ਕਿ ਕੀ ਸੱਚ ਵਿੱਚ ਨਿੰਬੂ ਕੋਰੋਨਾ ਵਾਇਰਸ ਦੇ ਸੰਕ੍ਰਮਣ ਦੇ ਇਲਾਜ ਵਿੱਚ ਕੰਮ ਆ ਰਿਹਾ ਹੈ ਜਾ ਨਹੀਂ। ਸਾਨੂੰ WHO ਦੀ ਸਾਈਟ ਤੇ ਕੋਰੋਨਾ ਵਾਇਰਸ ਦੇ ਸੰਬੰਧ ਵਿੱਚ ਫ਼ੈਕ੍ਟ ਅਤੇ ਫਿਕਸ਼ਨ ਵਿਸ਼ੇ ਦੇ ਅਧੀਨ ਇੱਕ ਲੇਖ ਵਿੱਚ ਇਸ ਨਾਲ ਜੁੜੀ ਬਹੁਤ ਸਾਰੀਆਂ ਜਾਣਕਾਰੀ ਮਿਲੀ। ਇੱਥੇ WHO ਨੇ ਸਪੱਸ਼ਟ ਤੌਰ ਤੇ ਦੱਸਿਆ ਕਿ ਇਸ ਗੱਲ ਦਾ ਕੋਈ ਵਿਗਿਆਨਿਕ ਸਬੂਤ ਨਹੀਂ ਹੈ ਕਿ ਨਿੰਬੂ ਜਾਂ ਹਲਦੀ ਕੋਵਿਡ -19 ਤੋਂ ਬਚਾ ਸਕਦੀ ਹੈ।ਹਾਲਾਂਕਿ, WHO ਇੱਕ ਸਿਹਤਮੰਦ ਖੁਰਾਕ ਵਿੱਚ ਫਲਾਂ ਅਤੇ ਸਬਜ਼ੀਆਂ ਦੇ ਸੇਵਨ ਦੀ ਸਲਾਹ ਜ਼ਰੂਰ ਦੇ ਰਹੇ ਹਨ। ਇਹ ਜਾਣਕਾਰੀ ਇੱਥੇ ਕਲਿੱਕ ਕਰਕੇ ਵੇਖੀ ਜਾ ਸਕਦੀ ਹੈ।
ਸਿਹਤ ਨਾਲ ਜੁੜੀ ਸੂਚਨਾਵਾਂ ਦੇ ਪ੍ਰਮਾਣੀਕਰਣ ਨੂੰ ਸਮਰਪਿਤ ਪ੍ਰਯਾਸ health-desk.org ਤੇ ਵੀ ਸਾਨੂੰ ਨਿੰਬੂ ਅਤੇ ਕੋਰੋਨਾ ਵਾਇਰਸ ਬਾਰੇ ਜਾਣਕਾਰੀ ਮਿਲੀ। ਇੱਥੇ ਦੱਸਿਆ ਗਿਆ ਕਿ ਨਿੰਬੂ ਵਿਟਾਮਿਨ ਸੀ ਦਾ ਇੱਕ ਚੰਗਾ ਸਰੋਤ ਮੰਨਿਆ ਜਾਂਦਾ ਹੈ ਅਤੇ ਇੱਕ ਸਿਹਤਮੰਦ ਖੁਰਾਕ ਦਾ ਹਿੱਸਾ ਹੋ ਸਕਦਾ ਹੈ। ਇਸਦੇ ਅਨੁਸਾਰ ਇਸ ਗੱਲ ਦਾ ਕੋਈ ਵਿਗਿਆਨਿਕ ਸਬੂਤ ਨਹੀਂ ਹੈ ਕਿ ਨਿੰਬੂ ਤੋਂ ਕੋਵਿਡ -19 ਸੰਕ੍ਰਮਣ ਦਾ ਇਲਾਜ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ ਇੱਥੇ ਕਲਿੱਕ ਕਰਕੇ ਵੇਖੀ ਜਾ ਸਕਦੀ ਹੈ।
ਵਿਸ਼ਵਾਸ ਨਿਊਜ਼ ਨੇ ਇਸ ਸੰਬੰਧ ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸਜ਼ ਦੇ ਡਿਪਾਰਟਮੈਂਟ ਆਫ਼ ਦ੍ਰਵਯਮਾਨ ਦੇ ਪ੍ਰੋਫੈਸਰ ਡਾ: ਵਿਨੋਦ ਕੁਮਾਰ ਜੋਸ਼ੀ ਨਾਲ ਸੰਪਰਕ ਕੀਤਾ। ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਸਾਹਮਣੇ ਵੀ ਅਜਿਹਾ ਦਾਅਵਾ ਆਇਆ ਸੀ, ਪਰ ਆਯੁਰਵੇਦ ਵਿੱਚ ਅਜਿਹਾ ਕੋਈ ਦਾਅਵਾ ਨਹੀਂ ਹੈ ਅਤੇ ਨਿੰਬੂ ਦੀ ਅਜਿਹੀ ਵਰਤੋਂ ਦਾ ਕੋਈ ਵਿਗਿਆਨਿਕ ਸਬੂਤ ਵੀ ਨਹੀਂ ਹੈ। ਉਹਨਾਂ ਦੇ ਅਨੁਸਾਰ ਅੱਜ ਬਾਜ਼ਾਰਾਂ ਵਿੱਚ ਮਿਲਣ ਵਾਲੇ ਨਿੰਬੂਆਂ ਦਾ ਆਯੁਰਵੇਦ ਵਿੱਚ ਕੋਈ ਜ਼ਿਕਰ ਵੀ ਨਹੀਂ ਹੈ, ਉੱਥੇ ਵੱਡੇ ਨਿੰਬੂਆਂ ਦਾ ਜ਼ਿਕਰ ਹੈ। ਪ੍ਰੋਫੈਸਰ ਡਾ. ਵਿਨੋਦ ਕੁਮਾਰ ਜੋਸ਼ੀ ਦੇ ਅਨੁਸਾਰ, ਅੱਜ ਭ੍ਰਮ ਦੀ ਸਥਿਤੀ ਪੈਦਾ ਹੋ ਗਈ ਹੈ। ਲੋਕੀ ਪਹਿਲਾਂ ਦੱਸੇ ਗਏ ਕਾੜੇ ਨੂੰ ਗਰਮੀ ਵਿੱਚ ਵੀ ਲੈ ਰਹੇ ਹਨ , ਜੋ ਸਾਨੂੰ ਸਹੀ ਫਾਇਦਾ ਨਹੀਂ ਵੀ ਦੇ ਸਕਦਾ ਹੈ। ਉਨ੍ਹਾਂ ਦੇ ਮੁਤਾਬਿਕ ਬਿਮਾਰੀ ਦੀ ਤੇਜ਼ੀ ਨੂੰ ਵੇਖਣਾ ਵੀ ਮਹੱਤਵਪੂਰਨ ਹੈ। ਉਹ ਸਪੱਸ਼ਟ ਸਲਾਹ ਦੇ ਰਹੇ ਹਨ ਕਿ ਐਸਪਰਟਸ ਪ੍ਰੈਕਟੀਸ਼ਨਰ ਨੂੰ ਹੀ ਇਨ੍ਹਾਂ ਚੀਜ਼ਾਂ ਦਾ ਫੈਸਲਾ ਕਰਨਾ ਚਾਹੀਦਾ ਹੈ, ਨਾ ਕੀ ਲੋਕ ਤਜਰਬੇ ਦੇ ਆਧਾਰ ਤੇ ਇਹਨਾਂ ਚੀਜ਼ਾਂ ਨੂੰ ਦੱਸਣ ।
ਵਿਸ਼ਵਾਸ ਨਿਊਜ਼ ਨੇ ਇਸ ਵਾਇਰਲ ਵੀਡੀਓ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਯੂਜ਼ਰ Shyam Singh Chauhan ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਯੂਜ਼ਰ ਮੋਰੈਨਾ ਦਾ ਵਸਨੀਕ ਹੈ ।
Disclaimer: ਵਿਸ਼ਵਾਸ ਨਿਊਜ਼ ਦੀ ਕੋਰੋਨਾ ਵਾਇਰਸ (COVID-19) ਨਾਲ ਜੁੜੀ ਫ਼ੈਕ੍ਟ ਚੈੱਕ ਸਟੋਰੀ ਨੂੰ ਪੜ੍ਹਦੇ ਜਾਂ ਸ਼ੇਅਰ ਕਰਦੇ ਹੋਏ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕੀ ਜਿਨ੍ਹਾਂ ਆਕੜਾਂ ਜਾਂ ਰਿਸਰਚ ਸੰਬੰਧਿਤ ਡੇਟਾ ਦਾ ਇਸਤੇਮਾਲ ਕੀਤਾ ਗਿਆ ਹੈ ਉਹ ਪਰਿਵਰਤਨਿਯ ਹੈ। ਕਿਯੂਨਕੀ ਇਸ ਮਹਾਮਾਰੀ ਨਾਲ ਜੁੜੇ ਆਂਕੜੇ ਵਿੱਚ ਲਗਾਤਾਰ ਬਦਲਾਵ ਹੋ ਰਿਹਾ ਹੈ । ਇਸਦੇ ਨਾਲ ਹੀ ਇਸ ਬਿਮਾਰੀ ਦਾ ਇਲਾਜ਼ ਖੋਜੇ ਜਾਣ ਦੀ ਦਿਸ਼ਾ ਵਿੱਚ ਚੱਲ ਰਹੇ ਰਿਸਰਚ ਦੇ ਠੋਸ ਪਰਿਣਾਮ ਆਉਣੇ ਬਾਕੀ ਹਨ, ਇਸ ਲਈ ਇਲਾਜ਼ ਅਤੇ ਬਚਾਵ ਨੂੰ ਲੈ ਕੇ ਉਪਲੱਬਧ ਆਂਕੜਿਆਂ ਵਿੱਚ ਬਦਲਾਵ ਹੋ ਸਕਦਾ ਹੈ । ਇਸ ਲਈ ਜ਼ਰੂਰੀ ਹੈ ਕੀ ਸਟੋਰੀ ਵਿੱਚ ਦਿੱਤੇ ਗਏ ਡੇਟਾ ਨੂੰ ਉਸ ਦੀ ਤਾਰੀਖ ਦੇ ਸੰਦਰਭ ਵਿੱਚ ਵੇਖਿਆ ਜਾਵੇ ।
ਨਤੀਜਾ: ਨੱਕ ਵਿੱਚ ਨਿੰਬੂ ਦਾ ਰਸ ਪਾਉਣ ਨਾਲ ਕੋਰੋਨਾ ਸੰਕ੍ਰਮਣ ਠੀਕ ਹੋ ਜਾਣ ਵਾਲਾ ਦਾਅਵਾ ਸਹੀ ਨਹੀਂ ਹੈ। ਆਯੁਰਵੇਦ ਐਸਪਰਟਸ ਦੇ ਅਨੁਸਾਰ, ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਨਿੰਬੂ ਕੋਰੋਨਾ ਵਾਇਰਸ ਦਾ ਸੰਕ੍ਰਮਣ ਠੀਕ ਕਰ ਸਕਦਾ ਹੈ। WHO ਦਾ ਵੀ ਇਹ ਕਹਿਣਾ ਹੈ ਕਿ ਨਿੰਬੂ ਤੋਂ ਕੋਰੋਨਾ ਠੀਕ ਹੋਣ ਦਾ ਕੋਈ ਵਿਗਿਆਨਿਕ ਪ੍ਰਮਾਣ ਨਹੀਂ ਹੈ। ਹਾਲਾਂਕਿ ਨਿੰਬੂ ਨੂੰ ਵਿਟਾਮਿਨ ਸੀ ਦਾ ਇੱਕ ਚੰਗਾ ਸਰੋਤ ਮੰਨਿਆ ਜਾਂਦਾ ਹੈ ਅਤੇ WHO ਵੀ ਸਹੀ ਮਾਤਰਾ ਵਿੱਚ ਫਲ ਅਤੇ ਸਬਜ਼ੀਆਂ ਦੇ ਸੇਵਨ ਦੀ ਸਲਾਹ ਦੇ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।