ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗੁੰਮਰਾਹਕੁੰਨ ਸਾਬਿਤ ਹੋਇਆ ਹੈ। ਵਾਇਰਲ ਵੀਡੀਓ ਕਲਿੱਪ ਨੂੰ ਐਡਿਟ ਕਰ ਝੂਠੇ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਦਰਅਸਲ ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਬਾਰੇ ਇਹ ਬਿਆਨ ਨਹੀਂ ਦਿੱਤਾ ਸੀ। ਦੂਜੀ ਕਲਿੱਪ ਪੁਰਾਣੀ ਹੈ, ਜਿਸਨੂੰ ਇਸ ਵੀਡੀਓ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੋਸ਼ਲ ਮੀਡੀਆ ਵਿੱਚ ਇੱਕ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਵੱਖ -ਵੱਖ ਕਲਿੱਪਾਂ ਨੂੰ ਮਿਲਾ ਕੇ ਬਣਾਇਆ ਗਿਆ ਹੈ। ਯੂਜ਼ਰਸ ਇਸਨੂੰ ਵਾਇਰਲ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਨੂੰ ਧਮਕੀ ਦਿੱਤੀ ਹੈ।
ਵਿਸ਼ਵਾਸ ਨਿਊਜ਼ ਨੇ ਦੋਵਾਂ ਕਲਿੱਪਾਂ ਦੀ ਵਿਸਥਾਰ ਨਾਲ ਜਾਂਚ ਕੀਤੀ। ਸਾਨੂੰ ਪਤਾ ਲੱਗਾ ਕਿ ਸੁਖਬੀਰ ਸਿੰਘ ਬਾਦਲ ਦਾ ਪਹਿਲਾ ਕਲਿੱਪ ਬਿਆਨ ਕਿਸਾਨਾਂ ਲਈ ਨਹੀਂ ਬਲਕਿ ‘ਆਪ’ ਅਤੇ ਕਾਂਗਰਸ ਦੇ ਵਿਰੁੱਧ ਸੀ। ਜਦੋਂ ਕਿ ਵੀਡੀਓ ਵਿੱਚ ਦੂਜਾ ਬਿਆਨ ਪੁਰਾਣਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ “Punjab Da Captain ” ਨੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕੀ “ਹੰਕਾਰੇ ਸੁਖਬੀਰ ਬਾਦਲ ਨੇ ਕਿਸਾਨਾਂ ਨੂੰ ਸ਼ਰੇਆਮ ਦਿੱਤੀ ਧਮਕੀ !”
ਪੋਸਟ ਦੇ ਆਰਕਾਇਵਡ ਲਿੰਕ ਨੂੰ ਇੱਥੇ ਵੇਖੋ।
ਫੇਸਬੁੱਕ ਤੇ ਕਈ ਹੋਰ ਯੂਜ਼ਰਸ ਨੇ ਇਸ ਤਸਵੀਰ ਨੂੰ ਮਿਲਦੇ- ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ।
ਪੜਤਾਲ
ਆਗਾਮੀ ਵਿਧਾਨ ਸਭਾ ਚੋਣਾਂ ਲਈ ‘ਗੱਲ ਪੰਜਾਬ ਦੀ’ ਅਭਿਆਨ ਤਹਿਤ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ 100 ਦਿਨ 100 ਹਲਕਾ ਮੁਹਿੰਮ ਸ਼ੁਰੂ ਕੀਤੀ ਹੈ। ਇਸ ਅਭਿਆਨ ਦੇ ਸਿਲਸਿਲੇ ਵਿੱਚ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਵੱਖ -ਵੱਖ ਹਲਕਿਆਂ ਦੇ ਦੌਰੇ ਤੇ ਹਨ। ਜਾਂਚ ਸ਼ੁਰੂ ਕਰਦੇ ਹੋਏ, ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਨੂੰ ਇਨਵਿਡ ਟੂਲ ਤੇ ਅਪਲੋਡ ਕੀਤਾ ਅਤੇ ਇਸਦੇ ਕੀਫ੍ਰੇਮ ਕੱਢੇ। ਫਿਰ ਇਹਨਾਂ ਕੀਫ੍ਰੇਮਸ ਨੂੰ ਗੂਗਲ ਰਿਵਰਸ ਇਮੇਜ ਤੇ ਖੋਜਣਾ ਸ਼ੁਰੂ ਕੀਤਾ। ਸਾਨੂੰ ਪੀ.ਟੀ.ਸੀ ਨਿਊਜ਼ ਦੇ ਯੂਟਿਊਬ ਚੈਨਲ ਤੇ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ।
1 ਸਤੰਬਰ ਨੂੰ ਵੀਡੀਓ ਅਪਲੋਡ ਕਰਦੇ ਹੋਏ ਲਿਖਿਆ ਗਿਆ ਸੀ, ‘Gall Punjab Di’ ਮੁਹਿੰਮ ਦੇ ਤਹਿਤ Sukhbir Singh Badal ਵੱਲੋ ਹਲਕਾ ਸਾਹਨੇਵਾਲ ਦਾ ਦੌਰਾ। ਵੀਡੀਓ ਵਿੱਚ 32:16 ਮਿੰਟ ਤੋਂ 33:39 ਤੱਕ, ਸੁਖਬੀਰ ਸਿੰਘ ਬਾਦਲ ਨੂੰ ਸਪੱਸ਼ਟ ਬੋਲਦੇ ਸੁਣਿਆ ਜਾ ਸਕਦਾ ਹੈ, “ਅੱਜ ਸ਼ਰਾਬ MLA ਵੇਚਦੇ ਹਨ, ਰੇਤ ਵੇਚ ਕੇ ਪੈਸੇ ਕਮਾਉਂਦੇ ਹਨ, ਨਸ਼ਿਆਂ ਤੋਂ ਪੈਸਾ ਕਮਾਉਂਦੇ ਹਨ,ਲੁੱਟਣ ਲੱਗੇ ਹਨ , ਇਹਨਾਂ ਨੂੰ ਪੰਜਾਬ ਪ੍ਰਤੀ ਕੁਝ ਨਹੀਂ ,ਗਰੀਬ ਕਿਸਾਨ ਪ੍ਰਤੀ ਕੁਝ ਨਹੀਂ , ਇਹਨਾਂ ਨੂੰ ਆਪਣੀ ਪਰਵਾਹ ਹੈ । ਇਸ ਕਰਕੇ ਇਹਨਾਂ ਨੂੰ ਘਬਰਾਹਟ ਹੋ ਰੱਖੀ ਹੈ , ਇਹ ਜੋ ਘਬਰਾਹਟ ਤੁਸੀਂ ਵੇਖ ਰਹੇ ਹੋ ਕਾਂਗਰਸ ਦੀ , ਆਮ ਆਦਮੀ ਪਾਰਟੀ ਦੀ , ਇਹਨਾਂ ਨੂੰ ਪਤਾ ਲੱਗ ਗਿਆ ਕਿ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ। ਇਹ ਜਿਹੜੇ ਝੰਡੇ ਲੈ ਕੇ ਪੰਜਾਹ – ਸੌ ਲੋਕ ਖੜੇ ਕਰ ਦਿੰਦੇ ਨੇ , ਇਹ ਸਾਰੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਹਨ। ਮੈ ਹੈਰਾਨ ਹਾਂ, ਫੋਟੋ ਲੈ ਕੇ ਦਿਖਾ ਦੇਵਾ ਇਹ ਸਾਰੇ ਉਹੀ ਨੇ, ਕਿਸਾਨ ਜਥੇਬੰਦੀ ਦਾ ਮੈਂ ਧੰਨਵਾਦ ਕਰਦਾ ਹਾਂ, ਸੰਯੁਕਤ ਕਿਸਾਨ ਮੋਰਚੇ ਦਾ ਵੀ ਜਿਨ੍ਹਾਂ ਨੇ ਸਪੱਸ਼ਟ ਬਿਆਨ ਦਿੱਤਾ ਹੈ ਕਿ ਉਹ ਸਾਰੇ ਕਿਸਾਨ ਵਿਰੋਧੀ ਹਨ, ਜੋ ਕੇਂਦਰ ਵਿੱਚ ਭਾਜਪਾ ਸਰਕਾਰ ਦੇ ਇਸ਼ਾਰੇ ‘ਤੇ ਪਿੰਡ ਵਿੱਚ ਭਰਾ-ਭਰਾ ਨੂੰ ਲੜਾਉਣਾ ਚਾਹੁੰਦੇ ਹਨ, ਤਾਂ ਜੋ ਕਿਸਾਨ ਮੋਰਚਾ ਹੇਠਾਂ ਚਲਾ ਜਾਵੇ। ਕੈਪਟਨ ਭਾਜਪਾ ਮੋਦੀ ਦਾ ਚੇਲਾ ਹੈ .. ਅਸੀਂ ਅਮਨ ਸ਼ਾਂਤੀ ਚਾਹੁੰਦੇ ਹਾਂ,ਅਸੀਂ ਭਾਈਚਾਰਾ ਚਾਹੁੰਦੇ ਹਾਂ, ਅਸੀਂ ਲੜਾਈ ਨਹੀਂ ਚਾਹੁੰਦੇ. ਜੇ ਅਸੀਂ ਇੱਕ ਇਸ਼ਾਰਾ ਦੇਦੀਏ ਤਾ ਲੱਭਣਾ ਨਹੀਂ ਕੋਈ ।”
ਅਜਿਹਾ ਹੀ ਇੱਕ ਵੀਡੀਓ ਸਾਨੂੰ 1 ਸਤੰਬਰ ਨੂੰ ਲਾਈਵ ਤੇਜ਼ ਚੈਨਲ ‘ਤੇ ਅਪਲੋਡ ਮਿਲਿਆ। ਅਸੀਂ ਇਸ ਵੀਡੀਓ ਨੂੰ ਪੂਰਾ ਸੁਣਿਆ, ਤੁਸੀਂ ਇਥੇ ਵਾਇਰਲ ਵੀਡੀਓ ਕਲਿਪ 19:07 ਤੋਂ ਸੁਣ ਸਕਦੇ ਹੋ। ਇੱਥੇ ਪੂਰੀ ਵੀਡੀਓ ਦੇਖ ਸਕਦੇ ਹੋ।
ਇਸ ਵਿਵਾਦਪੂਰਨ ਮੁੱਦੇ ਤੇ ਸਾਨੂੰ 4 ਸਤੰਬਰ ਨੂੰ ਨਿਊਜ਼18 ਪੰਜਾਬ ਦੇ ਫੇਸਬੁੱਕ ਪੇਜ’ ਤੇ ਅਪਲੋਡ ਕੀਤਾ ਇੱਕ ਵੀਡੀਓ ਮਿਲਿਆ, ਜਿਸ ਵਿੱਚ ਸੁਖਬੀਰ ਸਿੰਘ ਬਾਦਲ ਨੇ ਇਸ ਵਿਵਾਦ ‘ਤੇ ਸਪਸ਼ਟੀਕਰਨ ਦਿੱਤਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਨੂੰ ਧਮਕੀ ਦੇਣ ਬਾਰੇ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਿਸਾਨਾਂ ਦੇ ਖਿਲਾਫ ਕੋਈ ਬਿਆਨ ਨਹੀਂ ਦਿੱਤਾ ਹੈ। ਉਨ੍ਹਾਂ ਦਾ ਬਿਆਨ ਕਾਂਗਰਸ ਅਤੇ ‘ਆਪ’ ਲਈ ਸੀ।
ਤੁਹਾਨੂੰ ਦੱਸ ਦੇਈਏ ਕਿ ਸੁਖਬੀਰ ਸਿੰਘ ਬਾਦਲ ਦੇ ਇਸ ਕਥਿਤ ਬਿਆਨ ਤੋਂ ਬਾਅਦ, ਸੰਯੁਕਤ ਕਿਸਾਨ ਮੋਰਚਾ ਭੜਕ ਗਿਆ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਇੰਨੇ ਕਿਸਾਨ ਹਿਤੈਸ਼ੀ ਹਨ, ਤਾਂ ਉਨ੍ਹਾਂ ਆਪਣੀਆਂ ਰੈਲੀਆਂ ਬੰਦ ਕਰ ਦੇਣ , ਇਸ ਵਿਰੋਧ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ 5 ਦਿਨਾਂ ਲਈ ਆਪਣੀਆਂ ਰੈਲੀਆਂ ਮੁਲਤਵੀ ਕਰ ਦਿੱਤੀਆ ਹਨ । ਉਨ੍ਹਾਂ ਨੇ ਕਿਹਾ ਕਿ ਕਿਸਾਨ ਆਗੂ ਜਿੱਥੇ ਵੀ ਚਾਹੁਣ ਉਨ੍ਹਾਂ ਨੂੰ ਬੁਲਾ ਸਕਦੇ ਹਨ ਅਤੇ ਪ੍ਰਸ਼ਨ ਪੁੱਛ ਸਕਦੇ ਹਨ। ਉਨ੍ਹਾਂ ਦੀ ਪੂਰੀ ਲੀਡਰਸ਼ਿਪ ਆਉਣ ਲਈ ਤਿਆਰ ਹੈ। ਇਸ ਤੋਂ ਬਾਅਦ ਉਹ ਆਪਣਾ ਪ੍ਰੋਗਰਾਮ ਦੁਆਰਾ ਸ਼ੁਰੂ ਕਰਨਗੇ।
ਇਸ ਮਾਮਲੇ ਵਿੱਚ ਵਧੇਰੇ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਦੇ ਸਾਹਨੇਵਾਲ ਦੇ ਰਿਪੋਰਟਰ ਲੱਕੀ ਘੁਮੈਤ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਦਾਅਵਾ ਪੂਰੀ ਤਰ੍ਹਾਂ ਝੂਠਾ ਸੀ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਆਖੀ ਸੀ ਕਿ ਜੇ ਅਸੀਂ ਇੱਕ ਇਸ਼ਾਰਾ ਦੇ ਦੇਈਏ ਤਾਂ ਲੱਭਣਾ ਨਹੀਂ ਕੋਈ , ਪਰ ਉਨ੍ਹਾਂ ਨੇ ਇਹ ਗੱਲ ਕਿਸਾਨਾਂ ਨੂੰ ਨਹੀਂ, ਸਗੋਂ ‘ਆਪ’ ਅਤੇ ਕਾਂਗਰਸੀ ਵਰਕਰਾਂ ਨੂੰ ਆਖੀ ਸੀ। ਇਸ ਵੀਡੀਓ ਨੂੰ ਝੂਠੇ ਦਾਅਵਿਆਂ ਨਾਲ ਐਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ।
ਉਸ ਤੋਂ ਬਾਅਦ ਅਸੀਂ ਵਾਇਰਲ ਹੋ ਰਹੇ ਦੂਜੇ ਵੀਡੀਓ ਦੀ ਜਾਂਚ ਕੀਤੀ। ਅਸੀਂ ਇਸ ਵੀਡੀਓ ਦੇ ਸਕ੍ਰੀਨਸ਼ਾਟ ਨੂੰ ਯਾਂਡੇਕਸ ਟੂਲ ਵਿੱਚ ਪਾਇਆ ਅਤੇ ਇਸ ਨਾਲ ਜੁੜੇ ਬਹੁਤ ਸਾਰੇ ਨਤੀਜੇ ਸਾਡੇ ਸਾਹਮਣੇ ਆਏ। ਜਦੋਂ ਅਸੀਂ ਇਸ ਵੀਡੀਓ ਬਾਰੇ ਖੋਜ ਕੀਤੀ ਤਾਂ ਸਾਨੂੰ ਇਹ ਵੀਡੀਓ 19 ਨਵੰਬਰ 2016 ਨੂੰ Punjab News ਨਾਮ ਦੇ ਯੂਟਿਊਬ ਚੈਨਲ ਤੇ ਅਪਲੋਡ ਮਿਲਿਆ। ਵੀਡੀਓ ਦੇ ਨਾਲ ਲਿਖਿਆ ਗਿਆ ਸੀ – ਕਿਸਾਨ ਯੂਨੀਅਨ ‘ਤੇ ਸੁਖਬੀਰ ਬਾਦਲ ਦਾ ਵਿਵਾਦਤ ਬਿਆਨ। ਵੀਡੀਓ ਵਿੱਚ ਰਿਪੋਰਟਰ ਦੁਆਰਾ ਇਹ ਪੁੱਛੇ ਜਾਣ ਤੇ ਕਿ ਕਿਸਾਨਾਂ ਦਾ ਕਰਜ਼ਾ ਅਤੇ ਖੁਦਕੁਸ਼ੀ ਵੱਧ ਵੱਡਾ ਮੁੱਦਾ ਹੈ। ਚਾਰ ਪ੍ਰਤੀਸ਼ਤ ਪਾਣੀ ਨਾਲੋਂ , ਕਿਸਾਨ ਯੂਨੀਅਨ ਦਾ ਇਹ ਕਹਿਣਾ ਹੈ , ਇਸ ਸਵਾਲ ਤੇ ਸੁਖਬੀਰ ਸਿੰਘ ਬਾਦਲ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਕਿਸਾਨ ਯੂਨੀਅਨ ਕਿਸਾਨ ਨਹੀਂ, ਬਲਕਿ ਨਕਸਲਵਾਦੀ ਹੈ, ਅੱਗੇ ਵੀਡੀਓ ਵਿੱਚ ਉਨ੍ਹਾਂ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਮੈਂ ਸਿਰਫ ___ਉਨ੍ਹਾਂ ਦੀ ਗੱਲ ਕਰ ਰਿਹਾ ਹਾਂ, ਬਾਕੀ ਦੂਜੇ ਤਾਂ ਠੀਕ ਨੇ ਸਾਡੇ। ਵੀਡੀਓ ਨੂੰ 0:02 ਸਕਿੰਟ ਤੋਂ 0: 27 ਤੱਕ ਸੁਣਿਆ ਜਾ ਸਕਦਾ ਹੈ।
ਹੋਰ ਸਰਚ ਕਰਨ ਤੇ ਸਾਨੂੰ ਇਸ ਨਾਲ ਮਿਲਦਾ – ਜੁਲਦਾ ਵੀਡੀਓ ਪੰਜਾਬ ਕੇਸਰੀ ਟੀਵੀ ਤੇ 18 ਨਵੰਬਰ 2016 ਨੂੰ ਅਪਲੋਡ ਮਿਲਿਆ। ਵੀਡੀਓ ਦੇ ਨਾਲ ਲਿਖਿਆ ਗਿਆ ਸੀ: ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ SYL ਦਾ ਮੁੱਦਾ ਨਹੀਂ ਉਠਾਏਗਾ: ਸੁਖਬੀਰ ”ਵੀਡੀਓ ਵਿੱਚ ਉਹੀ ਲੋਕ ਸੁਖਬੀਰ ਬਾਦਲ ਦੇ ਨਾਲ ਨਜ਼ਰ ਆ ਰਹੇ ਹਨ, ਜੋ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੇ ਹਨ।
ਅਸੀਂ ਇਹ ਵੀਡੀਓ ਸੰਗਰੂਰ ਦੇ ਰਿਪੋਰਟਰ ਮਨਦੀਪ ਚਰਖਵਾਲ ਨਾਲ ਸਾਂਝੀ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਬਹੁਤ ਪੁਰਾਣੀ ਹੈ। ਜਦੋਂ ਉਹ ਕਿਸੇ ਪ੍ਰੋਗਰਾਮ ਲਈ ਸੰਗਰੂਰ ਪਹੁੰਚੇ ਸਨ। ਤਦ ਉਨ੍ਹਾਂ ਨੇ ਇਹ ਗੱਲ ਕਹਿ ਸੀ। ਇਹ ਵੀਡੀਓ ਹਾਲ ਦਾ ਨਹੀਂ ਹੈ, ਪੁਰਾਣੀ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਹੈ।
ਅਸੀਂ ਵਾਇਰਲ ਵੀਡੀਓ ਦੀ ਸੱਚਾਈ ਜਾਣਨ ਲਈ ਫੇਸਬੁੱਕ ਤੇ ਵੀ ਸਰਚ ਕੀਤਾ। ਇਹ ਵੀਡੀਓ 14 ਅਪ੍ਰੈਲ 2021 ਨੂੰ ਇੱਕ ਫੇਸਬੁੱਕ ਪੇਜ ShankhNaad ਤੇ ਸਾਂਝਾ ਕੀਤਾ ਮਿਲਿਆ। ਵੀਡੀਓ ਦੇ ਨਾਲ ਲਿਖਿਆ ਗਿਆ ਸੀ “OLD video…Sukhbir Badal calling Kisan Union as Naxalites”
ਸਾਡੀ ਹੁਣ ਤੱਕ ਦੀ ਜਾਂਚ ਤੋਂ ਇਹ ਸਪਸ਼ਟ ਹੋਇਆ ਕਿ ਇਹ ਵੀਡੀਓ ਪੁਰਾਣਾ ਹੈ।
ਜਾਂਚ ਦੇ ਅੰਤ ਤੇ, ਅਸੀਂ ਇਸ ਵੀਡੀਓ ਕਲਿਪ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਜਾਂਚ ਤੋਂ ਪਤਾ ਚੱਲਿਆ ਕਿ ਇਸ ਪੇਜ ਦੇ 977, 685 ਫੋਲੋਵਰਸ ਹਨ ਅਤੇ ਇਸ ਪੇਜ ਨੂੰ 23 ਫਰਵਰੀ 2016 ਨੂੰ ਬਣਾਇਆ ਗਿਆ ਸੀ।
Disclaimer : स्टोरी के लिए प्रासंगिक विवरणों को जोड़कर अपडेट कर दिया गया है। स्टोरी को अपडेट करने की प्रक्रिया एसओपी के अनुसार है और स्टोरी के निष्कर्ष में भी कुछ बदलाव किया गया है।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗੁੰਮਰਾਹਕੁੰਨ ਸਾਬਿਤ ਹੋਇਆ ਹੈ। ਵਾਇਰਲ ਵੀਡੀਓ ਕਲਿੱਪ ਨੂੰ ਐਡਿਟ ਕਰ ਝੂਠੇ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਦਰਅਸਲ ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਬਾਰੇ ਇਹ ਬਿਆਨ ਨਹੀਂ ਦਿੱਤਾ ਸੀ। ਦੂਜੀ ਕਲਿੱਪ ਪੁਰਾਣੀ ਹੈ, ਜਿਸਨੂੰ ਇਸ ਵੀਡੀਓ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।