Fact Check: ਆਪ ਆਗੂ ਅਤੇ ਪੰਜਾਬੀ ਗਾਇਕ ਅਨਮੋਲ ਗਗਨ ਦੀ ਤਸਵੀਰ ਭ੍ਰਮਕ ਦਾਅਵੇ ਨਾਲ ਹੋ ਰਹੀ ਹੈ ਵਾਇਰਲ

ਵਿਸ਼ਵਾਸ ਟੀਮ ਦੀ ਪੜਤਾਲ ਵਿੱਚ ਵਾਇਰਲ ਪੋਸਟ ਭ੍ਰਮਕ ਸਾਬਿਤ ਹੋਈ। ਅਨਮੋਲ ਗਗਨ ਮਾਨ ਦੀ ਵਾਇਰਲ ਹੋ ਰਹੀ ਦੋਵੇਂ ਤਸਵੀਰਾਂ ਐਡੀਟੇਡ ਹਨ।

Fact Check: ਆਪ ਆਗੂ ਅਤੇ ਪੰਜਾਬੀ ਗਾਇਕ ਅਨਮੋਲ ਗਗਨ ਦੀ ਤਸਵੀਰ ਭ੍ਰਮਕ ਦਾਅਵੇ ਨਾਲ ਹੋ ਰਹੀ ਹੈ ਵਾਇਰਲ

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡਿਆ ਤੇ ਅਕਸਰ ਨਾਮੀ ਹਸਤੀਆਂ ਖਿਲਾਫ ਗਲਤ ਪ੍ਰਚਾਰ ਵਾਇਰਲ ਹੁੰਦਾ ਰਹਿੰਦਾ ਹੈ। ਇਸ ਨੂੰ ਲੈ ਕੇ ਸੋਸ਼ਲ ਮੀਡਿਆ ਤੇ ਆਮ ਆਦਮੀ ਪਾਰਟੀ ਦੀ ਸਹਿ ਪ੍ਰਧਾਨ ਅਤੇ ਪੰਜਾਬੀ ਸਿੰਗਰ ਅਨਮੋਲ ਗਗਨ ਮਾਨ ਦੀਆਂ ਦੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਦੋਨਾਂ ਤਸਵੀਰਾਂ ਵਿਚੋਂ ਉਨ੍ਹਾਂ ਦੇ ਹੱਥ ਚ ਸਿਗਰਟ ਨਜ਼ਰ ਆ ਰਹੀ ਹੈ। ਤਸਵੀਰ ਨੂੰ ਵਾਇਰਲ ਕਰਦੇ ਹੋਏ ਆਪ ਆਗੂ ਅਤੇ ਗਾਇਕ ਅਨਮੋਲ ਗਗਨ ਮਾਨ ਤੇ ਤੰਜ਼ ਕੱਸਿਆ ਜਾ ਰਿਹਾ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਵਾਇਰਲ ਪੋਸਟ ਭ੍ਰਮਕ ਪਾਇਆ। ਅਨਮੋਲ ਗਗਨ ਮਾਨ ਦੇ ਨਾਮ ਤੋਂ ਵਾਇਰਲ ਹੋ ਰਹੀ ਇਹ ਦੋਵੇਂ ਤਸਵੀਰ ਐਡੀਟੇਡ ਹਨ।

ਕੀ ਹੈ ਵਾਇਰਲ ਪੋਸਟ ਵਿਚ

ਫੇਸਬੁੱਕ ਯੂਜ਼ਰ “Manjit Sandhu” ਨੇ 14 ਜੁਲਾਈ ਨੂੰ ਵਾਇਰਲ ਤਸਵੀਰ ਨੂੰ ਫੇਸਬੁੱਕ ਤੇ ਸ਼ੇਅਰ ਕੀਤਾ ਹੈ, ਅਤੇ ਤਸਵੀਰ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ ” ਬੀੜੀ ਪੀਤੇ ਬਿਨ੍ਹਾਂ ਜਿਨ੍ਹਾਂ ਦੀ ਅੱਖ ਨੀ ਖੁੱਲ੍ਹਦੀ ਉਹ ਵੀ ਸੰਵਿਧਾਨ ਨੂੰ ਮਾੜਾ ਦੱਸਦੇ 🤣🤣👇🏻”
ਪੋਸਟ ਦਾ ਆਰਕਾਇਵਡ ਵਰਜਨ ਇੱਥੇ ਮੌਜੂਦ ਹੈ।

ਇਸੇ ਤਰ੍ਹਾਂ ਦਾ ਹੀ ਇੱਕ ਪੋਸਟ “ਫੈਨ ਨਵਜੋਤ ਕੌਰ ਲੰਬੀ ਦੇ” ਨਾਮ ਦੇ ਫੇਸਬੁੱਕ ਪੇਜ ਨੇ 14 ਜੁਲਾਈ ਨੂੰ ਕੀਤਾ ਹੈ ਅਤੇ ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ” ਜਿਹੜੇ ਸੰਵਿਧਾਨ ਨੇ ਇਹ ਬੀਬੀ ਨੂੰ ਵੋਟ ਪਾਉਣ ਅਤੇ ਚੋਣ ਲੜਨ ਦਾ ਅਧਿਕਾਰ ਦਿੱਤਾ ਇਹ ਕਹਿੰਦੀ ਉਹ ਸੰਵਿਧਾਨ ਈ ਗਲਤ ਆ, ਅਖੇ ਮੈਂ ਨਵਾਂ ਸੰਵਿਧਾਨ ਬਣਾਊਗੀਂ…!!!” ਪੋਸਟ ਦਾ ਆਰਕਾਇਵਡ ਲਿੰਕ ਇਥੇ ਹੈ।

ਪੜਤਾਲ

ਪਹਿਲੀ ਤਸਵੀਰ
ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਸਭ ਤੋਂ ਪਹਿਲਾਂ ਅਨਮੋਲ ਗਗਨ ਮਾਨ ਦੀ ਬਲੈਕ ਡ੍ਰੇਸ ਵਾਲੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿੱਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਤਸਵੀਰ ਅਨਮੋਲ ਗਗਨ ਮਾਨ ਦੇ ਇੰਸਟਾਗ੍ਰਾਮ ਅਕਾਊਂਟ ਤੇ 25 ਜੁਲਾਈ 2020 ਨੂੰ ਅਪਲੋਡ ਮਿਲੀ। ਅਸਲ ਤਸਵੀਰ ਵਿੱਚ ਕਿਤੇ ਵੀ ਅਨਮੋਲ ਦੇ ਹੱਥ ਸਿਗਰਟ ਨਜ਼ਰ ਨਹੀਂ ਆ ਰਹੀ ਇਸ ਤੋਂ ਸਾਫ ਹੋਇਆ ਕਿ ਵਾਇਰਲ ਪੋਸਟ ਵਿੱਚ ਇਸਤੇਮਾਲ ਕੀਤੀ ਗਈ ਤਸਵੀਰ ਐਡੀਟੇਡ ਹੈ।

ਅਨਮੋਲ ਦੇ ਫੇਸਬੁੱਕ ਅਕਾਊਂਟ ਤੇ ਵੀ ਸਾਨੂੰ ਇਹ ਤਸਵੀਰ 25 ਜੁਲਾਈ 2020 ਨੂੰ ਹੀ ਅਪਲੋਡ ਮਿਲੀ। ਫੋਟੋ ਨੂੰ ਅਪਲੋਡ ਕਰਦੇ ਹੋਏ ਕੈਪਸ਼ਨ ਲਿਖਿਆ ਸੀ “ਤਕਦੀਰ ਤੇ ਫਕੀਰ ਦਾ ਕੋਈ ਪਤਾ ਨਹੀ…ਕਦੋ ਕੀ ਦੇ ਜਾਣ”

ਦੂਜੀ ਤਸਵੀਰ

ਇਸ ਤੋਂ ਬਾਅਦ ਅਸੀਂ ਦੂਜੀ ਤਸਵੀਰ ਨੂੰ ਲੱਭਣਾ ਸ਼ੁਰੂ ਕੀਤਾ। ਦੂਜੀ ਤਸਵੀਰ ਸਾਨੂੰ ਅਨਮੋਲ ਗਗਨ ਮਾਨ ਦੇ ਸ਼ੋਸ਼ਲ ਮੀਡਿਆ ਹੈਂਡਲ ਤੇ ਮਿਲੀ। ਦੂਜੀ ਤਸਵੀਰ18 ਜੁਲਾਈ 2018 ਨੂੰ ਇੰਸਟਾਗ੍ਰਾਮ ਤੇ ਅਪਲੋਡ ਕੀਤੀ ਗਈ ਸੀ। ਫੇਸਬੁੱਕ ਤੇ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ ਸੀ “Be Your Own Hero .. ❤️❤️❤️” ਸਰਚ ਦੌਰਾਨ ਅਸੀਂ ਪਾਇਆ ਕਿ ਅਸਲ ਤਸਵੀਰ ਵਿੱਚ ਅਨਮੋਲ ਗਗਨ ਮਾਨ ਦੇ ਹੱਥ ਵਿੱਚ ਸਿਗਰਟ ਨਹੀਂ ਹੈ ਅਤੇ ਵਾਇਰਲ ਹੋ ਰਹੀ ਤਸਵੀਰ ਨੂੰ ਐਡਿਟ ਕਰ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।

ਵੱਧ ਜਾਣਕਾਰੀ ਲਈ ਅਸੀਂ ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਦਿਗਵਿਜੈ ਧੰਜੂ ਨਾਲ ਗੱਲਬਾਤ ਕੀਤੀ। ਦਿਗਵਿਜੈ ਧੰਜੂ ਨੇ ਇਹਨਾਂ ਦੋਨਾਂ ਤਸਵੀਰਾਂ ਨੂੰ ਗ਼ਲਤ ਦੱਸਿਆ ਅਤੇ ਸਾਡੇ ਨਾਲ ਅਸਲ ਤਸਵੀਰ ਸਾਂਝਾ ਕੀਤੀ। ਉਨ੍ਹਾਂ ਨੇ ਕਿਹਾ ਕਿ ਚੌਣਾ ਆਉਣ ਵਾਲਿਆਂ ਹਨ ਅਤੇ ਇਸ ਕਰਕੇ ਆਮ ਆਦਮੀ ਪਾਰਟੀ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਾਇਰਲ ਦਾਅਵਾ ਅਤੇ ਤਸਵੀਰ ਦੋਨੋ ਗ਼ਲਤ ਹਨ।

ਅਨਮੋਲ ਗਗਨ ਮਾਨ ਨੂੰ ਲੈ ਕੇ ਇਹ ਦਾਅਵਾ ਪਹਿਲਾਂ ਵੀ ਵਾਇਰਲ ਹੋ ਚੁੱਕਿਆ ਹੈ ਜਿਸਦੀ ਪੜਤਾਲ ਵਿਸ਼ਵਾਸ ਨਿਊਜ਼ ਨੇ ਪਹਿਲਾ ਵੀ ਕੀਤੀ ਹੈ। ਇਸ ਦਾਅਵੇ ਨਾਲ ਜੁੜੀ ਸਾਡੀ ਪਹਿਲਾਂ ਦੀ ਰਿਪੋਰਟ ਨੂੰ ਤੁਸੀਂ ਇੱਥੇ ਪੜ੍ਹ ਸਕਦੇ ਹੋ।

ਵਾਇਰਲ ਤਸਵੀਰਾਂ ਅਤੇ ਅਸਲ ਤਸਵੀਰਾਂ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

ਅਨਮੋਲ ਗਗਨ ਮਾਨ ਨੇ ਥੋੜੇ ਦਿਨਾਂ ਪਹਿਲਾ ਆਪਣੇ ਇੰਟਰਵਿਊ ਵਿੱਚ ਕਿਹਾ ਸੀ ਕਿ ਸੰਵਿਧਾਨ ਵਿੱਚ ਸ਼ੋਧ ਕਰਨ ਦੀ ਲੋੜ ਹੈ, ਜਿਹੜੀ ਪਾਰਟੀ ਆਪਣੇ ਵਾਦਿਆਂ ਤੋਂ ਮੁਕਾਰਦੀ ਹੈ ਉਸਦੀ ਕਾਨੂੰਨੀ ਤੌਰ ਤੇ ਮਾਨਤਾ ਰੱਦ ਕਰ ਦੇਣੀ ਚਾਹੀਦੀ ਹੈ ਅਤੇ ਜੋ ਨੇਤਾ ਲੋਕਾਂ ਲਈ ਕੰਮ ਨਹੀਂ ਕਰਦਾ ਉਸਨੂੰ ਉਸਦੀ ਪੋਸਟ ਤੋਂ ਹਟਾ ਦੇਣਾ ਚਾਹੀਦਾ ਹੈ। ਇਸ ਚ ਸੁਧਾਰ ਕਰਨਾ ਚਾਹੀਦਾ ਹੈ। ਆਪਣੇ ਇਸੇ ਬਿਆਨ ਲਈ ਅਨਮੋਲ ਗਗਨ ਮਾਨ ਨੇ ਜਗਬਾਣੀ ਨੂੰ ਦਿੱਤੇ ਆਪਣੇ ਇੰਟਰਵਿਊ ਵਿੱਚ ਮਾਫੀ ਮੰਗੀ ਹੈ ਅਤੇ ਕਿਹਾ ਹੈ ਕਿ ਕੁਝ ਸਿਆਸੀ ਲੀਡਰ ਉਨ੍ਹਾਂ ਦੇ ਬਿਆਨ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰ ਸਿਆਸੀ ਲਾਹਾ ਲੈਣ ਦੀ ਫ਼ਿਰਾਕ ਚ ਹਨ।ਅਨਮੋਲ ਨੇ ਕਿਹਾ ਕਿ ਜੇਕਰ ਫਿਰ ਵੀ ਕਿਸੇ ਭਾਈਚਾਰੇ ਨੂੰ ਮੇਰੀ ਗੱਲ ਤੋਂ ਠੇਸ ਪਹੁੰਚੀ ਹੈ ਉਸ ਲਈ ਮੈਂ ਮਾਫੀ ਮੰਗਦੀ ਹਾਂ।

ਜਾਂਚ ਦੇ ਅੰਤਿਮ ਪੜਾਵ ਵਿੱਚ ਅਸੀਂ ਵਾਇਰਲ ਦਾਅਵੇ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ” Manjit Sandhu” ਦੀ ਸੋਸ਼ਲ ਸਕੈਨਿੰਗ ਕੀਤੀ । ਯੂਜ਼ਰਸ ਦੀ ਪ੍ਰੋਫਾਈਲ ਤੋਂ ਪਤਾ ਲੱਗਿਆ ਕਿ ਯੂਜ਼ਰਸ ਅਜਨਾਲਾ , ਅੰਮ੍ਰਿਤਸਰ ਦਾ ਰਹਿਣ ਵਾਲਾ ਹੈ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿੱਚ ਵਾਇਰਲ ਪੋਸਟ ਭ੍ਰਮਕ ਸਾਬਿਤ ਹੋਈ। ਅਨਮੋਲ ਗਗਨ ਮਾਨ ਦੀ ਵਾਇਰਲ ਹੋ ਰਹੀ ਦੋਵੇਂ ਤਸਵੀਰਾਂ ਐਡੀਟੇਡ ਹਨ।

ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts