ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਇਰਲ ਤਸਵੀਰ ਐਡੀਟੇਡ ਨਿਕਲੀ। ਅਸਲ ਤਸਵੀਰ ਵਿੱਚ ਪੀ.ਐਮ ਨੇ ਕਾਲੇ ਰੰਗ ਦੀ ਛੱਤਰੀ ਫੜੀ ਹੋਈ ਸੀ, ਪਰ ਕਿਸੇ ਨੇ ਤਸਵੀਰ ਨੂੰ ਐਡਿਟ ਕਰ ਉਨ੍ਹਾਂ ਦੇ ਹੱਥ ਵਿੱਚ ਜੀਓ ਦੀ ਛੱਤਰੀ ਦਿਖਾਈ ਹੈ। ਸਾਡੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੁੰਦੀ ਹੈ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਐਡੀਟੇਡ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਸ ਵਿੱਚ ਉਨ੍ਹਾਂ ਨੂੰ ਜੀਓ ਦੇ ਨਾਮ ਵਾਲੀ ਛੱਤਰੀ ਫੜੇ ਦਿਖਾਇਆ ਗਿਆ ਹੈ। ਜਦੋਂ ਵਿਸ਼ਵਾਸ਼ ਨਿਊਜ਼ ਨੇ ਇਸ ਪੋਸਟ ਦੀ ਪੜਤਾਲ ਕੀਤੀ ਤਾਂ ਸਾਨੂੰ ਪਤਾ ਚੱਲਿਆ ਕਿ ਇਹ ਤਸਵੀਰ ਪ੍ਰਧਾਨ ਮੰਤਰੀ ਮੋਦੀ ਦੀ ਅਸਲ ਤਸਵੀਰ ਨਾਲ ਛੇੜਛਾੜ ਕਰਕੇ ਬਣਾਈ ਗਈ ਸੀ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ Skumar Ajnabi ਨੇ 19 ਜੁਲਾਈ ਨੂੰ ਇੱਕ ਤਸਵੀਰ ਅਪਲੋਡ ਕੀਤੀ ਅਤੇ ਲਿਖਿਆ: ‘ਮੋਦੀ ਜੀ ਦਾ ਅੰਦਾਜ਼ ਹੀ ਵੱਖਰਾ ਹੈ। ਸਿਮ jio ਦਾ,ਪਜਾਮਾ,ਲੌਂਗੀ,ਨੇਕਰ ਸਭ jio ਦਾ। ਔਰ ਤਾਂ ਔਰ ਛਾਤਾ ਵੀ jio ਦਾ। ਸਾਹਬ ਦਾ ਸਭ ਕੁਝ ਬ੍ਰਾਂਡਡ ਹੈ।
ਇਸ ਤਸਵੀਰ ਨੂੰ ਪੰਜਾਬੀ ਫਨ ਨਾਮ ਦੇ ਇੱਕ ਫੇਸਬੁੱਕ ਪੇਜ ਨੇ ਵੀ ਫਰਜ਼ੀ ਦਾਅਵੇ ਨਾਲ ਸ਼ੇਅਰ ਕੀਤਾ ਹੈ।
ਪੜਤਾਲ
ਵਿਸ਼ਵਾਸ਼ ਨਿਊਜ਼ ਨੇ ਵਾਇਰਲ ਪੋਸਟ ਦੀ ਸੱਚਾਈ ਜਾਨਣ ਲਈ ਸਭ ਤੋਂ ਪਹਿਲਾਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਤੇ ਅਪਲੋਡ ਕਰਕੇ ਸਰਚ ਕੀਤਾ। ਸਾਨੂੰ ਬਹੁਤ ਸਾਰੀਆਂ ਵੈਬਸਾਈਟਾਂ ਤੇ ਵਾਇਰਲ ਤਸਵੀਰ ਅਤੇ ਮਿਲਦੀ – ਜੁਲਦੀ ਤਸਵੀਰਾਂ ਮਿਲੀਆਂ। ਨਿਊਜ਼ਟੂਡੇਨੇਟ ਡਾਟ ਕੋਮ ਤੇ ਸਾਨੂੰ ਅਸਲ ਤਸਵੀਰ 19 ਜੁਲਾਈ ਨੂੰ ਅਪਲੋਡ ਮਿਲੀ। ਇਸ ਤਸਵੀਰ ਵਿੱਚ ਪੀ.ਐਮ ਮੋਦੀ ਨੇ ਕਾਲੇ ਰੰਗ ਦੀ ਛੱਤਰੀ ਫੜੀ ਹੋਈ ਸੀ। ਖ਼ਬਰ ਵਿੱਚ ਦੱਸਿਆ ਗਿਆ ਸੀ ਕਿ ਸੰਸਦ ਦੇ ਮਾਨਸੂਨ ਸੱਤਰ ਦੀ ਸ਼ੁਰੂਆਤ ਤੋਂ ਪਹਿਲਾਂ ਸੰਸਦ ਪਰਿਸਰ ਵਿੱਚ ਪੀ.ਐਮ ਮੋਦੀ ਨੇ ਪੱਤਰਕਾਰਾਂ ਦੇ ਸਾਹਮਣੇ ਆਪਣੀ ਗੱਲ ਰੱਖੀ। ਇਸ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਪੀ.ਐਮ ਮੋਦੀ ਦੀ ਦੂਜੀ ਐਂਗਲ ਵਾਲੀ ਤਸਵੀਰ ਸਾਨੂੰ ਨਿਊਜ਼ 18 ਦੀ ਵੈਬਸਾਈਟ ਤੇ ਮਿਲੀ। ਇਸ ਵਿੱਚ ਵੀ ਪੀ.ਐਮ ਮੋਦੀ ਨੂੰ ਕਾਲੇ ਰੰਗ ਦੀ ਛੱਤਰੀ ਨਾਲ ਦੇਖਿਆ ਜਾ ਸਕਦਾ ਹੈ। ਇਸ ਨੂੰ ਇੱਥੇ ਵੇਖ ਸਕਦੇ ਹੋ।
ਹੁਣ ਤੱਕ ਦੀ ਜਾਂਚ ਵਿੱਚ ਇਹ ਸਾਬਿਤ ਹੋ ਗਿਆ ਸੀ ਕਿ ਪ੍ਰਧਾਨ ਮੰਤਰੀ ਦੀ ਤਸਵੀਰ ਨਾਲ ਛੇੜਛਾੜ ਕੀਤੀ ਗਈ ਹੈ। ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਦੈਨਿਕ ਜਾਗਰਣ ਦੇ ਨੈਸ਼ਨਲ ਬਿਊਰੋ ਚੀਫ ਆਸ਼ੂਤੋਸ਼ ਝਾ ਨਾਲ ਵਾਇਰਲ ਤਸਵੀਰ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਤਸਵੀਰ ਐਡੀਟੇਡ ਕੀਤੀ ਗਈ ਹੈ। ਇਸ ਨੂੰ ਫਰਜ਼ੀ ਕਹਿਣਾ ਹੀ ਸਹੀ ਹੋਵੇਗਾ।
ਹੁਣ ਵਾਰੀ ਸੀ ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਦੀ ਜਾਂਚ ਕਰਨ ਦੀ। ਜਾਂਚ ਵਿੱਚ ਸਾਨੂੰ ਪਤਾ ਲੱਗਿਆ ਕਿ ਫੇਸਬੁੱਕ ਯੂਜ਼ਰ ਐਸ ਕੁਮਾਰ ਅਜਨਬੀ ਦੇ 1638 ਦੋਸਤ ਹਨ। ਯੂਜ਼ਰ ਯੂ.ਪੀ ਦੇ ਨੋਇਡਾ ਵਿੱਚ ਰਹਿੰਦਾ ਹੈ।
ਨਤੀਜਾ: ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਇਰਲ ਤਸਵੀਰ ਐਡੀਟੇਡ ਨਿਕਲੀ। ਅਸਲ ਤਸਵੀਰ ਵਿੱਚ ਪੀ.ਐਮ ਨੇ ਕਾਲੇ ਰੰਗ ਦੀ ਛੱਤਰੀ ਫੜੀ ਹੋਈ ਸੀ, ਪਰ ਕਿਸੇ ਨੇ ਤਸਵੀਰ ਨੂੰ ਐਡਿਟ ਕਰ ਉਨ੍ਹਾਂ ਦੇ ਹੱਥ ਵਿੱਚ ਜੀਓ ਦੀ ਛੱਤਰੀ ਦਿਖਾਈ ਹੈ। ਸਾਡੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੁੰਦੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।