Fact Check : ਅਮਿਤ ਸ਼ਾਹ ਅਤੇ ਓਵੈਸੀ ਦੀ ਇਹ ਤਸਵੀਰ ਫਰਜ਼ੀ ਹੈ, ਪਹਿਲਾ ਵੀ ਐਡੀਟੇਡ ਤਸਵੀਰ ਹੋ ਚੁੱਕੀ ਹੈ ਵਾਇਰਲ
ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਅਮਿਤ ਸ਼ਾਹ ਅਤੇ ਓਵੈਸੀ ਦੀ ਵਾਇਰਲ ਤਸਵੀਰ ਫਰਜ਼ੀ ਸਾਬਿਤ ਹੋਈ। ਦੋ ਵੱਖ -ਵੱਖ ਤਸਵੀਰਾਂ ਨਾਲ ਛੇੜਛਾੜ ਕਰ ਇਹ ਪੋਸਟ ਬਣਾਈ ਗਈ ਹੈ।
- By: Ashish Maharishi
- Published: Jul 21, 2021 at 02:58 PM
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਯੂ.ਪੀ ਵਿੱਚ ਭਲੇ ਹੀ ਚੋਣਾਂ ਦੀ ਦਸਤਕ ਵਿੱਚ ਸਮਾਂ ਹੈ, ਫਿਰ ਵੀ ਫਰਜ਼ੀ ਖ਼ਬਰਾਂ ਦਾ ਵਾਇਰਲ ਹੋਣ ਦਾ ਸਿਲਸਿਲਾ ਜਾਰੀ ਹੋ ਚੁੱਕਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਅਸਦੁਦੀਨ ਓਵੈਸੀ ਦੀ ਕਥਿਤ ਮੁਲਾਕਾਤ ਦੀ ਤਸਵੀਰ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਾ ਰਹੀ ਹੈ। ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਪਾਇਆ ਗਿਆ ਕਿ ਵਾਇਰਲ ਤਸਵੀਰ ਐਡੀਟੇਡ ਹੈ। ਇਹ ਫਰਜ਼ੀ ਤਸਵੀਰ ਦੋ ਵੱਖ-ਵੱਖ ਤਸਵੀਰਾਂ ਨੂੰ ਮਿਲਾ ਕੇ ਤਿਆਰ ਕੀਤੀ ਗਈ ਹੈ। ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ਇਹ ਐਡੀਟੇਡ ਤਸਵੀਰ ਬੰਗਾਲ ਚੋਣਾਂ ਦੌਰਾਨ ਵੀ ਵਾਇਰਲ ਹੋ ਚੁੱਕੀ ਹੈ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ ਸ਼ਾਨੂ ਖਾਨ ਨੇ 16 ਜੁਲਾਈ ਨੂੰ‘M.Abdullah Azam khan Youth Brigade (Lucknow)’ ਨਾਮ ਦੇ ਇੱਕ ਗਰੁੱਪ ਵਿੱਚ ਇੱਕ ਤਸਵੀਰ ਨੂੰ ਪੋਸਟ ਕਰਦੇ ਹੋਏ ਦਾਅਵਾ ਕੀਤਾ: ਉੱਤਰ ਪ੍ਰਦੇਸ਼ ਚੋਣਾਂ ਉੱਤੇ ਰਣਨੀਤੀ ਬਣਾਉਂਦੇ ਹੋਏ ਅਸਦੁਦੀਨ ਓਵੈਸੀ ਸਹਿਬ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਪਰ ਹੁਣ ਜਨਤਾ ਸਭ ਕੁਝ ਸਮਝ ਚੁੱਕੀ ਹੈ , ਸਾਹਿਬ ਅਸੀਂ ਹਿੰਦੂ ਮੁਸਲਿਮ ਦੀ ਰਾਜਨੀਤੀ ਨਹੀਂ ਹੁਣ ਵਿਕਾਸ ਦੇ ਮੁੱਦੇ ਤੇ ਗੱਲ ਹੋਵੇਗੀ !
ਫੇਸਬੁੱਕ ਪੋਸਟ ਦਾ ਆਰਕਾਇਵਡ ਵਰਜਨ ਇੱਥੇ ਵੇਖੋ।
ਪੜਤਾਲ
ਵਿਸ਼ਵਾਸ਼ ਨਿਊਜ਼ ਨੇ ਇੱਕ ਵਾਰ ਪਹਿਲਾਂ ਵੀ ਵਾਇਰਲ ਤਸਵੀਰ ਦੀ ਜਾਂਚ ਕੀਤੀ ਸੀ। ਸਭ ਤੋਂ ਪਹਿਲਾਂ ਵਿਸ਼ਵਾਸ ਨਿਊਜ਼ ਨੇ ਗੂਗਲ ਸਰਚ ਦੀ ਮਦਦ ਲਈ। ਇਸ ਵਿੱਚ ਅਸੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਅਸਦੁਦੀਨ ਓਵੈਸੀ ਦੀ ਕਥਿਤ ਮੁਲਾਕਾਤ ਬਾਰੇ ਖੋਜ ਸ਼ੁਰੂ ਕੀਤੀ। ਸਾਨੂੰ ਅਜਿਹੀ ਕੋਈ ਖਬਰ ਜਾਂ ਤਸਵੀਰ ਨਹੀਂ ਮਿਲੀ, ਜਿਹੜੀਆਂ ਵਾਇਰਲ ਤਸਵੀਰ ਦੀ ਸੱਚਾਈ ਦੱਸਦੀ ਹੋਵੇ। ਇਸ ਤੋਂ ਬਾਅਦ ਅਸੀਂ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਗੂਗਲ ਰਿਵਰਸ ਈਮੇਜ਼ ਟੂਲ ਦੀ ਮਦਦ ਲਈ।
ਸ਼ੁਰੂਆਤੀ ਜਾਂਚ ਵਿੱਚ ਸਾਨੂੰ ਅਮਿਤ ਸ਼ਾਹ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਤਸਵੀਰ ਮਿਲੀ। ਇਹ ਉਹੀ ਤਸਵੀਰ ਸੀ, ਜਿਸ ਨਾਲ ਛੇੜਛਾੜ ਕਰਦੇ ਹੋਏ ਅਮਿਤ ਸ਼ਾਹ ਦੀ ਤਸਵੀਰ ਨੂੰ ਓਵੈਸੀ ਨਾਲ ਜੋੜਿਆ ਗਿਆ ਸੀ। ਸਾਨੂੰ ਤਿੰਨ ਸਤੰਬਰ, 2019 ਨੂੰ ਕੈਪਟਨ ਅਮਰਿੰਦਰ ਸਿੰਘ ਦੇ ਵੈਰੀਫਾਈਡ ਟਵਿੱਟਰ ਅਕਾਉਂਟ ਤੇ ਅਸਲ ਤਸਵੀਰ ਸ਼ੇਅਰ ਕੀਤੀ ਹੋਈ ਮਿਲੀ।
ਜਾਂਚ ਦੌਰਾਨ ਸਾਨੂੰ ਓਵੈਸੀ ਦੀ ਅਸਲ ਤਸਵੀਰ ਵੀ ਮਿਲੀ। ਇਸ ਨੂੰ ਟਵਿੱਟਰ ਯੂਜ਼ਰ ਸੈਯਯਦ ਸੁਲੇਮਾਨ ਨੇ 27 ਫਰਵਰੀ, 2018 ਨੂੰ ਪੋਸਟ ਕੀਤਾ ਸੀ। ਨਾਲ ਲਿਖਿਆ ਗਿਆ ਸੀ ਕਿ AIMIM ਪ੍ਰੈਸੀਡੈਂਟ ਅਸਦੁਦੀਨ ਓਵੈਸੀ ਅਤੇ ਅਕਬਰੂਦੀਨ ਓਵੈਸੀ ਨੇ ਅਰਵਿੰਦ ਕੁਮਾਰ (IAS) ਅਤੇ ਜੀ.ਐਚ.ਐਮ.ਸੀ ਦੇ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਨਵਾਂਪੂਲ ਨੇੜੇ ਨਵੇਂ ਬ੍ਰਿਜ ਦੇ ਨਿਰਮਾਣ ਦੀ ਮੰਗ ਨੂੰ ਲੈ ਕੇ ਮੰਗ ਪੱਤਰ ਸੌਂਪਿਆ। ਇਸ ਵਿੱਚ ਓਵੈਸੀ ਉਹ ਹੀ ਕੱਪੜੇ ਪਹਿਨੇ ਨਜ਼ਰ ਆਏ, ਜੋ ਹੁਣ ਵਾਇਰਲ ਤਸਵੀਰ ਵਿੱਚ ਦਿਖਾਈ ਦੇ ਰਹੇ ਹਨ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ਼ ਨਿਊਜ਼ ਨੇ ਯੂ.ਪੀ ਭਾਜਪਾ ਦੇ ਪ੍ਰਵਕਤਾ ਰਾਕੇਸ਼ ਤ੍ਰਿਪਾਠੀ ਨਾਲ ਸੰਪਰਕ ਕੀਤਾ। ਵਾਇਰਲ ਤਸਵੀਰ ਨੂੰ ਉਨ੍ਹਾਂ ਦੇ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਵਿਸ਼ਵਾਸ਼ ਨਿਊਜ਼ ਨੂੰ ਦੱਸਿਆ ਕਿ ਫਰਜ਼ੀ ਫੋਟੋ, ਫਰਜ਼ੀ ਵੀਡੀਓ ਦੇ ਅਧਾਰ ਤੇ ਕੁਝ ਲੋਕ ਉੱਤਰ ਪ੍ਰਦੇਸ਼ ਚੋਣਾਂ ਵਿੱਚ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਅਜਿਹੇ ਲੋਕ ਸਫਲ ਨਹੀਂ ਹੋਣਗੇ। ਕੁਝ ਰਾਜਨੀਤਿਕ ਤੌਰ ਤੇ ਪ੍ਰੇਰਿਤ ਲੋਕ ਹਨ, ਜੋ ਉੱਤਰ ਪ੍ਰਦੇਸ਼ ਸਰਕਾਰ ਦੀਆਂ ਕੋਈ ਕਮੀਆਂ ਖਾਮੀਆਂ ਲੱਭਣ ਵਿੱਚ ਅਸਮਰਥ ਹਨ, ਇਸ ਲਈ ਇਹਨਾਂ ਤਮਾਮ ਫੋਟੋ ਅਤੇ ਵੀਡੀਓ ਨੂੰ ਐਡਿਟ ਕਰ ਭਰਮ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਬੰਗਾਲ ਚੌਣਾਂ ਦੇ ਸਮੇਂ ਵੀ ਇਸ ਤਸਵੀਰ ਦੀ ਪੜਤਾਲ ਕੀਤੀ ਸੀ। ਉਸ ਜਾਂਚ ਨੂੰ ਤੁਸੀਂ ਇੱਥੇ ਵਿਸਤਾਰ ਨਾਲ ਪੜ੍ਹ ਸਕਦੇ ਹੋ।
ਪੜਤਾਲ ਦੇ ਅੰਤ ਵਿੱਚ ਵਿਸ਼ਵਾਸ ਨਿਊਜ਼ ਨੇ ਫੇਸਬੁੱਕ ਯੂਜ਼ਰ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਿਆ ਕਿ ਫੇਸਬੁੱਕ ਯੂਜ਼ਰ ਸ਼ਾਨੂ ਖਾਨ ਦੇ 125 ਫੋਲੋਵਰਸ ਹਨ। ਯੂਜ਼ਰ ਯੂ.ਪੀ ਦੇ ਰਾਮਪੁਰ ਦਾ ਵਸਨੀਕ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਅਮਿਤ ਸ਼ਾਹ ਅਤੇ ਓਵੈਸੀ ਦੀ ਵਾਇਰਲ ਤਸਵੀਰ ਫਰਜ਼ੀ ਸਾਬਿਤ ਹੋਈ। ਦੋ ਵੱਖ -ਵੱਖ ਤਸਵੀਰਾਂ ਨਾਲ ਛੇੜਛਾੜ ਕਰ ਇਹ ਪੋਸਟ ਬਣਾਈ ਗਈ ਹੈ।
- Claim Review : ਅਮਿਤ ਸ਼ਾਹ ਅਤੇ ਓਵੈਸੀ ਦੀ ਮੁਲਾਕਾਤ ਦੀ ਤਸਵੀਰ
- Claimed By : ਫੇਸਬੁੱਕ ਯੂਜ਼ਰ ਸ਼ਾਨੂ ਖਾਨ
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...