ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਪਾਇਆ। ਅਸੀਂ ਪਾਇਆ ਕਿ ਫਲੈਕਸ ਬੋਰਡ ਨਾਲ ਛੇੜਛਾੜ ਕਰਦੇ ਹੋਏ ਇਸ ਵਿੱਚ ਅਸਲੀ ਲਾਈਨਾਂ ਨੂੰ ਬਦਲ ਕੇ ਵਾਇਰਲ ਕੀਤਾ ਜਾ ਰਿਹਾ ਹੈ। ਸਾਡੀ ਜਾਂਚ ਵਿੱਚ ਵਾਇਰਲ ਪੋਸਟ ਪੂਰੀ ਤਰ੍ਹਾਂ ਤੋਂ ਫਰਜੀ ਸਾਬਿਤ ਹੋਈ।
ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ )। ਸੋਸ਼ਲ ਮੀਡਿਆ ਤੇ ਕਾਂਗਰਸ ਪਾਰਟੀ ਨਾਲ ਜੁੜਿਆ ਇੱਕ ਐਡੀਟੇਡ ਫਲੈਕਸ ਬੋਰਡ ਵਾਇਰਲ ਹੋ ਰਿਹਾ ਹੈ । ਇਸ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਨੇ ਫਲੈਕਸ ਬੋਰਡ ਤੇ ਖਰਚੇ ਤੋਂ ਤੰਗ ਆ ਕੇ ਆਪਣੀ ਸਾਰੀ ਭੜਾਸ ਫਲੈਕਸ ਬੋਰਡ ਰਾਹੀਂ ਹੀ ਕੱਢੀ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ । ਅਸੀਂ ਪਾਇਆ ਕਿ ਫਲੈਕਸ ਬੋਰਡ ਨਾਲ ਛੇੜਛਾੜ ਕਰਦੇ ਹੋਏ ਇਸਨੂੰ ਇਸ ਵਿੱਚ ਅਸਲੀ ਲਾਈਨਾਂ ਨੂੰ ਬਦਲ ਕੇ ਵਾਇਰਲ ਕੀਤਾ ਜਾ ਰਿਹਾ ਹੈ। ਸਾਡੀ ਜਾਂਚ ਵਿੱਚ ਵਾਇਰਲ ਪੋਸਟ ਪੂਰੀ ਤਰ੍ਹਾਂ ਤੋਂ ਫਰਜੀ ਸਾਬਿਤ ਹੋਈ।
ਕੀ ਹੈ ਵਾਇਰਲ ਪੋਸਟ ਵਿੱਚ?
ਫੇਸਬੁੱਕ ਪੇਜ ” ਫੈਨ ਨਵਜੋਤ ਕੌਰ ਲੰਬੀ ਦੇ” ਨੇ 3 ਅਕਤੂਬਰ ਨੂੰ ਵਾਇਰਲ ਪੋਸਟ ਨੂੰ ਸਾਂਝਾ ਕੀਤਾ ਹੈ ਅਤੇ ਲਿਖਿਆ ਹੈ ” ਫਲੈਕਸ ਬੋਰਡਾਂ ਦੇ ਖਰਚੇ ਤੋਂ ਤੰਗ ਆਏ ਕਾਂਗਰਸੀ ਨੇ ਸਾਰੀ ਭੜਾਸ ਫਲੈਕਸਾਂ ਰਾਹੀ ਈ ਕੱਢ ਦਿੱਤੀ 🤣🤣🤣”
ਵਾਇਰਲ ਪੋਸਟ ਵਿੱਚ ਫਲੈਕਸ ਬੋਰਡ ਵਿੱਚ ਨਵਜੋਤ ਸਿੰਘ ਸਿੱਧੂ ਦੀ ਫੋਟੋ ਨਾਲ ਸੋਨੀਆ ਗਾਂਧੀ , ਪ੍ਰਿਯੰਕਾ ਗਾਂਧੀ ਵਾਡਰਾ , ਰਾਹੁਲ ਗਾਂਧੀ ਨਾਲ ਹੋਰ ਕਾਂਗਰਸ ਆਗੂਆਂ ਦੀ ਫੋਟੋ ਲੱਗੀ ਹੈ । ਇਸ ਵਿੱਚ ਲਿਖਿਆ ਹੋਇਆ ਹੈ ” ਡਰਪੋਕ, ਬੇਸ਼ਰਮ , ਦੋਗਲੇ ਅਤੇ ਨਖਿੱਧ ਲੀਡਰ , ਨਵਜੋਤ ਸਿੰਘ ਘੁੱਗੂ , ਨੂੰ ਪੰਜਾਬ ਕਲੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਛੱਡਣ ‘ਤੇ ਲੱਖ – ਲੱਖ ਲਾਹਣਤਾਂ
ਸਾਡੇ ਫਲੈਕਸਾਂ ਦੇ ਪੈਸੇ ਅਡ ਖਰਾਬ ਕਰਵਾ ਦਿੱਤੇ ।
ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖੋ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾ ਵਾਇਰਲ ਪੋਸਟ ਨੂੰ ਧਿਆਨ ਨਾਲ ਵੇਖਿਆ । ਇਸ ਨੂੰ ਦੇਖਦੇ ਹੀ ਸਮਝ ਆ ਰਿਹਾ ਹੈ ਕਿ ਵਾਇਰਲ ਪੋਸਟ ਐਡੀਟੇਡ ਹੈ । ਜੇਕਰ ਵਾਇਰਲ ਪੋਸਟ ਨੂੰ ਧਿਆਨ ਨਾਲ ਵੇਖੋਗੇ ਤਾਂ ਤੁਹਾਨੂੰ ਸਾਫ ਦਿਖੇਗਾ ਕਿ ਇਸ ਵਿੱਚ ਅੱਖਰਾਂ ਨੂੰ ਵੱਖ ਤੋਂ ਲਿਖਿਆ ਗਿਆ ਹੈ ਅਤੇ ਇਸਦੇ ਫੌਂਟ ਵਿੱਚ ਵੀ ਬਹੁਤ ਅੰਤਰ ਹੈ।
ਅਸੀਂ ਅੱਗੇ ਵਧਦੇ ਹੋਏ ਇਸ ਪੋਸਟ ਦੇ ਸਕ੍ਰੀਨ ਸ਼ਾਟ ਨੂੰ ਯਾਨਡੇਕਸ ਟੂਲ ਵਿੱਚ ਪਾਇਆ ਅਤੇ ਇਸਦੇ ਨਾਲ ਜੁੜੇ ਬਹੁਤ ਸਾਰੇ ਪਰਿਣਾਮ ਸਾਡੇ ਸਾਹਮਣੇ ਆਏ । ਸਾਨੂੰ ਵਾਇਰਲ ਪੋਸਟ ਨਾਲ ਜੁੜੀ ਖਬਰ tribuneindia ਦੀ ਵੈਬਸਾਈਟ ਤੇ 24 ਜੁਲਾਈ 2021 ਨੂੰ ਪ੍ਰਕਾਸ਼ਿਤ ਮਿਲੀ। ਖਬਰ ਵਿੱਚ ਵਾਇਰਲ ਫਲੈਕਸ ਬੋਰਡ ਦੀ ਤਸਵੀਰ ਵੀ ਲੱਗੀ ਮਿਲੀ , ਫੋਟੋ ਨਾਲ ਲਿਖਿਆ ਹੋਇਆ ਸੀ ” Navjot Sidhu hoardings come up in Malout ” ਖੱਬੇ ਵਿੱਚ ਦਿਸ ਰਹੇ ਫਲੈਕਸ ਬੋਰਡ ਲਿਖਿਆ ਹੋਇਆ ਹੈ ਨਿਧੜਕ , ਬੇਬਾਕ ਅਤੇ ਸੂਝਵਾਨ ਲੀਡਰ , ਸ. ਨਵਜੋਤ ਸਿੰਘ ਸਿੱਧੂ , ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਏ ਤੇ ਲੱਖ – ਲੱਖ ਮੁਬਾਰਕਾਂ । ਪੂਰੀ ਖਬਰ ਇੱਥੇ ਪੜ੍ਹੋ ।
.punjabi.ludhianalivenews.com ਦੀ ਵੈਬਸਾਈਟ ਤੇ 30 ਜੁਲਾਈ 2021 ਨੂੰ ਪ੍ਰਕਾਸ਼ਿਤ ਖਬਰ ਵਿੱਚ ਇਹ ਤਸਵੀਰ ਲੱਗੀ ਮਿਲੀ ਅਤੇ ਇਸਦੇ ਨਾਲ ਲਿਖਿਆ ਹੋਇਆ ਸੀ ” ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਕਾਂਗਰਸ ਹਾਈਕਮਾਂਡ ਆਗੂਆਂ ਦੇ ਹੋਰਡਿੰਗਜ਼ ਕੂੜੇ ਵਾਲੀ ਟਰਾਲੀ ’ਚ ਸੁੱਟੇ, ਮਾਮਲਾ ਗਰਮਾਇਆ”
ਖਬਰ ਅਨੁਸਾਰ “ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਦੇ ਸੂਬੇ ਦੇ ਪ੍ਰਧਾਨ ਬਣਨ ਦੀ ਖੁਸ਼ੀ ਵਿਚ ਸਥਾਨਕ ਕਾਂਗਰਸ ਪਾਰਟੀ ਦੇ ਇੱਕ ਧੜੇ ਵੱਲੋਂ ਲਾਏ ਵਧਾਈਆਂ ਤੇ ਧੰਨਵਾਦ ਦੇ ਹੋਰਡਿੰਗ ਫਲੈਕਸ ਬੋਰਡ ਸਥਾਨਕ ਨਗਰ ਕੌਂਸਲ ਨੇ ਨਿਸ਼ਾਨਾ ਬਣਾਉਂਦੇ ਹੋਏ ਉਤਾਰ ਦਿੱਤੇ। ਕਾਂਗਰਸ ਪਾਰਟੀ ਦੇ ਕਬਜ਼ੇ ਵਾਲੀ ਕੌਂਸਲ ਵੱਲੋਂ ਪਾਰਟੀ ਹਾਈਕਮਾਂਡ ਦੇ ਦਿੱਗਜ ਆਗੂਆਂ ਦੀਆਂ ਤਸਵੀਰਾਂ ਵਾਲੇ ਹੋਰਡਿੰਗ ਫਲੈਕਸ ਬੋਰਡ ਕੌਂਸਲ ਦੀਆਂ ਕੂੜੇ-ਕਰਕਟ ਚੁੱਕਣ ਵਾਲੀਆਂ ਟਰਾਲੀਆਂ ਵਿੱਚ ਰੋਲ਼ੇ ਜਾਣ ਕਾਰਨ ਸਥਾਨਕ ਕਾਂਗਰਸੀ ਵਰਕਰਾਂ ਵਿੱਚ ਭਾਰੀ ਰੋਹ ਪਾਇਆ ਜਾ ਰਿਹਾ ਹੈ।”
ਅਸੀਂ ਵਾਇਰਲ ਪੋਸਟ ਨੂੰ ਕਾਂਗਰਸ ਦੇ ਸਭਿ ਸੋਸ਼ਲ ਮੀਡਿਆ ਹੈਂਡਲੇਸ ਤੇ ਖੋਜੀਆਂ ਪਰ ਸਾਨੂੰ ਕੀਤੇ ਵੀ ਅਜਿਹੀ ਕੋਈ ਪੋਸਟ ਸ਼ੇਅਰ ਨਹੀਂ ਮਿਲੀ । ਸਾਡੀ ਹੁਣ ਤੱਕ ਦੀ ਜਾਂਚ ਤੋਂ ਇਹ ਸਾਫ ਹੈ ਕਿ ਵਾਇਰਲ ਹੋ ਰਹੇ ਫਲੈਕਸ ਬੋਰਡ ਦੀ ਤਸਵੀਰ ਫਰਜੀ ਹੈ। ਹੇਂਠਾ ਤੁਸੀਂ ਦੋਵਾਂ ਵਿੱਚ ਅੰਤਰ ਦੇਖ ਸਕਦੇ ਹੋ ।
ਕਿਉਂਕਿ ਖਬਰ ਵਿੱਚ ਮਲੋਟ ਲਿਖਿਆ ਹੋਇਆ ਸੀ ਇਸ ਲਈ ਅਸੀਂ ਮਾਮਲੇ ਦੀ ਪੁਸ਼ਟੀ ਲਈ ਅਸੀਂ ਸਾਡੇ ਸਹਯੋਗੀ ਦੈਨਿਕ ਜਾਗਰਣ ਦੇ ਮੁਕਤਸਰ ਰਿਪੋਰਟਰ ਜਤਿੰਦਰ ਸਿੰਘ ਭਵਰਾ ਨਾਲ ਸੰਪਰਕ ਕੀਤਾ। ਅਸੀਂ ਉਨ੍ਹਾਂ ਦੇ ਨਾਲ ਇਹ ਪੋਸਟ ਵਹਟਸਐੱਪ ਤੇ ਸ਼ੇਅਰ ਕੀਤੀ , ਉਨ੍ਹਾਂ ਨੇ ਸਾਨੂੰ ਦੱਸਿਆ ਇਹ ਕੰਪਿਊਟਰ ਤੇ ਐਡਿਟ ਕੀਤੀ ਹੈ । ਉਨ੍ਹਾਂ ਨੇ ਸਾਡੇ ਨਾਲ ਅਸਲ ਫਲੈਕਸ ਬੋਰਡ ਦੀ ਫੋਟੋ ਵੀ ਸ਼ੇਅਰ ਕੀਤੀ।
ਅਸੀਂ ਇਹ ਪੋਸਟ ਪੰਜਾਬੀ ਜਾਗਰਣ ਦੇ ਹੈਡ ਸੁਸ਼ੀਲ ਖੰਨਾ ਨਾਲ ਵੀ ਸ਼ੇਅਰ ਕੀਤਾ ਅਤੇ ਉਨ੍ਹਾਂ ਨੇ ਵੀ ਇਸਨੂੰ ਫਰਜੀ ਦੱਸਦੇ ਹੋਏ ਕੰਪਿਊਟਰ ਤੇ ਐਡਿਟ ਕਿਹਾ ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਫਰਜੀ ਪੋਸਟ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ ਦੀ ਜਾਂਚ ਕੀਤੀ । ਜਾਂਚ ਵਿੱਚ ਸਾਨੂੰ ਪਤਾ ਲੱਗਿਆ ਕਿ ਇਸ ਪੇਜ ਨੂੰ 291,424 ਲੋਕ ਫੋਲੋ ਕਰਦੇ ਹਨ ਅਤੇ ਇਸ ਪੇਜ ਨੂੰ 10 ਅਪ੍ਰੈਲ 2018 ਨੂੰ ਬਣਾਇਆ ਗਿਆ ਹੈ ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਪਾਇਆ। ਅਸੀਂ ਪਾਇਆ ਕਿ ਫਲੈਕਸ ਬੋਰਡ ਨਾਲ ਛੇੜਛਾੜ ਕਰਦੇ ਹੋਏ ਇਸ ਵਿੱਚ ਅਸਲੀ ਲਾਈਨਾਂ ਨੂੰ ਬਦਲ ਕੇ ਵਾਇਰਲ ਕੀਤਾ ਜਾ ਰਿਹਾ ਹੈ। ਸਾਡੀ ਜਾਂਚ ਵਿੱਚ ਵਾਇਰਲ ਪੋਸਟ ਪੂਰੀ ਤਰ੍ਹਾਂ ਤੋਂ ਫਰਜੀ ਸਾਬਿਤ ਹੋਈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।