X
X

Fact Check: ਪੀ.ਐਮ ਮੋਦੀ ਅਤੇ ਮਮਤਾ ਬੈਨਰਜੀ ਦੀ ਇਹ ਤਸਵੀਰ ਐਡੀਟੇਡ ਅਤੇ ਫਰਜ਼ੀ ਹੈ, ਅਸਲ ਤਸਵੀਰ ਨੂੰ ਐਡਿਟ ਕਰਕੇ ਕੀਤਾ ਜਾ ਰਿਹਾ ਹੈ ਗਲਤ ਪ੍ਰਚਾਰ

ਸੋਸ਼ਲ ਮੀਡਿਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ, ਜਿਸ ਵਿੱਚ ਉਨ੍ਹਾਂ ਨੂੰ ਮਮਤਾ ਬੈਨਰਜੀ ਨੂੰ ਫੁੱਲ ਦਿੰਦੇ ਵੇਖਿਆ ਜਾ ਸਕਦਾ ਹੈ। ਅਸਲ ਤਸਵੀਰ ਨੂੰ ਐਡਿਟ ਕਰ ਗ਼ਲਤ ਪ੍ਰਚਾਰ ਦੇ ਇਰਾਦੇ ਤਹਿਤ ਇਸ ਨੂੰ ਵਾਇਰਲ ਕੀਤਾ ਜਾ ਰਿਹਾ ਹੈ।

  • By: Team Vishvas
  • Published: Jul 23, 2021 at 04:25 PM
  • Updated: Jul 23, 2021 at 04:35 PM

ਨਵੀਂ ਦਿੱਲੀ (ਵਿਸ਼ਵਾਸ਼ ਨਿਊਜ਼ )। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਕਈ ਪੋਸਟਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਫੁੱਲ ਦਿੰਦੇ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵਾਂ ਨੇਤਾਵਾਂ ਦੀ ਇਹ ਤਸਵੀਰ ਮੁਲਾਕਾਤ ਦੇ ਦੌਰਾਨ ਦੀ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਤਸਵੀਰ ਫਰਜ਼ੀ ਸਾਬਿਤ ਹੋਈ। ਅਸਲ ਤਸਵੀਰ ਵਿੱਚ ਪ੍ਰਧਾਨ ਮੰਤਰੀ ਨੇ ਮਮਤਾ ਬੈਨਰਜੀ ਵੱਲ ਆਪਣਾ ਹੱਥ ਵਧਾਇਆ ਸੀ ਇਸ ਤਸਵੀਰ ਨੂੰ ਐਡਿਟ ਕਰ ਗ਼ਲਤ ਪ੍ਰਚਾਰ ਦੀ ਨੀਅਤ ਨਾਲ ਇਸ ਨੂੰ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ‘Hindu ਪਰਿਵਾਰ’ ਨੇ ਵਾਇਰਲ ਤਸਵੀਰ (ਆਰਕਾਇਵਡ ਲਿੰਕ) ਨੂੰ ਸਾਂਝਾ ਕੀਤਾ ਹੈ, ਜਿਸ ਵਿੱਚ ਪੀ.ਐਮ ਮੋਦੀ ਇੱਕ ਹੱਥ ਵਿੱਚ ਕਿਤਾਬ ਅਤੇ ਦੂਜੇ ਹੱਥ ਵਿੱਚ ਫੁੱਲ ਫੜੇ ਦਿਖਾਈ ਦੇ ਰਹੇ ਹਨ। ਤਸਵੀਰ ਵਿੱਚ ਪੀ.ਐਮ ਮੋਦੀ ਨੂੰ ਮਮਤਾ ਬੈਨਰਜੀ ਨੂੰ ਫੁੱਲ ਦਿੰਦੇ ਦਿਖਾਇਆ ਜਾ ਰਿਹਾ ਹੈ।

ਸੋਸ਼ਲ ਮੀਡੀਆ ਤੇ ਪੀਐਮ ਮੋਦੀ ਅਤੇ ਮਮਤਾ ਬੈਨਰਜੀ ਦੀ ਵਾਇਰਲ ਹੋ ਰਹੀ ਐਡੀਟੇਡ ਤਸਵੀਰ

ਟਵੀਟਰ ਯੂਜ਼ਰ‘Nikhil Rajput’ ਨੇ ਵੀ ਇਸ ਤਸਵੀਰ(ਆਰਕਾਇਵਡ ਲਿੰਕ) ਨੂੰ ਸਮਾਨ ਅਤੇ ਮਿਲਦੇ- ਜੁਲਦੇ ਦਾਅਵਿਆਂ ਨਾਲ ਸ਼ੇਅਰ ਕੀਤਾ ਹੈ।

https://twitter.com/nikhil834rajput/status/1415521115883982849

ਇਸ ਤਸਵੀਰ ਨੂੰ ਅਸਲ ਮੰਨਦਿਆਂ ਲਗਭਗ 100 ਲੋਕਾਂ ਨੇ ਇਸ ਨੂੰ ਰੀਟਵੀਟ ਕੀਤਾ ਹੈ। ਸੋਸ਼ਲ ਮੀਡੀਆ ਦੇ ਵੱਖ – ਵੱਖ ਪਲੇਟਫਾਰਮਸ ਤੇ ਕਈ ਹੋਰ ਯੂਜ਼ਰਸ ਨੇ ਇਸ ਤਸਵੀਰ ਨੂੰ ਸਮਾਨ ਅਤੇ ਮਿਲਦੇ- ਜੁਲਦੇ ਦਾਅਵਿਆਂ ਨਾਲ ਸਾਂਝਾ ਕੀਤਾ ਹੈ।

ਪੜਤਾਲ

ਸੋਸ਼ਲ ਮੀਡੀਆ ਤੇ ਬਹੁਤ ਸਾਰੇ ਯੂਜ਼ਰਸ ਨੇ ਇਸ ਤਸਵੀਰ ਨੂੰ ਸੱਚ ਮੰਨਦਿਆਂ ਆਪਣੀ ਪ੍ਰੋਫਾਈਲ ਤੇ ਸ਼ੇਅਰ ਕੀਤਾ ਹੈ। ਟਵਿੱਟਰ ਤੇ ਚੱਲੇ ਹੈਸ਼ਟੈਗ ‘ਦੀਦੀ ਆ ਰਹੀ ਹੈ ‘ ਵਿੱਚ ਇਸ ਤਸਵੀਰ ਨੂੰ ਕਈ ਯੂਜ਼ਰਸ ਦੀ ਪ੍ਰੋਫਾਈਲ’ ਤੇ ਵੇਖਿਆ ਜਾ ਸਕਦਾ ਹੈ।

ਤਸਵੀਰ ਦੀ ਸੱਚਾਈ ਦਾ ਪਤਾ ਲਗਾਉਣ ਲਈ ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਸਹਾਇਤਾ ਲਈ। ਭਾਲ ਵਿੱਚ ਇਸ ਨਾਲ ਮਿਲਦੀ- ਜੁਲਦੀ ਤਸਵੀਰਾਂ ਬਹੁਤ ਸਾਰੀਆਂ ਨਿਊਜ਼ ਵੈਬਸਾਈਟਾਂ ਤੇ ਪ੍ਰਕਾਸ਼ਿਤ ਰਿਪੋਰਟਾਂ ਵਿੱਚ ਮਿਲੀਆਂ, ਪਰ ਕਿਸੇ ਵੀ ਤਸਵੀਰ ਵਿੱਚ ਪੀ.ਐਮ ਦੇ ਹੱਥ ਵਿੱਚ ਫੁੱਲ ਨਹੀਂ ਸੀ।

ਇੰਡੀਆ ਟੂਡੇ ਦੀ ਵੈੱਬਸਾਈਟ ਤੇ 2 ਮਈ, 2021 ਨੂੰ ਪ੍ਰਕਾਸ਼ਿਤ ਰਿਪੋਰਟ ਵਿੱਚ ਅਸਲ ਤਸਵੀਰ ਨੂੰ ਦੇਖਿਆ ਜਾ ਸਕਦਾ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਮਤਾ ਬੈਨਰਜੀ ਵੱਲ ਆਪਣਾ ਹੱਥ ਵਧਾਉਂਦੇ ਦਿਖਾਈ ਦੇ ਰਹੇ ਹਨ। ਇਹ ਤਸਵੀਰ 29 ਮਈ 2021 ਨੂੰ ਟੈਲੀਗ੍ਰਾਫ ਇੰਡੀਆ ਦੀ ਵੈੱਬਸਾਈਟ ਤੇ ਪ੍ਰਕਾਸ਼ਿਤ ਰਿਪੋਰਟ ਵਿੱਚ ਵੀ ਵਰਤੀ ਗਈ ਸੀ।


इंडिया टुडे की वेबसाइट पर 2 मई 2021 को प्रकाशित रिपोर्ट में लगी तस्वीर

ਇਹ ਤਸਵੀਰ ਉਪਰੋਕਤ ਦੋਵੇਂ ਰਿਪੋਰਟਾਂ ਵਿੱਚ ਫਾਈਲ ਫੋਟੋ ਦੇ ਤੌਰ ਤੇ ਵਰਤੀ ਗਈ ਹੈ। ਅਸਲ ਸੰਦਰਭ ਨੂੰ ਲੱਭਣ ਲਈ ਅਸੀਂ ਇੱਕ ਵਾਰ ਫਿਰ ਤੋਂ ਗੂਗਲ ਰਿਵਰਸ ਇਮੇਜ ਸਰਚ ਦੀ ਸਹਾਇਤਾ ਲਈ।

ਸਰਚ ਵਿੱਚ ਸਾਨੂੰ ਇੰਡੀਆ ਟੂਡੇ ਦੀ ਵੈੱਬਸਾਈਟ ਤੇ 23 ਜਨਵਰੀ 2021 ਨੂੰ ਪ੍ਰਕਾਸ਼ਤ ਰਿਪੋਰਟ ਇਹ ਤਸਵੀਰ ਲੱਗੀ ਮਿਲੀ। ਨਿਊਜ਼ ਏਜੰਸੀ ਪੀ.ਟੀ.ਆਈ ਦੇ ਵੱਲੋਂ ਤੋਂ ਜਾਰੀ ਕੀਤੀ ਗਈ ਇਸ ਤਸਵੀਰ ਨਾਲ ਦਿੱਤੀ ਜਾਣਕਾਰੀ ਦੇ ਅਨੁਸਾਰ, ਇਹ ਤਸਵੀਰ ਕੋਲਕਾਤਾ ਦੇ ਵਿਕਟੋਰੀਆ ਮੈਮੋਰੀਅਲ ਵਿਖੇ ਆਯੋਜਿਤ ਇੱਕ ਸਮਾਗਮ ਦੌਰਾਨ ਦੀ ਹੈ, ਜਿੱਥੇ ਪ੍ਰਧਾਨ ਮੰਤਰੀ ਮੋਦੀ ਅਤੇ ਮਮਤਾ ਬੈਨਰਜੀ ਨੇ ਮੰਚ ਸਾਂਝਾ ਕੀਤਾ ਸੀ।

ਰਿਪੋਰਟ ਦੇ ਅਨੁਸਾਰ ਸੁਭਾਸ਼ ਚੰਦਰ ਬੋਸ ਦੀ 125 ਵੀਂ ਜਯੰਤੀ ਦੇ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇਤਾ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸ਼ਨੀਵਾਰ (23 ਜਨਵਰੀ 2021) ਨੂੰ ਕੋਲਕਾਤਾ ਗਏ ਸਨ। ਉਹ ਬੋਸ ਦੀ ਜਯੰਤੀ ਦੇ ਉਪਲਸ਼ਯ ਵਿੱਚ ਆਯੋਜਿਤ ‘ਪਰਾਕ੍ਰਮ ਦਿਵਸ’ ਸਮਾਰੋਹ ਨੂੰ ਸੰਬੋਧਿਤ ਕਰਨ ਗਏ ਸਨ ਅਤੇ ਇਸ ਸਮਾਰੋਹ ਦੌਰਾਨ ਹੀ ਉਨ੍ਹਾਂ ਦੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਹੋਈ ਸੀ।

ਅਸੀਂ ਇਹ ਤਸਵੀਰ ਪੱਛਮੀ ਬੰਗਾਲ ਨੂੰ ਕਵਰ ਕਰਨ ਵਾਲੇ ਪੱਤਰਕਾਰ ਗੌਤਮ ਲਹਿਰੀ ਨਾਲ ਸਾਂਝੀ ਕੀਤੀ। ਪ੍ਰੈਸ ਕਲੱਬ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਗੌਤਮ ਲਹਿਰੀ ਨੇ ਕਿਹਾ, ‘ਵਾਇਰਲ ਫੋਟੋ ਨਕਲੀ ਹੈ, ਇਸ ਨੂੰ ਐਡਿਟ ਕਰ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਦੀ ਅਜਿਹੀ ਕੋਈ ਫੋਟੋ ਨਹੀਂ ਹੈ ਜਿਸ ਵਿੱਚ ਉਨ੍ਹਾਂ ਨੇ ਮਮਤਾ ਬੈਨਰਜੀ ਨੂੰ ਗੁਲਾਬ ਦਿੱਤਾ ਹੋਵੇ। ਸੀ.ਐਮ ਹੀ ਸਵਾਗਤ ਆਦਿ ਸਮੇਂ ਪੀ.ਐਮ ਨੂੰ ਗੁਲਦਸਤਾ ਦਿੰਦੇ ਹਨ। ਪੀ.ਐਮ ਕਦੇ ਵੀ ਸੀ.ਐਮ ਨੂੰ ਫੁੱਲ ਆਦਿ ਭੇਟ ਨਹੀਂ ਕਰਦੇ ਹਨ।

ਵਾਇਰਲ ਤਸਵੀਰ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ ਨੂੰ ਲਗਭਗ 13 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।

ਨਤੀਜਾ: ਸੋਸ਼ਲ ਮੀਡਿਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ, ਜਿਸ ਵਿੱਚ ਉਨ੍ਹਾਂ ਨੂੰ ਮਮਤਾ ਬੈਨਰਜੀ ਨੂੰ ਫੁੱਲ ਦਿੰਦੇ ਵੇਖਿਆ ਜਾ ਸਕਦਾ ਹੈ। ਅਸਲ ਤਸਵੀਰ ਨੂੰ ਐਡਿਟ ਕਰ ਗ਼ਲਤ ਪ੍ਰਚਾਰ ਦੇ ਇਰਾਦੇ ਤਹਿਤ ਇਸ ਨੂੰ ਵਾਇਰਲ ਕੀਤਾ ਜਾ ਰਿਹਾ ਹੈ।

  • Claim Review : ਮਮਤਾ ਬੈਨਰਜੀ ਨੂੰ ਫੁੱਲ ਭੇਂਟ ਕਰਦੇ ਹੋਏ ਪੀਐਮ ਮੋਦੀ
  • Claimed By : ਫੇਸਬੁੱਕ ਪੇਜ 'Hindu ਪਰਿਵਾਰ'
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later