Fact Check: ਓਲੰਪਿਕ ਵਿੱਚ ਭਾਰਤ ਨੂੰ ਮਿਲੇ ਪਹਿਲੇ ਪਦਕ ਲਈ ਮੋਦੀ ਨੂੰ ਕ੍ਰੈਡਿਟ ਦਿੱਤੇ ਜਾਣ ਵਾਲੇ ਦਾਅਵੇ ਨਾਲ ਵਾਇਰਲ ਤਸਵੀਰ ਐਡੀਟੇਡ ਹੈ

ਟੋਕੀਓ ਓਲੰਪਿਕ ਵਿੱਚ ਭਾਰਤ ਦੇ ਪਹਿਲੇ ਪਦਕ ਦੀ ਜਿੱਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਹਰਾ ਦਿੱਤੇ ਜਾਣ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਅਤੇ ਫਰਜ਼ੀ ਹੈ। ਹਿੰਦੀ ਨਿਊਜ਼ ਚੈਨਲ ਆਜ ਤੱਕ ਦੇ ਪੁਰਾਣੇ ਪ੍ਰੋਮੋ ਦੀ ਤਸਵੀਰ ਨੂੰ ਐਡਿਟ ਕਰ ਉਸ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਜਾਪਾਨ ਦੇ ਟੋਕੀਓ ਵਿੱਚ ਚੱਲ ਰਹੀਆਂ ਓਲੰਪਿਕ ਖੇਡਾਂ ਦੇ ਦੌਰਾਨ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੇ ਪੋਸਟ ਵਿੱਚ ਇੱਕ ਹਿੰਦੀ ਨਿਊਜ਼ ਚੈਨਲ ਦੇ ਪ੍ਰੋਮੋ ਪਲੇਟ ਨੂੰ ਵੇਖਿਆ ਜਾ ਸਕਦਾ ਹੈ। ਪ੍ਰੋਮੋ ਵਿੱਚ ਭਾਰਤ ਦੇ ਪਹਿਲੇ ਤਮਗੇ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਹਰਾ ਦਿੱਤਾ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਿੰਦੀ ਨਿਊਜ਼ ਚੈਨਲ ਨੇ ਅਜਿਹਾ ਕਰਦੇ ਹੋਏ ਸ਼ੋਅ ਨੂੰ ਪ੍ਰਸਾਰਿਤ ਕੀਤਾ ਹੈ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਵਾਇਰਲ ਹੋ ਰਹੀਆਂ ਪ੍ਰੋਮੋ ਪਲੇਟ ਐਡੀਟੇਡ ਹੈ, ਜਿਸ ਨੂੰ ਦੂਸ਼ ਪ੍ਰਚਾਰ ਦੇ ਇਰਾਦੇ ਤੋਂ ਬਣਾ ਕਰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ?
ਸੋਸ਼ਲ ਮੀਡਿਆ ਯੂਜ਼ਰ ‘Priyamwada’ ਨੇ ਵਾਇਰਲ ਪੋਸਟ (ਆਰਕਾਇਵਡ ਲਿੰਕ) ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ , ”If only Hiking boot licking was an Olympic sport nobody could have beaten @aajtak.”

https://twitter.com/PriaINC/status/1419221964993056778

ਸੋਸ਼ਲ ਮੀਡਿਆ ਤੇ ਕਈ ਹੋਰ ਯੂਜ਼ਰਸ ਨੇ ਇਸ ਤਸਵੀਰ (ਆਰਕਾਇਵਡ ਲਿੰਕ) ਨੂੰ ਸਮਾਨ ਦਾਅਵੇ ਨਾਲ ਸ਼ੇਅਰ ਕੀਤਾ ਹੈ।

ਪੜਤਾਲ

ਨਿਊਜ਼ ਸਰਚ ਵਿੱਚ ਸਾਨੂੰ ਅਜਿਹੀਆਂ ਕੋਈ ਖਬਰਾਂ ਮਿਲਿਆ, ਜਿਸ ਵਿੱਚ ਭਾਰਤ ਦੇ ਟੋਕਿਓ ਓਲੰਪਿਕ ਵਿੱਚ ਪਹਿਲਾ ਪਦਕ ਜਿੱਤਣ ਦੀ ਸੂਚਨਾ ਸੀ। ਓਲੰਪਿਕ ਖੇਡਾਂ ਦੀ ਸ਼ੁਰੂਆਤ ਦੇ ਦੂਜੇ ਦਿਨ ਹੀ ਭਾਰਤੀ ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂ ਨੇ ਦੇਸ਼ ਦਾ ਪਹਿਲਾ ਪਦਕ ਦਿਲਾਇਆ। ਉਨ੍ਹਾਂ ਦੀ ਇਸ ਜਿੱਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਉਨ੍ਹਾਂ ਨੂੰ ਵਧਾਈ ਦਿੱਤੀ ਸੀ ।

ਉਨ੍ਹਾਂ ਨੇ ਆਪਣੇ ਇਸ ਟਵੀਟ ਵਿੱਚ ਜਿੱਤ ਲਈ ਮੀਰਾਬਾਈ ਚਾਨੂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਫਲਤਾ ਹਰ ਭਾਰਤੀ ਨੂੰ ਪ੍ਰੇਰਿਤ ਕਰਦੀ ਹੈ। ਇਸ ਤੋਂ ਬਾਅਦ ਅਸੀਂ ਵਾਇਰਲ ਹੋ ਰਹੀ ਪ੍ਰੋਮੋ ਪਲੇਟ ਬਾਰੇ ਸੱਚਾਈ ਜਾਣਨ ਲਈ ‘ਆਜ ਤਕ ਦੇ ਫੇਸਬੁੱਕ ਅਤੇ ਟਵਿੱਟਰ ਤੇ ਵੇਰੀਫਾਈਡ ਸੋਸ਼ਲ ਮੀਡੀਆ ਹੈਂਡਲਸ ਨੂੰ ਖੰਗਾਲੀਆਂ , ਪਰ ਸਾਨੂੰ ਅਜਿਹੇ ਕਿਸੇ ਪ੍ਰੋਗਰਾਮ ਜਾਂ ਪ੍ਰੋਮੋ ਬਾਰੇ ਕੁਝ ਵੀ ਨਹੀਂ ਮਿਲਿਆ।

ਇਸ ਤੋਂ ਬਾਅਦ ਅਸੀਂ ਗੂਗਲ ਦੀ ਰਿਵਰਸ ਸਰਚ ਦੀ ਮਦਦ ਲਈ। ਸਰਚ ਵਿੱਚ ਸਾਨੂੰ 9 ਜੁਲਾਈ 2019 ਨੂੰ ਆਜ ਤਕ ਦੇ ਵੇਰੀਫਾਈਡ ਫੇਸਬੁੱਕ ਹੈਂਡਲ ਤੋਂ ਕੀਤਾ ਗਿਆ ਇੱਕ ਪੋਸਟ ਮਿਲਿਆ , ਜਿਸ ਵਿੱਚ ਉਨ੍ਹਾਂ ਦੇ ਪ੍ਰੋਗਰਾਮ ਖਬਰਦਾਰ ਦੇ ਪ੍ਰੋਮੋ ਦੀ ਤਸਵੀਰ ਨੂੰ ਸਾਂਝਾ ਕੀਤਾ ਗਿਆ ਸੀ।


9 जुलाई 2019 को आज तक के वेरिफाइड फेसबुक हैंडल से साझा किए गए प्रोमो की तस्वीर, जिसे एडिट कर गलत दावे के साथ शेयर किया जा रहा है

ਪ੍ਰੋਮੋ ਦੀ ਤਸਵੀਰ ਅਤੇ ਵਾਇਰਲ ਹੋ ਰਹੀ ਤਸਵੀਰ ਨੂੰ ਵੇਖਦਿਆਂ ਹੀ ਸਾਫ ਪਤਾ ਚੱਲਦਾ ਹੈ ਕਿ 9 ਜੁਲਾਈ 2019 ਨੂੰ ਵਿਸ਼ਵ ਕੱਪ ਤੇ ਕੀਤੇ ਗਏ ਪ੍ਰੋਗਰਾਮ ਦੇ ਪ੍ਰੋਮੋ ਨੂੰ ਐਡਿਟ ਕਰ ਓਲੰਪਿਕ ਨਾਲ ਜੋੜਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਹੋ ਰਹੇ ਪ੍ਰੋਮੋ ਨੂੰ ਇੰਨੀ ਸਫਾਈ ਨਾਲ ਐਡਿਟ ਕੀਤਾ ਗਿਆ ਹੈ ਕਿ ਇਸ ਵਿੱਚ ਸਾਨੂੰ ਫੋਂਟ ਜਾਂ ਸਪੈਲਿੰਗ ਦੀ ਵੀ ਕੋਈ ਗਲਤੀ ਨਜ਼ਰ ਨਹੀਂ ਆਈ, ਜਿਵੇਂ ਕਿ ਆਮ ਤੌਰ ਤੇ ਕਿਸੇ ਐਡੀਟੇਡ ਤਸਵੀਰ ਵਿੱਚ ਹੁੰਦੀ ਹੈ।

ਵਾਇਰਲ ਹੋ ਰਹੀ ਤਸਵੀਰ ਦੇ ਸੰਬੰਧ ਵਿੱਚ ਅਸੀਂ ਆਜ ਤੱਕ ਦੇ ਨਿਊਜ਼ ਰੂਮ ਵਿੱਚ ਕੰਮ ਕਰਨ ਵਾਲੇ ਵਰਿਸ਼ਠ ਪੱਤਰਕਾਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ,’ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ ਅਤੇ ਅਜਿਹੇ ਕਿਸੇ ਪ੍ਰੋਗਰਾਮ ਦਾ ਪ੍ਰਸਾਰਣ ਨਹੀਂ ਕੀਤਾ ਗਿਆ ਹੈ।’

ਵਾਇਰਲ ਤਸਵੀਰ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸੋਸ਼ਲ ਮੀਡੀਆ ‘ਤੇ ਕਰੀਬ 25 ਹਜਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।

ਨਤੀਜਾ: ਟੋਕੀਓ ਓਲੰਪਿਕ ਵਿੱਚ ਭਾਰਤ ਦੇ ਪਹਿਲੇ ਪਦਕ ਦੀ ਜਿੱਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਹਰਾ ਦਿੱਤੇ ਜਾਣ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਅਤੇ ਫਰਜ਼ੀ ਹੈ। ਹਿੰਦੀ ਨਿਊਜ਼ ਚੈਨਲ ਆਜ ਤੱਕ ਦੇ ਪੁਰਾਣੇ ਪ੍ਰੋਮੋ ਦੀ ਤਸਵੀਰ ਨੂੰ ਐਡਿਟ ਕਰ ਉਸ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts