ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਤਸਵੀਰ ਬੰਗਲਾਦੇਸ਼ ਦੇ ਇੱਕ ਪੂਜਾ ਪੰਡਾਲ ਦੀ ਹੈ ਭਾਰਤ ਦੀ ਨਹੀਂ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦੁਰਗਾ ਪੂਜਾ ਪੰਡਾਲ ਦੇ ਅੰਦਰ ਇੱਕ ਬੋਰਡ ਤੇ ਨਮਾਜ਼ ਦੀ ਟਾਈਮਿੰਗ ਨੂੰ ਲਿਖਿਆ ਹੋਇਆ ਵੇਖਿਆ ਜਾ ਸਕਦਾ ਹੈ। ਪੋਸਟ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਪੱਛਮੀ ਬੰਗਾਲ ਦੇ ਇੱਕ ਪੰਡਾਲ ਦੀ ਤਸਵੀਰ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਤਸਵੀਰ ਬੰਗਲਾਦੇਸ਼ ਦੇ ਇੱਕ ਪੂਜਾ ਪੰਡਾਲ ਦੀ ਹੈ, ਭਾਰਤ ਦੀ ਨਹੀਂ।
ਕੀ ਹੈ ਵਾਇਰਲ ਪੋਸਟ ਵਿੱਚ
ਰਾਸ਼ਟਰਦੇਵ ਨਾਂ ਦੇ ਇੱਕ ਫੇਸਬੁੱਕ ਪੇਜ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ, “ਬੰਗਾਲ ਪ੍ਰਸ਼ਾਸਨ ਦੁਆਰਾ ਦੁਰਗਾ ਪੂਜਾ ਪੰਡਾਲਾਂ ਵਿੱਚ ਨਮਾਜ਼ ਟਾਈਮ ਟੇਬਲ ਦੇ ਬੋਰਡ ਬਣਵਾ ਕੇ ਲਗਾਏ ਗਏ ਹਨ, ਤਾਂ ਜੋ ਹਿੰਦੂ ਭਕਤਜਨ ਉਸ ਸਮੇਂ ਆਪਣੀ ਪੂਜਾ ਬੰਦ ਕਰ ਦੇਣ , ਜਿਸ ਤੋ ਨਮਾਜੀਆ ਦੀ ਨਮਾਜ਼ ਵਿੱਚ ਰੋਕ ਨਾ ਲੱਗੇ। ਰੋਜਾਨਾ ਦਿਨ ਵਿੱਚ ਪੰਜ ਵਾਰ ਹੋਣ ਵਾਲੀ ਨਮਾਜ਼ ਵਿੱਚ ਵਿਘਨ ਨਾ ਹੋਵੇ, ਇਸ ਲਈ ਸਾਲ ਵਿੱਚ ਇੱਕ ਵਾਰ ਆਉਣ ਵਾਲੇ ਨੂੰ ਇਸ ਪਰਵ ਨੂੰ ਰੋਕਿਆ ਜਾ ਰਿਹਾ ਹੈ। ਇਸ ਵੇਲੇ ਬੰਗਾਲ ਵਿੱਚ ਨਮਾਜ਼ ਵਾਲੇ ਸਿਰਫ 30% ਹਨ, ਆਉਣ ਵਾਲੇ ਸਮੇਂ ਵਿੱਚ ਜੇਕਰ ਇਹ ਗਿਣਤੀ 50% ਹੋਵੇਗੀ, ਤਾਂ ਬੰਗਾਲ ਵਿੱਚ ਵੀ ਉਹ ਹੋਵੇਗਾ ਜੋ ਬੰਗਲਾਦੇਸ਼ ਵਿੱਚ ਹਿੰਦੂਆਂ ਦੇ ਨਾਲ ਹੋ ਰਿਹਾ ਹੈ। ਹਮੇਸ਼ਾ ਯਾਦ ਰੱਖੋ… .. ਹਿੰਦੂ ਘੱਟਿਆ – ਦੇਸ਼ ਵੰਡਿਆ ”
ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕਰਨ ਲਈ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ । ਸਾਨੂੰ ਇਹ ਤਸਵੀਰ dailyfrontier.news ਦੀ ਵੈਬਸਾਈਟ ਤੇ ਮਿਲੀ। ਇਸ ਅਸਲ ਤਸਵੀਰ ਵਿੱਚ, ਇਹ ਬੈਨਰ ਬੰਗਾਲੀ ਭਾਸ਼ਾ ਵਿੱਚ ਲੱਗਿਆ ਹੋਇਆ ਸੀ ਅਤੇ ਇਸਦਾ ਅਨੁਵਾਦ ਉਹ ਹੀ ਹੈ ਜੋ ਵਾਇਰਲ ਤਸਵੀਰ ਵਿੱਚ ਸੀ। ਪਰ ਇਸ ਖਬਰ ਦੇ ਅਨੁਸਾਰ, ਇਹ ਤਸਵੀਰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਉਤਰਾ ਸਥਿਤ ਸੈਕਟਰ 11 ਦੇ ਇੱਕ ਦੁਰਗਾ ਪੂਜਾ ਪੰਡਾਲ ਦੀ ਹੈ। ਖ਼ਬਰ ਦੇ ਅਨੁਸਾਰ, “ਅਨੁਵਾਦ ਕੀਤਾ ਗਿਆ: ਰਾਜਧਾਨੀ ਢਾਕਾ ਦੇ ਉਤਰਾ ਦੇ ਸੈਕਟਰ 11 ਵਿੱਚ ਪੂਜਾ ਮੰਡਪ ਦੇ ਸਾਹਮਣੇ ਪੰਜ ਸਮੇਂ ਦਾ ਪ੍ਰਾਰਥਨਾ ਪ੍ਰੋਗਰਾਮ ਲਟਕਾ ਦਿੱਤਾ ਗਿਆ ਹੈ, ਤਾਂ ਜੋ ਨਮਾਜ਼ ਦੇ ਦੌਰਾਨ ਗਾਣੇ ਨਾ ਵੱਜਣ। ਉਤਰਾ ਲੋਕ ਪੂਜਾ ਸਮਿਤੀ ਨੇ ਕਿਹਾ, “ਅਸੀਂ, ਹਿੰਦੂ ਸਮੁਦਾਇ ਦੇ ਲੋਕ , ਇਹ ਨਹੀਂ ਜਾਣਦੇ ਕਿ ਮੁਸਲਮਾਨ ਕਦੋਂ ਅਤੇ ਕਦੋਂ ਨਮਾਜ਼ ਲਈ ਪੁਕਾਰਦੇ ਹਨ, ਇਸ ਲਈ ਇਹ ਸਾਡੀ ਅਸਾਧਾਰਣ ਪਹਿਲ ਹੈ।” ਹਰ ਧਰਮ ਦੇ ਲੋਕਾਂ ਨੂੰ ਇਹ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਦੂਜੇ ਧਰਮਾਂ ਦੇ ਲੋਕਾਂ ਨੂੰ ਸਾਡੇ ਧਰਮ ਦੀ ਪਾਲਣਾ ਕਰਨ ਵਿੱਚ ਕੋਈ ਸਮੱਸਿਆ ਨਹੀਂ ਹੈ। ਬੰਗਲਾਦੇਸ਼ ਇੱਕ ਗੈਰ-ਸੰਪਰਦਾਇਕ ਦੇਸ਼ ਹੈ ਅਤੇ ਇਸ ਦੇਸ਼ ਵਿੱਚ ਹਿੰਦੂ, ਮੁਸਲਿਮ , ਈਸਾਈ ਅਤੇ ਬੌਧ ਰਹਿੰਦੇ ਹਨ ਜਿਵੇਂ ਕਿ ਅਸੀਂ ਇੱਕ ਦੂਜੇ ਦੇ ਪੂਰਕ ਹਾਂ। ਹਾਲਾਂਕਿ, ਸਾਡੇ ਧਰਮ ਵੱਖਰੇ ਹਨ, ਪਰ ਸਾਡੇ ਸੰਬੰਧ ਬਹੁਤ ਚੰਗੇ ਹਨ।”
ਇਹ ਨਿਸ਼ਚਤ ਸੀ ਕਿ ਇਹ ਤਸਵੀਰ ਬੰਗਲਾਦੇਸ਼ ਦੀ ਹੈ, ਪਰ ਹੁਣ ਸਾਨੂੰ ਇਹ ਜਾਣਨਾ ਸੀ ਕਿ ਕੀ ਪੱਛਮੀ ਬੰਗਾਲ ਵਿੱਚ ਅਜਿਹੀ ਕੋਈ ਘਟਨਾ ਵਾਪਰੀ ਹੈ? ਅਸੀਂ ਇੰਟਰਨੈਟ ਤੇ ਕੀਵਰਡਸ ਨਾਲ ਦੇ ਨਾਲ ਲੱਭਿਆ ਪਰ ਸਾਨੂੰ ਕਿਤੇ ਵੀ ਅਜਿਹੀ ਕੋਈ ਖ਼ਬਰ ਨਹੀਂ ਮਿਲੀ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ, ਵਿਸ਼ਵਾਸ ਨਿਊਜ਼ ਨੇ ਦੈਨਿਕ ਜਾਗਰਣ ਦੇ ਕੋਲਕਾਤਾ ਬਯੂਰੋ ਚੀਫ ਜੇ ਕੇ ਵਾਜਪੇਈ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਵਾਇਰਲ ਤਸਵੀਰ ਵੇਸਟ ਬੰਗਾਲ ਦੀ ਨਹੀਂ ਹੈ ਅਤੇ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਰਾਜ ਵਿੱਚ ਅਜਿਹੀ ਕੋਈ ਘਟਨਾ ਸਾਹਮਣੇ ਨਹੀਂ ਆਈ ਹੈ।
ਇਸ ਪੋਸਟ ਨੂੰ ਰਾਸ਼ਟਰਦੇਵ ਨਾਂ ਦੇ ਫੇਸਬੁੱਕ ਪੇਜ ਦੁਆਰਾ ਸਾਂਝਾ ਕੀਤਾ ਗਿਆ ਸੀ। ਪੇਜ ਦੇ ਕੁੱਲ 368,648 ਫੋਲੋਵਰਸ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਤਸਵੀਰ ਬੰਗਲਾਦੇਸ਼ ਦੇ ਇੱਕ ਪੂਜਾ ਪੰਡਾਲ ਦੀ ਹੈ ਭਾਰਤ ਦੀ ਨਹੀਂ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।