ਟਾਟਾ ਮੈਮੋਰੀਅਲ ਹਸਪਤਾਲ ਦੇ ਡਾ: ਰਾਜੇਂਦ੍ਰ ਬਡਵੇ ਨੇ ਇਹ ਦਾਅਵਾ ਨਹੀਂ ਕੀਤਾ ਕਿ ਗਰਮ ਨਾਰੀਅਲ ਪਾਣੀ ਕੈਂਸਰ ਕੋਸ਼ਿਕਾਵਾਂ ਨੂੰ ਮਾਰਦਾ ਹੈ। ਵਾਇਰਲ ਪੋਸਟ ਫਰਜ਼ੀ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ ): ਵਿਸ਼ਵਾਸ ਨਿਊਜ਼ ਨੂੰ ਮਰਾਠੀ ਭਾਸ਼ਾ ਵਿੱਚ ਵੱਖ -ਵੱਖ ਸੋਸ਼ਲ ਨੈਟਵਰਕਿੰਗ ਸਾਈਟਾਂ ‘ਤੇ ਇੱਕ ਪੋਸਟ ਮਿਲੀ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਗਰਮ ਨਾਰੀਅਲ ਪਾਣੀ ਪੀਣ ਨਾਲ ਕੈਂਸਰ ਦੇ ਸੇਲਸ ਮਰ ਜਾਂਦੇ ਹਨ । ਇਸ ਪੋਸਟ ਦਾ ਸਿਹਰਾ ਟਾਟਾ ਮੈਮੋਰੀਅਲ ਹਸਪਤਾਲ ਦੇ ਡਾਕਟਰ ਰਾਜੇਂਦ੍ਰ ਬਡਵੇ ਨੂੰ ਦਿੱਤਾ ਗਿਆ ਸੀ। ਵਿਸ਼ਵਾਸ ਨਿਊਜ਼ ਨੇ ਆਪਣੀ ਤੱਥ ਜਾਂਚ ਵਿੱਚ ਪੋਸਟ ਨੂੰ ਫਰਜ਼ੀ ਪਾਇਆ। ਇਸ ਤੋਂ ਪਹਿਲਾਂ ਵੀ ਵਿਸ਼ਵਾਸ ਨਿਊਜ਼ ਨੇ ਇਸ ਦਾਅਵੇ ਦਾ ਫ਼ੈਕ੍ਟ ਚੈੱਕ ਕੀਤਾ ਸੀ, ਜੋ ਪਹਿਲਾਂ ਅੰਗਰੇਜ਼ੀ ਵਿੱਚ ਵਾਇਰਲ ਸੀ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ਸ਼੍ਰੀਨਿਵਾਸ ਗੇਦਮ ਨੇ 19 ਸਤੰਬਰ ਨੂੰ ਆਪਣੀ ਪ੍ਰੋਫਾਈਲ ‘ਤੇ ਮਰਾਠੀ ਵਿੱਚ ਇੱਕ ਸੰਦੇਸ਼ ਪੋਸਟ ਕੀਤਾ। ਮਰਾਠੀ ਵਿੱਚ ਸੰਦੇਸ਼ ਵਿੱਚ ਕਿਹਾ ਗਿਆ ਹੈ ਕਿ ਟਾਟਾ ਮੈਮੋਰੀਅਲ ਹਸਪਤਾਲ ਦੇ ਡਾ: ਰਾਜੇਂਦ੍ਰ ਬਡਵੇ ਨੇ ਅਪੀਲ ਕੀਤੀ ਹੈ ਕਿ ਜੇ ਇਹ ਸੰਦੇਸ਼ ਘੱਟੋ ਘੱਟ ਦਸ ਲੋਕਾਂ ਵਿੱਚ ਪ੍ਰਸਾਰਿਤ ਕੀਤਾ ਜਾਂਦਾ ਹੈ , ਤਾਂ ਇਹ ਕਿਸੇ ਦੀ ਜਾਨ ਬਚਾ ਸਕਦਾ ਹੈ। ਗਰਮ ਨਾਰੀਅਲ ਪਾਣੀ ਕਿਸੇ ਦੀ ਜਾਨ ਬਚਾ ਸਕਦਾ ਹੈ। ਪੋਸਟ ਵਿੱਚ ਨਾਰੀਅਲ ਪਾਣੀ ਦੇ ਸੇਵਨ ਦੀ ਪ੍ਰਕਿਰਿਆ ਦਾ ਵੀ ਉੱਲੇਖ ਕੀਤਾ ਗਿਆ ਹੈ।
ਪੋਸਟ ਅਤੇ ਇਸਦੇ ਆਰਕਾਈਵ ਵਰਜਨ ਇੱਥੇ ਪੜ੍ਹੋ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਾਧਾਰਣ ਕੀਵਰਡ ਸਰਚ ਨਾਲ ਜਾਂਚ ਸ਼ੁਰੂ ਕੀਤੀ। ਅਸੀਂ ਸਰਚ ਕੀਤੀ ਕਿ ਕੀ ਡਾ: ਰਾਜੇਂਦ੍ਰ ਬਡਵੇ ਨੇ ਅਜਿਹਾ ਕੋਈ ਬਿਆਨ ਦਿੱਤਾ ਹੈ? ਸਾਨੂੰ ਪਤਾ ਚੱਲਿਆ ਕਿ ਇਹ ਖਬਰ 2019 ਤੋਂ ਇੰਟਰਨੈੱਟ ਤੇ ਸਾਂਝੀ ਕੀਤੀ ਜਾ ਰਹੀ ਹੈ। ਹਿੰਦੁਸਤਾਨ ਟਾਈਮਜ਼ ਅਤੇ ਟਾਈਮਜ਼ ਆਫ਼ ਇੰਡੀਆ ਨੇ ਵੀ ਇਸ ਮਾਮਲੇ ਵਿੱਚ ਇੱਕ ਰਿਪੋਰਟ ਛਾਪੀ ਸੀ, ਜਿੱਥੇ ਹਸਪਤਾਲ ਦੁਆਰਾ ਇਸ ਪੋਸਟ ਦਾ ਖੰਡਨ ਕੀਤਾ ਗਿਆ ਸੀ।
ਵਿਸ਼ਵਾਸ ਨਿਊਜ਼ ਨੂੰ ਟਾਟਾ ਮੈਮੋਰੀਅਲ ਹਸਪਤਾਲ ਦੇ ਡਾ. ਪ੍ਰੋ. ਰਾਜੇਂਦ੍ਰ ਬਡਵੇ ਦੁਆਰਾ ਇੱਕ ਪ੍ਰੈਸ ਰਿਲੀਜ਼ ਵੀ ਮਿਲੀ , ਜਿਸ ਵਿੱਚ ਦਾਅਵੇ ਦਾ ਖੰਡਨ ਕੀਤਾ ਗਿਆ ਸੀ । ਰਿਲੀਜ਼ ਦੀ ਮਿਤੀ 19 ਮਈ, 2019 ਸੀ।
ਜਾਂਚ ਦੇ ਅਗਲੇ ਪੜਾਅ ਵਿੱਚ ਵਿਸ਼ਵਾਸ ਨਿਊਜ਼ ਨੇ ਡਾ: ਰਾਜੇਂਦ੍ਰ ਬਡਵੇ (ਟਾਟਾ ਮੈਮੋਰੀਅਲ ਹਸਪਤਾਲ) ਦੇ ਦਫਤਰ ਦੇ ਕਾਰੀਆਲੇ ਨੂੰ ਫੋਨ ਕੀਤਾ । ਸਟਾਫ ਨੇ ਦੱਸਿਆ ਕਿ ਡਾਕਟਰ ਨੇ ਕੈਂਸਰ ਦੇ ਇਲਾਜ ਜਾਂ ਕੈਂਸਰ ਕੋਸ਼ਿਕਾਵਾਂ ਦੇ ਖਾਤਮੇ ਬਾਰੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਫਰਜ਼ੀ ਪੋਸਟ 2019 ਤੋਂ ਇੰਟਰਨੈੱਟ ਤੇ ਵਾਇਰਲ ਹੋ ਰਹੀ ਹੈ।
ਵਿਸ਼ਵਾਸ ਨਿਊਜ਼ ਨੇ ਇਸ ਤੋਂ ਪਹਿਲਾਂ ਸਾਲ 2019 ਵਿੱਚ ਇਸੇ ਦਾਅਵੇ ‘ਤੇ ਇੱਕ ਫ਼ੈਕਟ ਚੈੱਕ ਕੀਤਾ ਸੀ, ਜੋ ਅੰਗਰੇਜ਼ੀ ਵਿੱਚ ਵਾਇਰਲ ਹੋਇਆ ਸੀ।
ਜਾਂਚ ਦੇ ਆਖਰੀ ਪੜਾਅ ਵਿੱਚ, ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ ਸ਼੍ਰੀਨਿਵਾਸ ਗੇਦਮ ਦੀ ਸੋਸ਼ਲ ਸਕੈਨਿੰਗ ਕੀਤੀ । ਸਾਨੂੰ ਪਤਾ ਲੱਗਾ ਕਿ ਸ਼੍ਰੀਨਿਵਾਸ ਗੇਦਮ ਭਾਰਤੀ ਜੀਵਨ ਬੀਮਾ ਨਿਗਮ ਦੇ ਸੇਵਾਨਿਵ੍ਰਿਤ ਕਰਮਚਾਰੀ ਹਨ।
ਨਤੀਜਾ: ਟਾਟਾ ਮੈਮੋਰੀਅਲ ਹਸਪਤਾਲ ਦੇ ਡਾ: ਰਾਜੇਂਦ੍ਰ ਬਡਵੇ ਨੇ ਇਹ ਦਾਅਵਾ ਨਹੀਂ ਕੀਤਾ ਕਿ ਗਰਮ ਨਾਰੀਅਲ ਪਾਣੀ ਕੈਂਸਰ ਕੋਸ਼ਿਕਾਵਾਂ ਨੂੰ ਮਾਰਦਾ ਹੈ। ਵਾਇਰਲ ਪੋਸਟ ਫਰਜ਼ੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।