ਵਿਸ਼ਵਾਸ ਨਿਊਜ਼ ਦੀ ਜਾਂਚ ਤੋਂ ਸਾਫ ਹੋਇਆ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਪੋਸਟ ਗੁੰਮਰਾਹਕੁਨ ਹੈ। ਵਾਇਰਲ ਹੋ ਰਹੀ ਇਹ ਖਬਰ ਹਾਲੀਆ ਨਹੀਂ ਸਗੋਂ ਇੱਕ ਸਾਲ ਪੁਰਾਣੀ ਹੈ, ਜਿਸ ਨੂੰ ਹੁਣ ਸ਼ੇਅਰ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਇੱਕ ਖ਼ਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਪੋਸਟ ਵਿੱਚ ਏ.ਬੀ.ਪੀ ਨਿਊਜ਼ ਦੀ ਬ੍ਰੇਕਿੰਗ ਪਲੇਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਸਰਕਾਰ ਨੇ ਡੀਜ਼ਲ ਦੇ ਰੇਟ ਘਟਾ ਦਿੱਤੇ ਹਨ। ਬ੍ਰੈਕਿੰਗ ਪਲੇਟ ਵਿੱਚ ਲਿਖਿਆ ਹੋਇਆ ਹੈ ਕਿ ਦਿੱਲੀ ਸਰਕਾਰ ਵੱਲੋਂ ਡੀਜ਼ਲ ਦੇ ਰੇਟਾਂ ਚ 8 ਰੁਪਏ 36 ਪੈਸੇ ਦਾ ਘਾਟਾ ਕੀਤਾ ਗਿਆ ਹੈ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਭ੍ਰਮਕ ਨਿਕਲੀ। ਜਿਸ ਬ੍ਰੇਕਿੰਗ ਪਲੇਟ ਨੂੰ ਹੁਣ ਵਾਇਰਲ ਕੀਤਾ ਜਾ ਰਿਹਾ ਹੈ ਉਹ ਇੱਕ ਸਾਲ ਪੁਰਾਣੀ ਹੈ। ਉਸ ਹੀ ਪੁਰਾਣੀ ਖਬਰ ਨੂੰ ਹੁਣ ਸ਼ੇਅਰ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ?
ਫੇਸਬੁੱਕ ਯੂਜ਼ਰ ‘Sukhi Gill ‘ ਨੇ ਫੇਸਬੁੱਕ ਪੇਜ “🇺🇸USAਯੂ ਐਸ ਏ 🙋♂️ਮੁੰਡੇ 🙋♀️ਕੁੜੀਆਂ” ਨਾਮ ਦੇ ਵਿੱਚ 31 ਜੁਲਾਈ ਨੂੰ ਇਸ ਪੋਸਟ ਸ਼ੇਅਰ ਕੀਤੀ ਅਤੇ ਲਿਖਿਆ ” ਆ ਹੁੰਦੀ ਆ ਇਮਾਨਦਾਰ ਸਰਕਾਰ ,,ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ‘ਚ ਦਿੱਲੀ ਸਰਕਾਰ ਵੱਲੋਂ ਡੀਜ਼ਲ ਦੇ ਪ੍ਰਤੀ ਲੀਟਰ ਰੇਟ ‘ਚ 8.36 ਰੁਪਏ ਦੀ ਕਟੌਤੀ” ਪੋਸਟ ਵਿੱਚ ਬ੍ਰੇਕਿੰਗ ਪਲੇਟ ਉੱਤੇ ਲਿਖਿਆ ਹੋਇਆ ਹੈ ” ਇਹਨੂੰ ਕਹਿੰਦੇ ਆ ਦਿੱਲੀ ਆਲਾ ਬਾਣੀਆ, ਇੱਕ ਰਾਜ ਵੱਲੋਂ 8.36 ਪੈਸੇ ਡੀਜ਼ਲ ਦੀਆਂ ਕੀਮਤਾਂ ਚ ਕਟੌਤੀ , ਭਾਰਤੀ ਇਤਿਹਾਸ ਵਿੱਚ ਪਹਿਲੀ ਵਾਰ 🥰
ਫੇਸਬੁੱਕ ਪੋਸਟ ਦਾ ਆਰਕਾਇਵਡ ਲਿੰਕ ਇਥੇ ਦੇਖੋ।
ਸੋਸ਼ਲ ਮੀਡਿਆ ਤੇ ਕਈ ਹੋਰ ਯੂਜ਼ਰਸ ਨੇ ਇਸ ਪੋਸਟ ਨੂੰ ਸਮਾਨ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
ਪੜਤਾਲ
ਜਾਂਚ ਦੀ ਸ਼ੁਰੂਆਤ ਕਰਦੇ ਹੋਏ ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਵਾਇਰਲ ਹੋ ਰਹੀ ਬ੍ਰੇਕਿੰਗ ਪਲੇਟ ਨੂੰ ਗੌਰ ਨਾਲ ਵੇਖਿਆ। ਅਸੀਂ ਵੇਖਿਆ ਕਿ ਏ.ਬੀ.ਪੀ ਨਿਊਜ਼ ਦੀ ਇਸ ਗ੍ਰਾਫਿਕ ਪਲੇਟ ‘ਚ ਮਿਤੀ 30 ਜੁਲਾਈ ਨੂੰ ਦਿਨ ਵੀਰਵਾਰ ਲਿਖਿਆ ਹੋਇਆ ਹੈ ਜਦਕਿ 30 ਜੁਲਾਈ 2021 ਨੂੰ ਦਿਨ ਸ਼ੁਕਰਵਾਰ ਸੀ। ਇੱਥੋਂ ਹੀ ਸਾਨੂੰ ਇਸ ਪੋਸਟ ਤੇ ਸ਼ੱਕ ਹੋਇਆ ਅਤੇ ਅਸੀਂ ਆਪਣੀ ਪੜਤਾਲ ਨੂੰ ਅੱਗੇ ਵਧਾਇਆ।
ਅੱਗੇ ਵੱਧਦੇ ਹੋਏ ਅਸੀਂ ਕੁਝ ਕੀਵਰਡ ਰਾਹੀਂ ਗੂਗਲ ਤੇ ਓਪਨ ਸਰਚ ਕਰਦੇ ਹੋਏ ਵਾਇਰਲ ਪੋਸਟ ਬਾਰੇ ਲੱਭਣਾ ਸ਼ੁਰੂ ਕੀਤਾ।, ਪਰ ਸਾਨੂੰ ਦਿੱਲੀ ਵਿੱਚ ਡੀਜ਼ਲ ਦੇ ਰੇਟ ਘਟਣ ਬਾਰੇ ਕੋਈ ਵੀ ਤਾਜ਼ਾ ਖਬਰ ਨਹੀਂ ਮਿਲੀ, ਜੇਕਰ ਦਿੱਲੀ ਸਰਕਾਰ ਵੱਲੋਂ ਐਦਾਂ ਦਾ ਕੋਈ ਵੀ ਫੈਸਲਾ ਲਿਆ ਗਿਆ ਹੁੰਦਾ ਤਾਂ ਉਸ ਦੀ ਚਰਚਾ ਹਰ ਕੀਤੇ ਹੋਣੀ ਸੀ ਅਤੇ ਮੀਡਿਆ ਹਾਉਸਸ ਵੱਲੋਂ ਇਸ ਦੇ ਉੱਪਰ ਖਬਰ ਜ਼ਰੂਰ ਪਬਲਿਸ਼ ਹੁੰਦੀ, ਸਾਨੂੰ ਅਜਿਹੀ ਕੋਈ ਵੀ ਰਿਪੋਰਟ ਨਹੀਂ ਮਿਲੀ, ਪਰ ਸਾਨੂੰ ਇਸ ਨਾਲ ਜੁੜੀ ਕਈ ਪੁਰਾਣੀ ਰਿਪੋਰਟਾਂ ਮਿਲਿਆ।
ਕਿਉਂਕਿ ਪੋਸਟ ਵਿੱਚ ABP News ਦੀ ਬ੍ਰੇਕਿੰਗ ਪਲੇਟ ਸੀ ਇਸ ਲਈ ਅਸੀਂ ਸਿੱਧਾ ਹੀ ਏ.ਬੀ.ਪੀ ਨਿਊਜ਼ ਦੇ ਯੂਟਿਊਬ ਚੈਨਲ ਵੱਲ ਰੁੱਖ ਕੀਤਾ, ਇਸ ਨਾਲ ਜੁੜਿਆ ਵੀਡੀਓ 30 ਜੁਲਾਈ 2020 ਨੂੰ ਏ.ਬੀ.ਪੀ ਨਿਊਜ਼ ਦੇ ਯੂਟਿਊਬ ਚੈਨਲ ਤੇ ਅਪਲੋਡ ਮਿਲਿਆ , ਵੀਡੀਓ ਨੂੰ ਅਪਲੋਡ ਕਰਦੇ ਹੋਏ ਕੈਪਸ਼ਨ ਲਿਖਿਆ ਹੋਇਆ ਸੀ “Delhi: Diesel Price Slashed By Rs 8.36 Per Litre: CM Arvind Kejriwal | ” ਅਸੀਂ ਪਾਇਆ ਕਿ ਵਾਇਰਲ ਹੋ ਰਹੀ ਖਬਰ ਇੱਕ ਸਾਲ ਪੁਰਾਣੀ ਹੈ ਅਤੇ ਇਸੇ ਵੀਡੀਓ ਵਿਚੋਂ ਵਾਇਰਲ ਸਕ੍ਰੀਨਸ਼ੋਟ ਲਿਆ ਗਿਆ ਹੈ। ਪੂਰੀ ਵੀਡੀਓ ਇੱਥੇ ਵੇਖੋ।
ਇੱਥੇ ਸਾਡੀ ਜਾਂਚ ਵਿੱਚ ਇਹ ਸਾਫ ਹੋਇਆ ਕਿ ਡੀਜ਼ਲ ਦੀ ਕੀਮਤਾਂ ਨੂੰ ਲੈ ਕੇ ਵਾਇਰਲ ਹੋਇਆ ਸਕ੍ਰੀਨਸ਼ੋਟ ਇੱਕ ਸਾਲ ਪੁਰਾਣ ਹੈ , ਹੁਣ ਅਸੀਂ ਦਿੱਲੀ ਵਿੱਚ ਡੀਜ਼ਲ ਦੇ ਹਾਲੀਆ ਰੇਟ ਬਾਰੇ ਸਰਚ ਕੀਤਾ ਤਾਂ ਸਾਨੂੰ mypetrolprice ਦੀ ਵੈਬਸਾਈਟ ਤੇ ਇਸ ਬਾਰੇ ਜਾਣਕਾਰੀ ਮਿਲੀ। ਇਥੇ ਦਿੱਲੀ ਵਿੱਚ ਡੀਜ਼ਲ ਦਾ ਹਾਲੀਆ ਰੇਟ 89.93 ਪਰ ਲੀਟਰ ਲਿਖਿਆ ਹੋਇਆ ਹੈ।
ਵੱਧ ਜਾਣਕਾਰੀ ਲਈ ਅਸੀਂ ਸਾਡੇ ਸਹਿਯੋਗੀ ਦੈਨਿਕ ਜਾਗਰਣ ਦੇ ਸੰਵਾਦਦਾਤਾ ਵੀ ਕੇ ਸ਼ੁਕਲਾ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਐਦਾਂ ਦਾ ਕੋਈ ਫੈਸਲਾ ਸਰਕਾਰ ਵਲੋਂ ਨਹੀਂ ਲਿਆ ਗਿਆ ਹੈ ਅਤੇ ਜੇਕਰ ਅਜਿਹਾ ਹੁੰਦਾ ਤਾਂ ਖਬਰ ਵਿੱਚ ਆਉਣਾ ਸੀ। ਇਹ ਖਬਰ ਗ਼ਲਤ ਹੈ।
ਮਾਮਲੇ ਵਿੱਚ ਵੱਧ ਪੁਸ਼ਟੀ ਲਈ ਅਸੀਂ ਬੰਸਲ ਆਲ ਇੰਡੀਆ ਪੈਟਰੋਲੀਅਮ ਡਿਲਰਸ ਏਸੋਸਿਏਸ਼ਨ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਅਜਿਹੀ ਕੋਈ ਖਬਰ ਉਹਨਾਂ ਕੋਲੋਂ ਨਹੀਂ ਆਈ ਹੈ।
ਪੜਤਾਲ ਦੇ ਅੰਤਿਮ ਪੜਾਵ ਵਿੱਚ ਅਸੀਂ ਯੂਜ਼ਰ ਦੇ ਪ੍ਰੋਫਾਈਲ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਿਆ ਕਿ ਯੂਜ਼ਰ ਨੇ ਇਸ ਪੇਜ ਨੂੰ 24 ਅਪ੍ਰੈਲ , 2021 ਨੂੰ ਬਣਾਇਆ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਤੋਂ ਸਾਫ ਹੋਇਆ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਪੋਸਟ ਗੁੰਮਰਾਹਕੁਨ ਹੈ। ਵਾਇਰਲ ਹੋ ਰਹੀ ਇਹ ਖਬਰ ਹਾਲੀਆ ਨਹੀਂ ਸਗੋਂ ਇੱਕ ਸਾਲ ਪੁਰਾਣੀ ਹੈ, ਜਿਸ ਨੂੰ ਹੁਣ ਸ਼ੇਅਰ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।