ਗਰਮ ਪਾਣੀ ਵਿਚ ਨਮਕ ਜਾਂ ਵਿਨੇਗਰ ਪਾ ਕੇ ਗਰਾਰੇ ਕਰਨ ਨਾਲ ਕੋਰੋਨਾ ਵਾਇਰਸ ਠੀਕ ਹੁੰਦਾ ਹੈ ਦਾ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਵਿਚਕਾਰ ਸੋਸ਼ਲ ਮੀਡੀਆ ‘ਤੇ ਇਸਦੇ ਇਲਾਜ ਨੂੰ ਲੈ ਕੇ ਕਈ ਤਰ੍ਹਾਂ ਦੇ ਅਫਵਾਹਾਂ ਨੂੰ ਵਾਧਾ ਦਿੱਤਾ ਜਾ ਰਿਹਾ ਹੈ। ਵਾਇਰਲ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਕਿਸੇ ਵਿਅਕਤੀ ਦੇ ਗਲੇ ਵਿਚ ਚਾਰ ਦਿਨਾਂ ਤਕ ਰਹਿੰਦਾ ਹੈ ਅਤੇ ਇਸ ਦੌਰਾਨ ਜੇਕਰ ਕੋਈ ਵਿਅਕਤੀ ਗਰਮ ਪਾਣੀ ਵਿਚ ਨਮਕ ਜਾਂ ਵਿਨੇਗਰ ਪਾ ਕੇ ਉਸਦੀ ਵਰਤੋਂ ਕਰੇ ਤਾਂ ਉਹ ਇਸ ਵਾਇਰਸ ਤੋਂ ਮੁਕਤ ਹੋ ਜਾਵੇਗਾ।
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਸਾਬਿਤ ਹੋਇਆ। ਡਾਕਟਰਾਂ ਮੁਤਾਬਕ ਗਰਮ ਪਾਣੀ ਦੀ ਮਦਦ ਤੋਂ ਗਲੇ ਨੂੰ ਸਾਫ ਤਾਂ ਜ਼ਰੂਰ ਕੀਤਾ ਜਾ ਸਕਦਾ ਹੈ ਪਰ ਇਹ ਸਾਫ ਤੋਰ ‘ਤੇ ਕੋਰੋਨਾ ਵਾਇਰਸ ਦਾ ਇਲਾਜ ਨਹੀਂ ਹੈ।
ਫੇਸਬੁੱਕ ਯੂਜ਼ਰ ‘Vijay Sharma’ ਨੇ ਇੰਫਰੋਗ੍ਰਾਫੀਕਸ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਕੋਰੋਨਾ ਵਾਇਰਸ ਫੇਫੜਿਆਂ ਵਿਚ ਪੁੱਜਣ ਤੋਂ ਪਹਿਲਾਂ ਉਹ ਗਲੇ ਵਿਚ 4 ਦਿਨਾਂ ਤਕ ਰਹਿੰਦਾ ਹੈ। ਉਸ ਵਿਚਕਾਰ ਵਿਅਕਤੀ ਦੇ ਗਲ ਵਿਚ ਦਰਦ ਅਤੇ ਖੰਗ ਦੀ ਸ਼ਿਕਾਇਤ ਰਹਿੰਦੀ ਹੈ। ਜੇਕਰ ਤੁਸੀਂ ਜ਼ਿਆਦਾ ਪਾਣੀ ਪੀਂਦੇ ਹੋ ਅਤੇ ਗਰਮ ਪਾਣੀ ਵਿਚ ਨਮਕ ਜਾਂ ਵਿਨੇਗਰ ਪਾ ਕੇ ਗਰਾਰੇ ਕਰਦੇ ਹੋ ਤਾਂ ਵਾਇਰਸ ਖਤਮ ਹੋ ਜਾਂਦਾ ਹੈ। ਇਹ ਜਾਣਕਾਰੀ ਸਾਰਿਆਂ ਤਕ ਭੇਜੋ, ਕਿਓਂਕਿ ਤੁਸੀਂ ਕਿਸੇ ਦੀ ਜਾਨ ਬਚਾ ਸਕਦੇ ਹੋ ਇਸ ਜਾਣਕਾਰੀ ਨੂੰ ਭੇਜ ਕੇ। ਜਨਹਿੱਤ ਵਿਚ ਜਾਰੀ।’
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
ਵਾਇਰਲ ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਵਾਇਰਸ ਗਲੇ ਵਿਚ 4 ਦਿਨਾਂ ਤਕ ਜ਼ਿੰਦਾ ਰਹਿੰਦਾ ਹੈ। ਇਸ ਬਾਰੇ ਵਿਚ ਜਦੋਂ ਅਸੀਂ ਵਿਸ਼ਵ ਸਿਹਤ ਸੰਗਠਨ (WHO) ਦੀ ਰਿਪੋਰਟ ਨੂੰ ਵੇਖਿਆ ਤਾਂ ਪਤਾ ਚਲਿਆ ਕਿ ਇਸ ਵਾਇਰਸ ਦੇ ਜ਼ਿੰਦਾ ਰਹਿਣ ਦੀ ਅਵਧੀ 1-14 ਦਿਨਾਂ ਤਕ ਹੈ। ਵੱਧ ਮਾਮਲਿਆਂ ਵਿਚ ਇਹ ਅਵਧੀ ਕਰੀਬ 5 ਦਿਨਾਂ ਦੀ ਹੈ।
WHO ਦੀ ਇੱਕ ਰਿਪੋਰਟ ਮੁਤਾਬਕ ਖਾਰੇ ਪਾਣੀ ਨਾਲ ਨੱਕ ਨੂੰ ਵਾਰ-ਵਾਰ ਸਾਫ ਕਰਨ ਨਾਲ ਇਸ ਵਾਇਰਸ ਤੋਂ ਬਚਾਅ ਦਾ ਦਾਅਵਾ ਗਲਤ ਹੈ। ਹਾਲਾਂਕਿ, ਅਜਿਹਾ ਕਰਨ ਨਾਲ ਸਰਦੀ-ਜ਼ੁਖਾਮ ਨਾਲ ਰਾਹਤ ਮਿਲ ਸਕਦੀ ਹੈ ਅਤੇ ਇਸਦੇ ਵੀ ਘੱਟ ਹੀ ਦਾਅਵੇ ਹਨ। ਪਰ ਇਹ ਕੋਰੋਨਾ ਵਾਇਰਸ ਨੂੰ ਠੀਕ ਕਰ ਸਕਦਾ ਹੈ, ਕਹਿਣਾ ਗਲਤ ਹੈ।
ਸੈਂਟਰ ਫਾਰ ਡਿਜ਼ੀਜ ਕੰਟਰੋਲ ਅਤੇ ਪ੍ਰਿਵੈਂਸ਼ਨ ਮੁਤਾਬਕ ਫਿਲਹਾਲ ਕੋਰੋਨਾ ਵਾਇਰਸ ਦੇ ਇਲਾਜ ਲਈ ਕੋਈ ਵੈਕਸੀਨ ਮੌਜੂਦ ਨਹੀਂ ਹੈ।
ਵਿਸ਼ਵਾਸ ਨਿਊਜ਼ ਨੇ ਇਸਨੂੰ ਲੈ ਕੇ ਆਯੂਸ਼ ਮੰਤਰਾਲੇ ਦੇ ਫਾਰਮੋਕੋਵਿਲੀਜੈਂਸ ਅਫਸਰ ਡਾਕਟਰ ਵਿਮਲ ਐਨ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ, ‘ਇਹ ਕੋਰੋਨਾ ਵਾਇਰਸ ਦੇ ਸੰਕ੍ਰਮਣ ਦਾ ਇਲਾਜ ਨਹੀਂ ਹੈ। ਇਸ ਗੱਲ ਦੇ ਵੀ ਘੱਟ ਸਬੂਤ ਹਨ ਕਿ ਗਰਮ ਪਾਣੀ ਵਿਚ ਨਮਕ ਪਾ ਕੇ ਗਰਾਰੇ ਕਰਨ ਨਾਲ ਸਰਦੀ ਤੋਂ ਰਾਹਤ ਮਿਲਦੀ ਹੈ ਪਰ ਇਸਦਾ ਮਤਲਬ ਇਹ ਨਹੀਂ ਕਿ ਇਸ ਨਾਲ ਕੋਰੋਨਾ ਵਾਇਰਸ ਦਾ ਇਲਾਜ ਕੀਤਾ ਜਾ ਸਕਦਾ ਹੈ’
ਇਸ ਪੋਸਟ ਨੂੰ ਕਈ ਸਾਰੇ ਯੂਜ਼ਰ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Vijay Sharma ਨਾਂ ਦੀ ਫੇਸਬੁੱਕ ਪ੍ਰੋਫ਼ਾਈਲ।
ਡਿਸਕਲੇਮਰ: ਇਸ ਸਟੋਰੀ ਤੋਂ ਕੁਝ ਗੈਰ-ਜਰੂਰੀ ਅੰਕੜੇ ਹਟਾਉਂਦੇ ਹੋਏ ਇਸਨੂੰ ਅਪਡੇਟ ਕੀਤਾ ਗਿਆ ਹੈ। ਸਟੋਰੀ ਨੂੰ ਅਪਡੇਟ ਕਰਨ ਦੀ ਪ੍ਰਕ੍ਰਿਆ SoP ਦੇ ਮੁਤਾਬਕ ਹੈ ਅਤੇ ਇਸਦੇ ਨਾਲ ਨਤੀਜਿਆਂ ‘ਤੇ ਕੋਈ ਫਰਕ ਨਹੀਂ ਪਿਆ ਹੈ।
ਨਤੀਜਾ: ਗਰਮ ਪਾਣੀ ਵਿਚ ਨਮਕ ਜਾਂ ਵਿਨੇਗਰ ਪਾ ਕੇ ਗਰਾਰੇ ਕਰਨ ਨਾਲ ਕੋਰੋਨਾ ਵਾਇਰਸ ਠੀਕ ਹੁੰਦਾ ਹੈ ਦਾ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।