X
X

Fact Check: ਕਾਂਗਰਸ ਨੇਤਾ ਡੌਲੀ ਸ਼ਰਮਾ ਦਾ ਵੀਡੀਓ ਬੀਜੇਪੀ ਸਾਂਸਦ ਮੇਨਕਾ ਗਾਂਧੀ ਦੇ ਨਾਮ ਤੇ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਗ਼ਲਤ ਨਿਕਲਿਆ। ਵਾਇਰਲ ਵੀਡੀਓ ਵਿੱਚ ਮੌਜੂਦ ਮਹਿਲਾ ਭਾਜਪਾ ਸਾਂਸਦ ਮੇਨਕਾ ਗਾਂਧੀ ਨਹੀਂ, ਬਲਕਿ ਕਾਂਗਰਸ ਨੇਤਾ ਡੌਲੀ ਸ਼ਰਮਾ ਹੈ, ਜੋ ਸਾਲ 2019 ਵਿੱਚ ਯੂ.ਪੀ ਦੇ ਗਾਜ਼ੀਆਬਾਦ ਤੋਂ ਸਾਂਸਦ ਦੀ ਚੋਣ ਵੀ ਲੜ ਚੁੱਕੀ ਹਨ।

  • By: ameesh rai
  • Published: May 31, 2021 at 01:58 PM

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਇੱਕ ਔਰਤ ਕੋਰੋਨਾ ਨੂੰ ਲੈ ਕੇ ਕੇਂਦਰ ਵਿੱਚ ਮੋਦੀ ਸਰਕਾਰ ਦੀ ਆਲੋਚਨਾ ਕਰਦੀ ਦਿੱਖ ਰਹੀ ਹੈ। ਸੋਸ਼ਲ ਮੀਡੀਆ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਵੀਡੀਓ ਵਿੱਚ ਦਿਸ ਰਹੀ ਮਹਿਲਾ ਭਾਜਪਾ ਸਾਂਸਦ ਮੇਨਕਾ ਗਾਂਧੀ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗਲਤ ਸਾਬਤ ਹੋਇਆ ਹੈ। ਵਾਇਰਲ ਵੀਡੀਓ ਕਾਂਗਰਸ ਨੇਤਾ ਡੌਲੀ ਸ਼ਰਮਾ ਦਾ ਹੈ, ਜੋ ਸਾਲ 2019 ਵਿੱਚ ਗਾਜ਼ੀਆਬਾਦ, ਯੂ.ਪੀ ਤੋਂ ਸਾਂਸਦ ਦੀਆ ਚੋਣਾ ਵੀ ਲੜ ਚੁੱਕੀ ਹੈ।

ਕੀ ਹੋ ਰਿਹਾ ਹੈ ਵਾਇਰਲ
ਵਿਸ਼ਵਾਸ ਨਿਊਜ਼ ਨੂੰ ਆਪਣੇ ਫੈਕਟ ਚੈਕਿੰਗ ਵਟਸਐਪ ਚੈਟਬੋਟ (+91 95992 99372) ‘ਤੇ ਵੀ ਵਾਇਰਲ ਵੀਡੀਓ ਫੈਕਟ ਚੈੱਕ ਲਈ ਮਿਲਿਆ ਸੀ। ਕੀਵਰਡਸ ਨਾਲ ਖੋਜ ਕਰਨ ਤੋਂ ਬਾਅਦ ਸਾਨੂੰ ਇਹ ਵੀਡੀਓ ਫੇਸਬੁੱਕ ਤੇ ਵੀ ਵਾਇਰਲ ਮਿਲਿਆ। ਫੇਸਬੁੱਕ ਯੂਜ਼ਰ Asjadullah Imran ਨੇ 27 ਮਈ, 2021 ਨੂੰ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ‘ਸੁਣੋ ਭਾਜਪਾ ਦੀ ਸਾਂਸਦ ਮਾਣਯੋਗ ਸ਼੍ਰੀਮਤੀ ਮੇਨਕਾ ਗਾਂਧੀ ਜੀ ਦੀ ਦਿਲ ਦੀ ਆਵਾਜ਼ ਨੂੰ ਨਾ ਕੀ ਮਨ ਦੀ ਬਾਤ ਨੂੰ ….।’ ਇਸ ਪੋਸਟ ਦਾ ਸਕ੍ਰੀਨ ਸ਼ਾਟ ਹੇਠਾਂ ਵੇਖਿਆ ਜਾ ਸਕਦਾ ਹੈ।

ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਦੇਖਿਆ। ਵਾਇਰਲ ਵੀਡੀਓ 3 ਮਿੰਟ 31 ਸੈਕੰਡ ਦਾ ਹੈ। ਇਸ ਵੀਡੀਓ ਵਿੱਚ ਬੋਲ ਰਹੀ ਔਰਤ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਸਿਹਤ ਮੰਤਰੀ ਦੀ ਅਲੋਚਨਾ ਕਰਦੀ ਦਿਖਾਈ ਦੇ ਰਹੀ ਹੈ। ਪਹਿਲੇ 10 ਸਕਿੰਟਾਂ ਵਿੱਚ ਹੀ ਔਰਤ ਆਪਣੀ ਉਮਰ 36 ਸਾਲ ਦੱਸ ਰਹੀ ਹੈ। ਅਸੀਂ ਚੋਣ ਕਮਿਸ਼ਨ ਦੀ http://affidavitarchive.nic.in/ ਅਧਿਕਾਰਤ ਵੈਬਸਾਈਟ ਤੇ ਮੇਨਕਾ ਗਾਂਧੀ ਦੁਆਰਾ ਮਾਰਚ 2014 ਵਿੱਚ ਜਮਾ ਕੀਤਾ ਗਿਆ ਹਲਫਨਾਮਾ ਵੇਖਿਆ। ਇਸ ਹਲਫਨਾਮੇ ਵਿੱਚ ਉਨ੍ਹਾਂ ਨੇ ਆਪਣੀ ਉਮਰ 57 ਸਾਲ ਦੱਸੀ ਸੀ। ਇਸ ਦੇ ਅਨੁਸਾਰ ਮੇਨਕਾ ਗਾਂਧੀ ਹੁਣ ਉਮਰ 64 ਸਾਲਾਂ ਦੀ ਹੈ।

ਇਸ ਗੱਲ ਦੀ ਪੁਸ਼ਟੀ ਲੋਕ ਸਭਾ ਦੀ ਵੈਬਸਾਈਟ ਤੇ ਮੌਜੂਦ ਉਨ੍ਹਾਂ ਦੀ ਪ੍ਰੋਫਾਈਲ ਤੋਂ ਵੀ ਹੁੰਦੀ ਹੈ। ਇੱਥੇ ਦਿੱਤੀ ਜਾਣਕਾਰੀ ਅਨੁਸਾਰ ਮੇਨਕਾ ਗਾਂਧੀ ਦਾ ਜਨਮ 26 ਅਗਸਤ 1956 ਨੂੰ ਹੋਇਆ ਸੀ। ਇਸਨੂੰ ਇੱਥੇ ਕਲਿੱਕ ਕਰ ਵੇਖਿਆ ਜਾ ਸਕਦਾ ਹੈ।

ਵੀਡੀਓ ਵਿੱਚ ਔਰਤ ਦੁਆਰਾ ਦੱਸੀ ਗਈ ਉਮਰ ਅਤੇ ਮੇਨਕਾ ਗਾਂਧੀ ਦੀ ਅਸਲ ਉਮਰ ਵਿਚਾਲੇ ਫਰਕ ਤੋਂ ਬਾਅਦ, ਸਾਨੂੰ ਵਾਇਰਲ ਹੋਈ ਵੀਡੀਓ ਦੇ ਦਾਅਵੇ ਤੇ ਸ਼ੱਕ ਹੋਇਆ। ਇਸ ਸ਼ੱਕ ਦਾ ਇੱਕ ਹੋਰ ਕਾਰਨ ਇਹ ਹੈ ਕਿ ਸਾਨੂੰ ਇੰਟਰਨੈੱਟ ਤੇ ਇਸਦੀ ਪੁਸ਼ਟੀ ਕਰਨ ਵਾਲੀ ਕੋਈ ਪ੍ਰਮਾਣਿਕ ​​ਰਿਪੋਰਟ ਨਹੀਂ ਮਿਲੀ। ਜੇਕਰ ਭਾਜਪਾ ਸਾਂਸਦ ਮੇਨਕਾ ਗਾਂਧੀ ਨੇ ਆਪਣੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੁੰਦਾ, ਤਾਂ ਇਹ ਕਾਫ਼ੀ ਚਰਚਾ ਦਾ ਵਿਸ਼ਾ ਹੁੰਦਾ ਅਤੇ ਪ੍ਰਮਾਣਿਕ ​​ਮੀਡੀਆ ਹਾਊਸ ਇਸ ਨੂੰ ਜ਼ਰੂਰ ਰਿਪੋਰਟ ਕਰਦੇ।

ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਫੇਸਬੁੱਕ ਯੂਜ਼ਰ Asjadullah Imran ਦੀ ਪੋਸਟ ਤੇ ਆਏ ਕੰਮੈਂਟਸ ਨੂੰ ਵੀ ਧਿਆਨ ਨਾਲ ਵੇਖਿਆ। ਇਸ ਵਿੱਚ ਕੁਝ ਯੂਜ਼ਰਸ ਲਿਖ ਰਹੇ ਹਨ ਕਿ ਵੀਡੀਓ ਵਿੱਚ ਦਿੱਖ ਰਹੀ ਔਰਤ ਮੇਨਕਾ ਗਾਂਧੀ ਨਹੀਂ ਹੈ। ਇੱਕ ਯੂਜ਼ਰ ਨੇ ਕੰਮੈਂਟ ਵਿੱਚ ਲਿਖਿਆ ਕਿ ਇਹ ਡੌਲੀ ਸ਼ਰਮਾ ਹੈ। ਇੱਥੋਂ ਮਿਲੇ ਸੁਰਾਗ ਦੇ ਅਧਾਰ ਤੇ ਅਸੀਂ ਵਾਇਰਲ ਵੀਡੀਓ ਨੂੰ InVID ਟੂਲ ਵਿੱਚ ਪਾ ਕੇ ਇਸਦੇ ਕੀਫ੍ਰੇਮ ਕੱਢੇ। ਫਿਰ ਅਸੀਂ ਕੀਫ੍ਰੇਮਜ਼ ਤੇ ਗੂਗਲ ਰਿਵਰਸ ਇਮੇਜ ਸਰਚ ਟੂਲ ਦੀ ਵਰਤੋਂ ਕੀਤੀ ਅਤੇ ਫਿਰ ਅਸੀਂ ਸਜੇਸ਼ਨ ਵਿੱਚ Dolly Sharma ਕੀਵਰਡ ਦੀ ਵਰਤੋਂ ਕੀਤੀ।

ਸਾਨੂੰ ਇੰਟਰਨੈੱਟ ਤੇ ਇਸ ਨਾਲ ਮਿਲਦੇ ਜੁਲਦੇ ਬਹੁਤ ਸਾਰੇ ਨਤੀਜੇ ਮਿਲੇ। ਸਾਨੂੰ ਕੁਲਦੀਪ ਸ਼ਰਮਾ (@KuldipshrmaMP06) ਨਾਮ ਦੇ ਟਵਿੱਟਰ ਹੈਂਡਲ ਤੋਂ 14 ਮਈ 2021 ਨੂੰ ਕੀਤਾ ਗਿਆ ਇੱਕ ਟਵੀਟ ਮਿਲਿਆ। ਇਸ ਟਵੀਟ ਵਿੱਚ ਯੂਥ ਕਾਂਗਰਸ ਦੇ ਅਧਿਕਾਰਿਕ ਟਵਿੱਟਰ ਹੈਂਡਲ ਤੋਂ 13 ਮਈ 2021 ਨੂੰ ਕੀਤੇ ਗਏ ਇੱਕ ਟਵੀਟ ਨੂੰ ਕੋਟ ਕੀਤਾ ਗਿਆ ਹੈ, ਜਿਸ ਵਿੱਚ ਵਾਇਰਲ ਵੀਡੀਓ ਨੂੰ ਸਾਂਝਾ ਕੀਤਾ ਗਿਆ ਹੈ। ਕੁਲਦੀਪ ਸ਼ਰਮਾ ਨੇ ਆਪਣੇ ਟਵੀਟ ਵਿੱਚ ਦੱਸਿਆ ਹੈ ਕਿ ਵੀਡੀਓ ਵਿੱਚ ਦਿੱਖ ਰਹੀ ਔਰਤ ਕਾਂਗਰਸ ਨੇਤਾ ਡੌਲੀ ਸ਼ਰਮਾ ਹੈ, ਜੋ ਗਾਜ਼ੀਆਬਾਦ ਤੋਂ ਲੋਕ ਸਭਾ ਉਮੀਦਵਾਰ ਵੀ ਸੀ। ਇਹ ਟਵੀਟ ਹੇਠਾਂ ਵੇਖਿਆ ਜਾ ਸਕਦਾ ਹੈ।

https://twitter.com/KuldipshrmaMP06/status/1393245481405272064?ref_src=twsrc%5Etfw%7Ctwcamp%5Etweetembed%7Ctwterm%5E1393245481405272064%7Ctwgr%5E%7Ctwcon%5Es1_&ref_url=https%3A%2F%2Fwww.vishvasnews.com%2Fpolitics%2Ffact-check-congress-leader-dolly-sharmas-video-shared-as-bjp-mp-maneka-gandhi-slamming-bjp%2F

ਅਸੀਂ ਫਿਰ ਡੌਲੀ ਸ਼ਰਮਾ ਬਾਰੇ ਇੰਟਰਨੈੱਟ ਤੇ ਭਾਲ ਕੀਤੀ। ਸਾਨੂੰ ਡੌਲੀ ਸ਼ਰਮਾ ਦੇ ਅਧਿਕਾਰਿਤ ਫੇਸਬੁੱਕ ਪੇਜ ਤੇ ਇਹ ਵਾਇਰਲ ਵੀਡੀਓ ਮਿਲਿਆ। ਅਸਲ ਵਿੱਚ ਕਾਂਗਰਸ ਨੇਤਾ ਡੌਲੀ ਸ਼ਰਮਾ ਨੇ 20 ਅਪ੍ਰੈਲ 2021 ਨੂੰ ਇੱਕ ਫੇਸਬੁੱਕ ਲਾਈਵ ਕੀਤਾ ਸੀ। ਇਹ ਫੇਸਬੁੱਕ ਲਾਈਵ ਅਜੇ ਵੀ ਉਨ੍ਹਾਂ ਦੇ ਪੇਜ ਤੇ ਟੋਪ ਤੇ ਪਿੰਨ ਦੇਖਿਆ ਜਾ ਸਕਦਾ ਹੈ। 22 ਮਿੰਟ 54 ਸੈਕਿੰਡ ਦੇ ਇਸ ਫੇਸਬੁੱਕ ਲਾਈਵ ਵਿੱਚ 14 ਮਿੰਟ 16 ਸੈਕੰਡ ਤੋਂ ਵਾਇਰਲ ਵੀਡੀਓ ਦਾ ਹਿੱਸਾ ਵੇਖਿਆ ਜਾ ਸਕਦਾ ਹੈ।

ਸਾਡੀ ਹੁਣ ਤੱਕ ਦੀ ਜਾਂਚ ਵਿੱਚ ਇਹ ਸਾਬਿਤ ਹੋ ਚੁੱਕਿਆ ਸੀ ਕਿ ਵਾਇਰਲ ਵੀਡੀਓ ਵਿੱਚ ਦਿੱਖ ਰਹੀ ਔਰਤ ਭਾਜਪਾ ਸਾਂਸਦ ਮੇਨਕਾ ਗਾਂਧੀ ਨਹੀਂ, ਬਲਕਿ ਕਾਂਗਰਸ ਨੇਤਾ ਡੌਲੀ ਸ਼ਰਮਾ ਹੈ। ਅਸੀਂ ਇਸ ਗੱਲ ਨੂੰ ਹੋਰ ਮਜ਼ਬੂਤ ​​ਕਰਨ ਲਈ ਸਾਡੇ ਸਾਥੀ ਦੈਨਿਕ ਜਾਗਰਣ ਦੇ ਸਾਹਿਬਾਬਾਦ ਦੇ ਬਯੁਰੂ ਚੀਫ ਸੌਰਭ ਪਾਂਡੇ ਨਾਲ ਸੰਪਰਕ ਕੀਤਾ। ਅਸੀਂ ਉਨ੍ਹਾਂ ਦੇ ਨਾਲ ਵਾਇਰਲ ਵੀਡੀਓ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਵੀ ਇਹ ਪੁਸ਼ਟੀ ਕੀਤੀ ਕਿ ਵਾਇਰਲ ਵੀਡੀਓ ਵਿੱਚ ਦਿੱਖ ਰਹੀ ਔਰਤ ਗਾਜ਼ੀਆਬਾਦ ਤੋਂ ਕਾਂਗਰਸ ਦੀ ਲੋਕ ਸਭਾ ਪ੍ਰਤਯਾਸ਼ੀ ਰਹੀ ਡੌਲੀ ਸ਼ਰਮਾ ਹੈ।

ਵਿਸ਼ਵਾਸ ਨਿਊਜ਼ ਨੇ ਇਸ ਵਾਇਰਲ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸਾਂਝਾ ਕਰਨ ਵਾਲੇ ਫੇਸਬੁੱਕ ਯੂਜ਼ਰ Asjadullah Imran ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਯੂਜ਼ਰ ਜਮਸ਼ੇਦਪੁਰ ਦਾ ਵਸਨੀਕ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਗ਼ਲਤ ਨਿਕਲਿਆ। ਵਾਇਰਲ ਵੀਡੀਓ ਵਿੱਚ ਮੌਜੂਦ ਮਹਿਲਾ ਭਾਜਪਾ ਸਾਂਸਦ ਮੇਨਕਾ ਗਾਂਧੀ ਨਹੀਂ, ਬਲਕਿ ਕਾਂਗਰਸ ਨੇਤਾ ਡੌਲੀ ਸ਼ਰਮਾ ਹੈ, ਜੋ ਸਾਲ 2019 ਵਿੱਚ ਯੂ.ਪੀ ਦੇ ਗਾਜ਼ੀਆਬਾਦ ਤੋਂ ਸਾਂਸਦ ਦੀ ਚੋਣ ਵੀ ਲੜ ਚੁੱਕੀ ਹਨ।

  • Claim Review : ਵੀਡੀਓ ਵਿੱਚ ਦਿੱਖ ਰਹੀ ਔਰਤ ਬੀਜੇਪੀ ਸਾਂਸਦ ਮੇਨਕਾ ਗਾਂਧੀ ਹੈ
  • Claimed By : ਫੇਸਬੁੱਕ ਯੂਜ਼ਰ Asjadullah Imran
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later