ਪੰਜਾਬ ਦੇ ਪਾਣੀ ਨੂੰ ਲੈ ਕੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਮ ਤੇ ਵਾਇਰਲ ਹੋਇਆ ਬਿਆਨ ਫਰਜੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ ਅਤੇ ਆਮ ਆਦਮੀ ਪਾਰਟੀ ਵੱਲੋਂ ਇਹ ਕਟਿੰਗ ਫਰਜ਼ੀ ਦੱਸੀ ਗਈ ਹੈ।
ਵਿਸ਼ਵਾਸ ਨਿਊਜ਼( ਨਵੀਂ ਦਿੱਲੀ )। ਜਿਵੇਂ-ਜਿਵੇਂ ਪੰਜਾਬ ਵਿੱਚ 2022 ਦੀਆਂ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ,ਉਸ ਤਰ੍ਹਾਂ ਹੀ ਸੋਸ਼ਲ ਮੀਡੀਆ ‘ਤੇ ਸਿਆਸੀ ਆਗੂਆਂ ਨੂੰ ਲੈ ਕੇ ਫਰਜ਼ੀ ਖਬਰਾਂ ਦਾ ਹੜ੍ਹ ਵੀ ਵੱਧ ਰਿਹਾ ਹੈ। ਇਸੇ ਨੂੰ ਲੈ ਕੇ ਇੱਕ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਿਸਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੰਜਾਬ ਦੇ ਪਾਣੀ ਨੂੰ ਲੈ ਕੇ ਦਿੱਤਾ ਬਿਆਨ ਵਾਇਰਲ ਹੋ ਰਿਹਾ ਹੈ। ਬਿਆਨ ਮੁਤਾਬਿਕ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਜੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਚੋਣਾਂ ਜਿੱਤਦੀ ਹੈ ਤਾਂ ਪੰਜਾਬ ਦਾ ਪਾਣੀ ਦਿੱਲੀ ਤੱਕ ਲਿਆਂਦਾ ਜਾਵੇਗਾ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਇਹ ਪੋਸਟ ਫਰਜ਼ੀ ਸਾਬਿਤ ਹੋਈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ “ਕਿਰਨਜੀਤ ਕੌਰ” ਨੇ 17 ਜੂਨ 2021 ਨੂੰ ਇੱਕ ਅਖ਼ਬਾਰ ਦੀ ਕਟਿੰਗ ਵਿੱਚ ਸੀਐਮ ਅਰਵਿੰਦ ਕੇਜਰੀਵਾਲ ਦੀ ਫੋਟੋ ਵਾਲੀ ਪੋਸਟ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਕਿ : ਇਹਨੇ ਬਾਕੀ ਦਾ ਪਾਣੀ ਵੀ ਖੋਹਕੇ ਲੈ ਜਾਣਾ! ਕਈ ਲੋਕ ਕਹਿ ਰਹੇ ਆ ਕਿ ਇਹ ਖ਼ਬਰ ਸੱਚ ਨਹੀਂ I ਪਰ ਅਸੀਂ ਪਾਣੀਆਂ ਬਾਰੇ ਕੇਜਰੀਵਾਲ ਦਾ ਸਟੈਂਡ ਪਹਿਲਾਂ ਹੀ ਜਾਣਦੇ ਆਂI ਦਿੱਲੀ ਵਿੱਚ ਬੈਠੇ ਜਾਂ ਦਿੱਲੀ ਵਾਲਿਆਂ ਦੇ ਭਾਈਵਾਲ ਪੰਜਾਬ ਦੇ ਕਦੇ ਵੀ ਸਕੇ ਨਹੀਂ ਹੋ ਸਕਦੇ😡
ਫੇਸਬੁੱਕ ਪੋਸਟ ਦਾ ਆਰਕਾਇਵਡ ਲਿੰਕ ਇੱਥੇ ਵੇਖੋ।
ਪੜਤਾਲ
ਪੜਤਾਲ ਦੀ ਸ਼ੁਰੂਆਤ ਅਸੀਂ ਨਿਊਜ਼ ਸਰਚ ਤੋਂ ਕੀਤੀ ਅਤੇ ਇਸ ਬਿਆਨ ਸਬੰਧਿਤ ਕੀਵਰਡ ਨਾਲ ਖਬਰਾਂ ਲੱਭਣੀਆਂ ਸ਼ੁਰੂ ਕੀਤੀ। ਧਿਆਨ ਕਰਨ ਵਾਲੀ ਗੱਲ ਹੈ ਕਿ ਇਸ ਮਾਮਲੇ ਨਾਲ ਜੁੜੀ ਕੋਈ ਵੀ ਮੀਡਿਆ ਰਿਪੋਰਟ ਸਾਨੂੰ ਨਹੀਂ ਮਿਲੀ। ਦੱਸ ਦਈਏ ਕਿ ਜੇਕਰ ਅਜਿਹਾ ਕੋਈ ਬਿਆਨ ਕੇਜਰੀਵਾਲ ਵੱਲੋਂ ਦਿੱਤਾ ਗਿਆ ਹੁੰਦਾ ਤਾਂ ਉਸ ਨੇ ਸੁਰਖੀ ਜ਼ਰੂਰ ਬਣਨਾ ਸੀ ਪਰ ਇਸ ਬਿਆਨ ਨੂੰ ਲੈ ਕੇ ਸਾਨੂੰ ਕੋਈ ਖਬਰ ਨਹੀਂ ਮਿਲੀ।
ਹੁਣ ਅਸੀਂ ਸਿੱਧਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਫੇਸਬੁੱਕ ਪ੍ਰੋਫ਼ਾਈਲ ਵੱਲ ਰੁੱਖ ਕੀਤਾ। ਸਾਨੂੰ ਐਦਾਂ ਦੀ ਕੋਈ ਪੋਸਟ ਨਹੀਂ ਮਿਲੀ ਜਿਸ ਵਿੱਚ ਅਜਿਹੀ ਕੋਈ ਗੱਲ ਕੀਤੀ ਹੋਵੇ।
ਅੱਗੇ ਵਧਦੇ ਹੋਏ ਅਸੀਂ ਇਸ ਕਟਿੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਦਿਗਵਿਜੈ ਧੰਜੂ ਨਾਲ ਸੰਪਰਕ ਕੀਤਾ। ਦਿਗਵਿਜੈ ਧੰਜੂ ਨੇ ਇਸ ਕਟਿੰਗ ਨੂੰ ਫਰਜ਼ੀ ਦੱਸਿਆ ਹੈ। ਇਸ ਤੋਂ ਸਾਫ ਹੋਇਆ ਕਿ ਅਰਵਿੰਦ ਕੇਜਰੀਵਾਲ ਦੁਆਰਾ ਅਜਿਹਾ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦਾ ਪਾਣੀ ਪੰਜਾਬ ਵਿੱਚ ਹੀ ਰਹੇਗਾ ਇਹ ਕੇਜਰੀਵਾਲ ਬਹੁਤ ਵਾਰ ਬੋਲ ਚੁੱਕੇ ਹਨ, ਇਹ ਖ਼ਬਰ ਪੂਰੀ ਤਰ੍ਹਾਂ ਗ਼ਲਤ ਹੈ।
ਮਾਮਲੇ ਵਿੱਚ ਹੋਰ ਪੁਸ਼ਟੀ ਲਈ ਅਸੀਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਵਕਤਾ ਹਰਜੋਤ ਸਿੰਘ ਬੈਂਸ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਦੇ ਨਜ਼ਰ ਵਿੱਚ ਵੀ ਇਹ ਪੋਸਟ ਆਈ ਸੀ ਅਤੇ ਇਹ ਪੋਸਟ ਪੂਰੀ ਤਰ੍ਹਾਂ ਫਰਜ਼ੀ ਹੈ। ਉਨ੍ਹਾਂ ਨੇ ਦੱਸਿਆ ਨਾ ਤਾਂ ਐਦਾਂ ਦੀ ਕੋਈ ਸਟੇਟਮੈਂਟ ਅਰਵਿੰਦ ਕੇਜਰੀਵਾਲ ਵਲੋਂ ਦਿੱਤੀ ਗਈ ਹੈ ਅਤੇ ਨਾ ਹੀ ਇਹ ਕਿਸੀ ਅਖਬਾਰ ਵਿੱਚ ਪ੍ਰਕਾਸ਼ਿਤ ਹੋਈ ਖ਼ਬਰ ਦੀ ਕਟਿੰਗ ਹੈ। ਫਰਜ਼ੀ ਕਟਿੰਗ ਨੂੰ ਝੂਠੇ ਦਾਅਵੇ ਨਾਲ ਸੋਸ਼ਲ ਮੀਡਿਆ ਤੇ ਵਾਇਰਲ ਕੀਤਾ ਜਾ ਰਿਹਾ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਵਾਇਰਲ ਦਾਅਵੇ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ “ਕਿਰਨਜੀਤ ਕੌਰ” ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਯੂਜ਼ਰ ਦੀ ਪ੍ਰੋਫਾਈਲ ਤੋਂ ਸਾਨੂੰ ਕੋਈ ਜਾਣਕਾਰੀ ਨਹੀਂ ਮਿਲੀ।
ਨਤੀਜਾ: ਪੰਜਾਬ ਦੇ ਪਾਣੀ ਨੂੰ ਲੈ ਕੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਮ ਤੇ ਵਾਇਰਲ ਹੋਇਆ ਬਿਆਨ ਫਰਜੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ ਅਤੇ ਆਮ ਆਦਮੀ ਪਾਰਟੀ ਵੱਲੋਂ ਇਹ ਕਟਿੰਗ ਫਰਜ਼ੀ ਦੱਸੀ ਗਈ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।