ਜਦੋਂ ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਵਿਸਥਾਰ ਨਾਲ ਜਾਂਚ ਕੀਤੀ ਤਾਂ ਸੱਚਾਈ ਕੁਝ ਹੋਰ ਹੀ ਸਾਬਿਤ ਹੋਈ। ਦਰਅਸਲ, ਯੂ.ਪੀ ਵਿੱਚ ਇੱਕ ਪ੍ਰੋਗਰਾਮ ਦੇ ਦੌਰਾਨ, ਪੀ.ਐਮ ਮੋਦੀ ਆਨਲਾਈਨ ਮਾਧਿਅਮ ਦੁਆਰਾ ਲਲਿਤਪੁਰ ਦੀ ਬਬੀਤਾ ਨਾਮ ਦੀ ਇੱਕ ਔਰਤ ਨਾਲ ਗੱਲ ਕਰ ਰਹੇ ਸਨ। ਉਸ ਹੀ ਪ੍ਰੋਗਰਾਮ ਦੇ ਵੀਡੀਓ ਵਿੱਚੋਂ ਅੱਠ ਸਕਿੰਟ ਦੀ ਕਲਿੱਪ ਸੰਪਾਦਿਤ ਕਰ ਗਲਤ ਸੰਦਰਭ ਦੇ ਨਾਲ ਵਾਇਰਲ ਕਰ ਦਿੱਤੀ ਗਈ । ਸਾਡੀ ਜਾਂਚ ਵਿੱਚ ਇਹ ਪੋਸਟ ਗੁੰਮਰਾਹਕੁੰਨ ਸਾਬਿਤ ਹੁੰਦੀ ਹੈ ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿੱਚ ਉਨ੍ਹਾਂ ਨੂੰ ਇਹ ਪੁੱਛਦੇ ਹੋਏ ਵੇਖਿਆ ਜਾ ਸਕਦਾ ਹੈ ਕਿ ਕੀ ਉਸ ਨੂੰ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦਾ ਕੋਈ ਲਾਭ ਮਿਲਿਆ ਹੈ। ਜਵਾਬ ਵਿੱਚ, ਵੀਡੀਓ ਵਿੱਚ ਦਿਖਾਈ ਦੇ ਰਹੀ ਮਹਿਲਾ ਮਨਾ ਕਰ ਦਿੰਦੀ ਹੈ । ਅੱਠ ਸੈਕਿੰਡ ਦੇ ਇਸ ਵੀਡੀਓ ਦੇ ਆਧਾਰ ‘ਤੇ ਸੋਸ਼ਲ ਮੀਡੀਆ’ ਤੇ ਕੁਝ ਲੋਕ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਮਹਿਲਾ ਨੇ ਪ੍ਰਧਾਨ ਮੰਤਰੀ ਦੀ ਪੋਲ ਖੋਲ ਦਿੱਤੀ ।
ਜਦੋਂ ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਵਿਸਥਾਰ ਨਾਲ ਜਾਂਚ ਕੀਤੀ ਤਾਂ ਸੱਚਾਈ ਕੁਝ ਹੋਰ ਹੀ ਸਾਬਿਤ ਹੋਈ। ਦਰਅਸਲ, ਯੂ.ਪੀ ਵਿੱਚ ਇੱਕ ਪ੍ਰੋਗਰਾਮ ਦੇ ਦੌਰਾਨ, ਪੀ.ਐਮ ਮੋਦੀ ਆਨਲਾਈਨ ਮਾਧਿਅਮ ਤੋਂ ਲਲਿਤਪੁਰ ਦੀ ਬਬੀਤਾ ਨਾਮ ਦੀ ਇੱਕ ਔਰਤ ਨਾਲ ਗੱਲ ਕਰ ਰਹੇ ਸਨ। ਉਸ ਹੀ ਕਾਰੀਆਕ੍ਰਮ ਦੇ ਵੀਡੀਓ ਵਿੱਚੋਂ ਇੱਕ ਅੱਠ ਸਕਿੰਟ ਦੀ ਕਲਿੱਪ ਐਡਿਟ ਕਰਕੇ ਗ਼ਲਤ ਸੰਦਰਭ ਦੇ ਨਾਲ ਵਾਇਰਲ ਕਰ ਦਿੱਤੀ ਗਈ । ਸਾਡੀ ਜਾਂਚ ਵਿੱਚ ਇਹ ਪੋਸਟ ਗੁੰਮਰਾਹਕੁੰਨ ਸਾਬਿਤ ਹੋਈ ।
ਕੀ ਹੋ ਰਿਹਾ ਹੈ ਵਾਇਰਲ ?
ਫੇਸਬੁੱਕ ਯੂਜ਼ਰ ਮਹੰਤ ਬਿਦਿਆਧਰ (ਬੁੱਲੂ) ਨੇ 5 ਅਕਤੂਬਰ ਨੂੰ ਅੱਠ ਸੈਕਿੰਡ ਦਾ ਅਧੂਰਾ ਵੀਡੀਓ ਸਾਂਝਾ ਕਰਦਿਆਂ ਲਿਖਿਆ: ‘ਜਦੋਂ ਝੂਠੇਨਦ੍ਰ ਨੇ ਸ਼ੀਸ਼ੇ ਵਿੱਚ ਅਪਣੀ ਸ਼ਕਲ ਵੇਖੀ …!’
ਵੀਡੀਓ ਵਿੱਚ ਪੀ.ਐਮ ਮੋਦੀ ਨੂੰ ਲਲਿਤਪੁਰ ਦੀ ਬਬੀਤਾ ਨਾਲ ਗੱਲ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਇਸ ਵਿੱਚ, ਪੀ.ਐਮ ਬਬੀਤਾ ਨੂੰ ਪੁੱਛਦੇ ਹਨ ਕਿ ਕੀ ਤੁਹਾਨੂੰ ਪ੍ਰਧਾਨ ਮੰਤਰੀ ਸਵਯੋਜਨਾ ਦਾ ਕੋਈ ਲਾਭ ਮਿਲਿਆ ਹੈ ਕੀ ? ਇਸਦੇ ਜਵਾਬ ਵਿੱਚ ਬਬੀਤਾ ਕਹਿੰਦੀ ਹੈ ਕਿ
ਨਹੀਂ , ਸਾਹਬ ਕੁਝ ਨਹੀਂ ਮਿਲਿਆ ਹੈ ਸਰ।
ਵੀਡੀਓ ਇੱਥੇ ਖਤਮ ਹੋ ਜਾਂਦਾ ਹੈ। ਫੇਸਬੁੱਕ ਪੋਸਟ ਅਤੇ ਵਿਡੀਓਜ਼ ਦੇ ਕੰਟੇੰਟ ਨੂੰ ਜਿਉਂ ਦਾ ਤਿਉਂ ਲਿਖਿਆ ਗਿਆ ਹੈ। ਕਈ ਹੋਰ ਯੂਜ਼ਰਸ ਵੀ ਇਸ ਅਧੂਰੇ ਵੀਡੀਓ ਨੂੰ ਵਾਇਰਲ ਕਰ ਰਹੇ ਹਨ। ਇਸ ਵਿੱਚ ਰਾਜਨੀਤਿਕ ਦਲ ਦੇ ਕਈ ਨੇਤਾ ਵੀ ਸ਼ਾਮਲ ਹਨ। ਪੋਸਟ ਦਾ ਆਰਕਾਈਵ ਵਰਜਨ ਇੱਥੇ ਵੇਖੋ।
ਪੜਤਾਲ
ਪੜਤਾਲ ਦੀ ਸ਼ੁਰੂਆਤ ਦੇ ਲਈ ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਸਕੈਨ ਕੀਤਾ । ਇੱਕ-ਇੱਕ ਸ਼ਬਦ ਨੂੰ ਧਿਆਨ ਨਾਲ ਸੁਣਿਆ। ਵੀਡੀਓ ਵਿੱਚ ਸਾਨੂੰ ਬਬੀਤਾ (ਲਲਿਤਪੁਰ) ਲਿਖਿਆ ਨਜ਼ਰ ਆਇਆ । ਇਸ ਤੋਂ ਇਲਾਵਾ ਵਾਇਰਲ ਵੀਡੀਓ ਵਿੱਚ ਅੱਜ ਤਕ ਚੈਨਲ ਦਾ ਲੋਗੋ ਵੀ ਦਿਖਾਈ ਦਿੱਤਾ । ਅਸੀਂ ਯੂਟਿਉਬ ਨਾਲ ਜਾਂਚ ਸ਼ੁਰੂ ਕੀਤੀ। ਸਰਚ ਦੇ ਦੌਰਾਨ, ਸਾਨੂੰ 5 ਅਕਤੂਬਰ ਨੂੰ ਅੱਜ ਤਕ ਦੇ ਯੂਟਿਉਬ ਤੇ ਇੱਕ ਪੂਰਾ ਵੀਡੀਓ ਮਿਲਿਆ । ਇਸ ਵਿੱਚ ਦੱਸਿਆ ਗਿਆ ਕਿ PM Modi ਨੇ ਆਵਾਸ ਯੋਜਨਾ (ਸ਼ਹਿਰੀ) ਦੀ ਲਾਭਪਾਤਰੀ Lalitpur ਦੀ Babita ਨਾਲ ਗੱਲ ਕੀਤੀ।
ਇਹ ਪੂਰਾ ਵੀਡੀਓ 5:09 ਮਿੰਟ ਦਾ ਹੈ। ਇਸ ਵੀਡੀਓ ਨੂੰ ਪੂਰਾ ਦੇਖਣ ਤੋਂ ਬਾਅਦ, ਸਾਨੂੰ ਪਤਾ ਲੱਗਿਆ ਕਿ 2:18 ਮਿੰਟ ਤੋਂ 2:25 ਮਿੰਟ ਦੇ ਵੀਡੀਓ ਨੂੰ ਕੱਟ ਕੇ ਵਾਇਰਲ ਕੀਤਾ ਜਾ ਰਿਹਾ ਹੈ, ਜਦੋਂ ਕਿ ਅਸਲ ਵੀਡੀਓ ਵਿੱਚ ਇਸ ਤੋਂ ਪਹਿਲਾ ਬਬੀਤਾ ਨੂੰ ਇਹ ਕਹਿੰਦੇ ਹੋਏ ਵੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਘਰ ਦੇ ਲਈ ਢਾਈ ਲੱਖ ਰੁਪਏ ਮਿਲੇ। ਪ੍ਰਧਾਨ ਮੰਤਰੀ ਸਵਨਿਧਿ ਯੋਜਨਾ ਬਾਰੇ ਜਦੋਂ ਬਬੀਤਾ ਇਨਕਾਰ ਕਰਦੀ ਹੈ, ਤਾਂ ਪੀ.ਐਮ ਉਨ੍ਹਾਂ ਨੂੰ ਉਸਦੀ ਪ੍ਰੋਸੇਸ ਦੱਸਦੇ ਹੋਏ ਇਸ ਲਈ ਅਪਲਾਈ ਕਰਨ ਲਈ ਕਹਿੰਦੇ ਹਨ। ਇੱਥੇ ਪੂਰੀ ਵੀਡੀਓ ਵੇਖੋ।
ਇਹ ਵੀਡੀਓ ਸਾਨੂੰ ਨਰੇਂਦਰ ਮੋਦੀ ਦੇ ਯੂਟਿਊਬ ਚੈਨਲ ਤੇ ਵੀ ਮਿਲਿਆ ।
ਗੂਗਲ ਸਰਚ ਦੇ ਦੌਰਾਨ, ਸਾਨੂੰ ਪਤਾ ਲੱਗਾ ਕਿ ਪੀ.ਐਮ ਮੋਦੀ ਨੇ 5 ਅਕਤੂਬਰ ਨੂੰ ਲਖਨਊ ਦੇ ਇੰਦਿਰਾ ਗਾਂਧੀ ਪ੍ਰਤਿਸ਼ਠਾਨ ਵਿੱਚ ਲਲਿਤਪੁਰ ਦੀ ਬਬਿਤਾ, ਆਗਰਾ ਦੀ ਵਿਮਲੇਸ਼ ਅਤੇ ਕਾਨਪੁਰ ਦੀ ਰਾਮਜਾਨਕੀ ਨਾਮ ਦੀਆਂ ਔਰਤਾਂ ਨਾਲ ਵਰਚੁਅਲ ਸੰਵਾਦ ਕੀਤਾ । ਇਸ ਹੀ ਪ੍ਰੋਗਰਾਮ ਵਿੱਚ ਪੀ.ਐਮ ਨੇ ਪੀ.ਐਮ ਆਵਾਸ ਯੋਜਨਾ (ਸ਼ਹਿਰੀ) ਦੇ ਅਧੀਨ 75 ਜ਼ਿਲ੍ਹਿਆਂ ਦੇ 75 ਹਜ਼ਾਰ ਲਾਭਾਰਥੀਆਂ ਨੂੰ ਆਵਾਸ ਦੀਆਂ ਚਾਬੀਆਂ ਦਾ ਵਰਚੁਅਲ ਹਸਤਾਂਤਰਣ ਵੀ ਕੀਤਾ। ਸੰਬੰਧਿਤ ਕਾਰੀਆਕ੍ਰਮ ਨੂੰ ਕਈ ਮੀਡੀਆ ਸੰਸਥਾਨਾਂ ਨੇ ਵਿਸਥਾਰ ਨਾਲ ਕਵਰ ਕੀਤਾ । ਦੈਨਿਕ ਜਾਗਰਣ ਦੀ ਖਬਰ ਨੂੰ ਤੁਸੀਂ ਤੁਸੀਂ ਹੇਠਾਂ ਪੜ੍ਹ ਸਕਦੇ ਹੋ।
ਦੈਨਿਕ ਜਾਗਰਣ ਦੇ ਲਲਿਤਪੁਰ ਈ-ਪੇਪਰ ਨੂੰ ਖੰਗਾਲਣ ਤੇ ਸਾਨੂੰ ਪ੍ਰੋਗਰਾਮ ਦੀ ਵਿਸਤ੍ਰਿਤ ਖ਼ਬਰ ਮਿਲੀ । ਇਸ ਵਿੱਚ ਪੀ.ਐਮ ਮੋਦੀ ਅਤੇ ਬਬੀਤਾ ਦੀ ਗੱਲਬਾਤ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ। ਇਹ ਖ਼ਬਰ 6 ਅਕਤੂਬਰ ਦੇ ਐਡੀਸ਼ਨ ਵਿੱਚ ਪ੍ਰਕਾਸ਼ਤ ਹੋਈ । ਪੀ.ਐਮ ਮੋਦੀ ਨੇ ਲਾਭਾਰਥੀ ਬਬੀਤਾ ਨੂੰ ਪੁੱਛਿਆ ਕਿ ਤੁਹਾਨੂੰ ਸਰਕਾਰ ਤੋਂ ਕੀ ਮਿਲਿਆ, ਉਨ੍ਹਾਂ ਨੇ ਕਿਹਾ ਕਿ 2.5 ਲੱਖ ਮਿਲੇ ਸਰ। ਇਸੇ ਤਰ੍ਹਾਂ, ਜਦੋਂ ਪੀ.ਐਮ ਮੋਦੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਪ੍ਰਧਾਨ ਮੰਤਰੀ ਸਵਨਿਧਿ ਯੋਜਨਾ ਦਾ ਲਾਭ ਮਿਲਿਆ ਕੀ , ਤਾਂ ਬਬੀਤਾ ਨੇ ਜਵਾਬ ਵਿੱਚ ਕਿਹਾ ਕਿ – ਨਹੀਂ ਮਿਲਾ ਸਰ, ਕੁਝ ਨਹੀਂ ਮਿਲਿਆ। ਅੱਗੇ ਪੀ.ਐਮ ਮੋਦੀ ਕਹਿੰਦੇ ਹਨ ਕਿ ਤੁਸੀਂ ਇਸਦਾ ਲਾਭ ਉਠਾਓ। ਬੈਂਕਾਂ ਵਾਲਿਆਂ ਤੋਂ ਮਿਲੋ। ਉਨ੍ਹਾਂ ਨੂੰ ਕਹੋ ਕਿ ਪ੍ਰਧਾਨ ਮੰਤਰੀ ਸਵਨਿਧਿ ਯੋਜਨਾ ਹੈ। ਸਾਡਾ ਇੱਥੇ ਘਰ ਹੈ। ਅਸੀਂ ਚਾਹੁੰਦੇ ਹਾਂ ਇਸ ਨਾਲ ਜੁੜਨਾ । ਤਾਂ ਉਹ ਤੁਹਾਨੂੰ ਦਸ ਹਜ਼ਾਰ ਰੁਪਏ ਦੇਣਗੇ ਅਤੇ ਇਸ ਨਾਲ ਤੁਸੀਂ ਅਪਣਾ ਕਾਰੋਬਾਰ ਅੱਗੇ ਵਧਾ ਸਕਦੇ ਹੋ । ਦੈਨਿਕ ਜਾਗਰਣ ਦੀ ਪੂਰੀ ਖੱਬੇ ਨੂੰ ਹੇਠਾਂ ਪੜ੍ਹਿਆ ਜਾ ਸਕਦਾ ਹੈ ।
ਵਿਸ਼ਵਾਸ ਨਿਊਜ਼ ਨੇ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਉੱਤਰ ਪ੍ਰਦੇਸ਼ ਭਾਜਪਾ ਦੇ ਪ੍ਰਵਕਤਾ ਰਾਕੇਸ਼ ਤ੍ਰਿਪਾਠੀ ਨਾਲ ਸੰਪਰਕ ਕੀਤਾ। ਵਾਇਰਲ ਵੀਡੀਓ ਉਨ੍ਹਾਂ ਦੇ ਨਾਲ ਸ਼ੇਅਰ ਕੀਤਾ । ਉਨ੍ਹਾਂ ਨੇ ਵਿਸ਼ਵਾਸ ਨਿਊਜ਼ ਨੂੰ ਦੱਸਿਆ – ਨਰਿੰਦਰ ਮੋਦੀ ਅਜਿਹੇ ਪ੍ਰਧਾਨ ਮੰਤਰੀ ਹਨ। ਜੋ ਯੋਜਨਾਵਾਂ ਦੇ ਲਾਭਾਰਥੀਆਂ ਨਾਲ ਸਿੱਧੀ ਗੱਲ ਕਰਦੇ ਹਨ। ਕੁਝ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ । ਇਸ ਲਈ ਫਰਜੀ ਵੀਡੀਓ ਬਣਾ ਕੇ ਅਫਵਾਹਾਂ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ।
ਜਾਂਚ ਦੇ ਅੰਤ ਵਿੱਚ ਫੇਸਬੁੱਕ ਯੂਜ਼ਰ ਮਹੰਤ ਬਿਦਿਆਧਰ (ਬੁਲੂ) ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਾ ਕਿ ਯੂਜ਼ਰ ਉੜੀਸਾ ਦਾ ਨਿਵਾਸੀ ਹੈ। ਇਸ ਨੂੰ ਤਿੰਨ ਸੌ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਜਦੋਂ ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਵਿਸਥਾਰ ਨਾਲ ਜਾਂਚ ਕੀਤੀ ਤਾਂ ਸੱਚਾਈ ਕੁਝ ਹੋਰ ਹੀ ਸਾਬਿਤ ਹੋਈ। ਦਰਅਸਲ, ਯੂ.ਪੀ ਵਿੱਚ ਇੱਕ ਪ੍ਰੋਗਰਾਮ ਦੇ ਦੌਰਾਨ, ਪੀ.ਐਮ ਮੋਦੀ ਆਨਲਾਈਨ ਮਾਧਿਅਮ ਦੁਆਰਾ ਲਲਿਤਪੁਰ ਦੀ ਬਬੀਤਾ ਨਾਮ ਦੀ ਇੱਕ ਔਰਤ ਨਾਲ ਗੱਲ ਕਰ ਰਹੇ ਸਨ। ਉਸ ਹੀ ਪ੍ਰੋਗਰਾਮ ਦੇ ਵੀਡੀਓ ਵਿੱਚੋਂ ਅੱਠ ਸਕਿੰਟ ਦੀ ਕਲਿੱਪ ਸੰਪਾਦਿਤ ਕਰ ਗਲਤ ਸੰਦਰਭ ਦੇ ਨਾਲ ਵਾਇਰਲ ਕਰ ਦਿੱਤੀ ਗਈ । ਸਾਡੀ ਜਾਂਚ ਵਿੱਚ ਇਹ ਪੋਸਟ ਗੁੰਮਰਾਹਕੁੰਨ ਸਾਬਿਤ ਹੁੰਦੀ ਹੈ ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।