ਮੁੰਬਈ ਦੇ ਠਾਣੇ ਵਿੱਚ ਕਾਸਟਿੰਗ ਕਾਉਚ ਦੇ ਆਰੋਪੀਆਂ ਦੀ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਦੇ ਵਰਕਰਾਂ ਦੁਆਰਾ ਕੀਤੀ ਗਈ ਕੁੱਟਮਾਰ ਦੇ ਵੀਡੀਓ ਨੂੰ ਬੀ.ਜੇ.ਪੀ ਨੇਤਾਵਾਂ ਦੀ ਕੁੱਟਮਾਰ ਦੇ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇੱਕ ਵੀਡੀਓ ਵਿੱਚ ਕੁਝ ਔਰਤਾਂ ਨੂੰ ਮਰਦਾਂ ਨਾਲ ਕੁੱਟਮਾਰ ਕਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਔਰਤਾਂ ਨੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੀ ਕੁੱਟਮਾਰ ਕੀਤੀ ਅਤੇ ਵਾਇਰਲ ਹੋ ਰਿਹਾ ਵੀਡੀਓ ਉਸ ਹੀ ਘਟਨਾ ਨਾਲ ਸੰਬੰਧਿਤ ਹੈ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਵਾਇਰਲ ਵੀਡੀਓ ਵਿੱਚ ਦਿਖਾਈ ਦੇਣ ਵਾਲੇ ਵਿਅਕਤੀਆਂ ਦੀ ਕੁੱਟਮਾਰ ਕਾਸਟਿੰਗ ਕਾਉਚ ਦੇ ਆਰੋਪਾ ਵਿੱਚ ਹੋਈ ਸੀ। ਇਨ੍ਹਾਂ ਦੋਸ਼ੀਆਂ ਦੀ ਕੁੱਟਮਾਰ ਮਹਾਰਾਸ਼ਟਰ ਨਵ ਨਿਰਮਾਣ ਸੈਨਾ (ਐਮਐਨਐਸ) ਦੇ ਵਰਕਰਾਂ ਨੇ ਕੀਤੀ ਸੀ, ਜਿਸ ਨੂੰ ਬੀ.ਜੇ.ਪੀ ਨੇਤਾ ਦੀ ਕੁਟਾਈ ਦੇ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ‘Maya Punia’ ਨੇ ਵਾਇਰਲ ਵੀਡੀਓ (ਆਰਕਾਇਵਡ ਲਿੰਕ) ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ”ਹੁਣ ਤਾਂ ਲੱਗਦਾ ਹੈ#ਔਰਤਾਂ ਨੇ ਵੀ # ਨਾਰੰਗੀਆਂ ਨੂੰ ਲੱਭ-ਲੱਭ ਕਕੇ ਹੱਥ ਦੀ ਸਫਾਈ ਸ਼ੁਰੂ ਕਰ ਦਿੱਤੀ ਹੈ : 😂🙈😂।”
https://www.facebook.com/100010745671630/videos/371094347759646/
ਕਈ ਹੋਰ ਯੂਜ਼ਰਸ ਵੀ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ- ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ।
ਪੜਤਾਲ
ਵਾਇਰਲ ਵੀਡੀਓ ਦੇ ਕੀ ਫਰੇਮਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਕਰਨ ਤੇ enavabharat.com ਦੀ ਵੈਬਸਾਈਟ ਤੇ 30 ਜੁਲਾਈ 2021 ਨੂੰ ਪ੍ਰਕਾਸ਼ਿਤ ਖਬਰ ਮਿਲੀ, ਜਿਸ ਵਿੱਚ ਵਾਇਰਲ ਹੋ ਰਹੇ ਵੀਡੀਓ ਦੇ ਸਕ੍ਰੀਨਸ਼ਾਟ ਦੀ ਵਰਤੋਂ ਕੀਤੀ ਗਈ ਹੈ।
ਰਿਪੋਰਟ ਅਨੁਸਾਰ, ‘ਫਿਲਮ’ ਚ ਕੰਮ ਦਿਵਾਉਣ ਦੇ ਨਾਂ ਤੇ ਐਕਟ੍ਰੇਸ ਨਾਲ ਕਾਸਟਿੰਗ ਕਾਉਚ ਦੀ ਕੋਸ਼ਿਸ਼ ਦੇ ਮਾਮਲੇ ਚ MNS ਵਰਕਰਾਂ ਨੇ ਆਰੋਪੀਆਂ ਨਾਲ ਸਰੇਆਮ ਕੁੱਟਮਾਰ ਕੀਤੀ। ਹਿੰਦੀ ਫਿਲਮਾਂ ਚ ਕੰਮ ਦਿਵਾਉਣ ਦਾ ਵਾਦਾ ਕਰਕੇ ਇੱਕ ਕੁੜੀ ਨੂੰ ਕਥਿਤ ਤੌਰ ਤੇ ਡਰਾਉਣ- ਧਮਕਾਉਣ ਅਤੇ ਉਸ ਨਾਲ ਛੇੜਛਾੜ ਕਰਨ ਦੇ ਆਰੋਪ ਵਿੱਚ ਪੁਲਿਸ ਨੇ ਮਹਾਰਾਸ਼ਟਰ ਦੇ ਠਾਣੇ ਤੋਂ ਇੱਕ ਔਰਤ ਅਤੇ ਤਿੰਨ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ 24 ਸਾਲਾ ਪੀੜਤਾ ਨੇ ਕਸਾਰਵਾੜਾਵਲੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ, ਜਿੱਥੇ ਵੀਰਵਾਰ ਰਾਤ ਨੂੰ ਆਰੋਪੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ।’
ਇੱਥੇ ਮਿਲੇ ਕੀਵਰਡਸ ਨਾਲ ਨਿਊਜ਼ ਸਰਚ ਕਰਨ ਤੇ, ਸਾਨੂੰ inKhabar ਦੇ ਅਧਿਕਾਰਿਤ ਯੂਟਿਊਬ ਚੈਨਲ ਤੇ 30 ਜੁਲਾਈ 2021 ਨੂੰ ਅਪਲੋਡ ਕੀਤਾ ਇੱਕ ਵੀਡੀਓ ਬੁਲੇਟਿਨ ਮਿਲਿਆ, ਜਿਸ ਵਿੱਚ ਇਸ ਘਟਨਾਕ੍ਰਮ ਦੇ ਪੂਰੇ ਵੀਡੀਓ ਨੂੰ ਵੇਖਿਆ ਜਾ ਸਕਦਾ ਹੈ।
ਵੀਡੀਓ ਦੇ ਨਾਲ ਦਿੱਤੀ ਗਈ ਜਾਣਕਾਰੀ ਉਹ ਹੀ ਹੈ, ਜੋ enavabharat.com ਦੀ ਵੈਬਸਾਈਟ ਤੇ ਪ੍ਰਕਾਸ਼ਿਤ ਰਿਪੋਰਟ ਵਿੱਚ ਦਿੱਤੀ ਗਈ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਬਾਲੀਵੁੱਡ ਵਿੱਚ ਕਾਸਟਿੰਗ ਕਾਉਚ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਮ ਵਿੱਚ ਕੰਮ ਦਿਵਾਉਣ ਦੇ ਲਈ ਇੱਕ ਅਭਿਨੇਤਰੀ ਨੂੰ ਕਥਿਤ ਤੌਰ ‘ਤੇ ਸਮਝੌਤਾ ਕਰਨ ਲਈ ਕਿਹਾ ਗਿਆ। ਪੀੜਿਤ ਅਭਿਨੇਤਰੀ ਨੇ ਇਹ ਗੱਲ ਆਪਣੇ ਪਰਿਵਾਰਕ ਮੈਂਬਰਾਂ ਅਤੇ ਮਨਸੇ ਚਿੱਤਰਪਟ ਸੈਨਾ ਨੂੰ ਦੱਸੀ ਅਤੇ ਫਿਰ ਮਨਸੇ ਚਿੱਤਰਪਟ ਸੈਨਾ ਦੇ
ਵਰਕਰਾਂ ਨੇ ਆਰੋਪੀਆਂ ਨਾਲ ਕੁੱਟਮਾਰ ਕੀਤੀ।
ਐਮ.ਐਨ.ਐਸ ਸਿਨੇਮਾ ਵਿੰਗ ਦੇ ਪ੍ਰੈਸੀਡੈਂਟ ਅਮਿਯ ਖੋਪਕਰ ਨੇ ਇਸ ਘਟਨਾ ਦੇ ਵੀਡੀਓ ਨੂੰ ਆਪਣੇ ਅਧਿਕਾਰਿਕ ਟਵੀਟਰ ਹੈਂਡਲ ਤੋਂ ਵੀ ਸਾਂਝਾ ਕੀਤਾ ਹੈ।
ਅਸੀਂ ਇਸ ਵੀਡੀਓ ਦੇ ਸੰਬੰਧ ਵਿੱਚ ਅਸੀਂ ਅਮਿਯ ਖੋਪਕਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ, ‘ ਇਹ ਵੀਡੀਓ 30 ਜੁਲਾਈ ਦਾ ਹੈ, ਜਦੋਂ ਐਮ.ਐਨ.ਐਸ ਵਰਕਰਾਂ ਨੇ ਕਾਸਟਿੰਗ ਕਾਉਚ ਦੇ ਆਰੋਪੀਆਂ ਦੀ ਕੁੱਟਮਾਰ ਕੀਤੀ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚ ਤਿੰਨ ਪੁਰਸ਼ ਅਤੇ ਇੱਕ ਔਰਤ ਸ਼ਾਮਲ ਹੈ। ਵਾਇਰਲ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਬਿਲਕੁਲ ਗ਼ਲਤ ਹੈ।
ਵਾਇਰਲ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸਾਂਝਾ ਕਰਨ ਵਾਲੇ ਯੂਜ਼ਰ ਨੂੰ ਫੇਸਬੁੱਕ ਤੇ ਕਰੀਬ 100 ਤੋਂ ਵੱਧ ਲੋਕ ਫੋਲੋ ਕਰਦੇ ਹਨ ਅਤੇ ਉਨ੍ਹਾਂ ਨੇ ਆਪਣੀ ਪ੍ਰੋਫਾਈਲ ਵਿੱਚ ਆਪਣੇ ਆਪ ਨੂੰ ਹਰਿਆਣਾ, ਹਿਸਾਰ ਦਾ ਵਸਨੀਕ ਦੱਸਿਆ ਹੈ।
ਨਤੀਜਾ: ਮੁੰਬਈ ਦੇ ਠਾਣੇ ਵਿੱਚ ਕਾਸਟਿੰਗ ਕਾਉਚ ਦੇ ਆਰੋਪੀਆਂ ਦੀ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਦੇ ਵਰਕਰਾਂ ਦੁਆਰਾ ਕੀਤੀ ਗਈ ਕੁੱਟਮਾਰ ਦੇ ਵੀਡੀਓ ਨੂੰ ਬੀ.ਜੇ.ਪੀ ਨੇਤਾਵਾਂ ਦੀ ਕੁੱਟਮਾਰ ਦੇ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।