ਇਹ ਵੀਡੀਓ ਕਲਕੱਤਾ ਦਾ ਨਹੀਂ ਬਲਕਿ ਗੁਜਰਾਤ ਦੇ ਅਹਿਮਦਾਬਾਦ ਦਾ ਹੈ। ਇਸ ਵੀਡੀਓ ਦਾ ਕੋਰੋਨਾ ਵਾਇਰਸ ਕਰਕੇ ਲਾਗੂ ਹੋਏ ਭਾਰਤ ਵਿਚ 21 ਦਿਨਾਂ ਦੇ ਲੋਕਡਾਊਨ ਨਾਲ ਕੋਈ ਸਬੰਧ ਨਹੀਂ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਹਿੰਸਕ ਰੂਪ ਧਾਰਣ ਕੀਤਾ ਹੋਇਆ ਹੈ। ਇਸੇ ਕਰਕੇ ਭਾਰਤ ਵਿਚ 21 ਦਿਨਾਂ ਦੇ ਲੋਕਡਾਊਨ ਦਾ ਐਲਾਨ ਪ੍ਰਧਾਨਮੰਤਰੀ ਮੋਦੀ ਨੇ ਕੀਤਾ ਸੀ। ਇਸ ਵਿਚਕਾਰ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਲੋਕਾਂ ਦੀ ਭੀੜ ਨੂੰ ਪੁਲਿਸ ‘ਤੇ ਪੱਥਰਬਾਜ਼ੀ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕਲਕੱਤਾ ਵਿਚ ਲੋਕ ਘਰੋਂ ਬਾਹਰ ਆ ਗਏ ਨੇ ਕਿਓਂਕਿ ਉਹ 21 ਦਿਨ ਦੇ ਲੋਕਡਾਊਨ ਵਿਚ ਘਰ ਅੰਦਰ ਨਹੀਂ ਰਹਿ ਸਕਦੇ ਹਨ। ਵਿਸ਼ਵਾਸ ਟੀਮ ਨੇ ਇਸ ਦਾਅਵੇ ਦੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਕਲਕੱਤਾ ਦਾ ਨਹੀਂ ਬਲਕਿ ਗੁਜਰਾਤ ਦੇ ਅਹਿਮਦਾਬਾਦ ਦਾ ਹੈ। ਇਸ ਵੀਡੀਓ ਦਾ ਲੋਕਡਾਊਨ ਨਾਲ ਕੋਈ ਸਬੰਧ ਨਹੀਂ ਹੈ।
ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਕੁੱਝ ਦਿਨਾਂ ਪਹਿਲਾਂ ਦਿੱਲੀ ਦੰਗਿਆਂ ਦੇ ਨਾਂ ਤੋਂ ਵਾਇਰਲ ਹੋਈ ਸੀ ਜਿਸਦੀ ਪੜਤਾਲ ਵਿਸ਼ਵਾਸ ਨਿਊਜ਼ ਹਿੰਦੀ ਨੇ ਕੀਤੀ ਸੀ।
ਫੇਸਬੁੱਕ ਯੂਜ਼ਰ ‘Bachittar S Saini’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘’21 ਦਿਨ ਕਿਥੋਂ ਕੱਟਣਗੇ ??
ਕੱਲਕੱਤੇ ਵਾਲੇ ਤਾ ਚੱਲ ਪਏ ਹੁਣ…’’
ਵਾਇਰਲ ਪੋਸਟ ਦਾ ਆਰਕਾਇਵਡ ਵਰਜ਼ਨ।
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ Invid ਟੂਲ ਦਾ ਇਸਤੇਮਾਲ ਕਰ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ। ਕਈ ਕੀਫ਼੍ਰੇਮਸ ਵਿਚ ਗੁਜਰਾਤੀ ਭਾਸ਼ਾ ਵਿਚ ਲਿਖੇ ਗਏ ਬੈਨਰਾਂ ਨੂੰ ਵੇਖਿਆ ਜਾ ਸਕਦਾ ਹੈ।
ਇਨ੍ਹਾਂ ਕੀਫ਼੍ਰੇਮਸ ਨੂੰ ਕਈ ਕੀਵਰਡ ਨਾਲ ਸਰਚ ਕਰਨ ‘ਤੇ ਸਾਨੂੰ ਕਈ ਨਿਊਜ਼ ਆਰਟੀਕਲ ਮਿਲੇ, ਜਿਸਦੇ ਵਿਚ ਇਸ ਵੀਡੀਓ ਦਾ ਇਸਤੇਮਾਲ ਕੀਤਾ ਗਿਆ ਸੀ।
19 ਦਸੰਬਰ 2019 ਨੂੰ ਟਾਇਮਸ ਆਫ ਇੰਡੀਆ ‘ਤੇ PTI ਦੇ ਹਵਾਲਿਓਂ ਪ੍ਰਕਾਸ਼ਿਤ ਰਿਪੋਰਟ ਅਨੁਸਾਰ, ‘ਗੁਜਰਾਤ ਦੇ ਅਹਿਮਦਾਬਾਦ ਦਾ ਮੁਸਲਿਮ ਬਹੁਲ ਇਲਾਕਾ ਸ਼ਾਹ-ਏ-ਆਲਮ ਵਿਚ ਨਾਗਰਿਕਤਾ ਸੋਧ ਕਾਨੂੰਨ ਅਤੇ NRC ਦੇ ਖਿਲਾਫ ਹੋ ਰਿਹਾ ਪ੍ਰਦਰਸ਼ਨ ਹਿੰਸਕ ਹੋ ਗਿਆ, ਜਿਸਦੇ ਵਿਚ ਹੋਏ ਪਥਰਾਵ ਕਾਰਣ ਪੰਜ ਪੁਲਿਸ ਵਾਲੇ ਜਖਮੀ ਹੋ ਗਏ ਸਨ।’
ਨਿਊਜ਼ ਸਰਚ ਵਿਚ ਸਾਨੂੰ Tv9 ਗੁਜਰਾਤੀ ਦੇ ਅਧਿਕਾਰਕ Youtube ਚੈਨਲ ‘ਤੇ 19 ਦਸੰਬਰ 2019 ਨੂੰ ਅਪਲੋਡ ਕੀਤਾ ਗਿਆ ਨਿਊਜ਼ ਬੁਲੇਟਿਨ ਮਿਲਿਆ, ਜਿਸਦੇ ਵਿਚ ਇਸ ਵੀਡੀਓ ਦਾ ਇਸਤੇਮਾਲ ਹੋਇਆ ਹੈ। ਵੀਡੀਓ ਵਿਚ ਲੋਕਾਂ ਨੂੰ ਪੁਲਿਸ ਦੀ ਗੱਡੀਆਂ ‘ਤੇ ਪੱਥਰਬਾਜ਼ੀ ਕਰਦੇ ਹੋਏ ਵੇਖਿਆ ਜਾ ਸਕਦਾ ਹੈ।
ਲੋਕਲ ਚੈਨਲ ਨੈੱਟਵਰਕ ਨਿਊਜ਼ ਗੁਜਰਾਤ ਵਿਚ ਐਡੀਟਰ ਮੇਹੁਲ ਝਾਲਾ ਨੇ ਵੀਡੀਓ ਦੀ ਪੁਸ਼ਟੀ ਕਰਦੇ ਹੋਏ ਦੱਸਿਆ, ‘ਦਸੰਬਰ ਮਹੀਨੇ ਵਿਚ CAA ਖਿਲਾਫ ਪ੍ਰਦਰਸ਼ਨ ਹੋਇਆ ਸੀ ਅਤੇ ਉਸ ਦੌਰਾਨ ਭੀੜ ਨੇ ਪੁਲਿਸ ਦੀ ਗੱਡੀ ‘ਤੇ ਪੱਥਰਬਾਜ਼ੀ ਕੀਤੀ ਸੀ।’
ਵੀਡੀਓ ਬਾਰੇ ਪੁਸ਼ਟੀ ਹਾਸਲ ਹੋਣ ਦੇ ਬਾਅਦ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਕਲਕੱਤਾ ਵਿਚ 21 ਦਿਨਾਂ ਦੇ ਲੋਕਡਾਊਨ ਕਰਕੇ ਕੋਈ ਪੱਥਰਬਾਜ਼ੀ ਹੋਈ ਹੈ ਜਾਂ ਨਹੀਂ। ਸਾਨੂੰ ਅਜਿਹੀ ਕੋਈ ਖਬਰ ਨਹੀਂ ਮਿਲੀ ਜਿਹੜੀ ਦਾਅਵਾ ਕਰਦੀ ਹੋਵੇ ਕਿ ਕਲਕੱਤਾ ਵਿਚ ਲੋਕਡਾਊਨ ਕਰਕੇ ਕੋਈ ਪੱਥਰਬਾਜ਼ੀ ਹੋਈ ਹੈ।
ਫਰਵਰੀ 2020 ਵਿਚ ਇਹ ਵੀਡੀਓ ਦਿੱਲੀ ਦੰਗਿਆਂ ਦੇ ਨਾਂ ਤੋਂ ਵੀ ਵਾਇਰਲ ਹੋਈ ਸੀ ਜਿਸਦੀ ਪੜਤਾਲ ਵਿਸ਼ਵਾਸ ਨਿਊਜ਼ ਹਿੰਦੀ ਨੇ ਕੀਤੀ ਸੀ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਸਾਰੇ ਯੂਜ਼ਰ ਵਾਇਰਲ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Bachittar S Saini ਨਾਂ ਦੀ ਫੇਸਬੁੱਕ ਪ੍ਰੋਫ਼ਾਈਲ। ਯੂਜ਼ਰ ਦੀ ਪ੍ਰੋਫ਼ਾਈਲ ਵਿਚ ਲਿਖੇ ਇੰਟਰੋ ਅਨੁਸਾਰ ਯੂਜ਼ਰ ਕਨਾਡਾ ਵਿਚ ਰਹਿੰਦਾ ਹੈ।
ਨਤੀਜਾ: ਇਹ ਵੀਡੀਓ ਕਲਕੱਤਾ ਦਾ ਨਹੀਂ ਬਲਕਿ ਗੁਜਰਾਤ ਦੇ ਅਹਿਮਦਾਬਾਦ ਦਾ ਹੈ। ਇਸ ਵੀਡੀਓ ਦਾ ਕੋਰੋਨਾ ਵਾਇਰਸ ਕਰਕੇ ਲਾਗੂ ਹੋਏ ਭਾਰਤ ਵਿਚ 21 ਦਿਨਾਂ ਦੇ ਲੋਕਡਾਊਨ ਨਾਲ ਕੋਈ ਸਬੰਧ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।