X
X

Fact Check: ਦੇਸੀ ਘਿਓ ਨਾਲ ਗਾਂ ਦੇ ਗੋਹੇ ਦੀਆ ਪਾਥੀਆਂ ਸਾੜ ਕੇ ਨਹੀਂ ਬਣਦੀ ਆਕਸੀਜ਼ਨ, ਵਾਇਰਲ ਪੋਸਟ ਚ ਕੀਤਾ ਗਿਆ ਦਾਅਵਾ ਗਲਤ ਹੈ।

ਸਾਡੀ ਜਾਂਚ ਵਿੱਚ ਇਹ ਸਾਫ ਹੋਇਆ ਕੀ ਵਾਇਰਲ ਪੋਸਟ ਵਿੱਚ ਕੀਤਾ ਗਿਆ ਦਾਅਵਾ ਗ਼ਲਤ ਹੈ। ਗਾਂ ਦੇ ਗੋਹੇ ਦੀਆ ਪਾਥੀਆਂ ਨੂੰ ਗਾਂ ਦੇ ਘਿਓ ਨਾਲ ਸਾੜਣ ਤੇ ਆਕਸੀਜ਼ਨ ਪੈਦਾ ਨਹੀਂ ਹੁੰਦੀ।

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਇੱਕ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ, ਜਿਸ ਦੇ ਰਾਹੀ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਘਰ ਵਿੱਚ ਆਕਸੀਜ਼ਨ ਪੈਦਾ ਕਰਨ ਲਈ ਗਾਂ ਦੇ ਗੋਹੇ ਤੋਂ ਬਣੀ ਦੋ ਛੋਟੀਆਂ ਪਾਥੀਆਂ ਦੇਸੀ ਗਾਂ ਦਾ ਘਿਓ ਮਿਲਾ ਕਰ ਸਾੜੋ। ਇਹ ਉਪਚਾਰ 10 ਗ੍ਰਾਮ ਘਿਓ ਤੋਂ 1000 ਟਨ ਹਵਾ ਨੂੰ ਆਕਸੀਜ਼ਨ ਵਿੱਚ ਬਦਲ ਦਿੰਦਾ ਹੈ। ਵਿਸ਼ਵਾਸ ਨਿਊਜ਼ ਨੇ ਪੜਤਾਲ ਵਿੱਚ ਪਾਇਆ ਕਿ ਵਾਇਰਲ ਪੋਸਟ ਵਿੱਚ ਕੀਤਾ ਗਿਆ ਦਾਅਵਾ ਗ਼ਲਤ ਹੈ।

ਅਸਲ ਵਿੱਚ ਕਿਸੇ ਵੀ ਚੀਜ਼ ਨੂੰ ਸਾੜਦੇ ਸਮੇਂ ਆਕਸੀਜ਼ਨ ਦੀ ਵਰਤੋਂ ਹੁੰਦੀ ਹੈ, ਇਸ ਲਈ ਗਾਂ ਦੇ ਗੋਹੇ ਦੀਆ ਪਾਥੀਆਂ ਨੂੰ ਸਾੜਨ ਵਿੱਚ ਵੀ ਆਕਸੀਜ਼ਨ ਖਰਚ ਹੁੰਦੀ ਹੈ,ਨਾ ਕਿ ਇਸ ਤੋਂ ਆਕਸੀਜ਼ਨ ਬਣਦੀ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ Mukul Malhotra ਨੇ ਇਸ ਪੋਸਟ ਨੂੰ ਸਾਂਝਾ ਕੀਤਾ ਹੈ, ਜਿਸ ਵਿੱਚ ਲਿਖਿਆ ਹੈ: ਘਰ ਵਿੱਚ ਆਕਸੀਜ਼ਨ ਬਣਾਉਣ ਲਈ ਗਾਂ ਮਾਤਾ ਦੇ ਗੋਬਰ ਤੋਂ ਬਣੇ 2 ਛੋਟੇ ਕੰਡੇ (ਉਪਲੇ ) ਦੇਸੀ ਗਾਂ ਦੇ ਘਿਓ ਨਾਲ ਸਾੜੋ। 10 ਗ੍ਰਾਮ ਘਿਓ 1000 ਟਨ ਹਵਾ ਨੂੰ ਆਕਸੀਜ਼ਨ ਵਿੱਚ ਬਦਲ ਦਿੰਦਾ ਹੈ। ਸਾਡੇ (ਭਾਰਤੀ) ਰਿਸ਼ੀ ਮੁਨੀਆ ਨੇ ਇਹ ਹਜ਼ਾਰਾਂ ਸਾਲ ਪਹਿਲਾਂ ਦੱਸਿਆ ਸੀ। ਜਾਪਾਨ ਨੇ ਇਹ ਪ੍ਰਯੋਗ ਕਈ ਵਰਸ਼ਾਂ ਪਹਿਲਾਂ ਸ਼ੋਧ ਦੇ ਰੂਪ ਵਿੱਚ ਕੀਤਾ ਸੀ।

ਪੋਸਟ ਦਾ ਆਰਕਾਇਵਡ ਲਿੰਕ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਵਾਇਰਲ ਪੋਸਟ ਤੇ ਕੀਤੇ ਗਏ ਦਾਅਵੇ ਦੀ ਜਾਂਚ ਕਰਨ ਲਈ ਇੰਟਰਨੈੱਟ‘ ਤੇ ਸਰਚ ਕੀਤਾ, ਪਰ ਸਾਨੂੰ ਅਜਿਹਾ ਕੋਈ ਅਧਿਐਨ ਜਾਂ ਸਟੱਡੀ ਰਿਪੋਰਟ ਨਹੀਂ ਮਿਲੀ, ਜਿਸ ਵਿੱਚ ਇਹ ਪੁਸ਼ਟੀ ਕੀਤੀ ਗਈ ਹੋਵੇ, ਕਿ ਗਾਂ ਦੇ ਗੋਹੇ ਦੀਆਂ ਪਾਥੀਆਂ ਗਾਂ ਦੇ ਘਿਓ ਚ ਸਾੜਣ ਤੇ ਆਕਸੀਜ਼ਨ ਪੈਦਾ ਹੁੰਦੀ ਹੈ।

ਸਾਨੂੰ ਨੈਸ਼ਨਲ ਸੈਂਟਰ ਫਾਰ ਬਾਯੋਟੈਕਨੋਲੋਜੀ ਇੰਫਰਮੇਸ਼ਨ ਦੀ ਵੈਬਸਾਈਟ ਤੇ ਇੱਕ ਆਰਟੀਕਲ ਮਿਲਿਆ, ਜਿਸ ਵਿੱਚ ਦੱਸਿਆ ਗਿਆ ਹੈ ਕਿ ਜਾਨਵਰਾਂ ਦੇ ਸੁੱਕੇ ਗੋਹੇ ਨੂੰ ਕਈ ਸਾਲਾਂ ਤੋਂ ਬਾਓਫਯੂਲ ਵਜੋਂ ਵਰਤਿਆ ਜਾਂਦਾ ਹੈ। ਇਸ ਨੂੰ ਖੁੱਲੇ ਵਿਚ ਸਾੜਨ ਨਾਲ ਪਰਟੀਕੁਲੇਟ ਮੈਟਰ (PM),ਕਾਰਬਨ ਮੋਨੋਆਕਸਾਈਡ, ਨਾਈਟ੍ਰੋਜਨ ਡਾਈਆਕਸਾਈਡ ਅਤੇ ਅੰਦਰੂਨੀ ਵਾਤਾਵਰਣ ਵਿੱਚ ਵੋਲੇਟਾਈਲ ਅਤੇ ਸੇਮੀ— ਵੋਲੇਟਾਈਲ ਆਰਗੈਨਿਕ ਸਪੇਸ਼ੀਜ਼ ਨਿਕਲਦੀ ਹੈ। ਹਾਲਾਂਕਿ ਇਹ ਕਿਤੇ ਵੀ ਨਹੀਂ ਲਿਖਿਆ ਹੈ ਕਿ ਗਾਂ ਦੇ ਗੋਹੇ ਦੀਆ ਪਾਥੀਆਂ ਨੂੰ ਸਾੜਨ ਤੋਂ ਆਕਸੀਜ਼ਨ ਨਿਕਲਦੀ ਹੈ।

ਇਸ ਤੋਂ ਬਾਅਦ ਅਸੀਂ ਦਹਨ ਦੀ ਪ੍ਰਕਿਰਿਆ (combustion process) ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਅਸਲ ਵਿੱਚ ਇਹ ਇੱਕ ਕੈਮੀਕਲ ਪ੍ਰੋਸੈਸ ਹੈ ਜਿਸ ਵਿੱਚ ਸਬਸਟੈਂਸ ਆਕਸੀਜ਼ਨ ਨਾਲ ਰਿਐਕਟ ਕਰਦਾ ਹੈ ਅਤੇ ਗਰਮੀ ਪੈਦਾ ਕਰਦਾ ਹੈ। ਕਿਸੇ ਵੀ ਚੀਜ ਨੂੰ ਸਾੜਨ ਲਈ ਆਕਸੀਜ਼ਨ ਅਤੇ ਗਰਮੀ ਦੇ ਸਰੋਤ ਦੀ ਲੋੜ ਪੈਂਦੀ ਹੈ।

ਵਧੇਰੇ ਜਾਣਕਾਰੀ ਲਈ ਅਸੀਂ ਆਈਆਈਟੀ ਬੰਬੇ ਦੇ ਡਿਪਾਰਟਮੈਂਟ ਆਫ ਕੈਮਿਸਟਰੀ ਦੇ ਪ੍ਰੋਫੈਸਰ ਡਾ: ਪ੍ਰਦੀਪ ਮਾਥੁਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ ਕਿ ਵਾਇਰਲ ਪੋਸਟ ਵਿੱਚ ਕੀਤਾ ਗਿਆ ਦਾਅਵਾ ਪੂਰੀ ਤਰ੍ਹਾਂ ਗ਼ਲਤ ਹੈ। ਜਲਣ ਦੀਆਂ ਪ੍ਰਕਿਰਿਆਵਾਂ ਵਿੱਚ ਆਕਸੀਜ਼ਨ ਦੀ ਲੋੜ ਹੁੰਦੀ ਹੈ। ਜਦੋਂ ਵੀ ਤੁਸੀਂ ਕੁਝ ਸਾੜਦੇ ਹੋ, ਇਸ ਪ੍ਰਕਿਰਿਆ ਵਿੱਚ ਆਕਸੀਜ਼ਨ ਪੈਦਾ ਨਹੀਂ ਹੁੰਦੀ, ਬਲਕਿ ਖਰਚ ਹੁੰਦੀ ਹੈ। ਇਸ ਲਈ ਮਰੀਜ਼ ਦੇ ਕੋਲ ਪਾਥੀ ਸਾੜਨ ਤੋਂ ਉਹਨੂੰ ਧੂੰਏਂ ਕਾਰਨ ਸਾਹ ਲੈਣ ਵਿੱਚ ਮੁਸ਼ਕਲ ਵੱਧ ਸਕਦੀ ਹੈ।

ਵਾਇਰਲ ਪੋਸਟ ਵਿੱਚ ਇਹ ਵੀ ਦਾਅਵਾ ਕੀਤਾ ਕਿ ਜਾਪਾਨ ਵਿੱਚ ਵੀ ਇਸ ਨੂੰ ਲੈ ਕੇ ਸ਼ੋਧ ਕੀਤਾ ਗਿਆ ਹੈ, ਪਰ ਸਾਨੂੰ ਅਜਿਹੀ ਕੋਈ ਸ਼ੋਧ ਜਾਂ ਰਿਸਰਚ ਪੇਪਰ ਨਹੀਂ ਮਿਲੇ।

ਹੁਣ ਵਾਰੀ ਸੀ ਫੇਸਬੁੱਕ ਤੇ ਪੋਸਟ ਨੂੰ ਸਾਂਝਾ ਕਰਨ ਵਾਲੇ ਯੂਜ਼ਰ Mukul Malhotra ਦੇ ਪ੍ਰੋਫਾਈਲ ਨੂੰ ਸਕੈਨ ਕਰਨ ਦੀ। ਪ੍ਰੋਫਾਈਲ ਸਕੈਨ ਕਰਨ ਤੋਂ ਬਾਅਦ ਅਸੀਂ ਪਾਇਆ ਕਿ ਯੂਜ਼ਰ ਹਰਿਆਣਾ ਦੇ ਗੁਰੂਗਰਾਮ ਦਾ ਰਹਿਣ ਵਾਲਾ ਹੈ।

ਨਤੀਜਾ: ਸਾਡੀ ਜਾਂਚ ਵਿੱਚ ਇਹ ਸਾਫ ਹੋਇਆ ਕੀ ਵਾਇਰਲ ਪੋਸਟ ਵਿੱਚ ਕੀਤਾ ਗਿਆ ਦਾਅਵਾ ਗ਼ਲਤ ਹੈ। ਗਾਂ ਦੇ ਗੋਹੇ ਦੀਆ ਪਾਥੀਆਂ ਨੂੰ ਗਾਂ ਦੇ ਘਿਓ ਨਾਲ ਸਾੜਣ ਤੇ ਆਕਸੀਜ਼ਨ ਪੈਦਾ ਨਹੀਂ ਹੁੰਦੀ।

  • Claim Review : ਗਾਂ ਦੇ ਗੋਹੇ ਤੋਂ ਬਣੀ ਦੋ ਛੋਟੀਆਂ ਪਾਥੀਆਂ ਦੇਸੀ ਗਾਂ ਦਾ ਘਿਓ ਮਿਲਾ ਕਰ ਸਾੜਣ ਤੇ ਆਕਸੀਜ਼ਨ ਪੈਦਾ ਹੁੰਦੀ ਹੈ।
  • Claimed By : fb User: Mukul Malhotra
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later