Fact Check: ਜਾਪਾਨ ਵਿੱਚ ਬੌਦਧ ਮੰਦਰ ਦੀਆਂ ਮੂਰਤੀਆਂ ਨੂੰ ਮੈਸੂਰ ਦੇ ਚਾਮਰਾਜੇਸ਼ਵਰ ਮੰਦਰ ਦਾ ਦੱਸਦਿਆਂ ਕੀਤਾ ਜਾ ਰਿਹਾ ਹੈ ਵਾਇਰਲ
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਅਸਲ ਵਿੱਚ, ਇਹ ਕਲਾਕ੍ਰਿਤੀਆਂ ਜਾਪਾਨ ਦੇ ਕਾਟੋ ਸ਼ਹਿਰ ਵਿੱਚ ਨੇਨਬੁਤਸੁਸ਼ੁ ਸਮਪੋਜਨ ਮੁਰੋਜ਼ੂਜੀ ਮੰਦਿਰ ਵਿੱਚ ਹਨ, ਮੈਸੂਰ ਦੇ ਚਾਮਰਾਜੇਸ਼ਵਰ ਮੰਦਰ ਵਿੱਚ ਨਹੀਂ ।
- By: Pallavi Mishra
- Published: Oct 28, 2021 at 04:29 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਵਾਇਰਲ ਇੱਕ ਤਸਵੀਰ ‘ਚ ਕਈ ਹਿੰਦੂ ਦੇਵੀ-ਦੇਵਤਿਆ ਜਿਹੀ ਦਿਖਣ ਵਾਲੀ ਮੂਰਤੀਆਂ ਨੂੰ ਵੇਖਿਆ ਜਾ ਸਕਦਾ ਹੈ । ਪੋਸਟ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕਲਾਕ੍ਰਿਤੀਆਂ ਮੈਸੂਰ ਦੇ ਚਾਮਰਾਜੇਸ਼ਵਰ ਮੰਦਰ ਵਿੱਚ ਹਨ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਦਾਅਵਾ ਝੂਠਾ ਹੈ। ਅਸਲ ਵਿੱਚ ਇਹ ਕਲਾਕ੍ਰਿਤੀਆਂ ਜਾਪਾਨ ਦੇ ਕਾਟੋ ਸ਼ਹਿਰ ਵਿੱਚ ਨੇਨਬੁਤਸੁਸ਼ੁ ਸਮਪੋਜ਼ਨ ਮੁਰੋਜ਼ੂਜੀ ਮੰਦਿਰ ਵਿੱਚ ਹਨ।
ਕੀ ਹੈ ਵਾਇਰਲ ਪੋਸਟ ਵਿੱਚ ?
ਵਾਇਰਲ ਪੋਸਟ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ, “ਉਹ ਸਾਡੀ ਵਿਰਾਸਤ ਦਾ ਮਜ਼ਾਕ ਉਡਾ ਸਕਦਾ ਹੈ….. ਪਰ ਉਸ ਦੇ ਆਰਕੀਟੈਕਚਰ ਨੂੰ ਮੈਚ ਨਹੀਂ ਕਰ ਸਕਦੇ …. ਸਿਰਫ਼ ਮੂਰਤੀਆਂ ਨੂੰ ਨਾ ਦੇਖੋ, ਉਨ੍ਹਾਂ ਦੇ ਕੱਪੜਿਆਂ ਦੀਆਂ ਲਹਿਰਾਂ ਨੂੰ ਵੀ ਦੇਖੋ, ਬਾਰੀਕੀ ਤੋਂ ਦੇਖੋ । ਕੱਪੜੇ ਹਵਾ ਨਾਲ ਲਹਿਰਾਉਂਦੇ ਹੋਏ ਜਾਪਦੇ ਹਨ। (ਚਮਰਾਜੇਸ਼ਵਰ ਮੰਦਿਰ, ਮੈਸੂਰ)”
ਇਸ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਦੇਖਿਆ ਜਾ ਸਕਦਾ ਹੈ ।
ਪੜਤਾਲ
ਜਾਂਚ ਸ਼ੁਰੂ ਕਰਨ ਲਈ ਅਸੀਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ । ਸਾਨੂੰ ਇਹ ਤਸਵੀਰਾਂ ਜਾਪਾਨ ਦੇ ਕੋਟੋ ਸ਼ਹਿਰ ਵਿੱਚ ਸਥਿਤ ਨੇਨਬੁਤਸੁਸ਼ੁ ਮੰਦਿਰ ਦੇ ਅਧਿਕਾਰਤ ਫੇਸਬੁੱਕ ਅਕਾਊਂਟ ਤੇ ਮਿਲੀ।
ਸਾਨੂੰ ਇਹ ਤਸਵੀਰਾਂ ਫਲਿੱਕਰ ‘ਤੇ ਵੀ ਇਸੇ ਡਿਸਕ੍ਰਿਪਸ਼ਨ ਨਾਲ ਮਿਲੀਆ ਕਿ ਇਹ ਜਾਪਾਨ ਦੇ ਕੋਟੋ ਸ਼ਹਿਰ ਵਿੱਚ ਸਥਿਤ ਨੇਨਬੁਤਸੁਸ਼ੁ ਮੰਦਰ ਦੀਆਂ ਹਨ।
ਇਸ ਤੋਂ ਬਾਅਦ ਅਸੀਂ ਮੈਸੂਰ ਦੇ ਚਾਮਰਾਜੇਸ਼ਵਰ ਮੰਦਰ ਬਾਰੇ ਖੋਜ ਕੀਤੀ। ਅਸੀਂ ਪਾਇਆ ਕਿ ਇੱਥੇ ਬਹੁਤ ਸਾਰੀਆਂ ਅਧਭੁੱਤ ਕਲਾਕ੍ਰਿਤੀਆਂ ਹਨ। ਪਰ ਵਾਇਰਲ ਤਸਵੀਰ ਵਿੱਚ ਦਿਖਾਈ ਦੇਣ ਵਾਲੀ ਕਲਾਕਾਰੀ ਉੱਥੇ ਨਹੀਂ ਹੈ।
ਅਸੀਂ ਇਸ ਸਬੰਧੀ ਕਰਨਾਟਕ ਦੇ ਪੁਰਾਤੱਤਵ ਵਿਭਾਗ ਦੇ ਡਿਪਟੀ ਡਾਇਰੈਕਟਰ ਕ੍ਰਿਸ਼ਣਮ ਸਵਾਮੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਇਹ ਵੀ ਪੁਸ਼ਟੀ ਕੀਤੀ ਕਿ ਇਹ ਤਸਵੀਰ ਮੈਸੂਰ ਦੇ ਚਾਮਰਾਜੇਸ਼ਵਰ ਮੰਦਰ ਦੀ ਨਹੀਂ ਹੈ।
ਵਾਇਰਲ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਖੁਸ਼ੀ ਗਿਰੀ ਦੀ ਸੋਸ਼ਲ ਸਕੈਨਿੰਗ ਤੋਂ ਪਤਾ ਲੱਗਾ ਹੈ ਕਿ ਯੂਜ਼ਰ ਦੇ ਟਵਿੱਟਰ ‘ਤੇ 4,193 ਫੋਲੋਵਰਸ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਅਸਲ ਵਿੱਚ, ਇਹ ਕਲਾਕ੍ਰਿਤੀਆਂ ਜਾਪਾਨ ਦੇ ਕਾਟੋ ਸ਼ਹਿਰ ਵਿੱਚ ਨੇਨਬੁਤਸੁਸ਼ੁ ਸਮਪੋਜਨ ਮੁਰੋਜ਼ੂਜੀ ਮੰਦਿਰ ਵਿੱਚ ਹਨ, ਮੈਸੂਰ ਦੇ ਚਾਮਰਾਜੇਸ਼ਵਰ ਮੰਦਰ ਵਿੱਚ ਨਹੀਂ ।
- Claim Review : ਉਹ ਸਾਡੀ ਵਿਰਾਸਤ ਦਾ ਮਜ਼ਾਕ ਉਡਾ ਸਕਦਾ ਹੈ..... ਪਰ ਉਸ ਦੇ ਆਰਕੀਟੈਕਚਰ ਨੂੰ ਮੈਚ ਨਹੀਂ ਕਰ ਸਕਦੇ .... ਸਿਰਫ਼ ਮੂਰਤੀਆਂ ਨੂੰ ਨਾ ਦੇਖੋ, ਉਨ੍ਹਾਂ ਦੇ ਕੱਪੜਿਆਂ ਦੀਆਂ ਲਹਿਰਾਂ ਨੂੰ ਵੀ ਦੇਖੋ, ਬਾਰੀਕੀ ਤੋਂ ਦੇਖੋ । ਕੱਪੜੇ ਹਵਾ ਨਾਲ ਲਹਿਰਾਉਂਦੇ ਹੋਏ ਜਾਪਦੇ ਹਨ। (ਚਮਰਾਜੇਸ਼ਵਰ ਮੰਦਿਰ, ਮੈਸੂਰ)
- Claimed By : KhushiK38109533
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...