Fact Check: ਪ੍ਰਦਰਸ਼ਨ ਵਿੱਚ ਜ਼ਖਮੀ ਹੋਏ ਮਨੋਜ ਤਿਵਾਰੀ ਦੀ ਤਸਵੀਰ ਨੂੰ ਭ੍ਰਮਕ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਮਨੋਜ ਤਿਵਾਰੀ ਨਾਲ ਜੁੜਿਆ ਇਹ ਦਾਅਵਾ ਭ੍ਰਮਕ ਨਿਕਲਿਆ। ਅਸਲ ਵਿੱਚ ਦਿੱਲੀ ਭਾਜਪਾ ਦੇ ਨੇਤਾਵਾਂ ਅਤੇ ਕਾਰੀਆਕਰਤਾਵਾਂ ਨੇ ਸਾਰਵਜਨਿਕ ਥਾਵਾਂ ਤੇ ਛੱਠ ਪੂਜਾ ‘ਤੇ ਰੋਕ ਦੇ ਵਿਰੋਧ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ, ਇਸ ਹੀ ਪ੍ਰਦਰਸ਼ਨ ਵਿੱਚ ਮਨੋਜ ਤਿਵਾਰੀ ਜਖਮੀ ਹੋ ਗਏ ਸਨ। ਹੁਣ ਉਸ ਹੀ ਤਸਵੀਰ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ ( ਵਿਸ਼ਵਾਸ ਨਿਊਜ਼ ) : ਸੋਸ਼ਲ ਮੀਡਿਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ , ਜਿਸ ਵਿੱਚ ਬੀ.ਜੇ.ਪੀ ਸੰਸਦ ਮਨੋਜ ਤਿਵਾਰੀ ਨੂੰ ਹਸਪਤਾਲ ਵਿੱਚ ਇੱਕ ਬੈੱਡ ਤੇ ਪਏ ਹੋਏ ਵੇਖਿਆ ਜਾ ਸਕਦਾ ਹੈ। ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੀ.ਜੇ.ਪੀ ਸੰਸਦ ਮਨੋਜ ਤਿਵਾਰੀ ਨੂੰ ਕੁੱਟਿਆ ਗਿਆ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਤਸਵੀਰ ਦੀ ਜਾਂਚ ਕੀਤੀ ਤਾਂ ਪਾਇਆ ਕਿ ਇਹ ਦਾਅਵਾ ਭ੍ਰਮਕ ਹੈ। ਅਸਲ ਵਿੱਚ ਭਾਜਪਾ ਦੇ ਨੇਤਾਵਾਂ ਅਤੇ ਕਾਰੀਅਕਰਤਾਵਾਂ ਸਾਰਵਜਨਿਕ ਥਾਵਾਂ ਤੇ ਛਟ ਪੂਜਾ ਤੇ ਰੋਕ ਲਾਉਣ ਤੇ ਦਿੱਲੀ ਸਰਕਾਰ ਦੇ ਫੈਸਲੇ ਦਾ ਵਿਰੋਧ ਕਰ ਰਹੇ ਸਨ, ਇਸ ਲਈ ਉਨ੍ਹਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ। ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪੁਲਿਸ ਨੇ ਉਨ੍ਹਾਂ ਉਤੇ ਵਾਟਰ ਕੈਨਨ ਚਲਾਉਣੀ ਸ਼ੁਰੂ ਕਰ ਦਿਤੀ। ਉਸ ਦੌਰਾਨ ਵਾਟਰ ਕੈਨਨ ਚਲਾਉਂਦੇ ਸਮੇਂ ਮਨੋਜ ਤਿਵਾਰੀ ਬੈਰੀਕੇਡਿੰਗ ਤੋਂ ਡਿੱਗ ਗਏ ਸੀ। ਉਨ੍ਹਾਂ ਨੂੰ ਕੰਨਾਂ ਅਤੇ ਲੱਤਾਂ ਵਿੱਚ ਸੱਟਾਂ ਲੱਗਿਆ ਸੀ। ਉਨ੍ਹਾਂ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ‘ਚ ਭਰਤੀ ਕਰਵਾਇਆ ਗਿਆ । ਹਸਪਤਾਲ ਦੀ ਇਸ ਹੀ ਤਸਵੀਰ ਨੂੰ ਭ੍ਰਮਕ ਦਾਅਵੇ ਨਾਲ ਸੋਸ਼ਲ ਮੀਡਿਆ ਤੇ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ” Simran Jeet Singh ” ਨੇ 13 ਅਕਤੂਬਰ ਨੂੰ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ : ਹੁਣ ਇਹਦੀ ਫ੍ਰੀ ਸਰਵਿਸ ਕੌਣ ਕਰ ਗਿਆ??”

ਪੋਸਟ ਦੇ ਉੱਤੇ ਲਿਖਿਆ ਹੋਇਆ ਹੈ ” रिंकिया के पापा के बुरा समाचार बा , आज फिर भैया के पड़ल बहुत मार बा।

प्रार्थना करिहा लोगन 🙏”

ਫੇਸਬੁੱਕ ਤੇ ਕਈ ਯੂਜ਼ਰਸ ਇਸ ਤਸਵੀਰ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਸਭ ਤੋਂ ਪਹਿਲਾਂ ਇਸ ਤਸਵੀਰ ਨੂੰ ਯਾਨਡੇਕਸ ਟੂਲ ਵਿੱਚ ਸਰਚ ਕੀਤਾ । ਸਾਨੂੰ abplive.com ਦੀ ਵੈਬਸਾਈਟ ਤੇ 12 ਅਕਤੂਬਰ 2021 ਨੂੰ ਇਸ ਨਾਲ ਜੁੜੀ ਇੱਕ ਖਬਰ ਮਿਲੀ। ਖਬਰ ਅਨੁਸਾਰ” ਸਾਰਵਜਨਿਕ ਜਗਾਹ ਤੇ ਛੱਠ ਪੂਜਾ ਆਯੋਜਿਤ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਬੀ.ਜੇ.ਪੀ ਕਾਰੀਆਕਾਰਤਾਵਾਂ ਨੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਖ਼ੂਬ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਨੂੰ ਪਾਣੀ ਦੀਆ ਬੌਛਾਰਾ ਦਾ ਇਸਤੇਮਾਲ ਕਰਨਾ ਪਿਆ। ਇਸ ਦੌਰਾਨ ਭਾਜਪਾ ਸੰਸਦ ਮਨੋਜ ਤਿਵਾਰੀ ਜ਼ਖਮੀ ਹੋ ਗਏ , ਦਰਅਸਲ ਵਿੱਚ ਮਨੋਜ ਤਿਵਾਰੀ ਬੈਰਿਕੇਡ ਤੇ ਚੜ ਕੇ ਵਿਰੋਧ ਕਰ ਰਹੇ ਸਨ , ਉਦੋਂ ਹੀ ਉਹਨਾਂ ਦੇ ਸਿਰ ਤੇ ਪਾਣੀ ਦੀ ਬੌਛਾਰ ਲਗਣ ਤੇ ਉਹ ਬੈਰਿਕੇਡ ਤੋਂ ਨੀਚੇ ਡਿੱਗ ਪਏ। ਡਿੱਗਣ ਤੋਂ ਉਨ੍ਹਾਂ ਨੂੰ ਬਹੁਤ ਸੱਟਾ ਲੱਗੀਆ , ਉਨ੍ਹਾਂ ਨੂੰ ਸਫਦਰਜੰਗ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ । ਪੂਰੀ ਖਬਰ ਨੂੰ ਇੱਥੇ ਪੜ੍ਹੋ।

news18.com ਦੀ ਵੈੱਬਸਾਈਟ ਤੇ 12 ਅਕਤੂਬਰ 2021 ਦੀ ਇੱਕ ਖਬਰ ਵਿੱਚ ਇਹ ਤਸਵੀਰ ਲਗੀ ਮਿਲੀ। ਤਸਵੀਰ ਨਾਲ ਲਿਖਿਆ ਹੋਇਆ ਸੀ ” बीजेपी सांसद मनोज तिवारी कार्यकर्ताओं के साथ दिल्ली में छठ पूजा पर लगे बैन हटाने की मांग करने के लिए सीएम हाउस के पास प्रदर्शन करे रहे थे. इस दौरान दिल्‍ली पुलिस ने सीएम हाउस के चारों ओर बैरिकेडिंग की थी. इसका मकसद प्रदर्शनकारियों को सीएम हाउस तक पहुंचने से रोकना था. तभी मनोज तिवारी बैरिकेड पर चढ़ गए और उस पार जाने की कोशिश करने लगे. तभी पुलिस ने प्रदर्शनकारियों को तितर-बितर करने के लिए पानी की बौछार की. मनोज तिवारी इसकी चपेट में आ गए. वह बैरिकेड से गिरकर बेसुध हो गए. ऐसे में उन्हें चोट लग गई. ” ਪੂਰੀ ਖਬਰ ਨੂੰ ਇੱਥੇ ਪੜ੍ਹੀਆਂ ਜਾ ਸਕਦਾ ਹੈ।

ਸਾਨੂੰ ਮਨੋਜ ਤਿਵਾਰੀ ਦੇ ਟਵਿੱਟਰ ਹੈਂਡਲ ‘ਤੇ ਇਸ ਮਾਮਲੇ ਉਤੇ 12 ਅਕਤੂਬਰ 2021 ਨੂੰ ਕੀਤਾ ਗਿਆ ਇੱਕ ਟਵੀਟ ਮਿਲਿਆ, ਉਨ੍ਹਾਂ ਨੇ ਸਫਦਰਜੰਗ ਹਸਪਤਾਲ ਤੋਂ ਇੱਕ ਵੀਡੀਓ ਜਾਰੀ ਕੀਤੀ ਸੀ। ਵੀਡੀਓ ‘ਚ ਉਨ੍ਹਾਂ ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਉਹ ਠੀਕ ਹੈ। ਮਨੋਜ ਤਿਵਾਰੀ ਦਾ ਇਹ ਟਵੀਟ ਹੇਂਠਾ ਵੇਖਿਆ ਜਾ ਸਕਦਾ ਹੈ।

https://twitter.com/ManojTiwariMP/status/1447880335694262278

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਦੈਨਿਕ ਜਾਗਰਣ ਦੇ ਸੀਨੀਅਰ ਸਬ ਐਡੀਟਰ ਜੇ ਪੀ ਯਾਦਵ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕੀ ਇਹ ਤਸਵੀਰ ਉਦੋਂ ਦੀ ਜਦੋਂ ਸਾਰਵਜਨਿਕ ਸਥਾਨਾਂ ਤੇ ਛਠ ਪੂਜਾ ਤੇ ਲੱਗੇ ਵਿਰੋਧ ਵਿੱਚ ਬੀਜੇਪੀ ਕਾਰੀਯਕਰਤਾਵਾਂ ਨੇ ਮੁਖ ਮੰਤਰੀ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ ਅਤੇ ਬੈਰਿਕੇਡ ਨੂੰ ਤੋੜਨੇ ਦੀ ਕੋਸ਼ਿਸ਼ ਕਰਨ ਲਗੇ। ਉਨ੍ਹਾਂ ਨੂੰ ਰੋਕਣ ਲਈ ਪੁਲਿਸ ਦਵਾਰਾ ਪਾਣੀ ਦੀ ਬੌਛਾਰਾਂ ਮਾਰਨ ਕਾਰਨ ਮਨੋਜ ਤਿਵਾਰੀ ਬੈਰਿਕੇਡ ਤੋਂ ਫਿਸਲ ਗਏ ਅਤੇ ਉਨ੍ਹਾਂ ਨੂੰ ਸਟਾਂ ਲੱਗਿਆ। ਉਨ੍ਹਾਂ ਨੂੰ ਕਿਸੇ ਨੇ ਮਾਰੀਆ ਨਹੀਂ ਹੈ, ਵਾਇਰਲ ਦਾਅਵਾ ਪੂਰੀ ਤਰ੍ਹਾਂ ਗ਼ਲਤ ਹੈ। ਉਨ੍ਹਾਂ ਨੇ ਸਾਡੇ ਨਾਲ ਇਸ ਘਟਨਾ ਦੀਆਂ ਖਬਰਾਂ ਅਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ।

ਜਾਂਚ ਦੇ ਅੰਤਿਮ ਪੜਾਵ ਵਿੱਚ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਿਆ ਕੀ ਯੂਜ਼ਰ ਪਟਿਆਲਾ ਦਾ ਰਹਿਣ ਵਾਲਾ ਹੈ ਅਤੇ ਯੂਜ਼ਰ ਨੂੰ 630 ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਮਨੋਜ ਤਿਵਾਰੀ ਨਾਲ ਜੁੜਿਆ ਇਹ ਦਾਅਵਾ ਭ੍ਰਮਕ ਨਿਕਲਿਆ। ਅਸਲ ਵਿੱਚ ਦਿੱਲੀ ਭਾਜਪਾ ਦੇ ਨੇਤਾਵਾਂ ਅਤੇ ਕਾਰੀਆਕਰਤਾਵਾਂ ਨੇ ਸਾਰਵਜਨਿਕ ਥਾਵਾਂ ਤੇ ਛੱਠ ਪੂਜਾ ‘ਤੇ ਰੋਕ ਦੇ ਵਿਰੋਧ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ, ਇਸ ਹੀ ਪ੍ਰਦਰਸ਼ਨ ਵਿੱਚ ਮਨੋਜ ਤਿਵਾਰੀ ਜਖਮੀ ਹੋ ਗਏ ਸਨ। ਹੁਣ ਉਸ ਹੀ ਤਸਵੀਰ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts