Fact Check: ਵਾਇਰਲ ਤਸਵੀਰ ਵਿਚ ਕੋਈ ਅਸਲੀ ਚਿੜੀ ਨਹੀਂ, ਬਲਕਿ ਇੱਕ ਮਿੰਨੀ ਆਰਟ ਹੈ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਤਸਵੀਰ ਨੂੰ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਵਿਚ ਇੱਕ ਵਿਅਕਤੀ ਦੇ ਅੰਗੂਠੇ ‘ਤੇ ਲਗਭਗ ਅੱਧਾ ਇੰਚ ਵੱਡੀ ਚਿੜੀ ਨੂੰ ਬੈਠਾ ਵੇਖਿਆ ਜਾ ਸਕਦਾ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦੁਨੀਆਂ ਦੀ ਸਬਤੋਂ ਛੋਟੀ ਚਿੜੀ ਹੈ। ਅਸੀਂ ਆਪਣੀ ਪੜਤਾਲ ਵਿਚ ਪਾਇਆ ਕੀ ਇਹ ਦਾਅਵਾ ਗਲਤ ਹੈ। ਅਸਲ ਵਿਚ ਤਸਵੀਰ ਅੰਦਰ ਦਿੱਸ ਰਹੀ ਚਿੜੀ ਅਸਲੀ ਚਿੜੀ ਨਹੀਂ, ਬਲਕਿ ਇੱਕ ਆਰਟ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਹੋ ਰਹੇ ਪੋਸਟ ਅੰਦਰ ਇੱਕ ਤਸਵੀਰ ਨੂੰ ਵੇਖਿਆ ਜਾ ਸਕਦਾ ਹੈ ਵਿਚ ਇੱਕ ਵਿਅਕਤੀ ਦੇ ਅੰਗੂਠੇ ‘ਤੇ ਲਗਭਗ ਅੱਧਾ ਇੰਚ ਵੱਡੀ ਚਿੜੀ ਨੂੰ ਬੈਠਾ ਵੇਖਿਆ ਜਾ ਸਕਦਾ ਹੈ। ਪੋਸਟ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ: The Zunzuncito, or bee bird, is the smallest bird in the world. 🐦 Isn’t it amazing!!! 🐦🕊️🦅🕊️🐦🦅

ਡਿਸਕ੍ਰਿਪਸ਼ਨ ਦਾ ਪੰਜਾਬੀ ਅਨੁਵਾਦ ਹੁੰਦਾ ਹੈ: ਜ਼ੁਨਜ਼ੁਨਸੀਟੋ ਜਾਂ ਬੀ ਬਰਡ ਦੁਨੀਆਂ ਦੀ ਸਬਤੋਂ ਛੋਟੀ ਚਿੜੀ ਹੁੰਦੀ ਹੈ। 🐦 ਹੈ ਨਾ ਕਮਾਲ ਦੀ ਗੱਲ!!! 🐦🕊️🦅🕊️🐦🦅

ਪੜਤਾਲ

ਇਸ ਪੋਸਟ ਦੀ ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਥੋੜਾ ਲੱਭਣ ‘ਤੇ ਸਾਡੇ ਹੱਥ “Malinik Miniatures” ਨਾਂ ਦਾ ਇੱਕ ਫੇਸਬੁੱਕ ਪੇਜ ਲੱਗਿਆ। ਇਸ ਫੇਸਬੁੱਕ ਪੇਜ ਦੀ ਪ੍ਰੋਫ਼ਾਈਲ ਫੋਟੋ ਵਿਚ ਵਾਇਰਲ ਤਸਵੀਰ ਹੀ ਲੱਗੀ ਹੋਈ ਸੀ। ਇਸ ਪ੍ਰੋਫ਼ਾਈਲ ਦੇ ਫੋਟੋਜ਼ ਸੈਕਸ਼ਨ ਵਿਚ ਸਾਨੂੰ ਵਾਇਰਲ ਪੋਸਟ ਵਿਚ ਮੌਜੂਦ ਤਸਵੀਰ ਵਰਗੀ ਹੋਰ ਤਸਵੀਰਾਂ ਵੀ ਮਿਲ ਗਈਆਂ। ਪੇਜ ਦੇ ਅਬਾਊਟ ਅਸ ਸੈਕਸ਼ਨ ਵਿਚ ਜਾ ਕੇ ਸਾਨੂੰ ਪਤਾ ਲੱਗਿਆ ਕਿ ਇਸ ਪੇਜ ਨੂੰ ਅਮਰੀਕਾ ਵਿਚ ਰਹਿ ਰਹੀ ਈਨਾ ਨਾਂ ਦੀ ਇੱਕ ਮਿੰਨੀਏਚਰ ਆਰਟਿਸਟ ਚਲਾਉਂਦੀ ਹੈ।

ਇਸ ਪੇਜ ਨੂੰ ਚਲਾਉਣ ਵਾਲੀ ਈਨਾ ਨੇ ਆਪਣੇ ਅਤੇ ਆਪਣੇ ਕੰਮ ਦੇ ਬਾਰੇ ਵਿਚ ਲਿਖਿਆ ਹੋਇਆ ਹੈ, “ਮੇਰਾ ਨਾਂ ਈਨਾ – ਜਾਂ ਮਾਲਿਨਿਕ ਮਿੰਨੀਏਚਰ ਹੈ। ਮੈਂ ਬਰਕੋਵਿਤਸ (ਬੁਲਗਾਰਿਆ, ਯੂਰੋਪ) ਤੋਂ ਹਾਂ ਅਤੇ ਇਸ ਸਮੇਂ ਅਮਰੀਕਾ ਵਿਚ ਰਹਿੰਦੀ ਹਾਂ। ਮੈਂ ਜਾਨਵਰਾਂ ਅਤੇ ਵੱਧ ਪਕਸ਼ੀਆਂ ਦੀ ਮਾਹਰ ਹਾਂ – ਸਾਰਾ ਕੁਝ ਵਿਅਕਤੀਗਤ ਰੂਪ ਤੋਂ ਹੱਥਾਂ ਦੀ ਕਲਾ ਹੈ। ਮੈਂ ਮੂਰਤੀਕਲਾ ਬਣਾਉਣ ਲਈ ਬਹੁਲਕ ਮਿੱਟੀ ਅਤੇ ਤਾਰ ਨਾਲ ਕੰਮ ਕਰਦੀ ਹਾਂ ਅਤੇ ਫੇਰ ਇਸਨੂੰ ਪੱਖ ਜਾਂ ਫਾਈਬਰ ਨਾਲ ਕਵਰ ਕਰ ਦਿੰਦੀ ਹਾਂ। ਮੈਂ ਹਮੇਸ਼ਾ ਆਪਣੀ ਕਲਾ ਨੂੰ ਅਸਲੀ ਵਾੰਗ ਬਣਾਉਂਦੀ ਹਾਂ ਅਤੇ ਅਜਿਹਾ ਕਰਨ ਵਿਚ ਮੈਂਨੂੰ ਬੜਾ ਮਜ਼ਾ ਆਉਂਦਾ ਹੈ :)”

ਅਸੀਂ ਵੱਧ ਪੁਸ਼ਟੀ ਲਈ ਪੋਂਡੀਚੇਰੀ ਯੂਨੀਵਰਸਿਟੀ ਵਿਚ ਪ੍ਰੋਫੈਸਰ ਅਤੇ ਮਸ਼ਹੂਰ ਚਿੜੀ ਵਿਸ਼ੇ ਮਾਹਰ ਅਤੇ ਕੰਜ਼ਰਵੇਸ਼ਨ ਬਾਓਲੋਜਿਸਟ ਪ੍ਰਿਯਾ ਦਾਵੀਦਾਰ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ, “ਇੰਨਾਂ ਛੋਟਾ ਜਿਹਾ ਪਕਸ਼ੀ ਕੀਤੇ ਵੀ ਨਹੀਂ ਪਾਇਆ ਜਾਂਦਾ। ਵਿਸ਼ਵ ਦੀ ਸਬਤੋਂ ਛੋਟੀ ਚਿੜੀ ਕਿਊਬਾ ਦੀ “ਬੀ ਹਮਿੰਗਬਰਡ” ਹੈ ਜੋ ਕਿ ਲਗਭਗ 57 MM ਦੀ ਹੁੰਦੀ ਹੈ। ਇਸ ਫੋਟੋ ਵਿਚ ਦਿੱਸ ਰਹੀ ਚਿੜੀ ਦਾ ਆਕਾਰ ਬਹੁਤ ਹੀ ਛੋਟਾ ਹੈ। ਸ਼ਰੀਰਕ ਰੂਪ ਤੋਂ ਇੰਨੀ ਛੋਟੀ ਚਿੜੀ ਹੋ ਹੀ ਨਹੀਂ ਸਕਦੀ ਹੈ। ਜੇਕਰ ਅਸੀਂ ਸਰਫੇਸ ਏਰੀਆ/ਵੋਲਉਮ ਰੇਸ਼ੋ ਦਾ ਅਨੁਪਾਤ ਵੇਖੀਏ ਤਾਂ ਇਸ ਛੋਟੀ ਚਿੜੀ ਨੂੰ ਵਾਤਾਵਰਣ ਨਾਲ ਸੰਤੁਲਣ ਬਿਠਾਉਣ ਲਈ ਕਾਫੀ ਐਨਰਜੀ ਖਰਚ ਕਰਨੀ ਪਵੇਗੀ ਜੋ ਕਿ ਸੰਭਵ ਨਹੀਂ ਹੈ।”

ਅਸੀਂ ਇੰਟਰਨੈੱਟ ‘ਤੇ ਲਭਿਆ ਤਾਂ ਸਾਨੂੰ ਕਨਫਰਮ ਹੋ ਗਿਆ ਕਿ ਗਿਨੀਜ਼ ਬੁਕ ਆਫ ਵਰਲਡ ਰਿਕਾਰਡ ਅਨੁਸਾਰ, ਕਿਊਬਾ ਦੀ “ਬੀ ਹਮਿੰਗਬਰਡ” ਦੁਨੀਆਂ ਦੀ ਸਬਤੋਂ ਛੋਟੀ ਚਿੜੀ ਹੈ ਅਤੇ ਇਸ ਚਿੜੀ ਦੀ ਲੰਬਾਈ 2.24 ਇੰਚ ਹੁੰਦੀ ਹੈ।

ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ। ਇਨ੍ਹਾਂ ਵਿਚੋਂ ਦੀ ਇੱਕ ਹੈ “Marge Iverson” ਨਾਂ ਦੀ ਇੱਕ ਫੇਸਬੁੱਕ ਪ੍ਰੋਫ਼ਾਈਲ। ਇਸ ਪ੍ਰੋਫ਼ਾਈਲ ਅਨੁਸਾਰ ਯੂਜ਼ਰ ਅਮਰੀਕਾ ਦੇ ਕੈਲੀਫੋਰਨੀਆ ਦਾ ਰਹਿਣ ਵਾਲਾ ਹੈ।

ਨਤੀਜਾ: ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਵਿਚ ਦਿੱਸ ਰਹੀ ਚਿੜੀ ਦੁਨੀਆਂ ਦੀ ਸਬਤੋਂ ਛੋਟੀ ਚਿੜੀ ਨਹੀਂ, ਬਲਕਿ ਇੱਕ ਮਿੰਨੀ ਆਰਟ ਹੈ ਜਿਸਨੂੰ ਕਲਾਕਾਰ ਨੇ ਆਪਣੇ ਹੱਥਾਂ ਨਾਲ ਬਣਾਇਆ ਹੈ। ਦੁਨੀਆਂ ਦੀ ਸਬਤੋ ਛੋਟੀ ਚਿੜੀ ਹਮਿੰਗਬਰਡ ਹੈ ਜੋ ਕਿ ਘਟੋਂ-ਘੱਟ 2.4 ਇੰਚ ਲੰਬੀ ਹੁੰਦੀ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts