ਵਿਸ਼ਵਾਸ਼ ਨਿਊਜ਼ ਦੀ ਟੀਮ ਨੇ ਆਪਣੀ ਤੱਥ ਜਾਂਚ ਵਿੱਚ ਪਾਇਆ ਕਿ 3 ਸਾਲ ਪਹਿਲਾਂ ਗ੍ਰੇਟਰ ਨੋਇਡਾ ਦੇ ਕਚੈਡਾ ਵਾਰਸਾਬਾਦ ਵਿੱਚ ਲਗਾਏ ਗਏ ਬੋਰਡ ਨਾਲ ਛੇੜਛਾੜ ਕਰ ਇਸਨੂੰ ਬਿਹਾਰ ਦੇ ਭੋਜਪੁਰ ਦੇ ਉਗਨਾ ਜਗਦੀਸ਼ਪੁਰ ਪਿੰਡ ਦਾ ਦੱਸਿਆ ਜਾ ਰਿਹਾ ਹੈ। ਅਸਲ ਫੋਟੋ ਵਿੱਚ ਇਹ ਨਹੀਂ ਲਿਖਿਆ ਸੀ ਕਿ ਜੇ ਬੀ.ਜੇ.ਪੀ ਵਾਲੇ ਆਉਣਗੇ ਤਾਂ ਉਨ੍ਹਾਂ ਦੀਆਂ ਲੱਤਾਂ ਤੋੜ ਦਿੱਤੀਆਂ ਜਾਣਗੀਆਂ। ਬੋਰਡ ਨੂੰ ਬਿਹਾਰ ਦੇ ਭੋਜਪੁਰ ਦੇ ਜਗਦੀਸ਼ਪੁਰ ਦਾ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਪੋਸਟ ਫਰਜ਼ੀ ਹੈ।
ਨਵੀਂ ਦਿੱਲੀ (ਵਿਸ਼ਵਾਸ਼ ਨਿਊਜ਼ ): ਬੋਰਡ ਵਾਲਾ ਇੱਕ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਇਸ ਬੋਰਡ ਤੇ ਲਿਖਿਆ ਹੈ ਕਿ ਬੀ.ਜੇ.ਪੀ ਨੇਤਾਵਾਂ ਦਾ ਬਿਹਾਰ ਦੇ ਭੋਜਪੁਰ ਦੇ ਉਗਨਾ ਜਗਦੀਸ਼ਪੁਰ ਪਿੰਡ ਆਉਣਾ ਸਖ਼ਤ ਮਨਾ ਹੈ। ਵਿਸ਼ਵਾਸ਼ ਨਿਊਜ਼ ਨੇ ਵਾਇਰਲ ਪੋਸਟ ਤੇ ਪੜਤਾਲ ਕੀਤੀ ਅਤੇ ਪਾਇਆ ਕਿ ਅਸਲ ਬੋਰਡ ਵਾਲੇ ਫੋਟੋ ਨਾਲ ਛੇੜਛਾੜ ਕਰ ਇਸਨੂੰ ਪੋਸਟ ਕੀਤਾ ਗਿਆ ਹੈ। ਇਹ ਵਾਇਰਲ ਪੋਸਟ ਫਰਜ਼ੀ ਹੈ।
ਕੀ ਹੈ ਵਾਇਰਲ ਪੋਸਟ ਵਿਚ ?
Priyanka Gandhi Fan Club ਨਾਮ ਦੇ ਫੇਸਬੁੱਕ ਗਰੁੱਪ ਦੁਆਰਾ ਇੱਕ ਪੋਸਟ ਵਾਇਰਲ ਕੀਤਾ ਜਾ ਰਿਹਾ ਹੈ। ਇਸ ਵਾਇਰਲ ਪੋਸਟ ਤੇ ਇੱਕ ਬੋਰਡ ਦੀ ਤਸਵੀਰ ਹੈ ਅਤੇ ਬੋਰਡ ਤੇ ਲਿਖਿਆ ਹੋਇਆ ਹੈ, ‘ਬੀ.ਜੇ.ਪੀ ਨੇਤਾਵਾਂ ਦਾ ਬਿਹਾਰ ਦੇ ਭੋਜਪੁਰ ਦੇ ਉਗਨਾ ਜਗਦੀਸ਼ਪੁਰ ਪਿੰਡ ਆਉਣਾ ਸਖ਼ਤ ਮਨਾ ਹੈ। ਇਸ ਬੋਰਡ ਤੇ ਇਹ ਵੀ ਲਿਖਿਆ ਹੈ ਕਿ ਜੇ ਬੀ.ਜੇ.ਪੀ ਵਾਲੇ ਆਉਣਗੇ ਤਾਂ ਉਨ੍ਹਾਂ ਦੀਆਂ ਲੱਤਾਂ ਤੋੜ ਦਿੱਤੀਆਂ ਜਾਣਗੀਆਂ।
ਵਾਇਰਲ ਪੋਸਟ ਦਾ ਆਰਕਾਇਵਡ ਵਰਜਨ ਇੱਥੇ ਮੌਜੂਦ ਹੈ।
ਪੜਤਾਲ
ਵਿਸ਼ਵਾਸ਼ ਨਿਊਜ਼ ਨੇ ਇਸ ਵਾਇਰਲ ਪੋਸਟ ‘ਤੇ ਕੀਤੇ ਜਾ ਰਹੇ ਦਾਅਵੇ ਸੰਬੰਧੀ ਆਪਣੀ ਜਾਂਚ ਸ਼ੁਰੂ ਕੀਤੀ ਹੈ। ਸਭ ਤੋਂ ਪਹਿਲਾਂ ਅਸੀਂ ਗੂਗਲ ਰਿਵਰਸ ਇਮੇਜ ਟੂਲ ਦੀ ਵਰਤੋਂ ਕੀਤੀ। ਸਾਨੂੰ 30 ਅਕਤੂਬਰ, 2018 ਨੂੰ ਨੈਸ਼ਨਲ ਹੈਰਾਲਡ ਦੀ ਇੱਕ ਨਿਊਜ਼ ਰਿਪੋਰਟ ਮਿਲੀ, ਜਿਸ ਵਿੱਚ ਇਸ ਤਰ੍ਹਾਂ ਦੇ ਹੀ ਬੋਰਡ ਵਾਲੀ ਇੱਕ ਤਸਵੀਰ ਮਿਲੀ। ਇਸ ਸਟੋਰੀ ਦੇ ਅਨੁਸਾਰ ਇਹ ਬੋਰਡ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਗ੍ਰੇਟਰ ਨੋਇਡਾ ਦੇ ਕਚੈਡਾ ਵਾਰਸਾਬਾਦ ਪਿੰਡ ਵਿੱਚ ਲਗਾਇਆ ਗਿਆ ਸੀ, ਜਿਸਨੂੰ ਸੰਸਦ ਮਹੇਸ਼ ਸ਼ਰਮਾ ਨੇ ਆਦਰਸ਼ ਗ੍ਰਾਮ ਯੋਜਨਾ ਤਹਿਤ ਗੋਦ ਲਿਆ ਹੋਇਆ ਸੀ। ਇਸ ਪਿੰਡ ਵਿੱਚ ਲਗਾਏ ਗਏ ਬੋਰਡ ਤੇ ਲਿਖਿਆ ਸੀ ਕਿ ‘ਸਾਂਸਦ ਮੈਂਬਰ ਮਹੇਸ਼ ਸ਼ਰਮਾ ਦੁਆਰਾ ਗੋਦ ਲਿਆ ਗਿਆ ਪਿੰਡ, ਇਸ ਪਿੰਡ ਵਿੱਚ ਬੀ.ਜੇ.ਪੀ ਵਾਲਿਆਂ ਦਾ ਆਉਣਾ ਸਖ਼ਤ ਮਨਾ ਹੈ।
ਸਾਨੂੰ ਫ਼ੈਕਟ ਚੈੱਕ ਦੌਰਾਨ ਇੰਡੀਅਨ ਐਕਸਪ੍ਰੈਸ ਵਿੱਚ ਵੀ ਇਹ ਖ਼ਬਰ ਮਿਲੀ , ਜਿਸ ਅਨੁਸਾਰ ਕਚੈਡਾ ਪਿੰਡ ਦੇ ਕਿਸਾਨਾਂ ਨੇ ਉਸ ਵੇਲੇ ਦੱਸਿਆ ਸੀ ਕਿ ਅਚਾਨਕ 100 ਤੋਂ ਪੁਲਿਸ ਵਾਲਿਆਂ ਦੀ ਹਾਜ਼ਰੀ ਵਿੱਚ 25 ਤੋਂ 30 ਜੇ.ਸੀ.ਬੀ. ਪਿੰਡ ਵਿੱਚ ਆਏ ਅਤੇ ਖੜ੍ਹੀ ਫਸਲਾਂ ਵਿੱਚ ਜੇ.ਸੀ.ਬੀ. ਚਲਾ ਦਿੱਤੀ ਗਈ। ਨਿਊਜ਼ ਰਿਪੋਰਟ ਦੇ ਅਨੁਸਾਰ, ਪੁਲਿਸ ਨੇ ਵਿਰੋਧ ਕਰਨ ਤੋਂ ਬਾਅਦ ਪਿੰਡ ਵਾਸੀਆਂ ਤੇ ਲਾਠੀਚਾਰਜ ਵੀ ਕੀਤਾ ਸੀ। ਰਿਪੋਰਟ ਦੇ ਅਨੁਸਾਰ, ਇੱਕ ਰੀਅਲ ਅਸਟੇਟ ਕੰਪਨੀ ਨੇ ਇਹ ਜ਼ਮੀਨ 2005-06 ਵਿੱਚ ਕਿਸਾਨਾਂ ਤੋਂ ਖਰੀਦੀ ਸੀ, ਪਰ ਕੰਪਨੀ ਨੇ ਇਸ ਤੇ ਕੋਈ ਨਿਰਮਾਣ ਸ਼ੁਰੂ ਨਹੀਂ ਕੀਤਾ, ਜਿਸ ਕਾਰਨ ਕਿਸਾਨਾਂ ਨੇ ਜ਼ਮੀਨ ਤੇ ਫ਼ਸਲਾਂ ਦੀ ਬਿਜਾਈ ਜਾਰੀ ਰੱਖੀ ਹੋਈ ਸੀ। ਕਿਸਾਨਾਂ ਦੇ ਅਨੁਸਾਰ 28 ਅਕਤੂਬਰ 2018 ਨੂੰ ਰੀਅਲ ਅਸਟੇਟ ਕੰਪਨੀ ਨੇ ਬਿਨਾਂ ਕੋਈ ਨੋਟਿਸ ਦਿੱਤੇ, ਜ਼ਮੀਨ ਤੇ ਬੀਜੀ ਗਈ ਫਸਲ ਤੇ ਜੇ.ਸੀ.ਬੀ ਚਲਾ ਦਿੱਤੀ। ਇਸ ਨਾਲ ਪਿੰਡ ਵਾਸੀ ਨਾਰਾਜ਼ ਹੋ ਗਏ। ਉਨ੍ਹਾਂ ਨੇ ਸੰਸਦ ਮੈਂਬਰ ਮਹੇਸ਼ ਸ਼ਰਮਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ, ਇਸ ਲਈ ਨਾਰਾਜ਼ ਪਿੰਡ ਵਾਸੀਆਂ ਨੇ ਇਹ ਬੋਰਡ ਲਗਾ ਦਿੱਤਾ। ਹਾਲਾਂਕਿ ਤਦ ਮਹੇਸ਼ ਸ਼ਰਮਾ ਨੇ ਇਸ ਬੋਰਡ ਨੂੰ ਰਾਜਨੀਤਿਕ ਤੌਰ ਤੇ ਪ੍ਰੇਰਿਤ ਕਰਾਰ ਦਿੱਤਾ ਸੀ ਅਤੇ ਵਿਰੋਧੀ ਪਾਰਟੀ ਦੇ ਨੇਤਾ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਸੀ। ਇਸ ਬੋਰਡ ਦੀ ਸੱਚਾਈ ਜਾਣਨ ਲਈ ਅਸੀਂ ਇੱਕ ਸਥਾਨਕ ਪੱਤਰਕਾਰ ਮੁਹੰਮਦ ਯੂਸੁਫ਼ ਨਾਲ ਗੱਲ ਕੀਤੀ, ਜਿਨ੍ਹਾਂ ਨੇ ਇਸ ਘਟਨਾ ਨੂੰ ਕਵਰ ਕੀਤਾ ਸੀ, ਉਨ੍ਹਾਂ ਨੇ ਦੱਸਿਆ ਕਿ ਸਾਲ 2018 ਵਿੱਚ ਇਹ ਬੋਰਡ ਗ੍ਰੇਟਰ ਨੋਇਡਾ ਦੇ ਕਚੈਡਾ ਵਾਰਸਾਬਾਦ ਵਿੱਚ ਹੀ ਲਗਾਇਆ ਗਿਆ ਸੀ। ਅਸਲੀ ਬੋਰਡ ਦੀ ਤਸਵੀਰ ਹੇਠਾਂ ਵੇਖੀ ਜਾ ਸਕਦੀ ਹੈ।
ਜਦੋਂ ਅਸੀਂ ਫੇਸਬੁੱਕ ਤੇ ਗਰੁੱਪ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ ਤਾਂ ਅਸੀਂ ਪਾਇਆ ਕਿ Priyanka Gandhi Fan Club, ਜਿਸ ਨੇ ਵਾਇਰਲ ਪੋਸਟ ਨੂੰ ਸਾਂਝਾ ਕੀਤਾ ਹੈ, ਉਸਨੂੰ 38.5K ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ਼ ਨਿਊਜ਼ ਦੀ ਟੀਮ ਨੇ ਆਪਣੀ ਤੱਥ ਜਾਂਚ ਵਿੱਚ ਪਾਇਆ ਕਿ 3 ਸਾਲ ਪਹਿਲਾਂ ਗ੍ਰੇਟਰ ਨੋਇਡਾ ਦੇ ਕਚੈਡਾ ਵਾਰਸਾਬਾਦ ਵਿੱਚ ਲਗਾਏ ਗਏ ਬੋਰਡ ਨਾਲ ਛੇੜਛਾੜ ਕਰ ਇਸਨੂੰ ਬਿਹਾਰ ਦੇ ਭੋਜਪੁਰ ਦੇ ਉਗਨਾ ਜਗਦੀਸ਼ਪੁਰ ਪਿੰਡ ਦਾ ਦੱਸਿਆ ਜਾ ਰਿਹਾ ਹੈ। ਅਸਲ ਫੋਟੋ ਵਿੱਚ ਇਹ ਨਹੀਂ ਲਿਖਿਆ ਸੀ ਕਿ ਜੇ ਬੀ.ਜੇ.ਪੀ ਵਾਲੇ ਆਉਣਗੇ ਤਾਂ ਉਨ੍ਹਾਂ ਦੀਆਂ ਲੱਤਾਂ ਤੋੜ ਦਿੱਤੀਆਂ ਜਾਣਗੀਆਂ। ਬੋਰਡ ਨੂੰ ਬਿਹਾਰ ਦੇ ਭੋਜਪੁਰ ਦੇ ਜਗਦੀਸ਼ਪੁਰ ਦਾ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਪੋਸਟ ਫਰਜ਼ੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।