ਵੈਕਸੀਨ ਭਰੇ ਬਿਨਾ ਖਾਲੀ ਸਰਿੰਜ ਲਗਾਉਣ ਦੀ ਘਟਨਾ ਦਾ ਵੀਡੀਓ ਬਿਹਾਰ ਦੇ ਛਪਰਾ ਦਾ ਹੈ, ਜਿਸ ਨੂੰ ਉੱਤਰ ਪ੍ਰਦੇਸ਼ ਦੇ ਨਾਮ ਤੇ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ਼ ਨਿਊਜ਼ )। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਟੀਕਾਕਰਨ ਕੇਂਦਰ ਵਿੱਚ ਲੋਕਾਂ ਨੂੰ ਟੀਕਾ ਲੈਂਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਉੱਤਰ ਪ੍ਰਦੇਸ਼ ਦੇ ਕਿਸੇ ਟੀਕਾਕਰਨ ਕੇਂਦਰ ਦੀ ਹੈ, ਜਿੱਥੇ ਨਰਸ ਨੇ ਵੈਕਸੀਨ ਭਰੇ ਤੋਂ ਬਿਨਾ ਹੀ ਯੁਵਕ ਨੂੰ ਖਾਲੀ ਸਰਿੰਜ ਲਾ ਦਿੱਤੀ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗੁੰਮਰਾਹਕੁੰਨ ਹੋਇਆ। ਵਾਇਰਲ ਹੋ ਰਿਹਾ ਵੀਡੀਓ ਸਹੀ ਹੈ ਪਰ ਇਹ ਬਿਹਾਰ ਦੇ ਛਾਪਰਾ ਸ਼ਹਿਰ ਦਾ ਹੈ, ਜਿਸ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਉੱਤਰ ਪ੍ਰਦੇਸ਼ ਦੇ ਨਾਮ ਤੇ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿਚ ?
ਸੋਸ਼ਲ ਮੀਡੀਆ ਯੂਜ਼ਰ ‘punit balduwa IYC ’ਨੇ ਵਾਇਰਲ ਵੀਡੀਓ ( ਆਰਕਾਇਵਡ ਲਿੰਕ ) ਨੂੰ ਸ਼ੇਅਰ ਕਰਦੇ ਹੋਏ ਲਿਖਿਆ, “ਨਰਸ ਨੇ ਟੀਕੇ ਵਿੱਚ ਦਵਾਈ ਕਦੋਂ ਭਰੀ ਜੇ ਕਿਸੇ ਅੰਧ ਭਕਤ ਨੂੰ ਦਿਖੇ ਤਾਂ ਜ਼ਰੂਰ ਦੱਸੇ ਇਸੇ ਤਰ੍ਹਾਂ ਯੂ.ਪੀ ਵਿੱਚ ਟੀਕਾਕਰਨ ਹੋ ਰਿਹਾ ਹੈ।”
ਵੱਖ ਵੱਖ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਕਈ ਹੋਰ ਯੂਜ਼ਰਸ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ- ਜੁਲਦੇ ਦਾਅਵਿਆਂ ਨਾਲ ਸ਼ੇਅਰ ਕਰ ਰਹੇ ਹਨ।
ਪੜਤਾਲ
ਨਿਊਜ਼ ਸਰਚ ਵਿੱਚ ਸਾਨੂੰ ਇਹ ਵੀਡੀਓ ਕਈ ਵੱਖ- ਵੱਖ ਨਿਊਜ਼ ਵੈਬਸਾਈਟ ਦੀਆਂ ਰਿਪੋਰਟਾਂ ਵਿੱਚ ਲੱਗਿਆ ਮਿਲਿਆ। ਇਹ ਵੀਡੀਓ 25 ਜੂਨ ਨੂੰ ਪ੍ਰਭਾਤ ਖਬਰ ਦੇ ਵੈਰੀਫਾਈਡ ਯੂਟਿਊਬ ਚੈਨਲ ਤੇ ਅਪਲੋਡ ਕੀਤਾ ਗਿਆ ਹੈ।
ਦਿੱਤੀ ਗਈ ਜਾਣਕਾਰੀ ਅਨੁਸਾਰ, ‘ਵਾਇਰਲ ਹੋ ਰਿਹਾ ਵੀਡੀਓ ਛਪਰਾ ਸ਼ਹਿਰ ਨਾਲ ਸੰਬੰਧਿਤ ਹੈ, ਜਿੱਥੇ ਇੱਕ ਨਰਸ ਨੇ ਬਿਨਾ ਵੈਕਸੀਨ ਦੇ ਖਾਲੀ ਟੀਕਾ ਯੁਵਕ ਨੂੰ ਲਗਾ ਦਿੱਤਾ। ਮਾਮਲੇ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਨਰਸ ਨੂੰ ਕੰਮ ਤੋਂ ਹਟਾਉਂਦੇ ਹੋਏ ਉਸ ਤੋਂ ਜਵਾਬ ਮੰਗਿਆ ਗਿਆ ਹੈ। ਉੱਥੇ ਹੀ ਨਰਸ ਨੇ ਮਨੁੱਖੀ ਗਲਤੀ ਦਾ ਹਵਾਲਾ ਦਿੰਦੇ ਹੋਏ ਮੁਆਫੀ ਮੰਗੀ ਹੈ।
ਸਾਨੂੰ ਇਹ ਵੀਡੀਓ ਵਨ ਇੰਡੀਆ ਡਾਟ ਕਾਮ ਦੀ ਵੈਬਸਾਈਟ ਅਤੇ ‘ਬਿਹਾਰ ਤੱਕ ‘ ਦੇ ਫੇਸਬੁੱਕ ਪੇਜ ਤੇ ਵੀ ਲੱਗਿਆ ਮਿਲਿਆ। ਇੱਥੇ ਵੀ ਦਿੱਤੀ ਗਈ ਜਾਣਕਾਰੀ ਵਿੱਚ ਵੀਡਿਓ ਬਿਹਾਰ ਦੇ ਛਾਪਰਾ ਸ਼ਹਿਰ ਦਾ ਦੱਸਿਆ ਗਿਆ ਹੈ।
https://www.facebook.com/watch/?v=1008242656586696
ਦੈਨਿਕ ਜਾਗਰਣ ਵਿੱਚ 25 ਜੂਨ ਨੂੰ ਪ੍ਰਕਾਸ਼ਿਤ ਰਿਪੋਰਟ ਤੋਂ ਇਹਨਾਂ ਦਾਵਿਆਂ ਦੀ ਪੁਸ਼ਟੀ ਹੁੰਦੀ ਹੈ। ਰਿਪੋਰਟ ਦੇ ਅਨੁਸਾਰ ‘ਛਪਰਾ ਸ਼ਹਿਰ ਦੇ ਮਾਸੂਮਗੰਜ ਸ਼ਹਿਰੀ ਸਿਹਤ ਕੇਂਦਰ ਵਿੱਚ ਵੈਕਸੀਨ ਲੈਣ ਆਏ ਨੌਜਵਾਨ ਨੂੰ ਬੁੱਧਵਾਰ ਨੂੰ ਖਾਲੀ ਟੀਕਾ ਲਗਾ ਦਿੱਤਾ ਗਿਆ। ਸਿਹਤ ਵਿਭਾਗ ਨੇ ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੀਰਵਾਰ ਨੂੰ ਵੱਡੀ ਕਾਰਵਾਈ ਕੀਤੀ ਹੈ। ਦੋਸ਼ੀ ਨਰਸ ਚੰਦਾ ਦੇਵੀ ਨੂੰ ਵੈਕਸੀਨੇਸ਼ਨ ਦੇ ਕੰਮ ਤੋਂ ਮੁਕਤ ਕਰ ਦਿੱਤਾ ਗਿਆ ਹੈ। ਵਿਭਾਗ ਨੇ ਉਸ ਤੋਂ ਸਪਸ਼ਟੀਕਰਨ ਦੀ ਮੰਗ ਕੀਤੀ ਹੈ। ਦੋਸ਼ੀ ਨਰਸ ਚੰਦਾ ਦੇਵੀ ਨੇ ਵਿਭਾਗ ਨੂੰ ਦੱਸਿਆ ਹੈ ਕਿ ਟੀਕਾਕਰਨ ਦੌਰਾਨ ਬਹੁਤ ਭੀੜ ਸੀ, ਇਸ ਲਈ ਭੁੱਲ ਹੋ ਗਈ । ਹੁਣ ਵਿਭਾਗ ਫਿਰ ਤੋਂ ਉਸ ਯੁਵਕ ਨੂੰ ਵੈਕਸੀਨ ਦੀ ਪਹਿਲੀ ਡੋਜ਼ ਦੇਵੇਗਾ।
ਸਾਡੇ ਸਹਿਯੋਗੀ ਦੈਨਿਕ ਜਾਗਰਣ ਦੇ ਛਾਪਰਾ ਬਿਊਰੋ ਦੇ ਰਿਪੋਰਟਰ ਅਮ੍ਰਤੇਸ਼ ਕੁਮਾਰ ਸ਼੍ਰੀਵਾਸਤਵ ਨੇ ਪੁਸ਼ਟੀ ਕਰਦਿਆਂ ਦੱਸਿਆ , ‘ਇਹ ਵੀਡੀਓ ਤਕਰੀਬਨ ਦਸ ਦਿਨ ਪਹਿਲਾਂ ਹੋਈ ਘਟਨਾ ਦਾ ਹੈ। ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਨਰਸ ਨੂੰ ਨਿਲੰਬਿਤ ਕੀਤਾ ਜਾ ਚੁੱਕਿਆ ਹੈ ਅਤੇ ਇਹ ਘਟਨਾ ਛਪਰਾ ਸ਼ਹਿਰ ਦੇ ਬ੍ਰਹਮਪੁਰਾ ਮੁਹੱਲੇ ਦੀ ਘਟਨਾ ਸੀ।
ਨਤੀਜਾ: ਵੈਕਸੀਨ ਭਰੇ ਬਿਨਾ ਖਾਲੀ ਸਰਿੰਜ ਲਗਾਉਣ ਦੀ ਘਟਨਾ ਦਾ ਵੀਡੀਓ ਬਿਹਾਰ ਦੇ ਛਪਰਾ ਦਾ ਹੈ, ਜਿਸ ਨੂੰ ਉੱਤਰ ਪ੍ਰਦੇਸ਼ ਦੇ ਨਾਮ ਤੇ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।