Fact Check: ਸਿੱਖ ਧਰਮ ਪ੍ਰਚਾਰਕ ਦੀ ਤਸਵੀਰ ਨਾਲ ਫਰਜ਼ੀ ਕੈਪਸ਼ਨ ਲਿਖ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਸਿੱਖ ਸਾਧਵੀ ਗਗਨਦੀਪ ਕੌਰ ਦੀ ਹੈ ਜਿਹੜੀ ਫਰਜ਼ੀ ਦਾਅਵੇ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਜਾ ਰਹੀ ਹੈ।

Fact Check: ਸਿੱਖ ਧਰਮ ਪ੍ਰਚਾਰਕ ਦੀ  ਤਸਵੀਰ ਨਾਲ ਫਰਜ਼ੀ ਕੈਪਸ਼ਨ ਲਿਖ ਕੀਤਾ ਜਾ ਰਿਹਾ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਕੀਤੀ ਜਾ ਰਹੀ ਹੈ, ਜਿਸਦੇ ਵਿਚ ਇੱਕ ਸਿੱਖ ਸਾਧਵੀ ਦੀ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਹੈ। ਤਸਵੀਰ ਗਗਨਦੀਪ ਕੌਰ ਖਾਲਸਾ ਦੀ ਹੈ ਜਿਹੜੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਹਨ। ਤਸਵੀਰ ਨਾਲ ਕੈਪਸ਼ਨ ਲਿਖਿਆ ਗਿਆ ਹੈ ਕਿ ਇਸ ਸਾਧਵੀ ਨੂੰ ਇੱਕ ਵਰ ਦੀ ਲੋੜ ਹੈ ਜਿਹੜਾ ਇਨ੍ਹਾਂ ਨੂੰ ਕਨਾਡਾ ਲੈ ਜਾ ਸਕੇ।

ਵਿਸ਼ਵਾਸ ਟੀਮ ਨੇ ਜਦੋਂ ਇਸ ਪੋਸਟ ਦੀ ਪੜਤਾਲ ਕੀਤੀ ਤਾਂ ਇਸ ਦਾਅਵੇ ਨੂੰ ਫਰਜ਼ੀ ਪਾਇਆ। ਗਗਨਦੀਪ ਕੌਰ ਨੂੰ ਬਦਨਾਮ ਕਰਨ ਖਾਤਰ ਇਹ ਪੋਸਟ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਸੋਸ਼ਲ ਮੀਡੀਆ ‘ਤੇ “Navdeep Kaur Sidhu” ਨਾਂ ਦੀ ਯੂਜ਼ਰ ਇੱਕ ਸਿੱਖ ਸਾਧਵੀ ਦੀ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਦੀ ਹੈ: “ਆਈ ਲੈਟਸ ਵਿਚੋਂ 8 ਬੈੰਡ ਪ੍ਰਾਪਤ ਮੇਰੀ ਸਹੇਲੀ ਲਈ ਇਕ ਚੰਗੇ ਪੜ੍ਹੇ ਲਿਖੇ ਅਮ੍ਰਿਤਧਾਰੀ ਵਰ ਦੀ ਲੋੜ ਹੈ ਜੋ ਕਨੇਡਾ ਜਾਣ ਦਾ ਖਰਚਾ ਕਰ ਸਕੇ ਨਾਮ ਗਗਨ ਸ਼ਿਹਰ ਬਰਨਾਲਾ ਸੰਪਰਕ ਨੰਬਰ 8872935879 ,9463079384 ਜਾਤ ਪਾਤ ਵਿੱਚ ਕੋਈ ਵਿਸ਼ਵਾਸ ਨਹੀਂ”

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ‘ਤੇ ਅਪਲੋਡ ਕਰ ਸਰਚ ਕੀਤਾ। ਸਰਚ ਦੇ ਨਤੀਜਿਆਂ ਤੋਂ ਸਾਨੂੰ “ਭੈਣ ਗਗਨਦੀਪ ਕੌਰ ਖਾਲਸਾ Bhain Gagandeep Kaur Khalsa” ਨਾਂ ਦਾ ਫੇਸਬੁੱਕ ਪੇਜ ਮਿਲਿਆ। ਇਸ ਵਾਇਰਲ ਪੋਸਟ ਵਿਚ ਸੰਪਰਕ ਕਰਨ ਲਈ ਦਿੱਤੇ ਗਏ 2 ਫੋਨ ਨੰਬਰਾਂ ਵਿਚੋਂ ਇੱਕ ਸਾਨੂੰ ਇਸ ਪੇਜ ‘ਤੇ ਲਿਖਿਆ ਮਿਲਿਆ ਅਤੇ ਵਾਇਰਲ ਤਸਵੀਰ ਵਿਚ ਦਿੱਸ ਰਹੀ ਸਾਧਵੀ ਦੀ ਅਨੇਕਾਂ ਤਸਵੀਰਾਂ ਸਾਨੂੰ ਇਥੇ ਮਿਲੀਆਂ।

ਤੁਹਾਨੂੰ ਦੱਸ ਦਈਏ ਕਿ ਇਹ ਵਾਇਰਲ ਤਸਵੀਰ ਵੀ ਸਾਨੂੰ ਇਸ ਪੇਜ ‘ਤੇ ਸ਼ੇਅਰ ਕੀਤੀ ਗਈ ਮਿਲੀ ਜਿਸਦੇ ਨਾਲ ਕੈਪਸ਼ਨ ਲਿਖਿਆ ਗਿਆ ਸੀ: “ਸੇ਼ਰਾ ਦੀ ਆ ਕੌਮ ਵੈਰੀਆ, ਕਿਹੜਾ ਖੜਜੂ ਗਾ ਮੂਹਰੇ ਸਰਦਾਰ ਦੇ। ਧੰਨ ਧੰਨ ਬਾਬਾ ਦੀਪ ਸਿੰਘ ਜੀ ਜਨਮ ਦਿਹਾੜੇ ਦੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ -ਭੈਣ ਗਗਨਦੀਪ ਕੌਰ ਜੀ ਖਾਲਸਾ।” ਇਹ ਪੋਸਟ 26 ਜਨਵਰੀ 2020 ਨੂੰ ਕੀਤਾ ਗਿਆ ਸੀ।

ਸਰਚ ਤੋਂ ਸਾਫ ਹੋਇਆ ਕਿ ਵਾਇਰਲ ਤਸਵੀਰ ਗਗਨਦੀਪ ਕੌਰ ਖਾਲਸਾ ਦੀ ਹੈ ਜਿਹੜੇ ਸਿੱਖ ਧਰਮ ਦੇ ਪ੍ਰਚਾਰਕ ਹਨ।

ਹੁਣ ਅਸੀਂ ਇਸ ਪੋਸਟ ਵਿਚ ਦਿੱਤੇ ਗਏ ਇੱਕ ਨੰਬਰ ‘ਤੇ ਕਾਲ ਕੀਤਾ। ਸਾਡੀ ਗੱਲ ਗਗਨਦੀਪ ਕੌਰ ਖਾਲਸਾ ਦੇ ਭਰਾ ਹਰਪਾਲ ਸਿੰਘ ਨਾਲ ਹੋਈ। ਹਰਪਾਲ ਸਿੰਘ ਨੇ ਸਾਡੇ ਨਾਲ ਗੱਲ ਕਰਦੇ ਹੋਏ ਸਾਫ ਕੀਤਾ ਕਿ ਇਹ ਵਾਇਰਲ ਤਸਵੀਰ ਉਨ੍ਹਾਂ ਦੀ ਭੈਣ ਦੀ ਹੀ ਹੈ ਅਤੇ ਇਹ ਵਾਇਰਲ ਦਾਅਵਾ ਫਰਜ਼ੀ ਹੈ। ਇਸ ਵਾਇਰਲ ਦਾਅਵੇ ਵਿਚ ਕੋਈ ਸਚਾਈ ਨਹੀਂ ਹੈ।

ਹੁਣ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੀ ਯੂਜ਼ਰ “Navdeep Kaur Sidhu” ਦੇ ਫੇਸਬੁੱਕ ਅਕਾਊਂਟ ਦੀ ਸੋਸ਼ਲ ਸਕੈਨਿੰਗ ਕੀਤੀ। ਅਸੀਂ ਪਾਇਆ ਕਿ ਯੂਜ਼ਰ ਸਿੱਖ ਧਰਮ ਨਾਲ ਜੁੜੀਆਂ ਖਬਰਾਂ ਅਤੇ ਪੋਸਟਾਂ ਨੂੰ ਵੱਧ ਸ਼ੇਅਰ ਕਰਦੀ ਹੈ ਅਤੇ ਇਸ ਯੂਜ਼ਰ ਨੂੰ “2,264” ਲੋਕ ਫਾਲੋ ਕਰ ਰਹੇ ਹਨ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਸਿੱਖ ਸਾਧਵੀ ਗਗਨਦੀਪ ਕੌਰ ਦੀ ਹੈ ਜਿਹੜੀ ਫਰਜ਼ੀ ਦਾਅਵੇ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਜਾ ਰਹੀ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts