Fact Check: ਮੀਰਾਬਾਈ ਚਾਨੂ ਦੇ ਅਭਿਨੰਦਨ ਸਮਾਰੋਹ ਦੇ ਬੈਨਰ ਨੂੰ ਐਡਿਟ ਕਰਕੇ ਕੀਤਾ ਜਾ ਰਿਹਾ ਹੈ ਵਾਇਰਲ
ਸਾਡੀ ਜਾਂਚ ਵਿੱਚ ਸਾਹਮਣੇ ਆਇਆ ਕਿ ਮੀਰਾਬਾਈ ਚਾਨੂ ਦੇ ਅਭਿਨੰਦਨ ਸਮਾਰੋਹ ਵਿੱਚ ‘ਮੋਦੀ ਜੀ ਨੂੰ ਧੰਨਵਾਦ’ ਦੇਣ ਵਾਲੀ ਲਾਈਨ ਵੱਖ ਤੋਂ ਜੋੜੀ ਗਈ ਹੈ। ਇਸ ਪੋਸਟਰ ਵਿੱਚ ਅਸਲ ਵਿੱਚ ਇਸ ਗੱਲ ਦਾ ਜ਼ਿਕਰ ਨਹੀਂ ਸੀ। ਇਹ ਪੋਸਟ ਫਰਜ਼ੀ ਪਾਈ ਗਈ ਹੈ।
- By: Gaurav Tiwari
- Published: Aug 3, 2021 at 07:05 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡੀਆ ਤੇ ਫਰਜ਼ੀ ਦਾਅਵੇ ਨਾਲ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਲਿਖਿਆ ਹੈ ਕਿ ਭਾਰਤ ਨੂੰ ਟੋਕੀਓ ਓਲੰਪਿਕ ਵਿੱਚ ਸਿਲਵਰ ਮੈਡਲ ਦਿਵਾਉਣ ਵਾਲੀ ਵੇਟਲਿਫਟਰ ਮੀਰਾਬਾਈ ਚਾਨੂ ਦੇ ਅਭਿਨੰਦਨ ਸਮਾਰੋਹ ਵਿੱਚ ਬੈਨਰ ਤੇ ਲਿਖਿਆ ਗਿਆ ਹੈ ਕਿ , ਮੀਰਾਬਾਈ ਚਾਨੂ ਨੂੰ ਮੈਡਲ ਦਿਵਾਉਣ ਲਈ ਮੋਦੀ ਜੀ ਦਾ ਧੰਨਵਾਦ ਕੀਤਾ ਗਿਆ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪਤਾ ਚੱਲਿਆ ਕਿ ਪੋਸਟ ਵਿੱਚ ‘ਮੈਡਲ ਦਿਵਾਉਣ ਲਈ ਮੋਦੀ ਜੀ ਦਾ ਧੰਨਵਾਦ’ ਇਸ ਲਾਈਨ ਨੂੰ ਐਡੀਟਿੰਗ ਟੂਲ ਦੀ ਮਦਦ ਨਾਲ ਜੋੜਿਆ ਗਿਆ ਹੈ। ਸਵਾਗਤ ਸਮਾਰੋਹ ਵਿੱਚ ਲੱਗੇ ਬੈਨਰ ਤੇ ‘ਮੋਦੀ ਜੀ ਦਾ ਧੰਨਵਾਦ’ ਦੇਣ ਵਾਲੀ ਲਾਈਨ ਨਹੀਂ ਸੀ।
ਕੀ ਹੈ ਵਾਇਰਲ ਪੋਸਟ ਵਿੱਚ
ਫੇਸਬੁੱਕ ਤੇ ਵਾਇਰਲ ਪੋਸਟ ‘ਚ ਲਿਖਿਆ ਹੈ – ਮੈਨੂੰ ਲੱਗਿਆ ਸੀ ਕਿ ਸ਼ਾਇਦ ਮੀਰਾ ਬਾਈ ਚਾਨੂ ਨੇ ਆਪਣੀ ਯੋਗਤਾ ਦੇ ਆਧਾਰ ਤੇ ਮੈਡਲ ਜਿੱਤਿਆ ਹੈ…..
ਇਸਦੇ ਨਾਲ ਹੀ ਪੋਸਟ ਦੇ ਨਾਲ ਇੱਕ ਤਸਵੀਰ ਵੀ ਹੈ। ਉਸ ਤਸਵੀਰ ਵਿੱਚ ਕੇਂਦਰੀ ਕਾਨੂੰਨ ਅਤੇ ਨਿਆ ਮੰਤਰੀ ਕਿਰਨ ਰਿਜਿਜੂ ਅਤੇ ਵੇਟਲਿਫਟਰ ਮੀਰਾਬਾਈ ਚਾਨੂ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ, ਤਿੰਨ ਹੋਰ ਲੋਕ ਮਾਸਕ ਪਹਿਨੇ ਹੋਏ ਦਿਖਾਈ ਦੇ ਰਹੇ ਹਨ। ਇਸਦੇ ਪਿਛੋਕੜ ਵਿੱਚ ਇੱਕ ਪੋਸਟਰ ਲੱਗਿਆ ਹੈ। ਇਸ ਪੋਸਟ ਵਿੱਚ ਮੀਰਾਬਾਈ ਚਾਨੂ ਅਤੇ ਪੀ.ਐਮ ਮੋਦੀ ਦੀ ਫੋਟੋ ਹੈ। ਇਸਦੇ ਨਾਲ ਹੀ ਲਿਖਿਆ ਹੈ – ਟੋਕੀਓ ਓਲੰਪਿਕ ਰਜਤ ਪਦਕ ਵਿਜੇਤਾ ਸਾਈਖੋਮ ਮੀਰਾਬਾਈ ਚਾਨੂ ਦਾ ਅਭਿਨੰਦਨ ਸਮਾਰੋਹ। ‘ਧੰਨਵਾਦ ਮੋਦੀ ਜੀ’ ਮਿਰਬਾਈ ਚਾਨੂ ਨੂੰ ਮੈਡਲ ਦਿਵਾਉਣ ਲਈ। ਇਸਦੇ ਨਾਲ ਹੀ 26 ਜੁਲਾਈ 2021 ਦੀ ਮਿਤੀ ਵੀ ਦਿਖਾਈ ਦੇ ਰਹੀ ਹੈ।
ਇਸ ਪੋਸਟ ਨੂੰ ਇਜ਼ਹਾਰ ਅਹਿਮਦ ਨਾਮ ਦੇ ਫੇਸਬੁੱਕ ਯੂਜ਼ਰ ਨੇ 30 ਜੁਲਾਈ 2021 ਨੂੰ ਸ਼ੇਅਰ ਕੀਤਾ ਹੈ। ਇਸ ਪੋਸਟ ਤੇ ਹੁਣ ਤਕ 6 ਕੰਮੈਂਟ ਆ ਚੁਕੇ ਹਨ। ਇਸ ਪੋਸਟ ਦਾ ਆਰਕਾਇਵਡ ਲਿੰਕ ਇੱਥੇ ਵੇਖਿਆ ਜਾ ਸਕਦਾ ਹੈ।
ਇਸ ਤਰ੍ਹਾਂ ਦੀਆਂ ਕਈ ਹੋਰ ਭ੍ਰਮਕ ਪੋਸਟਾਂ ਵਾਇਰਲ ਹੋ ਰਹੀਆਂ ਹਨ।
ਪੜਤਾਲ
ਇਸ ਪੋਸਟਰ ਦੀ ਜਾਂਚ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਕਿਰਣ ਰਿਜਿਜੂ ਅਤੇ ਮੀਰਾਬਾਈ ਚਾਨੂ ਦੇ ਨਾਮ ਦੇ ਕੀਵਰਡਸ ਨਾਲ ਗੂਗਲ ਤੇ ਸਰਚ ਕੀਤਾ। ਇਸ ਦੌਰਾਨ ਸਾਨੂੰ ਡੀ.ਡੀ ਨਿਊਜ਼ ਦਾ ਇੱਕ ਵੀਡੀਓ ਮਿਲਿਆ। ਇਸ ਵੀਡੀਓ ਦਾ ਸਿਰਲੇਖ ਸੀ – ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਮੀਰਾਬਾਈ ਚਾਨੂ ਦਾ ਅਭਿਨੰਦਨ ਕੀਤਾ। 26 ਜੁਲਾਈ, 2021 ਨੂੰ ਅਪਲੋਡ ਕੀਤੇ ਗਏ ਇਸ ਵੀਡੀਓ ਦੀ ਲੰਬਾਈ 6 ਮਿੰਟ 51 ਸਕਿੰਟ ਹੈ। ਇਸ ਵੀਡੀਓ ਵਿੱਚ ਇਹ ਸਪੱਸ਼ਟ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਪਿੱਛੇ ਲੱਗੇ ਬੈਨਰ ਵਿੱਚ ਕਿਤੇ ਵੀ ‘ਧੰਨਵਾਦ ਮੋਦੀ ਜੀ’ ਮੀਰਾਬਾਈ ਚਾਨੂ ਨੂੰ ਮੈਡਲ ਦਿਵਾਉਣ ਲਈ ਇਹ ਲਾਈਨ ਨਹੀਂ ਲਿਖੀ ਹੈ। ਇਸ ਬੈਨਰ ਵਿੱਚ ਲਿਖਿਆ ਹੈ ਟੋਕੀਓ ਓਲੰਪਿਕ ਰਜਤ ਪਦਕ ਵਿਜੇਤਾ ਸਾਈਖੋਮ ਮੀਰਾਬਾਈ ਚਾਨੂ ਦਾ ਅਭਿਨੰਦਨ ਸਮਾਰੋਹ। ਇਹ ਹੀ ਗੱਲ ਅੰਗਰੇਜ਼ੀ ਭਾਸ਼ਾ ਵਿੱਚ ਵੀ ਲਿਖੀ ਗਈ ਹੈ। ਇਸ ਸਮਾਰੋਹ ਵਿੱਚ ਕੇਂਦਰੀ ਮੰਤਰੀ ਕਿਰਨ ਰਿਜਿਜੂ ਅਤੇ ਚਾਨੂ ਤੋਂ ਇਲਾਵਾ ਕੇਂਦਰੀ ਖੇਡ ਰਾਜ ਮੰਤਰੀ ਨਿਸ਼ੀਥ ਪ੍ਰਮਾਣਿਕ , ਕੇਂਦਰੀ ਮੰਤਰੀ ਸਰਵਾਨੰਦ ਸੋਨੇਵਾਲ ਅਤੇ ਜੀ ਕਿਸ਼ਨ ਰੈਡੀ ਮੌਜੂਦ ਸਨ। ਇਹ ਸਮਾਰੋਹ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਦੇ ਘਰ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਵੀਡੀਓ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਸਾਨੂੰ ਪੀ.ਆਈ.ਬੀ ਦੀ ਇੱਕ ਪ੍ਰੈਸ ਰਿਲੀਜ਼ ਵੀ ਮਿਲੀ। ਇਸ ਵਿੱਚ ਦੇਖਿਆ ਗਿਆ ਹੈ ਕਿ ‘ਧੰਨਵਾਦ ਮੋਦੀ ਜੀ’ ਮੀਰਾਬਾਈ ਚਾਨੂ ਨੂੰ ਮੈਡਲ ਦਿਵਾਉਣ ਲਈ ਇਹ ਲਾਈਨ ਨਹੀਂ ਲਿਖੀ ਹੈ। ਇਸ ਪ੍ਰੈਸ ਰਿਲੀਜ਼ ਨੂੰ 26 ਜੁਲਾਈ, 2021 ਨੂੰ ਜਾਰੀ ਕੀਤਾ ਗਿਆ ਸੀ। ਇਸਨੂੰ ਇੱਥੇ ਪੜ੍ਹਿਆ ਜਾ ਸਕਦਾ ਹੈ।
ਇਸ ਤੋਂ ਬਾਅਦ ਅਸੀਂ ਦੈਨਿਕ ਜਾਗਰਣ ਦੇ ਖੇਡ ਪੱਤਰਕਾਰ ਅਭਿਸ਼ੇਕ ਤ੍ਰਿਪਾਠੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਪੂਰੀ ਤਰ੍ਹਾਂ ਫਰਜ਼ੀ ਹੈ। ਸਨਮਾਨ ਸਮਾਰੋਹ ਵਿੱਚ ਪਿੱਛੇ ਲਗਾਏ ਗਏ ਬੈਨਰ ਨੂੰ ਐਡਿਟ ਕੀਤਾ ਗਿਆ ਹੈ।
ਫੇਸਬੁੱਕ ਯੂਜ਼ਰ ਇਜ਼ਹਾਰ ਅਹਿਮਦ ਦੀ ਪ੍ਰੋਫਾਈਲ ਦੇ ਅਨੁਸਾਰ, ਯੂਜ਼ਰ ਨੇ ਆਪਣੇ ਆਪ ਨੂੰ ਰੂਦੌਲੀ ਦਾ ਦੱਸਿਆ ਹੈ। ਇਸ ਯੂਜ਼ਰ ਨੇ ਆਪਣੇ ਆਪ ਨੂੰ ਡੁਪਲੀਕੇਟ ਜਰਨਲਿਸਟ ਲਿਖਿਆ ਹੈ।
ਨਤੀਜਾ: ਸਾਡੀ ਜਾਂਚ ਵਿੱਚ ਸਾਹਮਣੇ ਆਇਆ ਕਿ ਮੀਰਾਬਾਈ ਚਾਨੂ ਦੇ ਅਭਿਨੰਦਨ ਸਮਾਰੋਹ ਵਿੱਚ ‘ਮੋਦੀ ਜੀ ਨੂੰ ਧੰਨਵਾਦ’ ਦੇਣ ਵਾਲੀ ਲਾਈਨ ਵੱਖ ਤੋਂ ਜੋੜੀ ਗਈ ਹੈ। ਇਸ ਪੋਸਟਰ ਵਿੱਚ ਅਸਲ ਵਿੱਚ ਇਸ ਗੱਲ ਦਾ ਜ਼ਿਕਰ ਨਹੀਂ ਸੀ। ਇਹ ਪੋਸਟ ਫਰਜ਼ੀ ਪਾਈ ਗਈ ਹੈ।
- Claim Review : ਮੀਰਾਬਾਈ ਚਾਨੂ ਦੇ ਅਭਿਨੰਦਨ ਸਮਾਰੋਹ ਦੇ ਬੈਨਰ ਵਿੱਚ ਲਿਖਿਆ ਸੀ 'ਧੰਨਵਾਦ ਮੋਦੀ ਜੀ' ਮੀਰਾਬਾਈ ਚਾਨੂ ਨੂੰ ਮੈਡਲ ਦਿਵਾਉਣ ਲਈ ।
- Claimed By : ਇਜ਼ਹਾਰ ਅਹਿਮਦ
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...