ਸਾਡੀ ਜਾਂਚ ਵਿੱਚ ਇਹ ਸਾਫ ਹੋ ਗਿਆ ਕਿ ਵਾਇਰਲ ਹੋ ਰਿਹਾ ਸਕਰੀਨ ਸ਼ਾਟ ਐਡੀਟਿੰਗ ਸਾਫ਼ਟਵੇਅਰ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ। ਦਾ ਇੰਡੀਅਨ ਐਕਸਪ੍ਰੈਸ ਨੇ ਅਜਿਹੀ ਕੋਈ ਖ਼ਬਰ ਪ੍ਰਕਾਸ਼ਿਤ ਨਹੀਂ ਕੀਤੀ ਹੈ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ )। ਇੱਕ ਪੋਸਟ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾ ਇੰਡੀਅਨ ਐਕਸਪ੍ਰੈਸ ਦੀ ਵੈੱਬਸਾਈਟ ਤੇ ਪਬਲਿਸ਼ ਹੋਈ ਇੱਕ ਖ਼ਬਰ ਦਾ ਸਕਰੀਨ ਸ਼ਾਟ ਦਿਖਾਈ ਦਿੰਦਾ ਹੈ। ਅੰਗਰੇਜ਼ੀ ਵਿੱਚ ਛਪੀ ਇਸ ਖ਼ਬਰ ਦਾ ਸਿਰਲੇਖ ਹੈ: Man caught pissing on aurangzeb grave. Court said it is not a crime. (ਇੱਕ ਆਦਮੀ ਔਰੰਗਜੇਬ ਦੀ ਕਬਰ ਤੇ ਪਿਸ਼ਾਬ ਕਰਦੇ ਫੜਿਆ ਗਿਆ, ਅਦਾਲਤ ਨੇ ਕਿਹਾ ਅਜਿਹਾ ਕਰਨਾ ਕੋਈ ਗੁਨਾਹ ਨਹੀਂ ਹੈ।) ਵਿਸ਼ਵਾਸ ਨਿਊਜ਼ ਨੇ ਪਾਇਆ ਕਿ ਵਾਇਰਲ ਪੋਸਟ ਵਿੱਚ ਕੀਤਾ ਗਿਆ ਦਾਅਵਾ ਗ਼ਲਤ ਹੈ।
ਅਸਲ ਵਿੱਚ ਵਾਇਰਲ ਪੋਸਟ ਤੇ ਦਿਖਾਈ ਦੇਣ ਵਾਲਾ ਸਕਰੀਨ ਸ਼ਾਟ ਐਡੀਟਿੰਗ ਸਾਫ਼ਟਵੇਅਰ ਦੀ ਮਦਦ ਨਾਲ ਬਣਾਇਆ ਗਿਆ ਹੈ। ਅਸਲ ਵਿੱਚ ਨਾ ਤਾਂ ਦੇਸ਼ ਦੀ ਕਿਸੇ ਅਦਾਲਤ ਨੇ ਅਜਿਹਾ ਕੋਈ ਫੈਸਲਾ ਦਿੱਤਾ ਹੈ ਅਤੇ ਨਾ ਹੀ ਦਾ ਇੰਡੀਅਨ ਐਕਸਪ੍ਰੈਸ ਨੇ ਅਜਿਹੀ ਕੋਈ ਖ਼ਬਰ ਪ੍ਰਕਾਸ਼ਿਤ ਕੀਤੀ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ CKMKB ਤੇ ਇਹ ਪੋਸਟ ਸਾਂਝਾ ਕੀਤਾ ਗਿਆ ਹੈ ਜਿਸ ਵਿੱਚ ਇੱਕ ਕਬਰ ਦੀ ਤਸਵੀਰ ਦੇ ਨਾਲ ਲਿਖੇ ਗਏ ਅੰਗਰੇਜ਼ੀ ਟੈਕਸਟ ਦਾ ਪੰਜਾਬੀ ਅਨੁਵਾਦ ਹੈ: ਔਰੰਗਜੇਬ ਦੀ ਕਬਰ ਤੇ ਪਿਸ਼ਾਬ ਕਰਦੇ ਫੜਿਆ ਗਿਆ ਇੱਕ ਆਦਮੀ , ਅਦਾਲਤ ਨੇ ਕਿਹਾ ਅਜਿਹਾ ਕਰਨਾ ਕੋਈ ਗੁਨਾਹ ਨਹੀਂ ਹੈ।
ਪੋਸਟ ਦਾ ਅਰਕਾਈਵਡ ਵਰਜਨ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਵਾਇਰਲ ਸਕਰੀਨ ਸ਼ਾਟ ਦੀ ਜਾਂਚ ਕਰਨ ਲਈ ਕੀਵਰਡਸ ਦੀ ਮਦਦ ਨਾਲ ਇੰਟਰਨੈਟ ਤੇ ਖੋਜ ਕੀਤੀ, ਪਰ ਸਾਨੂੰ ਅਜਿਹੀ ਕੋਈ ਮੀਡੀਆ ਰਿਪੋਰਟ ਨਹੀਂ ਮਿਲੀ ਜਿਸ ਵਿੱਚ ਅਜਿਹੀ ਕਿਸੇ ਘਟਨਾ ਜਾਂ ਅਦਾਲਤ ਦੇ ਕਿਸੇ ਅਜਿਹੇ ਫੈਸਲੇ ਬਾਰੇ ਲਿਖਿਆ ਗਿਆ ਹੋਵੇ।
ਅਸੀਂ ਖੁਲਦਾਬਾਦ, ਮਹਾਰਾਸ਼ਟਰ ਦੇ ਪੁਲਿਸ ਇੰਸਪੈਕਟਰ ਸੀਤਾਰਾਮ ਮਹੇਤ੍ਰੇ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ ਕਿ ਔਰੰਗਜੇਬ ਮਕਬਰਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ ਅਤੇ ਇੱਥੇ ਅਜਿਹੀ ਕੋਈ ਘਟਨਾ ਸਾਹਮਣੇ ਨਹੀਂ ਆਈ ਹੈ। ਵਾਇਰਲ ਪੋਸਟ ਤੇ ਕੀਤਾ ਜਾ ਰਿਹਾ ਦਾਅਵਾ ਝੂਠਾ ਹੈ।
ਅਸੀਂ ਵਾਇਰਲ ਸਕਰੀਨ ਸ਼ਾਟ ਨੂੰ ਧਿਆਨ ਨਾਲ ਵੇਖਿਆ ਅਤੇ ਪਾਇਆ ਕਿ ਲੇਖ ਦੀ ਹੈਡਲਾਈਨ ਵਿੱਚ ਫੁੱਲਸਟਾਪ (.) ਦੋ ਥਾਵਾਂ ਤੇ ਇਸਤੇਮਾਲ ਕੀਤਾ ਗਿਆ ਹੈ, ਜਦੋਂ ਕਿ ਫੁੱਲਸਟਾਪ ਕਦੇ ਵੀ ਸਿਰਲੇਖ ਵਿੱਚ ਨਹੀਂ ਵਰਤੀਆਂ ਜਾਂਦਾ। ਇਸ ਤੋਂ ਇਲਾਵਾ ਅਸੀਂ ਇਸ ਲੇਖ ਦੇ ਨਾਲ ਲੇਖ ਪ੍ਰਕਾਸ਼ਿਤ ਕਰਨ ਦੀ ਮਿਤੀ ਵੀ ਨਹੀਂ ਵੇਖੀ, ਜਦੋਂ ਕਿ ਦਾ ਇੰਡੀਅਨ ਐਕਸਪ੍ਰੈਸ ਦੀ ਵੈੱਬਸਾਈਟ ਤੇ ਪ੍ਰਕਾਸ਼ਿਤ ਹਰ ਖਬਰ ਨਾਲ ਮਿਤੀ ਜ਼ਰੂਰ ਲਿਖੀ ਹੁੰਦੀ ਹੈ।
ਵਧੇਰੇ ਜਾਣਕਾਰੀ ਲਈ ਅਸੀਂ ‘ਦਾ ਇੰਡੀਅਨ ਐਕਸਪ੍ਰੈਸ ਡਿਜੀਟਲ’ ਦੇ ਐਡੀਟਰ ਨੰਦਗੋਪਾਲ ਰਾਜਨ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਅਜਿਹੀ ਕੋਈ ਖ਼ਬਰ ਉਨ੍ਹਾਂ ਦੁਆਰਾ ਨਹੀਂ ਚਲਾਈ ਗਈ ਹੈ ਅਤੇ ਲੱਗਦਾ ਹੈ ਕਿ ਵਾਇਰਲ ਸਕਰੀਨ ਸ਼ਾਟ ਐਡੀਟਿੰਗ ਸਾਫ਼ਟਵੇਅਰ ਦੀ ਮਦਦ ਨਾਲ ਬਣਾਇਆ ਗਿਆ ਹੈ। ਜੇ ਤੁਸੀਂ ਇਸ ਨੂੰ ਧਿਆਨ ਨਾਲ ਦੇਖੋਗੇ, ਤਾਂ ਨਾ ਤਾਂ ਇਸ ਵਿੱਚ ਕੋਈ ਡੇਟਲਾਈਨ ਦਿਖਾਈ ਦਿੰਦੀ ਹੈ ਅਤੇ ਨਾ ਹੀ ਇਸ ਕਿਸਮ ਦੀ ਖ਼ਬਰ ਚੋਣ ਸ਼੍ਰੇਣੀ ਵਿੱਚ ਪ੍ਰਕਾਸ਼ਿਤ ਹੁੰਦੀ ਹੈ।
ਅਸੀਂ ਗੂਗਲ ਰਿਵਰਸ ਈਮੇਜ਼ ਸਰਚ ਤੋਂ ਵਾਇਰਲ ਪੋਸਟ ਵਿੱਚ ਦਿਖਾਈ ਗਈ ਕਬਰ ਦੀ ਤਸਵੀਰ ਦੀ ਖੋਜ ਕੀਤੀ, ਤਾਂ ਅਸੀਂ ਪਾਇਆ ਕਿ ਇਹ ਤਸਵੀਰ ਔਰੰਗਜੇਬ ਕਬਰ ਦੀ ਹੀ ਹੈ। commons.wikimedia.org ਤੇ ਇਸ ਤਸਵੀਰ ਨਾਲ ਪੀ ਪੀ ਯੂਨੁਸ ਨੂੰ ਕਰੈਡਿਟ ਦਿੱਤਾ ਗਿਆ ਹੈ ਅਤੇ ਇਸ ਦੇ ਅਨੁਸਾਰ ਇਹ ਤਸਵੀਰ ਇੱਥੇ ਅਕਤੂਬਰ 2013 ਨੂੰ ਅਪਲੋਡ ਕੀਤੀ ਗਈ ਸੀ।
ਹੁਣ ਵਾਰੀ ਸੀ ਫੇਸਬੁੱਕ ਤੇ ਇਸ ਪੋਸਟ ਨੂੰ ਸਾਂਝਾ ਕਰਨ ਵਾਲੇ ਪੇਜ CKMKB ਦੀ ਪ੍ਰੋਫਾਈਲ ਨੂੰ ਸਕੈਨ ਕਰਨ ਦੀ, ਪ੍ਰੋਫਾਈਲ ਸਕੈਨ ਕਰਨ ਤੇ ਅਸੀਂ ਪਾਇਆ ਕਿ ਖਬਰ ਲਿਖਣ ਦੇ ਸਮੇਂ ਤੱਕ ਇਸ ਪੇਜ ਤੇ 19390 ਫੋਲੋਵਰਸ ਸਨ।
ਨਤੀਜਾ: ਸਾਡੀ ਜਾਂਚ ਵਿੱਚ ਇਹ ਸਾਫ ਹੋ ਗਿਆ ਕਿ ਵਾਇਰਲ ਹੋ ਰਿਹਾ ਸਕਰੀਨ ਸ਼ਾਟ ਐਡੀਟਿੰਗ ਸਾਫ਼ਟਵੇਅਰ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ। ਦਾ ਇੰਡੀਅਨ ਐਕਸਪ੍ਰੈਸ ਨੇ ਅਜਿਹੀ ਕੋਈ ਖ਼ਬਰ ਪ੍ਰਕਾਸ਼ਿਤ ਨਹੀਂ ਕੀਤੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।