ਸਾਡੀ ਜਾਂਚ ਵਿੱਚ ਇਹ ਸਪੱਸ਼ਟ ਹੋ ਗਿਆ ਕਿ ਹੋਮੀਓਪੈਥਿਕ ਦਵਾਈ ASPIDOSPERMA Q ਆਕਸੀਜ਼ਨ ਦਾ ਵਿਕਲਪ ਨਹੀਂ ਹੈ, ਲਿਹਾਜ਼ਾ ਕੋਰੋਨਾ ਮਰੀਜ਼ ਇਸ ਦਵਾਈ ਨੂੰ ਲੈਣ ਤੋਂ ਪਹਿਲਾਂ ਡਾਕਟਰ ਨੂੰ ਜ਼ਰੂਰ ਪੁੱਛਣ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਦੇਸ਼ ਭਰ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਆਕਸੀਜ਼ਨ ਦੀ ਘਾਟ ਦੇਖਣ ਨੂੰ ਮਿਲ ਰਹੀ ਹੈ। ਇਸ ਦੌਰਾਨ ਸ਼ੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਿਹਾ ਹੈ। ਇਸ ਪੋਸਟ ਦੇ ਰਾਹੀ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਕੱਪ ਪਾਣੀ ਵਿੱਚ ਹੋਮੀਓਪੈਥਿਕ ਦਵਾ ASPIDOSPERMA Q 20 ਬੂੰਦਾ ਲੈਣ ਨਾਲ ਆਕਸੀਜ਼ਨ ਦਾ ਪੱਧਰ ਤੁਰੰਤ ਮੈਂਟੇਨ ਹੋ ਜਾਂਦਾ ਹੈ। ਵਿਸ਼ਵਾਸ ਨਿਊਜ਼ ਨੇ ਪਾਇਆ ਕਿ ਵਾਇਰਲ ਪੋਸਟ ਵਿੱਚ ਕੀਤਾ ਗਿਆ ਦਾਅਵਾ ਫਰਜ਼ੀ ਹੈ।
ਅਸਲ ASPIDOSPERMA Q ਹੋਮੀਓਪੈਥਿਕ ਦਵਾਈ ਅਸਥਮਾ ਦੇ ਮਰੀਜ਼ ਨੂੰ ਦਿੱਤੀ ਜਾਂਦੀ ਹੈ। ਇਹ ਦਵਾਈ ਮਰੀਜ਼ ਦੇ ਲੱਛਣਾਂ ਨੂੰ ਵੇਖਣ ਤੋਂ ਬਾਅਦ ਦਿੱਤੀ ਜਾਂਦੀ ਹੈ, ਪਰ ਵਾਇਰਲ ਪੋਸਟ ਦਾ ਇਹ ਦਾਅਵਾ ਫਰਜ਼ੀ ਹੈ ਕਿ ਇਸ ਦਵਾਈ ਨੂੰ ਲੈਣ ਦੇ ਤੁਰੰਤ ਬਾਅਦ ਆਕਸੀਜ਼ਨ ਦਾ ਪੱਧਰ ਮੈਂਟੇਨ ਹੋ ਜਾਂਦਾ ਹੈ। ਇਹ ਦਵਾਈ ਆਕਸੀਜ਼ਨ ਸਿਲੰਡਰ ਦਾ ਵਿਕਲਪ ਨਹੀਂ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਟਵਿੱਟਰ ਯੂਜ਼ਰ Sardar Vallabhbhai Patel Foundation – SVPF.India ਨੇ ਇਸ ਪੋਸਟ ਨੂੰ ਸਾਂਝਾ ਕੀਤਾ, ਜਿਸ ਵਿੱਚ ਦਵਾਈ ਦੀ ਬੋਤਲ ਦੀ ਤਸਵੀਰ ਦੇ ਨਾਲ ਟੈਕਸਟ ਲਿਖਿਆ ਗਿਆ ਹੈ: ਜੇ ਆਕਸੀਜ਼ਨ ਦਾ ਪੱਧਰ ਘੱਟ ਰਿਹਾ ਹੈ, ਤਾਂ ਆਕਸੀਜ਼ਨ ਮਿਲਣ ਦੀ ਉਡੀਕ ਨਾ ਕਰਦੇ ਹੋਏ ASPIDOSPERMA Q 20 ਬੂੰਦਾ ਇੱਕ ਕੱਪ ਪਾਣੀ ਵਿੱਚ ਦੇਣ ਨਾਲ ਆਕਸੀਜ਼ਨ ਦਾ ਪੱਧਰ ਤੁਰੰਤ ਮੈਂਟੇਨ ਹੋ ਜਾਵੇਗਾ, ਜੋ ਹਮੇਸ਼ਾਂ ਕਾਇਮ ਰਹੇਗਾ। ਇਹ Homeopathic medicine ਹੈ।Oxygen ਲੱਭਣ ਵਿੱਚ ਸਮਾਂ ਬਰਬਾਦ ਨਾ ਕਰੋ।
ਪੋਸਟ ਦਾ ਆਰਕਾਇਵਡ ਲਿੰਕ ਇੱਥੇ ਦੇਖੋ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਵਾਇਰਲ ਪੋਸਟ ਵਿੱਚ ਕੀਤੇ ਗਏ ਦਾਅਵੇ ਦੀ ਜਾਂਚ ਕਰਨ ਲਈ ASPIDOSPERMA Q ਬਾਰੇ ਇੰਟਰਨੈਟ ਤੇ ਖੋਜ ਕੀਤੀ। ਸਾਨੂੰ ਹੈਲਥ ਡੈਸਕ ਤੇ ਇੱਕ ਆਰਟੀਕਲ ਮਿਲਿਆ, ਜਿਸ ਅਨੁਸਾਰ ASPIDOSPERMA ਇੱਕ ਫੂਲਦਾਰ ਪੌਧਾ ਹੈ ਅਤੇ ਇਹ ਸਾਊਥ ਅਮਰੀਕਾ, ਸੈਂਟ੍ਰਲ ਅਮਰੀਕਾ, ਸਦਰਨ ਮੈਕਸੀਕੋ ਅਤੇ ਵੈਸਟ ਇੰਡੀਜ਼ ਵਿੱਚ ਪਾਇਆ ਜਾਂਦਾ ਹੈ। ਇਸ ਪੌਧੇ ਦੀ ਛਾਲ ਅਤੇ ਪੱਤਿਆਂ ਨੂੰ ਹੋਮੀਓਪੈਥਿਕ ਦਵਾਈਆਂ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਹਾਲਾਂਕਿ ਇਸ ਗੱਲ ਦੇ ਪੁਖਤਾ ਸਬੂਤ ਨਹੀਂ ਹਨ ਕਿ ASPIDOSPERMA Q ਆਕਸੀਜ਼ਨ ਦੇ ਪੱਧਰ ਨੂੰ ਸੁਧਾਰਨ ਵਿੱਚ ਲਾਭਕਾਰੀ ਹੈ।
ਇਸ ਸੰਬੰਧ ਵਿੱਚ ਇੰਡੀਅਨ ਹੋਮੀਓਪੈਥਿਕ ਮੈਡੀਕਲ ਐਸੋਸੀਏਸ਼ਨ ਦੇ ਪੂਰਵ ਅਧਿਅਕਸ਼ ਡਾ. ਭਾਸਕਰ ਭੱਟ ਦਾ ਕਹਿਣਾ ਹੈ ਕਿ ਹੋਮਿਓਪੈਥੀ ਦੀਆਂ ਦਵਾਈਆਂ ਮਰੀਜ਼ ਦੇ ਲੱਛਣਾਂ ਨੂੰ ਦੇਖਣ ਤੋਂ ਬਾਅਦ ਦਿੱਤੀਆਂ ਜਾਣ ਤਾਂ ਉਹ ਮਰੀਜ਼ ਨੂੰ ਠੀਕ ਹੋਣ ਵਿੱਚ ਮਦਦ ਕਰਦੀਆਂ ਹਨ। ਮਰੀਜ਼ ਦੀ ਪਰੇਸ਼ਾਨੀ ਅਤੇ ਲੱਛਣਾਂ ਨੂੰ ਵੇਖਣ ਤੋਂ ਬਾਅਦ ਐਸਪਿਡੋਸਪਰਮਾ ਦਿੱਤੀ ਜਾਣੀ ਚਾਹੀਦੀ ਹੈ,ਤਾਂ ਹੋ ਸਕਦਾ ਹੈ ਉਸਨੂੰ ਇਸ ਤੋਂ ਲਾਭ ਹੋਵੇ। ਬਰੋਂਕੀਯਲ ਅਸਥਮਾ ,ਕਾਰਡਿਕ ਅਸਥਮਾ ਅਤੇ ਆਕਸੀਜ਼ਨ ਰਿਡਕਸ਼ਨ ਵਾਲੇ ਮਰੀਜ਼ਾਂ ਦੀ ਮਦਦ ਲਈ ਐਸਪਿਡੋਸਪਰਮਾ ਵਰਗੀ ਕਰੀਬ 20 ਦਵਾਈਆਂ ਹਨ , ਇਨ੍ਹਾਂ ਵਿਚੋਂ ਕੋਈ ਵੀ ਆਕਸੀਜ਼ਨ ਦਾ ਵਿਕਲਪ ਨਹੀਂ ਹੋ ਸਕਦੀ ਹੈ। ਇਨ੍ਹਾਂ ਦਵਾਈਆਂ ਨਾਲ ਲੰਗਸ ਦੀ ਸਮਰੱਥਾ ਵਿੱਚ ਵਾਧਾ ਅਤੇ ਸੁਧਾਰ ਕੀਤਾ ਜਾ ਸਕਦਾ ਹੈ, ਜੇਕਰ ਆਕਸੀਜ਼ਨ ਦੀ ਘਾਟ ਹੈ ਤਾਂ ਆਕਸੀਜ਼ਨ ਹੀ ਦਿੱਤੀ ਜਾਣੀ ਚਾਹੀਦੀ ਹੈ।
ਅਸੀਂ ਦਿੱਲੀ ਸਥਿਤ ਬੈਸਟ ਹੋਮਿਓਪੈਥਿਕ ਡਾਕਟਰ ਸੰਜੀਵ ਕੋਹਲੀ ਨਾਲ ਵੀ ਸੰਪਰਕ ਕੀਤਾ। ਉਨ੍ਹਾਂ ਨੇ ਵੀ ਸਾਨੂੰ ਇਹ ਹੀ ਦੱਸਿਆ ਕਿ ਵਾਇਰਲ ਪੋਸਟ ਵਿੱਚ ਦੱਸੀ ਜਾ ਰਹੀ ਦਵਾਈ ਦਮੇ ਦੇ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ। ਬੇਸ਼ੱਕ ਇਹ ਕੋਈ ਜਾਦੂ ਦੀ ਛੜੀ ਨਹੀਂ ਹੈ ਕਿ ਆਕਸੀਜ਼ਨ ਦਾ ਪੱਧਰ ਇਸ ਦਵਾਈ ਨੂੰ ਦੇਣ ਨਾਲ ਤੁਰੰਤ ਠੀਕ ਹੋ ਜਾਵੇਗਾ। ਕੋਵਿਡ ਦੇ ਮਰੀਜ਼ ਜਿਸਨੂੰ ਆਕਸੀਜ਼ਨ ਦੀ ਲੋੜ ਹੈ ਤੇ ਉਹਨਾਂ ਨੂੰ ਆਕਸੀਜ਼ਨ ਹੀ ਦੇਣੀ ਚਾਹੀਦੀ ਹੈ। ਇਹ ਦਵਾਈ ਉਸਦਾ ਵਿਕਲਪ ਨਹੀਂ ਹੈ। ਸਲਾਹ ਇਹ ਹੈ ਕਿ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਵੀ ਹੋਮਿਓਪੈਥੀ ਦਵਾਈ ਨਾ ਲਓ। ਡਾ. ਕੋਹਲੀ ਨੇ ਸਾਨੂੰ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਅਜੇ ਤੱਕ ਕਿਸੇ ਕੋਵਿਡ ਮਰੀਜ਼ ਨੂੰ ASPIDOSPERMA Q ਨਹੀਂ ਦੱਸੀ ਹੈ।
ਸਾਨੂੰ ਆਯੂਸ਼ ਮੰਤਰਾਲੇ ਦਾ ਇੱਕ ਟਵੀਟ ਵੀ ਮਿਲਿਆ, ਜਿਸ ਵਿੱਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ASPIDOSPERMA Q ਦਵਾਈ ਨੂੰ ਲੈ ਕੇ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ।
ਸਾਨੂੰ ਸੈਂਟ੍ਰਲ ਕੌਂਸਲ ਫ਼ਾਰ ਰਿਸਰਚ ਇਨ ਹੋਮੀਓਪੈਥੀ (CCRH) ਦੀ ਜਾਰੀ ਕੀਤੀ ਗਾਈਡ ਲਾਇੰਸ ਵੀ ਮਿਲੀ , ਜਿਸ ਵਿੱਚ ਇਹ ਸਾਫ ਕੀਤਾ ਗਿਆ ਕਿ ਕੋਰੋਨਾ ਦੇ ਮਰੀਜ਼ਾਂ ਨੂੰ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਵੀ ਹੋਮਿਓਪੈਥਿਕ ਦਵਾਈ ਨਹੀਂ ਲੈਣੀ ਚਾਹੀਦੀ।
ਹੁਣ ਵਾਰੀ ਸੀ ਫੇਸਬੁੱਕ ਤੇ ਇਸ ਪੋਸਟ ਨੂੰ ਸਾਂਝਾ ਕਰਨਾ ਵਾਲੇ ਯੂਜ਼ਰ Sardar Vallabhbhai Patel Foundation – SVPF.India ਦੀ ਪ੍ਰੋਫਾਈਲ ਨੂੰ ਸਕੈਨ ਕਰਨ ਦੀ। ਪ੍ਰੋਫਾਈਲ ਸਕੈਨ ਕਰਨ ਤੇ ਅਸੀਂ ਪਾਇਆ ਕਿ ਖ਼ਬਰ ਲਿਖਣ ਦੇ ਸਮੇਂ ਤੱਕ ਯੂਜ਼ਰ ਦੇ 897 ਫ਼ੋੱਲੋਵਰਸ ਸਨ।
(ਇਹ ਕਹਾਣੀ ਏਕਤਾ ਕੰਸੋਰਟੀਅਮ ਦੇ ਅਧੀਨ ਪਬਲਿਸ਼ ਕੀਤੀ ਗਈ ਹੈ, ਜਿਸ ਵਿੱਚ ਦੇਸ਼ ਦੇ ਚੋਣਵੇਂ ਆਈਐਫਸੀਐਨ ਸਰਟੀਫਾਈਡ ਫੈਕਟ ਚੈਕਿੰਗ ਆਰਗੇਨਾਈਜ਼ੇਸ਼ਨ ਇੱਕਠੇ ਮਿਲ ਕੇ ਗਲਤ ਜਾਣਕਾਰੀ ਵਿਰੁੱਧ ਲੜ ਰਹੀਆਂ ਹਨ।)
ਨਤੀਜਾ: ਸਾਡੀ ਜਾਂਚ ਵਿੱਚ ਇਹ ਸਪੱਸ਼ਟ ਹੋ ਗਿਆ ਕਿ ਹੋਮੀਓਪੈਥਿਕ ਦਵਾਈ ASPIDOSPERMA Q ਆਕਸੀਜ਼ਨ ਦਾ ਵਿਕਲਪ ਨਹੀਂ ਹੈ, ਲਿਹਾਜ਼ਾ ਕੋਰੋਨਾ ਮਰੀਜ਼ ਇਸ ਦਵਾਈ ਨੂੰ ਲੈਣ ਤੋਂ ਪਹਿਲਾਂ ਡਾਕਟਰ ਨੂੰ ਜ਼ਰੂਰ ਪੁੱਛਣ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।