ਨਿਊਯਾਰਕ ਟਾਈਮਜ਼ ਦੇ ਸੰਪਾਦਕ ਨੇ ਭਾਰਤੀ ਪੀ.ਐਮ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕਰਦਿਆਂ ਕੋਈ ਲੇਖ ਨਹੀਂ ਲਿਖਿਆ, ਵਾਇਰਲ ਦਾਅਵਾ ਝੂਠਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ ): ਵਿਸ਼ਵਾਸ ਨਿਊਜ਼ ਨੂੰ ਮਰਾਠੀ ਵਿੱਚ ਇੱਕ ਪੋਸਟ ਮਿਲਿਆ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅਮਰੀਕਾ ਦੇ ਜਾਣੇ – ਮਾਣੇ ਅਖ਼ਬਾਰ ਨਿਊਯਾਰਕ ਟਾਈਮਜ਼ ਦੇ ਸੰਪਾਦਕ-ਲੇਖਕ ਜੋਸੇਫ ਹੋਪ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰਦੇ ਹੋਏ ਇੱਕ ਲੇਖ ਲਿਖਿਆ ਸੀ, ਜਿਸਦਾ ਸਿਰਲੇਖ ਸੀ,’ਮੋਦੀ ਕੌਣ ਹੈ?’. ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਇਸ ਦਾਅਵੇ ਨੂੰ ਫਰਜ਼ੀ ਪਾਇਆ।
ਕੀ ਹੈ ਵਾਇਰਲ ਪੋਸਟ ਵਿੱਚ
ਫੇਸਬੁੱਕ ਯੂਜ਼ਰ ਹੇਮੰਤ ਸਹਸ੍ਰਬੁੱਧੇ ਨੇ 7 ਅਗਸਤ ਨੂੰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਤਸਵੀਰ ਅਪਲੋਡ ਕੀਤੀ ਅਤੇ ਮਰਾਠੀ ਵਿੱਚ ਇੱਕ ਲੰਬਾ ਸੰਦੇਸ਼ ਲਿਖਿਆ, ਜਿਸ ਨੂੰ ਨਿਊਯਾਰਕ ਟਾਈਮਜ਼ ਵਿੱਚ ਲੇਖ ਦਾ ਅਨੁਵਾਦ ਹੋਣ ਦਾ ਦਾਅਵਾ ਕੀਤਾ ਗਿਆ ਸੀ। ਲੇਖ ਵਿੱਚ ਪੀ.ਐਮ ਮੋਦੀ ਦੀ ਪ੍ਰਸ਼ੰਸਾ ਕੀਤੀ ਗਈ ਹੈ ਅਤੇ ਦਾਅਵਾ ਕੀਤਾ ਗਿਆ ਹੈ ਕਿ ਨਰਿੰਦਰ ਮੋਦੀ ਦੁਆਰਾ ਚੁੱਕੇ ਗਏ ਸਾਰੇ ਕਦਮ ਇਹ ਸੁਨਿਸ਼ਚਿਤ ਕਰ ਰਹੇ ਹਨ ਕਿ ਭਾਰਤ ਇੱਕ ਦਿਨ ਵਿਸ਼ਵ ਸ਼ਕਤੀ ਬਣੇਗਾ। ਪੋਸਟ ਦਾ ਇਹ ਵੀ ਦਾਅਵਾ ਹੈ ਕਿ ਜੇਕਰ ਮੋਦੀ ਨੂੰ ਨਹੀਂ ਰੋਕਿਆ ਗਿਆ ਤਾਂ ਭਾਰਤ ਦੁਨੀਆ ਤੇ ਰਾਜ ਕਰੇਗਾ।
ਪੋਸਟ ਅਤੇ ਉਸਦੇ ਆਰਕਾਇਵਡ ਵਰਜਨ ਨੂੰ ਇੱਥੇ ਵੇਖੋ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਧਾਰਨ ਗੂਗਲ ਸਰਚ ਨਾਲ ਆਪਣੀ ਜਾਂਚ ਸ਼ੁਰੂ ਕੀਤੀ। ਅਸੀਂ ‘ਨਿਊਯਾਰਕ ਟਾਈਮਜ਼’ ਵਿੱਚ ਭਾਰਤੀ ਪੀ.ਐਮ ਨਰਿੰਦਰ ਮੋਦੀ’ ਤੇ ਲੇਖ ‘ਵਰਗੇ ਕੀਵਰਡਸ ਖੋਜੇ।
ਅਸੀਂ ਨਿਊਯੌਰਕ ਟਾਈਮਜ਼ ਦੇ ਸਰਚ ਸੈਕਸ਼ਨ ਤੇ ਪਹੁੰਚੇ, ਜਿੱਥੇ ਪੀ.ਐਮ ਨਰਿੰਦਰ ਮੋਦੀ ਨਾਲ ਸਬੰਧਿਤ ਸਾਰੇ ਲੇਖ ਸਨ। ਸਾਨੂੰ ਇੱਕ ਵੀ ਅਜਿਹਾ ਲੇਖ ਨਹੀਂ ਮਿਲਿਆ, ਜੋ ਵਿਆਪਕ ਤੌਰ ਤੇ ਸਾਂਝੇ ਕੀਤੇ ਲੇਖ ਦੇ ਸਮਾਨ ਹੋ।
ਅਸੀਂ ਨਿਊਯਾਰਕ ਟਾਈਮਜ਼ ਦੇ ਸੰਪਾਦਕੀ ਖੰਡ ਦੀ ਜਾਂਚ ਕੀਤੀ। ਸਾਨੂੰ ਵਾਇਰਲ ਪੋਸਟ ਜਿਹਾ ਲੇਖ ਇੱਥੇ ਵੀ ਨਹੀਂ ਮਿਲਿਆ।
ਇਸ ਤੋਂ ਬਾਅਦ ਅਸੀਂ ਨਿਊਯਾਰਕ ਟਾਈਮਜ਼ ਕੰਪਨੀ ਦੀ ਵੈੱਬਸਾਈਟ ਅਤੇ ਇਸਦੇ ‘ਆਵਰ ਪੀਪੁਲ ‘ ਪੇਜ ਨੂੰ ਚੈੱਕ ਕੀਤਾ। ਵੈੱਬਸਾਈਟ ਤੇ ਕਿਤੇ ਵੀ ਸਾਨੂੰ ਜੋਸਫ ਹੋਪ ਨਾਂ ਦਾ ਰਿਪੋਰਟਰ ਜਾਂ ਸੰਪਾਦਕ ਨਹੀਂ ਮਿਲਿਆ।
ਵਿਸ਼ਵਾਸ ਨਿਊਜ਼ ਨੇ ਚੈੱਕ ਕੀਤਾ ਕਿ ਨਿਊਯਾਰਕ ਟਾਈਮਜ਼ ਦਾ ਸੰਪਾਦਕ ਕੌਣ ਹੈ। ਸਾਨੂੰ ਪਤਾ ਲੱਗਾ ਕਿ ਡੀਨ ਬਕਵੇਟ ਨਿਊਯਾਰਕ ਟਾਈਮਜ਼ ਦੇ ਸੰਪਾਦਕ ਹਨ।
ਵੈੱਬਸਾਈਟ ਵਿੱਚ ਇਸਦਾ ਜ਼ਿਕਰ ਕੀਤਾ ਗਿਆ ਸੀ, “ਡੀਨ ਬਕਵੇਟ ਮਈ 2014 ਤੋਂ ਦ ਨਿਊਯਾਰਕ ਟਾਈਮਜ਼ ਦੇ ਕਾਰਜਕਾਰੀ ਸੰਪਾਦਕ ਹਨ। ਮਿਸਟਰ ਬਕਵੇਟ ਦ ਟਾਈਮਜ਼ ਦੇ ਨਿਊਜ਼ਰੂਮ ਵਿੱਚ ਸਭ ਤੋਂ ਉੱਚੇ ਰੈਂਕ ਵਾਲੇ ਪਦ ਤੇ ਕੰਮ ਕਰਦੇ ਹੈ ਅਤੇ ਨਿਊਯਾਰਕ ਟਾਈਮਜ਼ ਦੀ ਸਮਾਚਾਰ ਰਿਪੋਰਟ ਦੀ ਦੇਖ ਰੇਖ ਕਰਦੇ ਹਨ। ”
ਅਸੀਂ ਫਿਰ ਜਾਂਚ ਕੀਤੀ ਕਿ ਕੀਤੇ ਜੋਸੇਫ ਹੋਪ ਨਾਂ ਦਾ ਪੱਤਰਕਾਰ ਹੈ ਜਾਂ ਨਹੀਂ। ਅਸੀਂ ਪਾਇਆ ਕਿ ਏਸ਼ੀਆ ਟਾਈਮਜ਼ ਵਿੱਚ ਜੋਸਫ ਹੋਪ ਨਾਂ ਦੇ ਇੱਕ ਸੁਤੰਤਰ ਸ਼ੋਧਕਰਤਾ ਹੈ।
ਵਿਸ਼ਵਾਸ ਨਿਊਜ਼ ਨੇ ਇਹ ਵੀ ਜਾਂਚ ਕੀਤੀ ਕਿ ਕੀ ਜੋਸੇਫ ਹੋਪ ਦਾ ਅਜਿਹਾ ਕੋਈ ਲੇਖ ਹੈ, ਪਰ ਅਸੀਂ ਪਾਇਆ ਕਿ ਉਨ੍ਹਾਂ ਦਾ ਕੋਈ ਵੀ ਲੇਖ ਵਾਇਰਲ ਲੇਖ ਨਾਲ ਮੇਲ ਨਹੀਂ ਖਾਂਦਾ।
ਵਿਸ਼ਵਾਸ ਨਿਊਜ਼ ਨੇ ਇਸ ਮਾਮਲੇ ਵਿੱਚ ਨਿਊਯਾਰਕ ਟਾਈਮਜ਼ ਨਾਲ ਸੰਪਰਕ ਕੀਤਾ ਹੈ। ਨਿਊਯਾਰਕ ਟਾਈਮਜ਼ ਦੇ ਬੁਲਾਰੇ ਨਿਕੋਲ ਟੇਲਰ ਨੇ ਪੁਸ਼ਟੀ ਕੀਤੀ ਕਿ NYT ਵਿੱਚ ‘ਜੌਨ ਹੋਪਸ’ ਜਾਂ ‘ਜੋਸੇਫ ਹੋਪ’ ਨਾਂ ਦਾ ਕੋਈ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੰਦੇਸ਼ ਮਨਘੜਤ ਅਤੇ ਝੂਠਾ ਹੈ। ਦਿ ਨਿਊਯਾਰਕ ਟਾਈਮਜ਼ ਦੇ ਸੰਪਾਦਕ ਡੀਨ ਬਕਵੇਟ ਹੈਂ।
ਇਸ ਤੋਂ ਬਾਅਦ ਵਿਸ਼ਵਾਸ ਨਿਊਜ਼ ਨੇ ਪੋਸਟ ਨੂੰ ਅਪਲੋਡ ਕਰਨ ਵਾਲੇ ਫੇਸਬੁੱਕ ਯੂਜ਼ਰ ਦੀ ਸੋਸ਼ਲ ਬੈਕਗਰਾਉਂਡ ਚੈੱਕ ਕੀਤੀ। ਹੇਮੰਤ ਸਹਸ੍ਰਬੁੱਧੇ ਪੁਣੇ ਦੇ ਰਹਿਣ ਵਾਲੇ ਹਨ।
ਨਤੀਜਾ: ਨਿਊਯਾਰਕ ਟਾਈਮਜ਼ ਦੇ ਸੰਪਾਦਕ ਨੇ ਭਾਰਤੀ ਪੀ.ਐਮ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕਰਦਿਆਂ ਕੋਈ ਲੇਖ ਨਹੀਂ ਲਿਖਿਆ, ਵਾਇਰਲ ਦਾਅਵਾ ਝੂਠਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।